ਰਾਸ਼ਟਰੀ

ਦਿੱਲੀ 'ਚ ਬੈਠ ਕੇ ਪੀਐੱਮ ਨੇ ਯੂਰਪ 'ਚ ਚਲਾਈ ਕਾਰ, 5G ਦੀ ਹੋ ਰਹੀ ਹੈ ਤਾਰੀਫ਼
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਵਿੱਚ 5G ਮੋਬਾਈਲ ਸੇਵਾਵਾਂ ਦੀ ਸ਼ੁਰੂਆਤ ਕਰਨ ਲਈ ਨਵੀਂ ਦਿੱਲੀ ਤੋਂ ਦੂਰ ਯੂਰਪ ਵਿੱਚ ਇੱਕ ਕਾਰ ਚਲਾ ਰਹੇ ਹਨ। ਇਹ ਸਿਰਫ 5ਜੀ ਤਕਨੀਕ ਕਾਰਨ ਹੀ ਸੰਭਵ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਈਲ ਕਾਂਗਰਸ 2022 ਦੇ ਉਦਘਾਟਨ ਵਿੱਚ ਸ਼ਾਮਲ ਹੋਣ ਸਮੇਂ ਸੇਵਾ ਦੀ ਸ਼ੁਰੂਆਤ ਕੀਤੀ। 5ਜੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਮੋਦੀ ਨੇ ਇੰਡੀਆ ਮੋਬਾਈਲ ਕਾਨਫਰੰਸ ਵਿਚ ਐਰਿਕਸਨ ਬੂਥ 'ਤੇ ਕਾਰ ਚਲਾਈ ਜਦੋਂ ਕਿ ਵਾਹਨ ਸਵੀਡਨ ਵਿਚ ਸਰੀਰਕ ਤੌਰ 'ਤੇ ਪਾਰਕ....
ਇੰਦੌਰ ਨੂੰ ਲਗਾਤਾਰ ਛੇਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਮਾਣ ਮਿਲਿਆ
ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਇੰਦੌਰ ਨੂੰ ਲਗਾਤਾਰ ਛੇਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਮਾਣ ਮਿਲਿਆ ਹੈ। ਇਸ ਤੋਂ ਬਾਅਦ ਗੁਜਰਾਤ ਵਿੱਚ ਸੂਰਤ ਅਤੇ ਮਹਾਰਾਸ਼ਟਰ ਵਿੱਚ ਨਵੀਂ ਮੁੰਬਈ ਦਾ ਨੰਬਰ ਆਉਂਦਾ ਹੈ। ਕੇਂਦਰ ਸਰਕਾਰ ਦੇ ਸਾਲਾਨਾ ਸਵੱਛਤਾ ਸਰਵੇਖਣ ਦਾ ਨਤੀਜਾ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ। ਇਸ ਸਰਵੇਖਣ ਵਿਚ ਪੰਜਾਬ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਯੋਜਿਤ ਇੱਕ ਸਮਾਰੋਹ ਵਿੱਚ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੇਂਦਰੀ....
ਪ੍ਰਧਾਨ ਮੰਤਰੀ ਮੋਦੀ ਨੇ 5G ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ : ਪ੍ਧਾਨ ਮੰਤਰੀ ਨਰਿੰਦਰ ਮੋਦੀ ਅੱਜ 1 ਅਕਤੂਬਰ ਨੂੰ ਭਾਰਤ ਵਿਚ 5 ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇੰਡੀਅਨ ਮੋਬਾਇਲ ਕਾਂਗਰਸ ਵਿਚ ਪ੍ਧਾਨ ਮੰਤਰੀ ਮੋਦੀ ਨੇ 5 ਜੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਿਲਾਇੰਸ ਇੰਡਸਟੀਰਜ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਭਾਰਤੀ ਅਤੇ ਵੋਡਾਫੋਨ ਇੰਡੀਆ ਦੇ ਕੁਮਾਰ ਮੰਗਲਮ ਬਿਰਲਾ ਮੌਜੂਦ ਸਨ। ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ, ਬੇਂਗਲੁਰੂ ਦੀ ਮੈਟਰੋ, ਕਾਂਡਲਾ ਪੋਰਟ ਅਤੇ ਭੋਪਾਲ ਦੀ ਸਮਾਰਟ ਸਿਟੀ ਵਿਚ 5 ਜੀ ਸੇਵਾ ਸ਼ੁਰੂ ਕੀਤੀ ਜਾ....
