ਟੋਕਿਓ ਓਲੰਪਿਕ ਵਿੱਚ ਹੁਣ ਦੂਜਾ ਹਫ਼ਤਾ ਸ਼ੁਰੂ ਹੋ ਚੁੱਕਿਆ ਹੈ। ਓਲੰਪਿਕ ਖੇਡਾਂ ਦੇ 9ਵੇਂ ਦਿਨ ਡਿਸਕਸ ਥਰੋਅ ਵਿੱਚ ਦੇਸ਼ ਦੀਆਂ ਉਮੀਦਾਂ ਜਗੀਆਂ ਹਨ।
ਡਿਸਕਸ ਥਰੋਅ ਵਿੱਚ ਕਮਲਪ੍ਰੀਤ ਕੌਰ ਨੇ ਇਤਿਹਾਸ ਰਚ ਦਿੱਤਾ ਹੈ। ਕਮਲਪ੍ਰੀਤ ਨੇ 64 ਮੀਟਰ ਦੇ ਸਕੋਰ ਨਾਲ ਫਾਈਨਲ ਵਿੱਚ ਐਂਟਰੀ ਮਾਰ ਲਈ ਹੈ। ਉਹ ਗਰੁੱਪ ਬੀ ਵਿੱਚ ਦੂਜੇ ਸਥਾਨ ‘ਤੇ ਰਹੀ। ਦਰਅਸਲ, ਕਮਲਪ੍ਰੀਤ ਆਪਣੀ ਤੀਜੀ ਕੋਸ਼ਿਸ਼ ਤੋਂ ਬਾਅਦ ਫਾਈਨਲ ਵਿੱਚ ਜਗ੍ਹਾ ਬਣਾ ਪਈ। ਕਮਲਪ੍ਰੀਤ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 60.25 ਮੀਟਰ ਦਾ ਸਕੋਰ ਹਾਸਿਲ ਕੀਤਾ। ਇਸ ਤੋਂ ਇਲਾਵਾ ਦੂਜੀ ਕੋਸ਼ਿਸ਼ ਵਿੱਚ 63.97 ਤੇ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਦਾ ਸਕੋਰ ਹਾਸਿਲ ਕਰ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਕਮਲਪ੍ਰੀਤ ਨੇ ਆਪਣੇ ਵਧੀਆ ਪ੍ਰਦਰਸ਼ਨ ਨਾਲ ਭਾਰਤ ਲਈ ਇੱਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ।ਦੱਸ ਦੇਈਏ ਕਿ ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ । ਉਸਨੇ ਪਟਿਆਲਾ ਵਿੱਚ ਆਯੋਜਿਤ 24ਵੇਂ ਫੈਡਰਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 65.06 ਮੀਟਰ ਦੇ ਸਕੋਰ ਨਾਲ ਟੋਕਿਓ 2020 ਲਈ ਆਪਣੀ ਟਿਕਟ ਪੱਕੀ ਕੀਤੀ ਸੀ । ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ 63.50 ਮੀਟਰ ਦੇ ਓਲੰਪਿਕ ਯੋਗਤਾ ਅੰਕ ਨੂੰ ਵੀ ਆਸਾਨੀ ਨਾਲ ਪਾਰ ਕਰ ਲਿਆ ਸੀ।