ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਏਆਈ ਨਾਲ ਤਿਆਰ ਕੀਤੀ ਵੀਡੀਓ ਨੂੰ ਜਲਦੀ ਤੋਂ ਜਲਦੀ ਡਿਲੀਟ ਕਰੇ ਯੂਟਿਊਬਰ  : ਜੱਥੇਦਾਰ ਭਾਈ ਗੜਗੱਜ

  • ਗੁਰੂ ਸਾਹਿਬ ਬਾਰੇ ਫਿਲਮ ਬਣਾਉਣ ਦਾ ਕਿਸੇ ਨੂੰ ਵੀ ਇਹ ਕੋਈ ਵੀ ਹੱਕ ਨਹੀਂ ਹੈ : ਜੱਥੇਦਾਰ ਭਾਈ ਗੜਗੱਜ

ਅੰਮ੍ਰਿਤਸਰ, 19 ਮਈ 2025 : ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜਾਦਿਆ ਬਾਰੇ ਇੱਕ ਯੂਟਿਊਬਰ ਧਰੁਵ ਰਾਠੀ ਵੱਲੋਂ ਏਆਈ ਨਾਲ ਤਿਆਰ ਕੀਤੀ ਐਨੀਮੇਸ਼ਨ ਵੀਡੀਓ ਤੇ ਸਖ਼ਤ ਇਤਰਾਜ਼ ਜਾਹਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੇ ਯੂਟਿਊਬਰ ਨੂੂੰ ਸਖ਼ਤ ਹਦਾਇਤ ਕੀਤੀ ਕਿ ਉਹ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਡਿਲੀਟ ਕਰੇ। ਇਸ ਸਬੰਧੀ ਉਨ੍ਹਾਂ ਆਪਣੇ ਸ਼ੋਸ਼ਮ ਮੀਡੀਆਂ ਤੇ ਪਾਈ ਇੱਕ ਵੀਡੀਓ ਵਿੱਚ ਕਿਹਾ ਕਿ ਦਸ਼ਮ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਯੂਟਿਊਬਰ ਧਰੁਵ ਰਾਠੀ ਵੱਲੋਂ ਏਆਈ ਨਾਲ ਕੋਈ ਫਿਲਮ ਤਿਆਰ ਕੀਤੀ ਹੈ, ਜੋ ਬਹੁਤ ਗਲਤ ਹੈ।ਉਨ੍ਹਾਂ ਕਿਹਾ ਕਿ ਏਆਈ ਨਾਲ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋੋਬਿੰਦ ਸਿੰਘ ਜੀ ਮਹਾਰਾਜ ਨੂੰ ਦਿਖਾਇਆ ਹੈ, ਜਦੋਂ ਕਿ ਸਿੱਖੀ ਵਿੱਚ ਗੁਰੂ ਸਾਹਿਬ ਤੇ ਗੁਰੂ ਪਰਿਵਾਰ ਨੂੰ ਨਾ ਫਿਲਮਾਂ ਵਿੱਚ ਦਿਖਾਇਆ ਜਾ ਸਕਦਾ ਹੈ ਨਾ ਹੀ ਐਨੀਮੇਸ਼ਨ ਵਿੱਚ ਦਿਖਾਇਆ ਜਾ ਸਕਦਾ ਹੈ। ਜੱਥੇਦਾਰ ਭਾਈ ਗੜਗੱਜ ਨੇ ਕਿਹਾ ਕਿ ਧਰੁਵ ਰਾਠੀ ਹੁਣ ਕਹਿ ਰਿਹਾ ਹੈ ਕਿ ਉਹ ਇਸ ਵੀਡੀਓ ਨੂੰ ਵੱਡੀ ਪੱਧਰ ਤੇ ਲੈ ਗਿਆ ਹਾਂ, ਪਰ ਤੂੰ ਜਲਦੀ ਤੋਂ ਜਲਦੀ ਇਸ ਵੀਡੀਓ ਨੂ ਯੂਟਿਊਬ ਤੋਂ ਡਿਲੀਟ ਕਰ ਦਿਓ, ਸਿੱਖ ਇੰਨ੍ਹਾਂ ਗੱਲਾਂ ਨੂੰ ਪ੍ਰਵਾਨ ਨਹੀਂ ਕਰਦੇ। ਜੱਥੇਦਾਰ ਭਾਈ ਗੜਗੱਜ ਨੇ ਕਿਹਾ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਅਤੇ ਚਮਕੌਰ ਦੀ ਗੜ੍ਹੀ ਤੋਂ ਜੈਕਾਰਾ ਲਗਾਇਆ ਅਤੇ ਜਦੋਂ ਛੋਟੇ ਸ਼ਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਾ ਤਾਂ ਤੀਰ ਨਾਲ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਜੁਲਮੀ ਰਾਜ ਦੀ ਜੜ੍ਹ ਪੁੱਟੀ ਗਈ, ਸਿੱਖਾਂ ਨੇ ਬਾਅਦ ਵਿੱਚ ਜੁਲਮੀ ਰਾਜ ਦੀ ਜੜ੍ਹ ਪੁੱਟੀ ਵੀ ਹੈ। ਤੂੰ ਉਸ ਪਾਤਸ਼ਾਹ ਨੂੰ ਹੰਝੂ ਵਹਾਉਂਦਿਆ ਦਿਖਾਇਆ, ਭਾਵੇਂ ਇਹ ਫਿਲਮ ਦੀ ਕਹਾਣੀ ਦਾ ਮਸਲਾ, ਭਾਵੇਂ ਏਆਈ ਨਾਲ ਗੁਰੂ ਸਾਹਿਬ ਨੂੰ ਦਿਖਾਉਣ ਦਾ ਮਸਲਾ। ਜੱੱਥੇਦਾਰ ਭਾਈ ਗੜਗੱਜ ਨੇ ਕਿਹਾ ਕਿ ਤੈਨੂੰ ਗੁਰੂ ਸਾਹਿਬ ਬਾਰੇ ਫਿਲਮ ਬਣਾਉਣ ਲਈ ਜਾਂ ਕਿਸੇ ਨੂੰ ਵੀ ਇਹ ਕੋਈ ਵੀ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਧਰੁਵ ਰਾਠੀ ਤੂੰ ਸਾਰੀ ਸਟੋਰੀ ਗਲਤ ਲਿਖੀ ਹੈ, ਦੂਸਰਾ ਤੂੰ ਪੋਲ ਪੋਲ ਖੇਡ ਰਿਹਾ ਹੈ ਅਤੇ ਤੂੰ ਕਹਿ ਰਿਹਾ ਕਿ ਓਪੀਨੀਅਨ ਦਿਓ ਕਿ ਇਹ ਠੀਕ ਕੀਤਾ ਜਾਂ ਗਲਤ ਹੈ। ਕੌਣ ੳਪੀਨੀਅਨ ਦੇਵੇਗਾ, ਜਦੋਂ ਕਿ ਸਿੱਖਾਂ ਨੇ ਫੈਸਲੇ ਕੀਤੇ ਹੋਏ ਨੇ ਕਿ ਗੁਰੂ ਸਾਹਿਬ ਜਾਂ ਗੁਰੂ ਪਰਿਵਾਰ ਜਾਂ ਸ਼ਹੀਦਾਂ ਤੇ ਕੋਈ ਕਿਰਦਾਰ ਕੀਤਾ ਹੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਧਰੁਵ ਰਾਠੀ ਨੇ ਗੁਰੂ ਸਾਹਿਬ ਨੂੰ ਪੇਸ਼ ਇੰਨ੍ਹਾਂ ਗੱਲਾਂ ਨੂੰ ਸਿੱਖ ਬਰਦਾਸਤ ਨਹੀਂ ਕਰਦੇ। ਜੱਥੇਦਾਰ ਭਾਈ ਗੜਗੱਜ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਧਰੁਵ ਰਾਠੀ ਨੂੰ ਇੱਕ ਮੈਸੇਜ ਭੇਜਦਾ ਹਾਂ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਡਿਲੀਟ ਕਰ, ਸਿੱਖ ਇਸ ਨੂੰ ਬਰਦਾਸਤ ਨਹੀਂ ਕਰਨਗੇ। ਉਨ੍ਹਾਂ ਦੁਨੀਆਂ ਭਰ ਵਿੱਚ ਵੱਸਦੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਜੇਕਰ ਕਿਤੇ ਵੀ ਦੁਨੀਆਂ ਵਿੱਚ ਗੁਰੂ ਸਾਹਿਬਾਨ ਬਾਰੇ ਕਿਰਦਾਰਾਂ ਨਾਲ ਕੀਤੀ ਛੇੜਛਾੜ ਅਸੀਂ ਬਰਦਾਸਤ ਨਾ ਕਰੀਏ। ਉਨ੍ਹਾਂ ਸਰਕਾਰ ਨੂੰ ਹਦਾਇਤ ਕੀਤੀ ਕਿ ਗਲਤ ਅਨਸਰਾਂ ਨੂੰ ਨੱਥ ਪਾਈ ਜਾਵੇ, ਜਿਹੜੇ ਗੁਰੂਆਂ ਬਾਰੇ ਗਲਤ ਤੱਥ ਪੇਸ਼ ਕਰਦੇ ਹਨ।  

https://www.facebook.com/61573829921712/videos/1416586366202871