ਰਾਸ਼ਟਰੀ

ਦਿੱਲੀ 'ਚ ਲਗਾਤਾਰ ਚੌਥੇ ਦਿਨ ਮੀਂਹ ਜਾਰੀ 
ਨਵੀਂ ਦਿੱਲੀ, 01 ਅਪ੍ਰੈਲ : ਉੱਤਰੀ ਪੱਛਮੀ ਭਾਰਤ ਵਿੱਚ ਆਏ ਪੱਛਮੀ ਗੜਬੜੀ ਦਾ ਪ੍ਰਭਾਵ ਦੋ ਦਿਨ ਹੋਰ ਰਹੇਗਾ। ਦਿੱਲੀ-ਐਨਸੀਆਰ ‘ਚ ਪਿਛਲੇ ਚਾਰ ਦਿਨਾਂ ਤੋਂ ਸ਼ਾਮ ਨੂੰ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ 28.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ 12 ਸਾਲਾਂ ਵਿੱਚ 1 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ ਇੰਨਾ ਘੱਟ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ....
ਲਾਰੈਂਸ ਬਿਸ਼ਨੋਈ ਗੈਂਗ ਨੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਮੁੰਬਈ, 1 ਅਪ੍ਰੈਲ : ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਸੰਜੇ ਰਾਊਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਪੁਲਿਸ ਨੇ ਦੱਸਿਆ....
ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਅਤੇ ਪੋਸਟ ਗ੍ਰੈਜੂਏਟ ਡਿਗਰੀ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ : ਹਾਈ ਕੋਰਟ
ਹਾਈਕੋਰਟ ਨੇ ਅਰਵਿੰਦ ਕੇਜਰੀਵਾਲ 'ਤੇ 25,000 ਦਾ ਲਗਾਇਆ ਜੁਰਮਾਨਾ ਹਾਈ ਕੋਰਟ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਦਿਖਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ ਅਹਿਮਦਾਬਾਦ, ਏਜੰਸੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਗੁਜਰਾਤ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਅਤੇ ਪੋਸਟ ਗ੍ਰੈਜੂਏਟ ਡਿਗਰੀ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ। ਹਾਈ ਕੋਰਟ ਨੇ....
ਯੂਪੀ ਦੇ ਬੁਲੰਦਸ਼ਹਿਰ 'ਚ ਘਰ ਅੰਦਰ ਜ਼ਬਰਦਸਤ ਧਮਾਕਾ, 5 ਲੋਕਾਂ ਦੀ ਮੌਤ
ਬੁਲੰਦਸ਼ਹਿਰ, 31 ਮਾਰਚ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਪਿੰਡ ਨਯਾ ਵਿੱਚ ਇੱਕ ਮਕਾਨ ਵਿੱਚ ਹੋਏ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਘਰ ਖੇਤ ਵਿੱਚ ਬਣਿਆ ਹੋਇਆ ਸੀ, ਜਿਸ ਵਿੱਚ ਕੈਮੀਕਲ ਬਣਾਇਆ ਜਾ ਰਿਹਾ ਸੀ। ਧਮਾਕੇ ਦਾ ਕਾਰਨ ਸਿਲੰਡਰ ਦਾ ਫਟਣਾ ਦੱਸਿਆ ਜਾ ਰਿਹਾ ਹੈ। ਲੇਖਪਾਲ ਵੱਲੋਂ ਕੀਤੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਖੇਤ ਤੇ ਘਰ ਸਤੀਸ਼ ਨਾਂ ਦੇ ਨੌਜਵਾਨ ਦਾ ਹੈ। ਉਸ ਨੇ ਇਹ ਮਕਾਨ ਇਨ੍ਹਾਂ ਲੋਕਾਂ ਨੂੰ ਕਿਰਾਏ ‘ਤੇ ਦਿੱਤਾ ਹੋਇਆ ਸੀ।....
ਮੱਛਰ ਤੋਂ ਬਚਣ ਲਈ ਮੋਰਟੀਨ ਜਲਾ ਕੇ ਸੁੱਤੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ, 3 ਦੀ ਹਾਲਤ ਗੰਭੀਰ
ਨਵੀਂ ਦਿੱਲੀ, 31 ਮਾਰਚ : ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿੱਚ ਇਕ ਪਰਿਵਾਰ ਦੇ 6 ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਰਾਤ ਨੂੰ ਗੱਦੇ 'ਤੇ ਮੋਰਟੀਨ ਜਲਾ ਕੇ ਸੌਂ ਗਏ ਸਨ, ਜਿਸ ਕਾਰਨ ਗੱਦੇ ਨੂੰ ਅੱਗ ਲੱਗ ਗਈ, 6 ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਮੱਛਰ ਵਾਲੇ ਕੁਆਇਲ ਅਤੇ ਗੱਦੇ ਵਿੱਚ ਅੱਗ ਲੱਗਣ ਨਾਲ ਧੂੰਏ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਦਮ ਘੁੱਟ ਕੇ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ....
