ਰਾਸ਼ਟਰੀ

ਮਸ਼ਹੂਰ ਅਦਾਕਾਰ ਸਤੀਸ਼ ਕੌਸ਼ਿਕ ਦਾ ਮੁੰਬਈ ‘ਚ ਦਿਹਾਂਤ, ਅਭਿਨੇਤਾ ਅਨੁਪਮ ਖੇਰ ਨੇ ਟਵੀਟ ਕਰਕੇ ਮੌਤ ਦੀ ਕੀਤੀ ਪੁਸ਼ਟੀ 
ਮੁੰਬਈ, 09 ਮਾਰਚ : ਮਸ਼ਹੂਰ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਵੀਰਵਾਰ ਤੜਕੇ 66 ਸਾਲ ਦੀ ਉਮਰ ‘ਚ ਮੁੰਬਈ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਕਰੀਬੀ ਦੋਸਤ ਅਭਿਨੇਤਾ ਅਨੁਪਮ ਖੇਰ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਅਭਿਨੇਤਾ ਇਸ ਦੁਨੀਆ ‘ਚ ਨਹੀਂ ਰਹੇ। ਇਸ ਖਬਰ ਤੋਂ ਬਾਅਦ ਪੂਰੀ ਇੰਡਸਟਰੀ ਸੋਗ ਵਿੱਚ ਡੁੱਬੀ ਹੋਈ ਹੈ। ਅਨੁਪਮ ਖੇਰ ਨੇ ਟਵੀਟ ‘ਚ ਲਿਖਿਆ, ‘ਮੈਂ ਜਾਣਦਾ ਹਾਂ ਕਿ ਮੌਤ ਇਸ ਦੁਨੀਆ ਦੀ ਆਖਰੀ ਸੱਚਾਈ ਹੈ। ਪਰ ਮੈਂ ਸੁਪਨੇ ਵਿੱਚ ਵੀ....
ਗੌਮਤੀ ਨਦੀ ‘ਚ ਡੁੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ , ਇੱਕ ਲਾਪਤਾ
ਸ਼ੁਲਤਾਨਪੁਰ, 09 ਮਾਰਚ : ਗੌਮਤੀ ਨਦੀ ‘ਚ ਡੁੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਤੇ ਇੱਕ ਦੇ ਲਾਪਤਾ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹੋਲੀ ਖੇਡਣ ਤੋਂ ਬਾਅਦ ਕੁੱਝ ਨੌਜਵਾਨ ਗੌਮਤੀ ਨਦੀ ਵਿੱਚ ਨਹਾਉਣ ਲਈ ਗਏ ਸਨ, ਇਸ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਜਦੋਂ ਨਦੀ ਵਿੱਚ ਡੁੱਬਣ ਲੱਗਾ ਤਾਂ ਉਸਨੂੰ ਬਚਾਉਣ ਲਈ ਤਿੰਨ ਨੌਜਵਾਨ ਡੂੰਘੇ ਪਾਣੀ ਵਿੱਚ ਚਲੇ ਗਏ, ਪਰ ਉਹ ਖੁਦ ਹੀ ਪਾਣੀ ਵਿੱਚ ਡੁੱਬ ਗਏ। ਮੌਕੇ ਤੇ ਮੌਜ਼ੂਦ ਲੋਕਾਂ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ਤੇ ਪੁੱਜੀ....
ਛੱਤੀਸਗੜ੍ਹ 'ਚ ਹੋਲੀ ਵਾਲੇ ਦਿਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ, 2 ਜ਼ਖਮੀ
ਛੱਤੀਸਗੜ੍ਹ, 09 ਮਾਰਚ : ਹੋਲੀ ਵਾਲੇ ਦਿਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। 2 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਤਿੰਨੋਂ ਨੌਜਵਾਨ ਮੋਟਰਸਾਈਕਲ 'ਤੇ ਹੋਲੀ ਮਨਾਉਣ ਲਈ ਘਰੋਂ ਨਿਕਲੇ ਸਨ। ਪਰ ਰਸਤੇ ਵਿੱਚ ਇੱਕ ਹੋਰ ਬਾਈਕ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਰਾਮਕੁਮਾਰ ਕੇਨਵਟ (32), ਉਜੀਤਰਾਮ ਬਰੇਥ (30) ਅਤੇ ਦੁਰਗੇਸ਼ ਸਾਹੂ (28) ਵਾਸੀ ਅਮਦੁਲਾ ਹੋਲੀ ਮਨਾਉਣ ਲਈ ਪਿੰਡ ਤੋਂ ਨਿਕਲੇ ਸਨ। ਉਹ ਅਮਾਂਦੁਲਾ-ਸੱਕਰਾ ਮੁੱਖ ਸੜਕ ਤੋਂ ਲੰਘ ਰਹੇ ਸਨ। ਇਸੇ....
ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਪਰਿਵਾਰ ਨੁੰ ਜਾਨੋਂ ਮਾਰਨ ਦੀ ਮਿਲੀ ਧਮਕੀ
ਮੁਜ਼ੱਫਰਨਗਰ, 09 ਮਾਰਚ : ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਪਰਿਵਾਰ ਨੁੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਨੂੰ ਧਮਕੀ ਫੋਨ ਤੇ ਮਿਲੀ ਹੈ, ਜਿਸ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਧਮਕੀ ਮਿਲਣ ਦੇ ਮਾਮਲੇ ‘ਚ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਰਾਕੇਸ਼ ਟਿਕੈਤ ਦੇ ਪੁੱਤਰ ਗੌਰਵ ਟਿਕੈਤ ਵੱਲੋਂ ਮੁੱਜ਼ਫਰਨਗਰ ਦੇ ਭੌਰਕਲਾਂ ਥਾਣਾ ਦੇ ਪ੍ਰਧਾਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ।....
ਅਸਮ ਤੋਂ ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਦੀ ਸਪਲਾਈ ਕਰਨ ਦੇ ਦੋਸ਼ ਵਿਚ 5 ਲੋਕਾਂ ਨੂੰ ਕੀਤਾ ਗ੍ਰਿਫਤਾਰ
ਨਾਗਾਂਵ, 8 ਮਾਰਚ : ਅਸਮ ਦੇ ਨਾਗਾਂਵ ਤੇ ਮੋਰੀਗਾਂਵ ਜ਼ਿਲ੍ਹਿਆਂ ਤੋਂ ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਦੀ ਸਪਲਾਈ ਕਰਨ ਦੇ ਦੋਸ਼ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਵਿਦੇਸ਼ੀ ਦੂਤਘਰ ਦੇ ਨਾਲ ਰੱਖਿਆ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਹੈਂਡਸੈੱਟ ਸਣੇ ਕਈ ਮੋਬਾਈਲ ਫੋਨ, ਸਿਮ ਕਾਰਡ ਤੇ ਹੋਰ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ। ਅਸਮ ਪੁਲਿਸ ਦੇ ਬੁਲਾਰੇ ਪ੍ਰਸ਼ਾਂਤ ਭੂਈਆ ਨੇ ਕਿਹਾ ਕਿ ਇੰਟੈਲੀਜੈਂਸ....
ਸ਼ਿਮਲਾ 'ਚ ਇਕ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ
ਸ਼ਿਮਲਾ, 08 ਮਾਰਚ : ਸ਼ਿਮਲਾ ਸਥਿਤ ਨੇਰਵਾ ਖੇਤਰ 'ਚ ਇਕ ਵਾਹਨ 200 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਫ਼ੌਜ ਦੇ ਇਕ ਜਵਾਨ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਵਾਹਨ ਕੈਦੀ ਗ੍ਰਾਮ ਪੰਚਾਇਤ ਭਰੰਤ ਤੋਂ ਨੇਰਵਾ ਜਾ ਰਿਹਾ ਸੀ। ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਲੱਕੀ (23), ਫ਼ੌਜ ਦੇ ਜਵਾਨ ਦੇ ਰੂਪ ਵਿਚ ਹੋਈ ਹੈ। ਅਕਸ਼ੇ (23), ਆਸ਼ੀਸ਼ (18) ਅਤੇ ਰਿਤਿਕ (18) ਦੋਵੇਂ ਸਕੂਲੀ ਵਿਦਿਆਰਥੀ ਸਨ।....
