- ਬੀਐੱਸਐੱਫ ਦੇ ਇੰਸਪੈਕਟਰ ਸਮੇਤ ਦੋ ਜਵਾਨ ਜ਼ਖ਼ਮੀ
ਕਾਂਕੇਰ, 16 ਅਪ੍ਰੈਲ : ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਭਿਆਨਕ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ ਹੋਈ, ਜਿਸ 'ਚ 18 ਨਕਸਲੀ ਮਾਰੇ ਗਏ। ਤਿੰਨ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋਏ ਹਨ। ਕਾਂਕੇਰ ਦੇ ਜੰਗਲਾਂ 'ਚ ਮੁਕਾਬਲਾ ਇੰਨਾ ਭਿਆਨਕ ਸੀ ਕਿ 18 ਨਕਸਲੀ ਇੱਕੋ ਸਮੇਂ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਨਕਸਲੀਆਂ ਕੋਲੋਂ ਸੱਤ ਏਕੇ 47 ਅਤੇ ਤਿੰਨ ਐਲਐਮਜੀ ਹਥਿਆਰ ਅਤੇ ਇੰਸਾਨ ਰਾਈਫਲ ਬਰਾਮਦ ਹੋਈ ਹੈ। ਮੁਕਾਬਲੇ ਵਿੱਚ ਇੱਕ ਇੰਸਪੈਕਟਰ ਸਮੇਤ ਬੀਐਸਐਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਇੰਸਪੈਕਟਰ ਦੀ ਲੱਤ 'ਚ ਗੋਲੀ ਲੱਗੀ ਹੈ, ਜਦਕਿ ਕਾਂਸਟੇਬਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਵਾਨਾਂ ਨੇ 10 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦੇ ਹੋਏ ਕਾਂਕੇਰ ਜ਼ਿਲੇ ਦੇ ਐੱਸਪੀ ਆਈਕੇ ਅਲੇਸੇਲਾ ਨੇ ਦੱਸਿਆ ਕਿ ਛੋਟੇਬੇਠੀਆ ਥਾਣਾ ਖੇਤਰ ਦੇ ਜੰਗਲਾਂ 'ਚ ਅਜੇ ਵੀ ਮੁਕਾਬਲਾ ਜਾਰੀ ਹੈ।