
ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਬਿਲਕੁਲ ਖਰਾਬ ਹੋ ਚੁੱਕੀ ਸੀ ਉਸ ਸੰਬੰਧੀ ਅੱਜ ਮਾਨਸਾ ਵਿਖੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਅਤੇ ਮਜਦੂਰਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ। ਅੱਜ ਚੈੱਕ ਵੰਡੋ ਸਮਾਗਮ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿੱਚ ਕਰਾਇਆ ਗਿਆ ਹੈ ਜਿਸ ਦੌਰਾਨ ਬੁਢਲਾਡਾ, ਮਾਨਸਾ, ਸਰਦੂਲਗੜ੍ਹ, ਮੋੜ ਮੰਡੀ ਤਲਵੰਡੀ ਸਾਬੋ ਅਤੇ ਹੋਰਨਾਂ ਨੇੜੇ ਵਾਲੀਆ ਸਬ ਡਵੀਜ਼ਨਾ ਦੇ ਕਿਸਾਨਾਂ ਨੂੰ ਚੈੱਕ ਵੰਡੇ ਗਏ। ਚੰਨੀ ਸਰਕਾਰ ਨੇ ਨਰਮੇ ਦੀ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਫ਼ਸਲ ਦੇ ਮੁਆਵਜ਼ੇ ਦਾ ਐਲਾਨ ਤਾਂ ਜਰੂਰ ਕਰਿਆ ਸੀ ਪਰ ਇਸ ਉੱਪਰ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਸਰਕਾਰ ਦੇ ਇਸ ਫ਼ੈਸਲੇ ਤੇ ਐਕਸ਼ਨ ਨਾ ਲੈਣ ਕਰਕੇ ਵੱਖੋ ਵੱਖ ਕਿਸਾਨ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਅੰਦੋਲਨ ਵੰਡਿਆ ਹੋਇਆ ਸੀ, ਜਿਸਦੀ ਵਜ੍ਹਾ ਕਾਰਨ ਮਾਨਸਾ ਦੇ ਸਕੱਤਰੇਤ ਨੂੰ ਘੇਰਾ ਪਾਈ ਰੱਖਿਆ ਸੀ। ਅੱਜ ਦੀ ਸਰਕਾਰ ਪਿਛਲੀ ਸਰਕਾਰ ਦੇ ਕੀਤੇ ਦਾਅਵੇ ਅਤੇ ਵਾਅਦੇ ਹਲੇ ਤੱਕ ਬਾਖ਼ੂਬੀ ਨਿਭਾਉਂਦੀ ਦਿਖਾਈ ਦੇ ਰਹੀ ਹੈ ਜਿਵੇਂ ਕਿ ਅੱਜ ਮਾਨ ਸਰਕਾਰ ਨੇ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ।