ਸੰਭਲ, 30 ਦਸੰਬਰ : ਉੱਤਰ ਪ੍ਰਦੇਸ਼ ਦੇ ਸੰਭਲ ‘ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਵੱਲੋਂ ਅਲੱਗ ਅਲੱਗ ਜਗ੍ਹਾ ਤੇ ਸ਼ੱਕੀ ਹਾਲਾਤ ਵਿੱਚ ਫਾਹਾ ਲੈ ਲਿਆ, ਜਿੰਨ੍ਹਾਂ ਵਿੱਚੋਂ ਦੋ ਸ਼ਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਖਬਰ ਹੈ, ਜਦੋਂ ਕਿ ਤੀਜਾ ਜੇਰੇ ਇਲਾਜ ਹਸਪਤਾਲ ‘ਚ ਭਰਤੀ ਹੈ। ਤਿੰਨੋਂ ਭਰਾਵਾਂ ਦੀ ਉੱਮਰ 19 ਤੋਂ 22 ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਪੁਲਸ ਮੌਕੇ ਤੇ ਪੁੱਜੀ ਅਤੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਧਨਰੀ....
ਰਾਸ਼ਟਰੀ
ਅਯੋਧਿਆ, 30 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਹਾਰਿਸ਼ੀ ਵਾਲਮੀਕਿ ਹਵਾਈ ਅੱਡੇ ਅਤੇ ਪੁਨਰ-ਵਿਕਸਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਿੱਥੋਂ ਉਨ੍ਹਾਂ ਨੇ ਦੋ ਅੰਮ੍ਰਿਤ ਭਾਰਤ ਅਤੇ ਛੇ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਦੀ ਇਹ ਫੇਰੀ ਇੱਥੇ ਰਾਮ ਮੰਦਰ ਦੇ 'ਪ੍ਰਾਣ ਪ੍ਰਤੀਸ਼ਠਾ' ਜਾਂ ਪਵਿੱਤਰ ਰਸਮ ਤੋਂ ਕੁਝ ਹਫ਼ਤੇ ਪਹਿਲਾਂ ਆਈ ਹੈ। 22 ਜਨਵਰੀ ਨੂੰ ਹੋਣ ਵਾਲੇ ਸਮਾਰੋਹ ਦੇ ਨਾਲ, ਇਸ ਸਮੇਂ ਮੰਦਰ ਦਾ ਨਿਰਮਾਣ ਚੱਲ ਰਿਹਾ....
ਨਵੀਂ ਦਿੱਲੀ, 30 ਦਸੰਬਰ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਅਤੇ ਹੋਰ ਚੋਣ ਕਮਿਸ਼ਨਰਾਂ (ਈਸੀ) ਦੀ ਨਿਯੁਕਤੀ ਨਾਲ ਸਬੰਧਤ ਬਿੱਲ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਇਕ ਸਰਕਾਰੀ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ ਗਈ। ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਦੀਆਂ ਸ਼ਰਤਾਂ ਅਤੇ ਕਾਰਜਕਾਲ) ਬਿੱਲ, 2023 ਵਿੱਚ ਇੱਕ ਸਰਚ ਕਮੇਟੀ ਬਣਾਉਣ ਦਾ ਉਪਬੰਧ ਹੈ, ਜਿਸ ਦੀ ਪ੍ਰਧਾਨਗੀ ਕਾਨੂੰਨ ਮੰਤਰੀ ਕਰਨਗੇ, ਦੀ ਨਿਯੁਕਤੀ ਲਈ....
ਨਵੀਂ ਦਿੱਲੀ, 29 ਦਸੰਬਰ : ਚੰਦਰਮਾ 'ਤੇ ਭਾਰਤ ਦੇ ਸਫਲ ਚੰਦਰਯਾਨ-3 ਮਿਸ਼ਨ 'ਤੇ ਲਗਭਗ 600 ਕਰੋੜ ਰੁਪਏ ਦੀ ਲਾਗਤ ਆਈ ਹੈ। ਕੀ ਤੁਸੀਂ ਵਿਸ਼ਵਾਸ ਕਰੋਗੇ? ਨਰਿੰਦਰ ਮੋਦੀ ਸਰਕਾਰ ਨੇ ਕਬਾੜ, ਖਰਾਬ ਹੋਏ ਦਫਤਰੀ ਸਾਜ਼ੋ-ਸਾਮਾਨ ਅਤੇ ਪੁਰਾਣੇ ਵਾਹਨਾਂ ਵਰਗੀਆਂ ਫਾਈਲਾਂ ਵੇਚ ਕੇ ਅਜਿਹੇ ਦੋ ਮਿਸ਼ਨਾਂ ਦੀ ਲਾਗਤ ਦੇ ਬਰਾਬਰ ਪੈਸਾ ਇਕੱਠਾ ਕੀਤਾ ਹੈ। ਜੀ ਹਾਂ, ਅਕਤੂਬਰ 2021 ਤੋਂ ਹੁਣ ਤੱਕ ਸਕਰੈਪ ਵੇਚ ਕੇ ਲਗਭਗ 1,163 ਕਰੋੜ ਰੁਪਏ ਕਮਾਏ ਗਏ ਹਨ। ਇਸ ਸਾਲ ਸਰਕਾਰ ਨੇ ਅਕਤੂਬਰ ਮਹੀਨੇ 'ਚ ਹੀ 557 ਕਰੋੜ ਰੁਪਏ....
ਰਾਏਪੁਰ, 29 ਦਸੰਬਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਘਰ ਵਿੱਚ ਜੋੜੇ ਤੇ ਉਨ੍ਹਾਂ ਦੀ ਧੀ ਦੀਆਂ ਲਾਸ਼ਾਂ ਲਟਕਦੀਆਂ ਹੋਈਆਂ ਬਰਾਮਦ ਕੀਤੀਆਂ ਹਨ। ਫਿਲਹਾਲ ਪੁਲਿਸ ਵੱਲੋਂ ਤਿੰਨਾਂ ਦੀ ਖੁਦਕੁਸ਼ੀ ਕਰ ਲੈਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਖਨਲਾਲ ਸੇਨ (48), ਰਾਨੂ ਸੇਨ (42) ਅਤੇ ਉਨ੍ਹਾਂ ਦੀ ਧੀ ਪਾਇਲ (14) ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਦੀਆਂ ਲਾਸ਼ਾਂ ਟਿੱਕਰਾਪਾੜਾ ਥਾਣਾ ਖੇਤਰ ਅਧੀਨ ਬੀਐਸਯੂਪੀ ਕਲੋਨੀ ਵਿੱਚ....
ਨਵੀਂ ਦਿੱਲੀ, 29 ਦਸੰਬਰ : ਦੇਸ਼ ’ਚ ਕੋਰੋਨਾ ਦੇ 797 ਨਵੇਂ ਮਾਮਲੇ ਮਿਲੇ ਹਨ। ਇਹ 225 ਦਿਨਾਂ ਵਿਚ ਸਭ ਤੋਂ ਵੱਧ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 4,091 ਹੋ ਗਈ ਹੈ। ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਪੰਜ ਪੀੜਤਾਂ ਦੀ ਮੌਤ ਹੋਈ ਹੈ। ਕੇਰਲ ਵਿਚ ਦੋ ਤੇ ਮਹਾਰਾਸ਼ਟਰ, ਪੁਡੂਚੇਰੀ ਤੇ ਤਾਮਿਲਨਾਡੂ ਤੋਂ ਇਕ-ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ....
ਨਵੀਂ ਦਿੱਲੀ, 28 ਦਸੰਬਰ : ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 692 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬੁੱਧਵਾਰ ਨੂੰ 529 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਕੋਵਿਡ ਦੇ ਕੁੱਲ ਐਕਟਿਵ ਕੇਸ 4,097 ਤੱਕ ਪਹੁੰਚ ਗਏ ਹਨ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਾਲ ਸੰਕਰਮਿਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ਵਿੱਚ ਮੌਤ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਦਿੱਲੀ....
ਗੁਨਾ, 28 ਦਸੰਬਰ : ਗੁਨਾ ਤੋਂ ਹਾਰੂਨ ਜਾ ਰਹੀ ਸੀਕਰਵਾਰ ਬੱਸ ਨੂੰ ਬੁੱਧਵਾਰ ਰਾਤ ਕਰੀਬ 8.30 ਵਜੇ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਡੀਜ਼ਲ ਦੀ ਟੈਂਕੀ ਫਟ ਗਈ ਅਤੇ ਬੱਸ ਨੂੰ ਅੱਗ ਲੱਗ ਗਈ, ਜਿਸ ਵਿਚ 13 ਸਵਾਰੀਆਂ ਜ਼ਿੰਦਾ ਸੜ ਗਈਆਂ ਅਤੇ 16 ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਯਾਤਰੀਆਂ ਦਾ ਜ਼ਿਲਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ ਕੁਝ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਬੱਸ ਵਿੱਚ ਸੜੀਆਂ ਹੋਈਆਂ ਕੁਝ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ....
ਝੱਜਰ, 27 ਦਸੰਬਰ : ਹਰਿਆਣਾ ਦੇ ਜਿਲ੍ਹਾ ਝੱਜਰ ਦੇ ਪਿੰਡ ਛਾਰਾ ਵਿੱਚ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਐਮਪੀ ਰਾਹੁਲ ਗਾਂਧੀ ਵਰਿੰਦਰ ਆਰੀਆ ਅਖਾੜਾ ਵਿਖੇ ਪਹੁੰਚੇ ਅਤੇ ਪਹਿਲਾਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪਹਿਲਵਾਨ ਬਜ਼ਰੰਗ ਪੂਨੀਆਂ ਤੇ ਵਿਧਾਇਕ ਰਘੁਬੀਰ ਕਾਦਿਆਨ ਵੀ ਹਾਜ਼ਰ ਸਨ। ਇਸ ਮੌਕੇ ਰਾਹੁਲ ਗਾਂਧੀ ਦੇ ਅਖਾੜੇ ਵਿੱਚ ਪਹੁੰਚਣ ਤੋਂ ਪਹਿਲਾਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਰਾਹੁਲ ਗਾਂਧੀ ਨੇ ਪਹਿਲਵਾਨਾਂ ਤੋਂ ਪਹਿਲਵਾਨੀ ਖੇਡ ਬਾਰੇ ਜਾਣਕਾਰੀ ਹਾਸਲ ਕੀਤੀ....
ਨਵੀਂ ਦਿੱਲੀ, 27 ਦਸੰਬਰ : ਮੁਸਲਿਮ ਲੀਗ ਜੰਮੂ-ਕਸ਼ਮੀਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਅਧਿਨਿਯਮ ਦੇ ਤਹਿਤ ਗੈਰ-ਕਾਨੂੰਨੀ ਸੰਗਠਨ ਐਲਾਨਿਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਦੇ ਲਿਖਿਆ ਕਿ ਮੁਸਲਿਮ ਲੀਗ ਜੰਮੂ ਕਸ਼ਮੀਰ/ਐੱਮਐੱਲਜੇਕੇ-ਐੱਮਏ ਨੂੰ ਯੂਏਪੀਏ ਤਹਿਤ ‘ਗੈਰ-ਕਾਨੂੰਨੀ’ ਸੰਘ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਟਵੀਟ ਵਿਚ ਲਿਖਿਆ ਇਹ ਸੰਗਠਨ ਅਤੇ ਇਸ ਦੇ ਮੈਂਬਰ ਜੰਮੂ-ਕਸ਼ਮੀਰ ਵਿਚ ਰਾਸ਼ਟਰ ਵਿਰੋਧੀ ਤੇ ਵੱਖਵਾਦੀ ਗਤੀਵਿਧੀਆਂ....
ਨਵੀਂ ਦਿੱਲੀ, 27 ਦਸੰਬਰ : ਭਾਰਤ ਜੋੜੋ ਯਾਤਰਾ ਤੋਂ ਬਾਅਦ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰਤ ਨਿਆਂ ਯਾਤਰਾ ਕੱਢਣ ਜਾ ਰਹੀ ਹੈ। ਇਹ ਯਾਤਰਾ 14 ਜਨਵਰੀ ਤੋਂ 20 ਮਾਰਚ ਦਰਮਿਆਨ ਮਨੀਪੁਰ ਤੋਂ ਮੁੰਬਈ ਤੱਕ ਕੱਢੀ ਜਾਵੇਗੀ। ਕਾਂਗਰਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਯਾਤਰਾ 'ਚ ਵੀ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਵਾਂਗ ਨੌਜਵਾਨਾਂ, ਔਰਤਾਂ ਅਤੇ ਹਾਸ਼ੀਏ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨਗੇ। ਕਾਂਗਰਸ ਪਾਰਟੀ ਨੇ ਕਿਹਾ ਕਿ ਨਿਆਂ ਯਾਤਰਾ 6,200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।....
