ਊਧਮਪੁਰ 'ਚ ਹੋਏ ਧਮਾਕਿਆਂ ਕਾਰਨ ਲੋਕ ਸਹਿਮੇ, 2 ਜਖਮੀ


ਜੰਮੂ-ਕਸ਼ਮੀਰ :  ਊਧਮਪੁਰ ਹੋਏ ਧਮਾਕਿਆ ਕਾਰਨ ਉੱਥੇ ਵਸਨੀਕਾਂ ਵਿਚ ਸਹਿਮ ਦਾ ਮਾਹੌਲ ਹੈ, ਬੀਤੀ ਰਾਤ ਤੋਂ ਇੱਕ ਤੋਂ ਬਾਅਦ ਇੱਕ ਬਲਾਸਟ ਹੋ ਰਹੇ ਨੇ।ਊਧਮਪੁਰ 'ਚ ਰਾਤ ਕਰੀਬ 10.30 ਵਜੇ ਇਕ ਖਾਲੀ ਬੱਸ ਵਿਚ ਧਮਾਕਾ ਹੋਇਆ, ਜਿਸ ਕਾਰਨ 2 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਸ ਖਾਲੀ ਸੀ, ਜੋ ਪੈਟਰੋਲ ਪੰਪ ਨੇੜੇ ਖੜ੍ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ਇੱਥੇ ਰੋਜ਼ਾਨਾ ਪਾਰਕ ਕੀਤੀ ਜਾਂਦੀ ਹੈ। ਪੁਲਸ ਅਤੇ ਹੋਰ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ। ਉਧਮਪੁਰ 'ਚ 8 ਘੰਟਿਆਂ ‘ਚ ਦੋ ਬਲਾਸਟ ਹੋਏ ਨੇ। ਇੱਕ ਧਮਾਕਾ ਰਾਤ 10: 30 ਵਜੇ ਪਟਰੋਲ ਪੰਮ 'ਤੇ ਖੜੀ ਬੱਸ 'ਚ ਹੋਇਆ ਤੇ ਦੂਜਾ ਬਲਾਸਟ ਤੜਕੇ 6 ਵਜੇ ਊਧਮਪੁਰ ਦੇ ਪੁਰਾਣੇ ਬੱਸ ਸਟੈਂਡ 'ਤੇ ਹੋਇਆ। ਸੀਸੀਟੀਵੀ ਚੈੱਕਮਕਤੀ ਜਾ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਇਸ ਕਾਰਵਾਈ ਨੂੰ ਕਿਸਨੇ ਅੰਜਾਮ ਦਿੱਤਾ।