ਯੂਪੀਏ ਅਧੀਨ ਸੀਬੀਆਈ ਨੇ ਮੈਨੂੰ ਮੋਦੀ ਨੂੰ ਫਸਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ : ਅਮਿਤ ਸ਼ਾਹ
ਨਵੀਂ ਦਿੱਲੀ, 30 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ‘ਫਸਾਉਣ’ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਣ ਲਈ ਸਾਰੀਆਂ ਚਾਲਾਂ ਖੇਡੀਆਂ ਗਈਆਂ ਸਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਸੀਬੀਆਈ ਨੇ ਉਨ੍ਹਾਂ ‘ਤੇ ਦੋਸ਼ ਤੈਅ ਕਰਨ ਲਈ ਦਬਾਅ ਪਾਇਆ ਸੀ। ਜਦੋਂ ਕੇਂਦਰ ਵਿੱਚ ਕਾਂਗਰਸ ਦਾ ਕਾਰਜਕਾਲ ਸੀ ਤਾਂ ਮੋਦੀ ਝੂਠੇ ਮੁਕਾਬਲੇ ਵਿੱਚ ਫਸੇ। "ਮੈਨੂੰ ਝੂਠੇ....
ਪ੍ਰਧਾਨ ਮੰਤਰੀ ਮੋਦੀ ਨੇ ਡੱਚ ਸੈਮੀਕੰਡਕਟਰ ਡਿਜ਼ਾਈਨਰ NXP CEO ਨਾਲ ਪਰਿਵਰਤਨਸ਼ੀਲ ਲੈਂਡਸਕੇਪ 'ਤੇ ਕੀਤੀ ਚਰਚਾ
ਨਵੀਂ ਦਿੱਲੀ, 30 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ NXP ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕਰਟ ਸੀਵਰਸ ਨਾਲ ਮੁਲਾਕਾਤ ਕੀਤੀ। ਸੈਮੀਕੰਡਕਟਰਾਂ ਅਤੇ ਨਵੀਨਤਾ ਦੀ ਦੁਨੀਆ ਵਿੱਚ ਪਰਿਵਰਤਨਸ਼ੀਲ ਲੈਂਡਸਕੇਪ ਦੋਵਾਂ ਵਿਚਕਾਰ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "@NXP ਦੇ ਸੀਈਓ, ਮਿਸਟਰ ਕਰਟ ਸੀਵਰਸ ਨੂੰ ਮਿਲ ਕੇ ਅਤੇ ਸੈਮੀਕੰਡਕਟਰਾਂ ਅਤੇ ਨਵੀਨਤਾ ਦੀ ਦੁਨੀਆ ਵਿੱਚ ਪਰਿਵਰਤਨਸ਼ੀਲ ਲੈਂਡਸਕੇਪ 'ਤੇ ਚਰਚਾ ਕਰਕੇ ਖੁਸ਼ੀ ਹੋਈ। ਭਾਰਤ ਸਾਡੇ....
ਇੰਦੌਰ 'ਚ ਰਾਮ ਨੌਮੀ ਦੇ ਮੌਕੇ ਮੰਦਰ ਦੀ ਛੱਤ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ, 13 ਲੋਕਾਂ ਦੀ ਮੌਤ
ਇੰਦੌਰ, 30 ਮਾਰਚ : ਰਾਮ ਨੌਮੀ ਦੇ ਮੌਕੇ 'ਤੇ ਇੰਦੌਰ 'ਚ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਸ਼੍ਰੀ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਰ 'ਚ ਛੱਤ ਡਿੱਗਣ ਕਾਰਨ ਕੁਝ ਸ਼ਰਧਾਲੂ ਪੌੜੀ 'ਚ ਡਿੱਗ ਗਏ, ਜਿਨ੍ਹਾਂ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਨੂੰ ਇਸ ਪੌੜੀ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਇਸ ਬਾਰੇ ਪਤਾ ਲੱਗਾ। ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਰ 'ਚ ਹੋਏ ਹਾਦਸੇ 'ਚ ਹੁਣ ਤੱਕ 13 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਹਾਦਸਾ....
