ਨਵੀਂ ਦਿੱਲੀ (ਏਐੱਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ (NMHC) ਪ੍ਰੋਜੈਕਟ ਦੀ ਸਮੀਖਿਆ ਕੀਤੀ। ਪੀਐਮ ਮੋਦੀ ਨੇ ਵਿਰਾਸਤ ਨੂੰ ਬਚਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਇਸ ਨੂੰ ਅਗਲੀ ਪੀੜ੍ਹੀ ਲਈ ਸੰਭਾਲਣਾ ਚਾਹੀਦਾ ਹੈ, ਪਰ ਪਹਿਲਾਂ ਅਜਿਹਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦਾ ਯੁੱਗ ਬਹੁਤ ਅੱਗੇ ਵਧ ਗਿਆ ਹੈ। ਪੀਐਮ ਮੋਦੀ ਨੇ ਕਿਹਾ, 'ਮੈਂ ਟੈਕਨਾਲੋਜੀ ਦੇ ਜ਼ਰੀਏ ਦਿੱਲੀ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ ਪਰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਮੌਜੂਦ ਹਾਂ। ਮੈਂ ਹੁਣੇ ਡਰੋਨ ਰਾਹੀਂ ਸਾਰੇ ਕੰਮ ਦੇਖੇ ਅਤੇ ਸਮੀਖਿਆ ਕੀਤੀ ਹੈ, ਮੈਨੂੰ ਲੱਗਦਾ ਹੈ ਕਿ ਸਾਰਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਪੰਚ ਪ੍ਰਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੌਰਾਨ ਆਪਣੀ ਵਿਰਾਸਤ 'ਤੇ ਮਾਣ ਹੋਣ ਦੀ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਮੁੰਦਰੀ ਵਿਰਾਸਤ ਸਾਡੇ ਪੂਰਵਜਾਂ ਦੁਆਰਾ ਸੌਂਪੀ ਗਈ ਇੱਕ ਅਜਿਹੀ ਵਿਰਾਸਤ ਹੈ। ਇਤਿਹਾਸ ਦੀਆਂ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਵਿਸਾਰ ਦਿੱਤਾ ਗਿਆ, ਜਦੋਂ ਕਿ ਇਨ੍ਹਾਂ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਤਰੀਕੇ ਲੱਭਣੇ ਪਏ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਤੋਂ ਕਿੰਨਾ ਕੁਝ ਸਿੱਖ ਸਕਦੇ ਹਾਂ। ਭਾਰਤ ਦੀ ਸਮੁੰਦਰੀ ਵਿਰਾਸਤ ਵੀ ਇੱਕ ਅਜਿਹਾ ਵਿਸ਼ਾ ਹੈ ਜਿਸ ਦੀ ਬਹੁਤ ਚਰਚਾ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਸਮੁੰਦਰੀ ਵਿਰਾਸਤ ਜ਼ਰੂਰੀ ਵਿਸ਼ਿਆਂ ਵਿੱਚੋਂ ਇੱਕ ਹੈ, ਜਿਸ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਵਿਆਪਕ ਤੌਰ 'ਤੇ ਚਰਚਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਬਸਤੀਵਾਦ ਦੀਆਂ ਜੰਜੀਰਾਂ ਨੇ ਸਾਡੇ ਸਮੁੰਦਰੀ ਹੁਨਰ ਵਿੱਚ ਰੁਕਾਵਟ ਪਾਈ ਹੈ। ਅਸੀਂ ਧੋਲਾਵੀਰਾ ਅਤੇ ਲੋਥਲ ਦੀ ਪਛਾਣ ਬਹਾਲ ਕਰਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਪੁਰਾਤੱਤਵ ਸਬੂਤ ਹਨ, ਜੋ ਸਾਬਤ ਕਰਦੇ ਹਨ ਕਿ ਹਜ਼ਾਰਾਂ ਸਾਲ ਪਹਿਲਾਂ ਵੀ, ਭਾਰਤ ਇੱਕ ਸਮੁੰਦਰੀ ਸ਼ਕਤੀ ਸੀ ਅਤੇ ਪ੍ਰਮੁੱਖ ਸਮੁੰਦਰੀ ਵਪਾਰ ਮਾਰਗਾਂ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਲੋਥਲ ਵਿਖੇ ਬਣਾਇਆ ਜਾ ਰਿਹਾ ਹੈਰੀਟੇਜ ਕੰਪਲੈਕਸ ਆਮ ਲੋਕਾਂ ਨੂੰ ਭਾਰਤ ਦੇ ਅਮੀਰ ਸਮੁੰਦਰੀ ਇਤਿਹਾਸ ਬਾਰੇ ਜਾਣਕਾਰੀ ਦੇਵੇਗਾ। ਦੇਸ਼ ਦੀ ਅਮੀਰ ਅਤੇ ਵਿਭਿੰਨ ਸਮੁੰਦਰੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ, ਗੁਜਰਾਤ ਦੇ ਇਤਿਹਾਸਕ ਸਿੰਧੂ ਘਾਟੀ ਸਭਿਅਤਾ ਖੇਤਰ, ਲੋਥਲ ਵਿਖੇ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ। ਇਸ ਦੇ ਪਹਿਲੇ ਪੜਾਅ ਵਿੱਚ ਭਾਰਤੀ ਜਲ ਸੈਨਾ ਦੁਆਰਾ ਵਰਤੀਆਂ ਜਾਂਦੀਆਂ ਪੰਜ ਗੈਲਰੀਆਂ ਅਤੇ ਇੱਕ ਨੇਵਲ ਗੈਲਰੀ ਵਾਲਾ ਅਜਾਇਬ ਘਰ ਕੰਪਲੈਕਸ ਸ਼ਾਮਲ ਹੈ।