ਨਵੀਂ ਦਿੱਲੀ, 26 ਦਸੰਬਰ : ਧਰਤੀ ਹੇਠਲੇ ਪਾਣੀ ’ਚ ਆਰਸੈਨਿਕ ਅਤੇ ਫਲੋਰਾਈਡ ਦੀ ਮੌਜੂਦਗੀ ਨਾਲ ਜੁੜੇ ਮਾਮਲੇ ’ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ 24 ਸੂਬਿਆਂ ਅਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਹਨ। ਐੱਨ.ਜੀ.ਟੀ. ਨੇ ਕਿਹਾ ਕਿ ਇਨ੍ਹਾਂ ਧਾਤਾਂ ਜਾਂ ਰਸਾਇਣਾਂ ਦੀ ਮੌਜੂਦਗੀ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਲਈ ਤੁਰਤ ਰੋਕਥਾਮ ਅਤੇ ਸੁਰੱਖਿਆ ਉਪਾਵਾਂ ਦੀ ਲੋੜ ਹੈ। ਐੱਨ.ਜੀ.ਟੀ. ਇਕ ਮੀਡੀਆ ਰੀਪੋਰਟ ਦਾ ਖੁਦ ਨੋਟਿਸ ਲੈਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰ ਰਹੀ ਸੀ....
ਰੁੜਕੀ, 26 ਦਸੰਬਰ : ਉਤਰਾਖੰਡ ਦੇ ਰੁੜਕੀ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਮੰਗਲੌਰ ਕੋਤਵਾਲੀ ਖੇਤਰ ਦੇ ਲਹਬੋਲੀ ਪਿੰਡ ਵਿਚ ਸਵੇਰੇ ਇੱਟਾਂ ਦੇ ਭੱਠੇ ਵਿਚ ਕੱਚੀਆਂ ਇੱਟਾਂ ਨੂੰ ਪਕਾਉਣ ਲਈ ਦੀਵਾਰ ਬਣਾ ਰਹੇ ਛੇ ਮਜ਼ਦੂਰਾਂ ਦੀ ਕੰਧ ਡਿੱਗਣ ਨਾਲ ਮੌਤ ਹੋ ਗਈ, ਜਦੋਂਕਿ ਅੱਠ ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਲਕਸਰ ਦੇ ਵਿਧਾਇਕ ਮੁਹੰਮਦ....
ਨਵੀਂ ਦਿੱਲੀ, 26 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਭਾਰਤ ਮੰਡਪਮ 'ਚ ਵੀਰ ਬਾਲ ਦਿਵਸ ਪ੍ਰੋਗਰਾਮ ਵਿਚ ਹਿੱਸਾ ਲਿਆ। ਦਿੱਲੀ ਦੇ ਭਾਰਤ ਮੰਡਪਮ ਵਿਖੇ 'ਵੀਰ ਬਾਲ ਦਿਵਸ' ਸਮਾਰੋਹ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, '...ਵੀਰ ਬਾਲ ਦਿਵਸ' ਭਾਰਤੀਅਤ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਦਾ ਪ੍ਰਤੀਕ ਹੈ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਅੱਜ ਦੇਸ਼ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਹੈ ਤੇ ਉਨ੍ਹਾਂ ਤੋਂ....
ਨਵੀਂ ਦਿੱਲੀ, 25 ਦਸੰਬਰ : ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਦੋ ਵਿਅਕਤੀ ਲੋਕ ਸਭਾ ਵਿੱਚ ਦਾਖ਼ਲ ਹੋਏ। ਸੰਸਦ ਦੀ ਸੁਰੱਖਿਆ 'ਚ ਢਿੱਲ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ 'ਚ ਹੰਗਾਮਾ ਕੀਤਾ ਅਤੇ ਇਸ ਮੁੱਦੇ 'ਤੇ ਸਦਨ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬ ਮੰਗਿਆ। ਸਦਨ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਅਣਉਚਿਤ ਵਤੀਰੇ ਕਾਰਨ 143 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੰਸਦ ਕੰਪਲੈਕਸ ਦੇ ਮੱਕੜ ਮਾਰਗ 'ਤੇ ਵਿਰੋਧੀ....