ਨਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ 17 ਤੋਂ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਅੱਜ ਹੀ ਮੁੱਖ ਮੰਤਰੀ  ਦੇ ਅਹੁਦੇ ਲਈ ਸਹੁੰ ਚੱਕੀ ਹੈ।ਇਸ ਦੇ ਨਾਲ ਹੀ ਆਪ ਸਰਕਾਰ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।
ਕੱਲ੍ਹ ਨੂੰ 16ਵੀਂ ਵਿਧਾਨ ਸਭਾ ਦਾ ਪਹਿਲਾ ਪਹਿਲਾ ਸੈਸ਼ਨ ਸੱਦਿਆ ਗਿਆ ਹੈ।ਇਸ ਸੈਸ਼ਨ ਵਿਚ 117 ਵਿਧਾਇਕ ਸਹੁੰ ਚੁੱਕਣਗੇ।
ਪਹਿਲਾ ਸੈਸ਼ਨ ਤਿੰਨ ਦਿਨਾਂ ਦਾ ਹੋਏਗਾ।ਇਹ ਸੈਸ਼ਨ 17 ਮਾਰਚ ਤੋਂ 22 ਮਾਰਚ ਤੱਕ ਹੋਏਗਾ(18-19 ਮਾਰਚ ਗੈਜ਼ਟਿਡ ਛੁੱਟੀ)। ਸੈਸ਼ਨ ਦਾ ਪ੍ਰੋਗਰਾਮ ਕੁੱਝ ਇਸ ਤਰ੍ਹਾਂ ਰਹੇਗਾ

17 ਮਾਰਚ- 11:00 ਵਜੇ-----ਨਵੇਂ ਚੁਣੇ ਮੈਂਬਰਾਂ ਵੱਲੋਂ ਸਹੁੰ ਚੁੱਕੀ ਜਾਏਗੀ।
18 ਮਾਰਚ- ਗੈਜ਼ਟਿਡ ਛੁੱਟੀ
19 ਮਾਰਚ- ਗੈਜ਼ਟਿਡ ਛੁੱਟੀ
20 ਮਾਰਚ- ਐਤਵਾਰ
21 ਮਾਰਚ- 11:00 ਵਜੇ--ਸਪੀਕਰ ਦੀ ਚੋਣ ਹੋਏਗੀ
                12:00 ਵਜੇ ਰਾਜਪਾਲ ਦਾ ਸੰਬੋਧਨ
22 ਮਾਰਚ- 10:00 ਵਜੇ Obituary References; ਰਾਜਪਾਲ ਦੇ ਭਾਸ਼ਣ 'ਤੇ ਮੋਸ਼ਨ ਆਫ ਥੈਂਕਸ ਅਤੇ ਭਾਸ਼ਣ 'ਤੇ ਚਰਚਾ

ਕੱਲ੍ਹ ਦੀ ਹੋਣ ਵਾਲੀ ਕਾਰਵਾਈ ਲਈ ਡਾ. ਇੰਦਰਬੀਰ ਨਿੱਝਰ ਨੂੰ ਪ੍ਰੋਟੇਮ ਸਪੀਕਰ ਲਾਇਆ ਗਿਆ ਹੈ ਜੋ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਤੋਂ ਵਿਧਾਇਕ ਹਨ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਸਹੁੰ ਚੁਕਾਈ।