ਆਪ ਸਰਕਾਰ ਕੀਤੇ ਵਿਕਾਸ ਕਾਰਜਾਂ ਤੇ ਜੋੜੇ ਪੂੰਜੀਗਤ ਅਸਾਸਿਆਂ ਦੀ ਸੂਚੀ ਜਾਰੀ ਕਰੇ : ਗਰੇਵਾਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਨੂੰ ਆਖਿਆ ਕਿ ਉਹ ਇਸ ਵੱਲੋਂ ਕੀਤੇ ਵਿਕਾਸ ਕਾਰਜਾਂ ਦੇ ਨਾਲ ਨਾਲ ਸਥਾਪਿਤ ਕੀਤੇ ਪੂੰਜੀਗਤ ਅਸਾਸਿਆਂ ਦੀ ਸੂਚੀ ਜਾਰੀ ਰਕੇ ਤਾਂ ਜਿਸ ਤੋਂ ਸਾਬਤ ਹੋ ਸਕੇ ਕਿ ਇਸ ਵੱਲੋਂ ਮੌਜੂਦਾ ਵਿੱਤੀ ਸਾਲ ਵਿਚ 9 ਮਹੀਨਿਆਂ ਵਿਚ 39200 ਕਰੋੜ ਰੁਪਏ ਦਾ ਕਰਜ਼ਾ ਲੈਣਾ ਵਾਜਬ ਸਾਬਤ ਹੋ ਸਕੇ ਜਦੋਂ ਕਿ ਇਸਨੇ ਤੀਜੀ ਤਿਮਾਹੀ ਵਿਚ 14700 ਕਰੋੜ ਰੁਪਏ ਦਾ ਕਰਜ਼ਾ ਹੋਰ ਲੈਣਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਲਗਾਤਾਰ ਕਰਜ਼ਾ ਚੁੱਕ ਰਹੀ ਹੈ ਜਦੋਂ ਕਿ ਇਸ ਕੋਲ ਪੂੰਜੀਗਤ ਸਿਰਜਣਾ ਵਿਖਾਉਣ ਲਈ ਕੱਖ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਠੱਪ ਹੋਗਏ  ਹਨ ਤੇ ਜ਼ਮੀਨੀ ਪੱਧਰ ’ਤੇ ਕੋਈ ਬੁਨਿਆਦੀ ਢਾਂਚਾ ਕਾਇਮ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਚੁੱਕੇ ਕਰਜ਼ੇ ਦਾ ਪੈਸਾ ਕਿਥੇ ਖਰਚਿਆ ਜਾ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਆਪ ਸਰਕਾਰ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰਰਹੀ  ਹੈ ਤੇ ਖਾਸ ਤੌਰ ’ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਜਿਥੇ ਚੋਣਾਂ ਹੋਣੀਆਂ ਹਨ, ਉਥੇ ਇਹ ਪੈਸਾ ਖਰਚ ਕੀਤਾ ਜਾ ਰਿਹਾ ਜਿਸਦਾ ਭਾਰ ਪੰਜਾਬ ਦੇ ਕਰ ਦਾਤਿਆਂ ’ਤੇ ਪੈ ਰਿਹਾਹੈ  ਪਰ ਆਪ ਸਰਕਾਰ ਇਹ ਪੈਸਾ ਦੇਸ਼ ਭਰ ਵਿਚ ਵਰਤ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਗੁਜਰਾਤ ਵਿਚ ਸੋਸ਼ਲ ਮੀਡੀਆ ’ਤੇ ਆਪ ਦੇ ਚੋਣ ਪ੍ਰਚਾਰ ਵਾਸਤੇ ਸਭ ਤੋਂ ਵੱਡੀ ਇਸ਼ਤਿਹਾਰਦਾਤਾ ਹੈ ਜਦੋਂ ਕਿ ਮੁੱਖ ਮੰਤਰੀ ਹਰ ਹਫਤੇ ਦੇ ਅਖੀਰ ਵਿਚ ਉਥੇ ਚੋਣ ਪ੍ਰਚਾਰ ਵਾਸਤੇ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਖੜ੍ਹੇ ਕੀਤੇ ਵਿੱਤੀ ਸੰਕਟ ਨੁੰ ਹੋਰ ਗੰਭੀਰ ਬਣਾ ਰਹੀ ਹੈ। ਉਹਨਾਂ ਕਿਹਾ ਕਿ ਕਰਜ਼ੇ ਚੁੱਕਣ ਦੀ ਦਰ ਵੱਧ ਗਈ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਜੀ ਐਸ ਟੀ ਦੀਆਂ ਪ੍ਰਾਪਤੀਆਂ ਘਟੀਆਂ ਹਨ ਤੇ ਨਾਲ ਹੀ ਅਸ਼ਟਾਮ ਡਿਊਟੀ ਤੇ ਪ੍ਰਾਪਰਟੀ ਦੀ ਰਜਿਸਟਰੇਸ਼ਨ ਤੋਂ ਹੁੰਦੀ ਆਮਦਨ ਵੀ ਘਟੀ ਹੈ। ਉਹਨਾਂ ਕਿਹਾ ਕਿ ਮਾਲੀਆ ਖਰਚ ਵੱਧ ਗਿਆ ਹੈ ਜਿਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਸੂਬੇ ਦੇ ਵਿੱਤੀ ਪ੍ਰਬੰਧ ਅਸਲ ਵਿਚ ਕੁਪ੍ਰਬੰਧ ਸਾਬਤ ਹੋ ਰਹੇ ਹਨ। ਵਿੱਤ ਮੰਤਰੀ ਹਰਪਾਲ ਚੀਮਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮਸਲੇ ਦਾ ਹੱਲ ਕਰਨ ਦੀ ਥਾਂ ਵਿੱਤ ਮੰਤਰੀ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਵਾਸਤੇ ਵਿੱਤੀ ਅੰਕੜੇ ਟਵੀਟ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਚੀਮਾ ਨੇ ਜੀ ਐਸ ਟੀ ਅੰਕੜਿਆਂ ਵਿਚ ਵਾਧਾ ਦਰਸਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਜਦੋਂ ਕਿ ਸੱਚਾਈ ਇਹ ਹੈ ਕਿ ਜੀ ਐਸ ਟੀ ਆਮਦਨ ਵਿਚ ਗਿਰਾਵਟ ਦਰਜ ਕੀਤੀ ਗਈਹੈ। ਉਹਨਾਂ ਕਿਹਾ ਕਿ ਚੀਮਾ ਨੇ 11464 ਕਰੋੜ ਰੁਪਏ ਦਾ ਮੁਨਾਫਾ ਦਰਸਾ ਕੇ 10604 ਕਰੋੜ ਰੁਪਏ ਦਾ ਵਾਧਾ ਵਿਖਾਉਣ ਲਈ ਅੰਕੜਿਆਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਦੋਂ ਕਿ ਅਸਲ ਵਿਚ ਪ੍ਰਾਪਤੀਆਂ ਸਿਰਫ 1760 ਕਰੋੜ ਰੁਪਏ ਦੀਆਂ ਹੋਈਆਂ ਹਨ। ਉਹਨਾਂ ਕਿਹਾਕਿ  ਇਹ ਵੀ ਸੱਚਾਈ ਹੈ ਕਿ ਸਰਕਾਰ ਕਰਜ਼ੇ ਮੋੜਨ ਵਾਸਤੇ ਮੁੜ ਕਰਜ਼ੇ ਚੁੱਕ ਰਹੀ ਹੈ ਜਦੋਂ ਕਿ ਪੂੰਜੀਗਤ ਖਰਚੇ ’ਤੇ ਪੈਸੇ ਨਹੀਂ ਖਰਚ ਕਰ ਰਹੀ।  ਉਹਨਾਂ ਕਿਹਾ ਕਿ  ਕੁੱਲ ਕਰਜ਼ਿਆਂ ਦਾ 68 ਫੀਸਦੀ ਸੂਬੇ ਦੇ 3.05 ਲੱਖ ਕਰੋੜ ਰੁਪਏ ਦੇ ਕਰਜ਼ੇ ’ਤੇ ਵਿਆਜ਼ ਦੀ ਅਦਾਇਗੀ ’ਤੇ ਖਰਚ ਕੀਤਾ ਜਾ ਰਿਹਾ ਹੈ। ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਸਭ ਦਾ ਅਰਥ ਸੂਬੇ ਦੇ ਅਰਥਚਾਰੇ ’ਤੇ ਪੈ ਰਿਹਾ ਹੈ ਤੇ ਸੂਬੇ ਵਿਚ ਕੋਈ ਨਿਵੇਸ਼ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਘਰੇਲੂ ਉਦਯੋਗ ਵੀ ਪੰਜਾਬ ਤੋਂ ਬਾਹਰ ਜਾਣ ਨੂੰ ਤਰਜੀਹ ਦੇ ਰਿਹਾ ਹੈ ਜਿਸ ਕਾਰਨ ਪੰਜਾਬ ਵਿਚ ਬੇਰੋਜ਼ਗਾਰੀ ਹੋਰ ਵੱਧ ਰਹੀ ਹੈ।