ਸੰਭਲ, 30 ਦਸੰਬਰ : ਉੱਤਰ ਪ੍ਰਦੇਸ਼ ਦੇ ਸੰਭਲ ‘ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਵੱਲੋਂ ਅਲੱਗ ਅਲੱਗ ਜਗ੍ਹਾ ਤੇ ਸ਼ੱਕੀ ਹਾਲਾਤ ਵਿੱਚ ਫਾਹਾ ਲੈ ਲਿਆ, ਜਿੰਨ੍ਹਾਂ ਵਿੱਚੋਂ ਦੋ ਸ਼ਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਖਬਰ ਹੈ, ਜਦੋਂ ਕਿ ਤੀਜਾ ਜੇਰੇ ਇਲਾਜ ਹਸਪਤਾਲ ‘ਚ ਭਰਤੀ ਹੈ। ਤਿੰਨੋਂ ਭਰਾਵਾਂ ਦੀ ਉੱਮਰ 19 ਤੋਂ 22 ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਪੁਲਸ ਮੌਕੇ ਤੇ ਪੁੱਜੀ ਅਤੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਧਨਰੀ ਥਾਣੇ ਦੇ ਅਧੀਨ ਆਉਂਦੇ ਪਿੰਡ ਔਰੰਗਾਬਾਦ ਦੀ ਹੈ, ਜਿੱਥੇ ਦੋ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵਿੱਚ ਹਫੜਾ ਦਫੜੀ ਮੱਚ ਗਈ। ਪਾਨ ਸਿੰਘ (19) ਨੇ ਬੀਤੀ ਸ਼ਾਮ ਕਰੀਬ 4-00 ਵਜੇ ਜੰਗਲ ਵਿੱਚ ਖੁਦਕੁਸ਼ੀ ਕਰ ਲਈ ਅਤੇ ਜਦੋਂ ਇਸ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤੇ ਬਿਨ੍ਹਾ ਹੀ ਪਰਿਵਾਰਿਕ ਮੈਂਬਰਾਂ ਨੇ iੁਮ੍ਰਤਕਾਂ ਦਾ ਸਸਕਾਰ ਕਰ ਦਿੱਤਾ ਅਤੇ ਤੀਜੇ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਜਦੋਂ ਵੱਡੇ ਭਰਾ ਬ੍ਰਿਜੇਸ਼ ਨੂੰ ਪਾਨ ਸਿੰਘ ਦੀ ਖੁਦਕੁਸ਼ੀ ਬਾਰੇ ਪਤਾ ਲੱਗਾ ਤਾਂ ਉਸ ਨੇ ਵੀ ਆਪਣੇ ਘਰ ਦੇ ਅੰਦਰ ਹੀ ਫਾਹਾ ਲੈ ਲਿਆ, ਜਿਸ ਨੂੰ ਪਰਿਵਾਰਿਕ ਮੈਂਬਰਾਂ ਨੇ ਬਚਾ ਲਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਾਨ ਸਿੰਘ ਅਤੇ ਬ੍ਰਿਜੇਸ਼ ਸਿੰਘ ਦੀ ਮੌਤ ਬਾਰੇ ਜਦੋਂ ਉਨ੍ਹਾਂ ਦੇ ਤੀਜੇ ਭਰਾ ਮੁਨੇਸ਼ ਨੂੰ ਮਿਲੀ ਤਾਂ ਉਸਨੇ ਵੀ ਖੁਦਕੁਸ਼ੀ ਕਰਕੇ ਆਪਣੀ ਜਾਨ ਗੁਆ ਦਿੱਤੀ।