ਵਾਲਟਰਗੰਜ 'ਚ ਦੋ ਮੋਟਰਸਾਈਕਲਾਂ ਦੀ ਟੱਕਰ, ਤਿੰਨ ਮੌਤਾਂ
ਵਾਲਟਰਗੰਜ, 08 ਮਾਰਚ : ਬਸਤੀ ਜ਼ਿਲ੍ਹੇ ਦੇ ਵਾਲਟਰਗੰਜ ਇਲਾਕੇ ‘ਚ ਦੋ ਮੋਟਰਸਾਈਕਲਾਂ ਦੀ ਟੱਕਰ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੋਨਹਾ ਥਾਣਾ ਖੇਤਰ ਦੇ ਅਧੀਨ ਕਾਨੇਥੂ ਦਾ ਰਹਿਣ ਵਾਲਾ ਹਿਮਾਂਸ਼ੂ ਮਿਸ਼ਰਾ (20) ਮੰਗਲਵਾਰ ਰਾਤ ਕਰੀਬ 9.30 ਵਜੇ ਆਪਣੀ ਸਿਹਤ ਕਰਮਚਾਰੀ ਮਾਂ ਨੂੰ ਘਰ ਵਾਪਸ ਲਿਆਉਣ ਲਈ ਜ਼ਿਲ੍ਹਾ ਮਹਿਲਾ ਹਸਪਤਾਲ ਬਸਤੀ ਜਾ ਰਹੀ ਸੀ। ਰਸਤੇ ‘ਚ ਵਾਲਟਰਗੰਜ ਥਾਣਾ ਖੇਤਰ ਬਰਹੂਆ ਪੋਖਰੇ ਨੇੜੇ ਬਸਤੀ ਵਾਲੇ ਪਾਸੇ ਤੋਂ ਆ ਰਹੇ ਤੇਜ਼ ਰਫਤਾਰ....
ਸ੍ਰੀ ਆਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਬਣਾਇਆ ਜਾਵੇ : ਰਾਘਵ ਚੱਢਾ 
ਨਵੀਂ ਦਿੱਲੀ , 08 ਮਾਰਚ : ਆਮ ਆਦਮੀ ਪਾਰਟੀ ਦੁੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਬਣਾਉਣ ਦੀ ਸੰਸਦ ਵਿੱਚ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, “ਹੋਲਾ ਮੁਹੱਲਾ ਦੇ ਸ਼ੁਭ ਮੌਕੇ ‘ਤੇ, ਮੈਂ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੇਣ ਲਈ ਆਪਣੀ ਬੇਨਤੀ ਨੂੰ ਦੁਹਰਾਉਂਦਾ ਹਾਂ, ਜੋ ਵਿਸ਼ਵ ਪ੍ਰਸਿੱਧ ਹੋਲਾ ਮੁਹੱਲਾ ਤਿਉਹਾਰ ਦੀ ਮੇਜ਼ਬਾਨੀ ਵੀ ਕਰਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਮਾਣਯੋਗ ਕੇਂਦਰੀ ਮੰਤਰੀ....
ਭਾਰਤੀ ਜਲ ਸੈਨਾ ਦੇ ਹੈਲੀਕਾਪਟਰ ਨੇ ਮੁੰਬਈ ਦੇ ਤੱਟ ਕੋਲ ਕੀਤੀ ਐਮਰਜੈਂਸੀ ਲੈਂਡਿੰਗ 
ਮੁੰਬਈ, 08 ਮਾਰਚ : ਭਾਰਤੀ ਜਲ ਸੈਨਾ ਦੇ ਇੱਕ ਹੈਲੀਕਾਪਟਰ ਨੇ ਮੁੰਬਈ ਦੇ ਤੱਟ ਕੋਲ ਐਮਰਜੈਂਸੀ ਲੈਂਡਿੰਗ ਕੀਤੀ ਹੈ। ਰਾਹਤ ਦੀ ਗੱਲ ਹੈ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਭਾਰਤੀ ਜਲ ਸੈਨਾ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਐਡਵਾਂਸਡ ਲਾਈਟ ਹੈਲੀਕਾਪਟਰ ਨੇ ਮੁੰਬਈ ਤੋਂ ਰੁਟੀਨ ਉਡਾਣ ਭਰੀ ਸੀ। ਲੈਂਡਿੰਗ ਤੋਂ ਬਾਅਦ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਦੇ ਨਤੀਜੇ ਵਜੋਂ ਜਲ ਸੈਨਾ ਦੇ ਗਸ਼ਤੀ ਜਹਾਜ਼ ਦੁਆਰਾ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਫਿਲਹਾਲ ਘਟਨਾ ਦੀ....
