ਝੱਜਰ, 27 ਦਸੰਬਰ : ਹਰਿਆਣਾ ਦੇ ਜਿਲ੍ਹਾ ਝੱਜਰ ਦੇ ਪਿੰਡ ਛਾਰਾ ਵਿੱਚ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਐਮਪੀ ਰਾਹੁਲ ਗਾਂਧੀ ਵਰਿੰਦਰ ਆਰੀਆ ਅਖਾੜਾ ਵਿਖੇ ਪਹੁੰਚੇ ਅਤੇ ਪਹਿਲਾਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪਹਿਲਵਾਨ ਬਜ਼ਰੰਗ ਪੂਨੀਆਂ ਤੇ ਵਿਧਾਇਕ ਰਘੁਬੀਰ ਕਾਦਿਆਨ ਵੀ ਹਾਜ਼ਰ ਸਨ। ਇਸ ਮੌਕੇ ਰਾਹੁਲ ਗਾਂਧੀ ਦੇ ਅਖਾੜੇ ਵਿੱਚ ਪਹੁੰਚਣ ਤੋਂ ਪਹਿਲਾਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਰਾਹੁਲ ਗਾਂਧੀ ਨੇ ਪਹਿਲਵਾਨਾਂ ਤੋਂ ਪਹਿਲਵਾਨੀ ਖੇਡ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਪਹਿਲਵਾਨਾਂ ਨਾਲ ਕਸਰਤ ਅਤੇ ਅਖਾੜੇ ਵਿੱਚ ਕੁਸ਼ਤੀ ਵੀ ਕੀਤੀ। ਅਖਾੜੇ ਵਿੱਚ ਰਾਹੁਲ ਗਾਂਧੀ ਦੇ ਆਉਣ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਤਮਗਾ ਜੇਤੂ ਬਜ਼ਰੰਗ ਪੂਨੀਆਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਕੁਸ਼ਤੀ ਦੇ ਦਾਅ ਪੇਚ ਸਿੱਖੇ, ਅਖਾੜੇ ‘ਚ ਕੁਸ਼ਤੀ ਕੀਤੀ। ਉਨ੍ਹਾਂ ਦੱਸਿਆ ਕਿ ਰਾਹੁਲ ਕੁਸ਼ਤੀ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ। ਕੁਸ਼ਤੀ ਕੋਚ ਵਰਿੰਦਰ ਆਰੀਆ ਨੇ ਦੱਸਿਆ ਕਿ ਹਰ ਕੋਈ ਅਖਾੜੇ ‘ਚ ਅਭਿਆਸ ਕਰ ਰਿਹਾ ਸੀ, ਜਦੋਂ ਸਵੇਰੇ ਅਚਾਨਕ ਰਾਹੁਲ ਗਾਂਧੀ ਉਥੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਰਾਹੁਲ ਨੇ ਕਸਰਤ ਵੀ ਕੀਤੀ ਅਤੇ ਖੇਡਾਂ ਬਾਰੇ ਵੀ ਗੱਲ ਕੀਤੀ। ਵਰਿੰਦਰ ਆਰੀਆ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਖੇਡਾਂ ਬਾਰੇ ਕਾਫੀ ਜਾਣਕਾਰੀ ਹੈ। ਵਰਿੰਦਰ ਆਰੀਆ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਲੈ ਕੇ ਹੋਏ ਹੰਗਾਮੇ ‘ਤੇ ਕਿਹਾ ਕਿ ਰਾਸ਼ਟਰੀ ਮੁਕਾਬਲੇ ਹੋਣਗੇ ਪਰ ਇਸ ਮੁੱਦੇ ‘ਤੇ ਕੀ ਕੀਤਾ ਜਾਵੇਗਾ? ਉਸ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਮੁੱਦੇ ‘ਤੇ ਕੀ ਕਰ ਸਕਦੇ ਹਨ। ਕੁਝ ਫੈਸਲੇ ਸਿਰਫ ਸਰਕਾਰ ਹੀ ਲੈ ਸਕਦੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਪਹਿਲਵਾਨ ਸਾਕਸ਼ੀ ਮਲਿਕ ਦੇ ਘਰ ਪਹੁੰਚੀ ਅਤੇ ਉਸ ਨਾਲ ਗੱਲਬਾਤ ਕੀਤੀ ਸੀ। ਜ਼ਿਕਰਯੋਗ ਹੈ ਕਿ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਜਿਕਰਯੋਗ ਹੈ ਕਿ ਇਹ ਛਾਰਾ ਪਿੰਡ ਦੀਪਕ ਪੂਨੀਆਂ ਦਾ ਪਿੰਡ ਹੈ। ਦੀਪਕ ਪੂਨੀਆਂ ਅਤੇ ਬਜ਼ਰੰਗ ਪੂਨੀਆਂ ਨੇ ਵਰਿੰਦਰ ਆਰੀਆ ਅਖਾੜੇ ਤੋਂ ਹੀ ਕੁਸ਼ਤੀ ਸ਼ੁਰੂ ਕੀਤੀ ਸੀ ਅਤੇ ਦੁਨੀਆਂ ਭਰ ਵਿੱਚ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।