ਏਸ਼ੀਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ

ਬੀਜਿੰਗ, 30 ਸਤੰਬਰ : 19ਵੀਆਂ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਭਾਰਤ ਨੇ ਹਾਕੀ 'ਚ ਪਾਕਿਸਤਾਨ 'ਤੇ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਬਣਾਇਆ ਹੈ। ਭਾਰਤੀ ਟੀਮ ਨੇ ਪੂਲ-ਏ ਲੀਗ ਮੈਚ ਵਿੱਚ ਪਾਕਿਸਤਾਨ ਨੂੰ 10-2 ਨਾਲ ਹਰਾਇਆ। ਕਪਤਾਨ ਹਰਮਨਪ੍ਰੀਤ ਨੇ 4 ਗੋਲ ਕੀਤੇ। ਭਾਰਤ ਨੇ ਪਹਿਲੀ ਵਾਰ ਪਾਕਿਸਤਾਨ ਖਿਲਾਫ 10 ਗੋਲ ਕੀਤੇ ਹਨ।ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਅੱਜ ਸ਼ਨੀਵਾਰ ਨੂੰ 5 ਤਗਮੇ ਜਿੱਤੇ, ਜਿਨ੍ਹਾਂ ਵਿੱਚ ਦੋ ਸੋਨ, ਦੋ ਚਾਂਦੀ ਅਤੇ ਇੱਕ ਕਾਂਸੀ ਸ਼ਾਮਲ ਹੈ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਹੀ ਸਕੁਐਸ਼ ‘ਚ ਗੋਲਡ ਜਿੱਤਿਆ ਸੀ। ਭਾਰਤ ਨੇ ਕੁੱਲ 10 ਸੋਨ ਤਗਮੇ ਜਿੱਤੇ ਹਨ।ਭਾਰਤ ਨੇ 38 ਮੈਡਲ ਜਿੱਤੇ ਹਨ। ਇਸ ਵਿੱਚ 10 ਸੋਨੇ, 14 ਚਾਂਦੀ ਅਤੇ 14 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਚੌਥੇ ਸਥਾਨ 'ਤੇ ਹੈ।