ਸੀਆਰਪੀਐਫ ਅਤੇ ਬੀਐਸਐਫ ਦੇ ਜਵਾਨਾਂ ਨੇ ਹੋਲੀ ਦਾ ਤਿਉਹਾਰ ਮਨਾਇਆ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਸ਼ੁਭਕਾਮਨਾਵਾਂ 
ਪੁਲਵਾਮਾ, 8 ਮਾਰਚ : ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਵਿਚ, ਗਲੀਆਂ ਵਿਚ, ਮੰਦਰਾਂ ਵਿਚ ਰੰਗ ਸੁੱਟ ਰਹੇ ਹਨ। ਕਈ ਥਾਵਾਂ ‘ਤੇ ਬੱਚੇ ਛੱਤਾਂ ਦੇ ਕੰਢਿਆਂ ‘ਤੇ ਪਾਣੀ ਦੇ ਗੁਬਾਰਿਆਂ ਨਾਲ ਘਰਾਂ ਦੀਆਂ ਬਾਲਕੋਨੀਆਂ ‘ਤੇ ਬੈਠੇ ਹਨ ਅਤੇ ਕਈ ਥਾਵਾਂ ‘ਤੇ ਪਾਣੀ ਦੀਆਂ ਪਿਚਕਾਰੀਆਂ ਨਾਲ ਇਕ-ਦੂਜੇ ਨੂੰ ਰੰਗ ਲਗਾ ਰਹੇ ਹਨ। ਦੇਸ਼ ਭਰ ਤੋਂ ਹੋਲੀ ਖੇਡਣ ਦੀਆਂ ਸੁੰਦਰ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਰੰਗਾਂ ਦੇ ਇਸ ਤਿਉਹਾਰ ਨੂੰ ਲੋਕ ਆਪੋ....
ਹੌਲੀ ਖੇਡਦੇ ਲੋਕਾਂ ਤੇ ਅਚਾਨਕ ਤੋਪ ਦਾ ਗੋਲਾ ਡਿੱਗਿਆ, 3 ਲੋਕਾਂ ਦੀ ਮੌਤ, ਤਿੰਨ ਜ਼ਖਮੀ
ਪਟਨਾ, 8 ਮਾਰਚ : ਬਿਹਾਰ ਦੇ ਜ਼ਿਲ੍ਹਾ ਗਯਾ ਵਿੱਚ ਹੌਲੀ ਖੇਡਦੇ ਲੋਕਾਂ ਉਤੇ ਅਚਾਨਕ ਤੋਪ ਦਾ ਗੋਲਾ ਡਿੱਗ ਗਿਆ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਗਯਾ ਜ਼ਿਲ੍ਹੇ ਦੇ ਥਾਣਾ ਬਾਰਾਚਟੀ ਦੇ ਪਿੰਡ ਗੂਲਰਵੇਦ ਵਿੱਚ ਜਦੋਂ ਪਿੰਡ ਦੇ ਲੋਕ ਹੌਲੀ ਖੇਡ ਰਹੇ ਸਨ ਤਾਂ ਅਚਾਨਕ ਤੋਪ ਦਾ ਗੋਲਾ ਡਿੱਗ ਗਿਆ। ਇਹ ਤੋਪ ਦਾ ਗੋਲਾ ਫੌਜ ਦੇ ਅਭਿਆਸ ਦੌਰਾਨ ਆ ਕੇ ਲੋਕਾਂ ਉਤੇ ਡਿੱਗਿਆ, ਜਿਸ ਵਿੱਚ ਤਿੰਨ ਦੀ ਮੌਤ ਹੋ ਗਈ। ਇਸ ਸਬੰਧੀ ਐਸਪੀ ਆਸ਼ੀਸ਼ ਭਾਰਤੀ ਨੇ ਦੱਸਿਆ ਕਿ ਪਿੰਡ....
‘ਫੌਜੀ ਤੇ ਉਨ੍ਹਾਂ ਦੇ ਪਰਿਵਾਰ ਚੀਨੀ ਮੋਬਾਈਲ ਨਾ ਵਰਤਣ’, ਖੁਫੀਆ ਏਜੰਸੀਆਂ ਨੇ ਕੀਤਾ ਅਲਰਟ
ਨਵੀਂ ਦਿੱਲੀ, 07 ਮਾਰਚ : ਚੀਨ ਦੇ ਨਾਲ ਸਰਹੱਦ LAC 'ਤੇ ਤਣਾਅ ਵਿਚਾਲੇ ਖੁਫੀਆ ਏਜੰਸੀਆਂ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਦੇਸ਼ ਦੇ ਫੌਜੀਆਂ ਨੂੰ ਚੀਨੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਫੌਜੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਚੀਨੀ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੇ ਲਈ ਸਾਰੀਆਂ ਰੱਖਿਆ ਯੂਨਿਟਾਂ ਅਤੇ ਫਾਰਮੇਸ਼ਨਾਂ ਨੂੰ ਆਪਣੇ ਕਰਮਚਾਰੀਆਂ ਨੂੰ ਚਿਤਾਵਨੀ ਦੇਣ ਲਈ ਕਿਹਾ ਗਿਆ ਹੈ। ਫੌਜੀ ਖੁਫੀਆ ਏਜੰਸੀਆਂ ਨੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ....
