ਪ੍ਰਨੀਤ ਕੌਰ ਜੀ ਕਾਰਨ ਦੱਸੋਂ ਨੋਟਿਸ ਸਬੰਧੀ ਤੁਹਾਡਾ ਜਵਾਬ, ਉਹ ਪਾਰਟੀ ਪ੍ਰਤੀ ਅਕ੍ਰਿਤਘਣ ਅਤੇ ਹੰਕਾਰ ਨੂੰ ਦਰਸਾਉਂਦਾ ਹੈ : ਰਾਜਾ ਵੜਿੰਗ

ਚੰਡੀਗੜ੍ਹ, 06 ਫਰਵਰੀ : ਪਾਰਲੀਮੈਂਟ ਮੈਂਬਰ ਪ੍ਰਨੀਤ ਕੌਰ ਨੂੰ ਕਾਂਗਰਸ ਪਾਰਟੀ ਵੱਲੋਂ ਦਿੱਤੇ ਕਾਰਨ ਦੱਸੋ ਨੋਟਿਸ ਤੋਂ ਬਾਅਦ ਦਿੱਤੇ ਜਵਾਬ ਸਬੰਧੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਕਿ ਪ੍ਰਨੀਤ ਕੌਰ ਜੀ ਕਾਰਨ ਦੱਸੋਂ ਨੋਟਿਸ ਸਬੰਧੀ ਤੁਹਾਡਾ ਜਵਾਬ, ਉਹ ਪਾਰਟੀ ਪ੍ਰਤੀ ਅਕ੍ਰਿਤਘਣ ਅਤੇ ਹੰਕਾਰ ਨੂੰ ਦਰਸਾਉਂਦਾ ਹੈ, ਜਿਸ ਪਾਰਟੀ ਨੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਿਆਸੀ ਤੌਰ ਤੇ ਢੁਕਵਾਂ ਬਣਾਇਆ ਹੈ। ਪ੍ਰਧਾਨ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਧੋਖੇਬਾਜ਼ ਗੁਣਾਂ ਨੂੰ ਨਜ਼ਰ ਅੰਦਾਜ ਕੀਤਾ ਜਾਂਦਾ ਰਿਹਾ ਹੈ।