ਰਾਏਕੋਟ, 11 ਮਾਰਚ (ਚਮਕੌਰ ਸਿੰਘ ਦਿੳਲ) : ਸਥਾਨਕ ਸ੍ਰੀ ਸ਼ਿਵ ਮੰਦਿਰ ਬਗੀਚੀ ਵਿਖੇ ਸਥਿੱਤ ਸ੍ਰੀ ਸਾਲ੍ਹਾਸਰ ਬਾਲਾ ਜੀ ਧਾਮ ਵਿਖੇ ਅੱਜ ਮੰਦਿਰ ਕਮੇਟੀ ਅਤੇ ਸ੍ਰੀ ਬਾਲਾ ਜੀ ਪਰਿਵਾਰ ਦੇ ਮੈਂਬਰਾਂ ਦੀ ਮੌਜ਼ੂਦਗੀ ’ਚ ਸ੍ਰੀ ਬਾਲਾ ਜੀ ਦੇ ਮੰਦਿਰ ’ਤ ਗੁਬੰਦ ਸਥਾਪਤ ਕਰਨ ਦੀ ਸੇਵਾ ਕਰਵਾਈ ਗਈ। ਮੰਦਿਰ ’ਤੇ ਗੁਬੰਦ ਸਥਾਪਤ ਕਰਨ ਤੋਂ ਪਹਿਲਾਂ ਪੰਡਤ ਸ੍ਰੀ ਪਰਮਾਨੰਦ ਜੀ ਅਤੇ ਪੰਡਤ ਯੋਗੇਸ਼ ਸ਼ਾਸਤਰੀ ਵਲੋਂ ਪੂਰੀ ਮਰਿਆਦਾ ਅਤੇ ਧਾਰਮਿਕ ਰਸਮਾਂ ਪੂਰਨ ਕੀਤੀਆਂ ਗਈਆਂ, ਜਿਸ ਦੇ ਤਹਿਤ ਹਾਕਮ ਸਿੰਘ (ਬਾਲਾ ਜੀ ਸਵੀਟਸ) ਵਲੋਂ ਪੂਜਾ ਕਰਵਾਈ ਗਈ। ਜਿਸ ਉਪਰੰਤ ਸ੍ਰੀ ਬਾਲਾ ਜੀ ਦੇ ਜੈਕਾਰਿਆਂ ਦੀ ਗੂੰਜ ਨਾਲ ਗੁੰਬਦ ਮੰਦਿਰ ’ਤੇ ਸਥਾਪਤ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ ਜੁਨੇਜਾ ਨੇ ਦੱਸਿਆ ਕਿ ਮੰਦਿਰ ਕਮੇਟੀ ਵਲੋਂ ਸ੍ਰੀ ਬਾਲਾ ਜੀ ਪਰਿਵਾਰ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਬਾਲਾ ਜੀ ਧਾਮ ਵਿਖੇ ਗੁੰਬਦ ਦੀ ਸਥਾਪਨਾਂ ਕਰਵਾਈ ਗਈ ਹੈ, ਇਸ ਤੋਂ ਇਲਾਵਾ ਮੰਦਰ ਵਿੱਚ ਸੰਗਤਾਂ ਦੀ ਸਹੂਲਤ ਲਈ ਸ਼ੈੱਡ ਦੀ ਉਸਾਰੀ ਵੀ ਕਰਵਾਈ ਜਾ ਰਹੀ ਹੈ, ਜੋ ਕਿ ਛੇਤੀ ਹੀ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਰਜ ’ਤੇ ਦਸ ਲੱਖ ਤੋਂ ਵਧੇਰੇ ਦੀ ਲਾਗਤ ਆਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸਤੀਸ਼ ਪਰੂਥੀ, ਸੁਰਿੰਦਰ ਅੱਗਰਵਾਲ ਕੈਸ਼ੀਅਰ, ਜੋਗਿੰਦਰਪਾਲ ਮੱਕੜ, ਕੁਲਦੀਪ ਰਾਏ ਉੱਪਲ, ਸੰਜੀਵ ਵਰਮਾਂ, ਹਾਕਮ ਸਿੰਘ, ਵਿਨੋਦ ਖੁਰਮੀ, ਮਨੀਸ਼ ਗੋਇਲ, ਭੁਪਿੰਦਰ ਗੋਇਲ, ਅਭੀ ਗੋਇਲ, ਸਚਿਨ ਗੋਗਨਾ, ਵਿੱਕੀ ਗੋਇਲ, ਸੰਦੀਪ ਮਾਨ, ਮਨੋਜ ਵਰਮਾਂ, ਸੁਰੇਸ਼ ਸਦਾਵਰਤੀ, ਸੁਖਵਿੰਦਰ ਸਿੰਘ ਕੌਂਸਲਰ, ਪ੍ਰਧਾਨ ਸੁਦਰਸ਼ਨ ਜੋਸ਼ੀ, ਸੁੰਦਰ ਲਾਲ ਮਦਾਨ, ਤਰਸੇਮ ਖੁਰਮੀ, ਦਰਸ਼ਨ ਸਿੰਘ, ਸ਼ਿਵ ਸਿੰਘ, ਸੌਰਭ ਗੋਇਲ, ਬੀਰਬਲ ਵਰਮਾਂ, ਰਾਜ ਕੁਮਾਰ ਵਰਮਾਂ, ਸੁਭਾਸ਼ ਵਰਮਾਂ, ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਮੌਜ਼ੂਦ ਸਨ।