ਵਡੋਦਰਾ, 28 ਅਕਤੂਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨੇ ਵਡੋਦਰਾ ਵਿਚ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਅੱਜ ਵਡੋਦਰਾ 'ਚ C295 ਜਹਾਜ਼ ਦੇ ਫਾਈਨਲ ਅਸੈਂਬਲੀ ਲਾਈਨ ਪਲਾਂਟ ਦਾ ਉਦਘਾਟਨ ਕੀਤਾ। ਵਡੋਦਰਾ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨਾਲ ਟਾਟਾ ਐਡਵਾਂਸਡ ਸਿਸਟਮ ਲਿਮਟਿਡ (TASL) ਕੰਪਲੈਕਸ ਵਿਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਵੀ ਕੀਤਾ। ਇਸ ਦੇ ਨਾਲ ਹੀ ਪੀਐੱਮ ਮੋਦੀ ਅਮਰੇਲੀ ਵਿਚ 4900 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਵਡੋਦਰਾ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨਾਲ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (TASL) ਕੈਂਪਸ ਵਿਚ C-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ। ਸੀ-295 ਪ੍ਰੋਗਰਾਮ ਤਹਿਤ 56 ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ। 16 ਜਹਾਜ਼ ਸਪੇਨ ਤੋਂ ਸਿੱਧੇ ਏਅਰਬੱਸ ਦੁਆਰਾ ਸਪਲਾਈ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਭਾਰਤ ਵਿਚ 40 ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ। ਟਾਟਾ ਐਡਵਾਂਸਡ ਸਿਸਟਮ ਲਿਮਟਿਡ ਭਾਰਤ ਵਿਚ ਇਨ੍ਹਾਂ 40 ਜਹਾਜ਼ਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ। ਅਮਰੇਲੀ ਵਿਚ ਪ੍ਰਧਾਨ ਮੰਤਰੀ ਮੋਦੀ ਲਗਭਗ 4900 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਪੀਐੱਮ ਮੋਦੀ ਨੇ ਆਪਣੇ ਸੰਬੋਧਨ ਵਿਚ ਰਤਨ ਟਾਟਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, "ਹਾਲ ਹੀ ਵਿਚ ਅਸੀਂ ਦੇਸ਼ ਦੇ ਮਹਾਨ ਸਪੂਤ ਰਤਨ ਟਾਟਾ ਜੀ ਨੂੰ ਗੁਆ ਦਿੱਤਾ ਹੈ। ਜੇ ਉਹ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਉਹ ਖੁਸ਼ ਹੁੰਦੇ ਪਰ ਉਨ੍ਹਾਂ ਦੀ ਆਤਮਾ ਜਿੱਥੇ ਵੀ ਹੋਵੇਗੀ, ਉਹ ਖੁਸ਼ ਹੋਵੇਗੀ। ਇਹ ਸੀ-295 ਏਅਰਕ੍ਰਾਫਟ ਫੈਕਟਰੀ ਨਵੇਂ ਭਾਰਤ ਦੇ ਨਵੇਂ ਕੰਮ ਸੱਭਿਆਚਾਰ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਵਡੋਦਰਾ ਵਿਚ ਰੇਲ ਦੇ ਡੱਬੇ ਬਣਾਉਣ ਲਈ ਫੈਕਟਰੀ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਫੈਕਟਰੀ ਨੂੰ ਰਿਕਾਰਡ ਸਮੇਂ ਵਿਚ ਉਤਪਾਦਨ ਲਈ ਵੀ ਤਿਆਰ ਕੀਤਾ ਗਿਆ ਸੀ। ਅੱਜ ਅਸੀਂ ਉਸ ਫੈਕਟਰੀ ਵਿਚ ਬਣੇ ਮੈਟਰੋ ਕੋਚਾਂ ਨੂੰ ਦੂਜੇ ਦੇਸ਼ਾਂ ਵਿਚ ਨਿਰਯਾਤ ਕਰ ਰਹੇ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਭਵਿੱਖ ਵਿਚ ਇਸ ਫੈਕਟਰੀ ਵਿਚ ਬਣੇ ਜਹਾਜ਼ਾਂ ਨੂੰ ਹੋਰ ਦੇਸ਼ਾਂ ਵਿੱਚ ਵੀ ਨਿਰਯਾਤ ਕੀਤਾ ਜਾਵੇਗਾ। ਵਡੋਦਰਾ ਵਿਚ ਸਪੇਨ ਦੇ ਰਾਸ਼ਟਰਪਤੀ ਦਾ ਸੁਆਗਤ ਕਰਦਿਆਂ ਪੀਐਮ ਮੋਦੀ ਨੇ ਕਿਹਾ, "ਮੇਰੇ ਦੋਸਤ ਪੇਡਰੋ ਸਾਂਚੇਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਅੱਜ ਤੋਂ ਅਸੀਂ ਭਾਰਤ ਅਤੇ ਸਪੇਨ ਦੀ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦੇ ਰਹੇ ਹਾਂ। ਅਸੀਂ ਉਦਘਾਟਨ ਕਰ ਰਹੇ ਹਾਂ। ਸੀ-295 ਏਅਰਕ੍ਰਾਫਟ ਉਤਪਾਦਨ ਫੈਕਟਰੀ ਭਾਰਤ-ਸਪੇਨ ਸਬੰਧਾਂ ਅਤੇ 'ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ' ਮਿਸ਼ਨ ਨੂੰ ਮਜ਼ਬੂਤ ਕਰੇਗੀ।