ਸ਼ਿਮਲਾ ਵਿੱਚ ਇਕ ਕਾਰ ਡੂੰਘੀ ਖੱਡ 'ਚ ਡਿੱਗੀ, ਇੱਕ ਵਿਅਕਤੀ ਦੀ ਮੌਤ
ਸ਼ਿਮਲਾ, 07 ਮਾਰਚ : ਠਿਓਗ-ਹਾਟਕੋਟੀ ਹਾਈਵੇਅ ਸ਼ਿਮਲਾ ਵਿੱਚ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਵਿੱਚ ਪਟਿਆਲ਼ਾ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਸ਼ਿਮਲਾ ਤੋਂ ਠਿਓਗ ਜਾ ਰਿਹਾ ਸੀ। ਇਸ ਦੌਰਾਨ ਇਹ ਕਾਰ ਬੇਕਾਬੂ ਹੋ ਕੇ ਕਰੀਬ 300 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਵਿੱਚ ਸਿਰਫ਼ ਇੱਕ ਵਿਅਕਤੀ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਰਵਿੰਦਰ ਸਿੰਘ ਰਾਏਤਾ ਨੇ ਦੱਸਿਆ ਕਿ ਉਹ ਆਪਣੇ ਬਾਗ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਉਸ ਨੇ ਕਾਰ ਡਿੱਗਣ....
ਸ਼ਿਮਲਾ ਵਿੱਚ ਇੱਕ ਇਨੋਵਾ ਕਾਰ ਨੇ 10 ਲੋਕਾਂ ਨੂੰ ਕੁਚਲਿਆ, 5 ਲੋਕਾਂ ਦੀ ਮੌਤ
ਸਿਮਲਾ, 07 ਮਾਰਚ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ ਤੇ ਧਰਮਪੁਰ ਨੇੜੇ ਪਿੰਡ ਸੁੱਖੀ ਜੌਹਰੀ ਵਿਖੇ ਇੱਕ ਇਨੋਵਾ ਕਾਰ ਨੇ 10 ਲੋਕਾਂ ਨੂੰ ਕੁਚਲ ਦਿੱਤਾ ਅਤੇ 5 ਲੋਕਾਂ ਦੀ ਮੌਤ ਹੋ ਗਈ। ਜਖ਼ਮੀਆਂ ਨੂੰ ਸੋਲਨ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਹਿਮਾਚਲ ਪੁਲਿਸ ਨੇ ਹਾਦਸੇ ਵਾਲੀ ਥਾਂ ’ਤੇ ਪਹੁੰਚ ਕੇ ਇਨੋਵਾ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ....
ਦੇਸ਼ ਵਿੱਚ ਇਸ ਸਾਲ ਗਰਮੀ ਤੇਜ਼ ਪੈਣ ਦੀਆਂ ਸੰਭਾਵਨਾਵਾਂ, ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਉੱਚ ਪੱਧਰੀ ਮੀਟਿੰਗ
ਨਵੀਂ ਦਿੱਲੀ, 06 ਮਾਰਚ : ਦੇਸ਼ ਵਿੱਚ ਇਸ ਸਾਲ ਗਰਮੀ ਤੇਜ਼ ਪੈਣ ਦੀਆਂ ਸੰਭਾਵਨਾਵਾਂ ਹਨ, ਇਹ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਤਿਆਰੀਆਂ ਹੁਣੇ ਤੋਂ ਤੇਜ ਕਰਦਿੱਤੀਆਂ ਗਈਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜ਼ੀ ਨਾਲ ਗਰਮ ਹੋ ਰਹੇ ਮੌਸ਼ਮ ਨਾਲ ਨਜਿੱਠਣ ਲਈ ਸਬੰਧਿਤ ਵਿਭਾਗਾਂ ਨੂੰ ਸੁਚੇਤ ਰਹਿਣ ਲਈ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਅਤੇ ਖੇਤੀਬਾੜੀ ਨੂੰ ਇਸ ਦੇ ਪ੍ਰਭਾਵ ਤੋਂ ਬਚਾਉਣ ਲਈ ਲੋੜੀਂਦੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ।....