ਭਾਰਤ ਜੋੜੋ ਯਾਤਰਾ ਆਮ ਲੋਕਾਂ ਦੀ ਆਵਾਜ਼ ਸੁਣਨ ਦਾ ਇੱਕੋ ਇੱਕ ਸਾਧਨ : ਰਾਹੁਲ ਗਾਂਧੀ
ਕਰਨਾਟਕ : ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਕਰਨਾਟਕ ਵਿੱਚ ਹੈ। ਰਾਹੁਲ ਗਾਂਧੀ ਨੇ ਇਸ ਯਾਤਰਾ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨ ਦਾ ਇੱਕੋ ਇੱਕ ਸਾਧਨ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਨਤਕ ਤੌਰ 'ਤੇ ਕਿਹਾ ਕਿ ਇਸ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹ ਦੇਸ਼ ਦੀ ਯਾਤਰਾ ਹੈ। ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ 'ਭਾਰਤ ਜੋੜੋ ਯਾਤਰਾ' ਸ਼ੁੱਕਰਵਾਰ ਨੂੰ ਤਾਮਿਲਨਾਡੂ ਤੋਂ ਕਰਨਾਟਕ ਪਹੁੰਚੀ। ਕਾਂਗਰਸ ਨੇਤਾ ਰਾਹੁਲ ਗਾਂਧੀ ਅਨੁਸਾਰ ਇਸ ਯਾਤਰਾ ਰਾਹੀਂ....
ਪੀਐਮ ਮੋਦੀ ਦਾ ਫੈਨ ਨਿਕਲਿਆ, ਜਿਸ ਰਿਕਸ਼ਾ ਚਾਲਕ ਦੇ ਘਰ ਕੀਤਾ ਸੀ ਕੇਜਰੀਵਾਲ ਨੇ ਡਿਨਰ
ਅਹਿਮਦਾਬਾਦ : ਆਮ ਆਦਮਾ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਹਿਮਦਾਬਾਦ ’ਚ ਜਿਸ ਆਟੋ ਚਾਲਕ ਵਿਕਰਮ ਦੰਤਾਣੀ ਦੇ ਆਟੋ ’ਚ ਸਵਾਰ ਹੋ ਕੇ ਉਸਦੇ ਘਰ ਗਏ ਸਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਕ ਨਿਕਲਿਆ। ਭਾਜਪਾ ਦੀ ਟੋਪੀ ਪਾ ਕੇ ਪੀਐੱਮ ਦੀ ਸਭਾ ’ਚ ਪਹੁੰਚੇ ਵਿਕਰਮ ਨੇ ਦੱਸਿਆ ਕਿ ਆਟੋ ਯੂਨੀਅਨ ਦੇ ਕਹਿਣ ’ਤੇ ਹੀ ਉਸਨੇ ਕੇਜਰੀਵਾਲ ਨੂੰ ਇਹ ਸੱਦਾ ਦਿੱਤਾ ਸੀ। ਆਟੋ ਚਾਲਕ ਵਿਕਰਮ ਦੰਤਾਣੀ ਦੇ ਆਟੋੋ ’ਚ ਸਵਾਰ ਹੋ ਕੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ....
ਡੇਰਾ ਮੁਖੀ ਰਾਮ ਰਹੀਮ ਦਾ ਪਰਿਵਾਰ ਵਿਦੇਸ਼ 'ਚ ਵਸਿਆ, ਹਨੀਪ੍ਰੀਤ ਹੋਈ ਤਾਕਤਵਰ
ਸਿਰਸਾ : ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ 'ਤੇ ਹਨੀਪ੍ਰੀਤ ਨੇ ਹੁਣ ਏਕਾਧਿਕਾਰ ਬਣਾ ਲਿਆ ਹੈ ਕਿਉਂਕਿ ਰਾਮ ਰਹੀਮ ਦਾ ਪੂਰਾ ਪਰਿਵਾਰ ਵਿਦੇਸ਼ 'ਚ ਸੈਟਲ ਹੋ ਚੁੱਕਾ ਹੈ। ਰਾਮ ਰਹੀਮ ਦੀਆਂ ਦੋ ਬੇਟੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਕੌਰ ਅਤੇ ਬੇਟਾ ਜਸਮੀਤ ਪਰਿਵਾਰ ਸਮੇਤ ਲੰਡਨ 'ਚ ਸੈਟਲ ਹੋ ਗਏ ਹਨ। ਹਾਲਾਂਕਿ ਡੇਰਾਮੁਖ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਰਤ 'ਚ ਹੀ ਰਹਿਣਗੀਆਂ। ਰਾਮ ਰਹੀਮ ਦੀਆਂ ਦੋ ਬੇਟੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਜਾ ਚੁੱਕੀਆਂ ਸਨ। 26 ਸਤੰਬਰ....
