ਇੰਦੌਰ ’ਚ ਉਸਾਰੀ ਅਧੀਨ ਇਮਾਰਤ ਦੀ ਡਿੱਗੀ ਛੱਤ, 5 ਮਜ਼ਦੂਰਾਂ ਦੀ ਮੌਤ

ਇੰਦੌਰ, 23 ਅਗਸਤ 2024 : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਚੋਰਲ ਪਿੰਡ ਵਿੱਚ ਵਾਪਰਿਆ। ਵੀਰਵਾਰ ਦੇਰ ਰਾਤ ਇੱਥੇ ਇੱਕ ਨਿਰਮਾਣ ਅਧੀਨ ਫਾਰਮ ਹਾਊਸ ਦੀ ਛੱਤ ਡਿੱਗ ਗਈ। ਇਸ ਦੇ ਅੰਦਰ ਛੇ ਤੋਂ ਸੱਤ ਮਜ਼ਦੂਰ ਦੱਬੇ ਹੋਏ ਹਨ। ਮੌਕੇ 'ਤੇ ਮੌਜੂਦ ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮਲਬਾ ਹਟਾਉਣ ਲਈ ਜੇਸੀਬੀ ਅਤੇ ਕਰੇਨ ਵੀ ਮੰਗਵਾਈ ਗਈ ਹੈ। ਪਿੰਡ ਵਾਸੀਆਂ ਅਨੁਸਾਰ ਹਾਦਸੇ ਵਿੱਚ ਸਾਰੇ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ। ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮਜ਼ਦੂਰ ਇੰਦੌਰ ਦੇ ਰਹਿਣ ਵਾਲੇ ਹਨ। ਇਹ ਲੋਕ ਆਪਣਾ ਕੰਮ ਖਤਮ ਕਰਕੇ ਇਮਾਰਤ ਦੇ ਅੰਦਰ ਹੀ ਸੌਂ ਗਏ। ਇਸ ਦੌਰਾਨ ਰਾਤ ਸਮੇਂ ਇਮਾਰਤ ਦੀ ਛੱਤ ਡਿੱਗ ਗਈ। ਅੰਦਰ ਸੌਂ ਰਹੇ ਸਾਰੇ ਮਜ਼ਦੂਰ ਦੱਬੇ ਗਏ। ਸਥਾਨਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਫਾਰਮ ਹਾਊਸ ਵਿੱਚ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਇਸ ਦੌਰਾਨ ਡੀਐਸਪੀ ਉਮਾਕਾਂਤ ਚੌਧਰੀ ਨੇ ਪੀਟੀਆਈ ਨੂੰ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਚੋਰਲ। ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਬਣੇ ਇਕ ਰਿਜ਼ੋਰਟ ਦੀ ਉਸਾਰੀ ਅਧੀਨ 'ਝੌਂਪੜੀ' ਦੀ ਸੀਮਿੰਟ ਦੀ ਛੱਤ ਡਿੱਗ ਗਈ। ਚੌਧਰੀ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇੰਦੌਰ ਦੇ ਕਲੈਕਟਰ ਆਸ਼ੀਸ਼ ਸਿੰਘ ਨੇ ਦੱਸਿਆ- ਫਾਰਮ ਹਾਊਸ 'ਚ ਵੀਰਵਾਰ ਨੂੰ ਹੀ ਸਲੈਬ ਪਾ ਦਿੱਤੀ ਗਈ। ਰਾਤ ਨੂੰ ਮਜ਼ਦੂਰ ਇਸ ਦੇ ਹੇਠਾਂ ਸੌਂਦੇ ਸਨ। ਸਾਰੀਆਂ ਪੰਜ ਲਾਸ਼ਾਂ ਨੂੰ ਪੋਸਟਮਾਰਟਮ ਲਈ ਇੰਦੌਰ ਦੇ ਐਮਵਾਈ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਦੌਰਾਨ ਪਵਨ, ਹਰੀਓਮ, ਅਜੇ, ਗੋਪਾਲ, ਰਾਜਾ ਦੀ ਮੌਤ ਹੋ ਗਈ ਹੈ। ਇਨ੍ਹਾਂ  ’ਚੋਂ ਰਾਜਾ ਦੋ ਦਿਨ ਪਹਿਲਾਂ ਹੀ ਇੱਥੇ ਕੰਮ ਲਈ ਆਇਆ ਸੀ। ਉਸਦਾ ਪੂਰਾ ਨਾਮ ਪਤਾ ਨਹੀਂ ਹੈ।