ਭਾਰਤ ਘੱਟ ਗਿਣਤੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਦੇਸ਼ : ਇਕਬਾਲ ਸਿੰਘ ਲਾਲਪੁਰਾ
ਘੱਟ ਗਿਣਤੀਆਂ ਦੀ ਭਲਾਈ ਲਈ ਘੱਟ ਗਿਣਤੀ ਮੰਤਰਾਲਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦਿਨ ਰਾਤ ਕੰਮ ਕਰ ਰਿਹਾ ਹੈ: ਸ਼੍ਰੀ. ਜੌਹਨ ਬਰਲਾ ਰਾਜ ਘੱਟ ਗਿਣਤੀ ਕਮਿਸ਼ਨਾਂ ਦੀ ਸਲਾਨਾ ਕਾਨਫ਼ਰੰਸ ਨੇ ਘੱਟ ਗਿਣਤੀਆਂ ਨੂੰ ਇਕ ਪਲੇਟਫ਼ਾਰਮ ਪ੍ਰਦਾਨ ਕੀਤਾ। ਆਜ਼ਾਦੀ ਤੋਂ ਬਾਅਦ ਭਾਰਤ ’ਚ ਘੱਟ ਗਿਣਤੀਆਂ ਦੀ ਆਬਾਦੀ ਵਿੱਚ ਪੰਜ ਫ਼ੀਸਦੀ ਵਾਧਾ ਹੋਣਾ ਦੇਸ਼ ਪ੍ਰਤੀ ਉਨ੍ਹਾਂ ਦੇ ਭਰੋਸੇ ਦਾ ਲਖਾਇਕ ਨਵੀਂ ਦਿੱਲੀ, 30 ਮਾਰਚ : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ....
ਦੇਸ਼ ਦੇ ਲੋਕਤੰਤਰ ਨੂੰ ਖਤਰੇ ਵਿੱਚ ਦੇਖਦਿਆਂ ਸਾਰੀਆਂ ਪਾਰਟੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਵਾਂਗ ਸੰਯੁਕਤ ਸਿਆਸੀ ਮੋਰਚਾ ਬਣਾਉਣਾ ਚਾਹੀਦਾ ਹੈ : ਟਿਕੈਤ 
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਕੇ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ। ਸਰਕਾਰ ਤੋਂ ਮੀਂਹ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦੀ ਕੀਤੀ ਮੰਗ ਕੈਥਲ, 29 ਮਾਰਚ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਉਹ ਹਰਿਆਣਾ ਦੇ ਕੈਥਲ ਪਹੁੰਚੇ। ਇਸ ਦੌਰਾਨ ਕੈਥਲ ਜ਼ਿਲੇ ਦੇ ਸ਼ਿਮਲਾ ਪਿੰਡ ‘ਚ ਜਨ ਸਭਾ ਨੂੰ ਸੰਬੋਧਨ ਕਰਦੇ....
ਦੇਸ਼ ਆਪਣੀ ਪੂਰੀ ਸਮਰੱਥਾ ਨਾਲ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੀ ਸੁਰੱਖਿਆ ਯਕੀਨੀ ਹੋਵੇ : ਰਾਜਨਾਥ ਸਿੰਘ
ਪੁਣੇ, 29 ਮਾਰਚ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਅਫਰੀਕੀ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ। ਖੇਤਰੀ ਸੁਰੱਖਿਆ ਤੇ ਸਥਿਰਤਾ ਨੂੰ ਉਤਸ਼ਾਹਤ ਕਰਦੇ ਹੋਏ ਦੋਵੇਂ ਮਿਲ ਕੇ ਰੱਖਿਆ ਸਮਰੱਥਾਵਾਂ ਵਧਾਉਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਦੇਸ਼ ਆਪਣੀ ਪੂਰੀ ਸਮਰੱਥਾ ਨਾਲ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੀ ਸੁਰੱਖਿਆ ਯਕੀਨੀ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਭਾਈਵਾਲ ਅਫਰੀਕੀ ਦੇਸ਼ਾਂ ਨੂੰ ਸਮਰਥਨ ਦੇਣ ਲਈ ਵਚਨਬੱਧ ਹੈ। ਰੱਖਿਆ ਸਬੰਧੀ ਸਾਰੇ ਮਾਮਲਿਆਂ ਸਮੇਤ ਅਫਰੀਕੀ....
ਪ੍ਰੋ: ਰੇਨੂੰ ਚੀਮਾ ਵਿਗ ਨੂੰ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਇਆ ਗਿਆ 
ਨਵੀਂ ਦਿੱਲੀ, 29 ਮਾਰਚ : ਵਾਈਸ-ਪ੍ਰੈਜ਼ੀਡੈਂਟ, ਜਗਦੀਪ ਧਨਖੜ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਅੱਜ ਪ੍ਰੋ. (ਡਾ.) ਰੇਣੂ ਚੀਮਾ ਵਿਗ, ਜੋ ਮੌਜੂਦਾ ਸਮੇਂ ਯੂਨੀਵਰਸਿਟੀ ਇੰਸਟ੍ਰਕਸ਼ਨ (ਡੀਯੂਆਈ) ਦੀ ਡੀਨ ਹਨ, ਨੂੰ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਪੰਜਾਬ ਯੂਨੀਵਰਸਿਟੀ ਐਕਟ 1947 ਦੀ ਧਾਰਾ 10 ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਧਨਖੜ ਨੇ ਪ੍ਰੋ. ਵਿਗ ਦੀ ਨਿਯੁਕਤੀ ਤਿੰਨ ਸਾਲਾਂ ਦੀ ਮਿਆਦ ਲਈ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ....