ਹੁਣ ਹਰਿਆਣਾ ਦੀਆਂ ਸੜਕਾਂ 'ਤੇ ਦੇਖਿਆ ਤਾਂ ਹੋਵੇਗਾ ਜ਼ਬਤ, ਹਾਈਕੋਰਟ ਨੇ ਸਰਕਾਰ ਨੂੰ ਦਿੱਤੇ ਹੁਕਮ
ਚੰਡੀਗੜ੍ਹ : ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਵਾਹਨਾਂ ਨੂੰ ਸੂਬੇ ਦੀਆਂ ਸੜਕਾਂ ਤੋਂ ਹਟਾਇਆ ਜਾਵੇ। ਹਰਿਆਣਾ ਪੁਲਿਸ ਦੀ ਤਰਫੋਂ ਅਦਾਲਤ ਨੂੰ ਦੱਸਿਆ ਗਿਆ ਕਿ ਰਾਜ ਪੁਲਿਸ ਅਜਿਹੇ ਵਾਹਨਾਂ ਪ੍ਰਤੀ ਬਹੁਤ ਸਖ਼ਤ ਹੈ। 19 ਜੂਨ 2013 ਤੋਂ 20 ਦਸੰਬਰ 2021 ਤੱਕ ਪੁਲਿਸ ਨੇ 5238 ਜੁਗਾੜਾਂ ਦੇ ਚਲਾਨ ਕੀਤੇ ਅਤੇ 1189 ਜ਼ਬਤ ਕੀਤੇ। ਪੰਜਾਬ - ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਜੁਗਾੜ ਲਗਾ ਕੇ ਬਣਾਏ ਵਾਹਨਾਂ ਨੂੰ ਸੂਬੇ ਦੀਆਂ ਸੜਕਾਂ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ। ਇਸ....
ਮੰਤਰਾਲੇ ਨੇ 10 ਯੂਟਿਊਬ ਚੈਨਲਾਂ ਦੇ 45 ਵੀਡੀਓਜ਼ ਨੂੰ ਬਲਾਕ ਕਰਨ ਦਾ ਦਿੱਤਾ ਨਿਰਦੇਸ਼
ਨਵੀਂ ਦਿੱਲੀ, ਏਐੱਨਆਈ : ਖੁਫ਼ੀਆ ਏਜੰਸੀਆਂ ਦੇ ਇਨਪੁਟਸ ਦੇ ਆਧਾਰ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 10 ਯੂਟਿਊਬ ਚੈਨਲਾਂ ਦੇ 45 ਵੀਡੀਓਜ਼ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਵੀਡੀਓਜ਼ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ, "ਇਸ ਤਰ੍ਹਾਂ ਦੀਆਂ ਵੀਡੀਓਜ਼ ਵਿੱਚ ਦੇਸ਼ ਵਿੱਚ ਫਿਰਕੂ ਕੁੜੱਤਣ ਪੈਦਾ ਕਰਨ ਅਤੇ ਜਨਤਕ ਵਿਵਸਥਾ ਨੂੰ ਵਿਗਾੜਨ ਦੀ ਸਮਰੱਥਾ ਪਾਈ ਗਈ ਸੀ"। ਅਧਿਕਾਰੀਆਂ ਨੇ ਦੱਸਿਆ ਕਿ ਵੀਡੀਓ ਨੂੰ ਬਲਾਕ ਕਰਨ ਦੇ....
1 ਅਕਤੂਬਰ ਤੋਂ ਭਾਰਤ ਵਿੱਚ ਸ਼ੁਰੂ ਹੋਣਗੀਆਂ 5ਜੀ ਸੇਵਾਵਾਂ
ਦਿੱਲੀ : ਭਾਰਤ ਵਿੱਚ 5ਜੀ ਸੇਵਾਵਾਂ 1 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ ਨੂੰ ਇੰਡੀਆ ਮੋਬਾਈਲ ਕਾਂਗਰਸ ਵਿੱਚ 5ਜੀ ਸੇਵਾ ਦੀ ਸ਼ੁਰੂਆਤ ਕਰਨਗੇ। ਇਸ ਦੇ ਲਾਂਚ ਹੋਣ ਨਾਲ 5ਜੀ ਸੇਵਾ ਲਈ ਲੰਬੇ ਸਮੇਂ ਤੋਂ ਚੱਲ ਰਿਹਾ ਇੰਤਜ਼ਾਰ ਖਤਮ ਹੋ ਜਾਵੇਗਾ। ਨੈਸ਼ਨਲ ਬਰਾਡਬੈਂਡ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਿਹਾ ਜਾਂਦਾ ਹੈ ਕਿ ਪੀਐਮ ਮੋਦੀ ਇਸ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਪ੍ਰਦਰਸ਼ਨੀ ਇੰਡੀਆ ਮੋਬਾਈਲ ਕਾਂਗਰਸ 'ਚ ਲਾਂਚ ਕਰਨਗੇ। ਇਸ ਦੇ ਲਾਂਚ ਦੇ ਨਾਲ....