ਪੰਜਾਬ ਅਤੇ ਯੂਪੀ ਸਮੇਤ 4 ਰਾਜਾਂ ਦੀਆਂ 5 ਸੀਟਾਂ 'ਤੇ 10 ਮਈ ਨੂੰ ਹੋਵੇਗੀ ਜਿਮਨੀ ਚੋਣ 
ਨਵੀਂ ਦਿੱਲੀ, 29 ਮਾਰਚ : ਪੰਜਾਬ ਅਤੇ ਯੂਪੀ ਸਮੇਤ 4 ਰਾਜਾਂ ਦੀਆਂ 5 ਸੀਟਾਂ 'ਤੇ 10 ਮਈ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਨਤੀਜੇ 13 ਮਈ ਨੂੰ ਆਉਣਗੇ। ਪੰਜਾਬ ਦੀ ਜਲੰਧਰ ਲੋਕ ਸਭਾ ਉਪ ਚੋਣ, ਓਡੀਸ਼ਾ ਦੀ ਝਾਰਸੁਗੁਡਾ, ਉੱਤਰ ਪ੍ਰਦੇਸ਼ ਦੀ ਛਨਬੇ ਅਤੇ ਸਵਾਰ, ਮੇਘਾਲਿਆ ਦੀ ਸੋਹੀਓਂਗ ਸੀਟਾਂ 'ਤੇ ਉਪ ਚੋਣਾਂ ਹੋਣਗੀਆਂ। ਹਾਲਾਂਕਿ, ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੀ ਵਾਇਨਾਡ ਲੋਕ ਸਭਾ ਸੀਟ ਲਈ ਉਪ ਚੋਣ ਦਾ ਐਲਾਨ ਨਹੀਂ ਕੀਤਾ। ਕਰਨਾਟਕ 'ਚ ਵੀ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਨਤੀਜੇ 13....
ਭਗਵੰਤ ਮਾਨ ਨੇ ਬਾਦਲਾਂ ਦੇ ਮੁੱਦੇ ਤੇ  ਜਥੇਦਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ , ਕੀਤਾ ਵੱਡਾ ਹਮਲਾ 
ਨਵੀਂ ਦਿੱਲੀ, 28 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਯਾਦ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਸਰਕਾਰ ਨੂੰ ਫੜੇ ਸਿੱਖ ਨੌਜਵਾਨ ਛੱਡਣ ਵਾਸਤੇ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਅੱਜ ਮੁੱਖ ਮੰਤਰੀ ਨੇ ਟਵੀਟ ਕੀਤਾ ਹੈ ਕਿ ’’ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ.ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ.ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ....
ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਖਾਤਰ ਕਦੇ ਵੀ ਲੋਕ ਲੁਭਾਉਣੇ ਫੈਸਲੇ ਨਹੀਂ ਕੀਤੇ : ਅਮਿਤ ਸ਼ਾਹ
ਨਵੀਂ ਦਿੱਲੀ, 28 ਮਾਰਚ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਖਾਤਰ ਕਦੇ ਵੀ ਲੋਕ ਲੁਭਾਉਣੇ ਫੈਸਲੇ ਨਹੀਂ ਕੀਤੇ ਸਗੋ ਉਸ ਨੇ ਤਾਂ ਜਨਤਾ ਦੀ ਭਲਾਈ ਲਈ ਕੰਮ ਕੀਤਾ ਤੇ ਦੇਸ਼ ਵਿਚ ਸਿਆਸੀ ਸਥਿਰਤਾ ਨਿਸ਼ਚਿਤ ਕੀਤੀ। ਉਦਯੋਗ ਮੰਡਲ ਏਸੋਚੈਮ ਦੇ ਸਾਲਾਨਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਦੇ ਸੰਕਲਪ ਨੂੰ ਸਾਕਾਰ ਕੀਤਾ ਹੈ। ਇਹੀ ਕਾਰਨ ਹੈ ਕਿ ਪਿਛਲੇ 9 ਸਾਲਾਂ ਵਿਚ ਹਰ ਖੇਤਰ ਵਿਚ ਚੰਗੇ....