ਮਾਲਵਾ

ਰਾਮ ਚੰਦਰ ਦੇ ਬਿਆਨ ਤੋਂ ਭੜਕੇ ਪੰਧੇਰ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨਾ ਕਰੋ ਕੋਸ਼ਿਸ਼
ਸ਼ੰਭੂ ਬਾਰਡਰ, 13 ਦਸੰਬਰ 2024 : ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਹੁਣ ਸਰਵਨ ਸਿੰਘ ਪੰਧੇਰ ਦੇ ਵੱਲੋਂ ਭਾਜਪਾ ਦੇ ਐਮਪੀ ਤੇ ਤਿੱਖਾ ਹਮਲਾ ਕੀਤਾ ਗਿਆ ਹੈ। ਬੀਤੇ ਦਿਨ ਭਾਜਪਾ ਐਮਪੀ ਰਾਮ ਚੰਦਰ ਜਾਂਗੜਾ ਨੇ ਕਿਸਾਨੀ ਅੰਦੋਲਨ ਦੌਰਾਨ ਹਰਿਆਣਾ ਵਿੱਚ ਨਸ਼ਾ ਫੈਲਾਉਣ ਦਾ ਆਰੋਪ ਕਿਸਾਨਾਂ ਸਿਰ ਮੜਿਆ ਸੀ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ 2021 ਵਿੱਚ ਕਿਸਾਨੀ ਅੰਦੋਲਨ ਦੌਰਾਨ ਸਰਹੱਦੀ ਪਿੰਡਾਂ ਦੀਆਂ 700 ਕੁੜੀਆਂ ਗਾਇਬ ਹੋਈਆਂ ਸਨ। ਹੁਣ ਸਰਵਣ ਸਿੰਘ ਪੰਧੇਰ ਦੇ ਵੱਲੋਂ ਭਾਜਪਾ....
ਨਸ਼ੇ ਵੇਚਣ ਵਾਲਿਆਂ ਵਿਰੁੱਧ ਸਰਕਾਰ ਵਲੋਂ ਕੀਤੀ ਜਾਵੇਗੀ ਸਖਤ ਕਾਰਵਾਈ : ਡਾ.ਬਲਜੀਤ ਕੌਰ
ਕੈਬਨਿਟ ਮੰਤਰੀ ਨੇ ਚੁਣੇ ਹੋਏ ਸਰਪੰਚਾਂ,ਪੰਚਾਂ ਅਤੇ ਮੋਹਤਵਰਾਂ ਨੂੰ ਪਿੰਡਾਂ ਵਿੱਚ ਨਸ਼ੇ ਦੀ ਰੋਕਥਾਮ ਸਬੰਧੀ ਸਖਤ ਕਦਮ ਪੁੱਟਣ ਦੀ ਕੀਤੀ ਅਪੀਲ ਵਿਧਾਨ ਸਭਾ ਹਲਕਾ ਮਲੋਟ ਦੇ ਮੋਹਤਵਰਾਂ ਨੇ ਨਸ਼ਿਆਂ ਖਿਲਾਫ ਪਾਏ ਮਤੇ ਸ੍ਰੀ ਮੁਕਤਸਰ ਸਾਹਿਬ, 13 ਦਸੰਬਰ 2024 : ਨਸ਼ੇ ਵੇਚਣ ਵਾਲਿਆਂ ਅਤੇ ਨਸ਼ੇ ਵੇਚਣ ਵਾਲਿਆਂ ਦਾ ਸਾਥ ਦੇਣ ਵਾਲਿਆ ਵਿਰੁੱਧ ਪੰਜਾਬ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ, ਇਹ ਪ੍ਰਗਟਾਵਾ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਚੁਣੇ ਹੋਏ ਸਰਪੰਚਾਂ-ਪੰਚਾਂ ਅਤੇ ਮੋਹਤਵਰਾਂ ਨੂੰ....
ਐਸਏਐਸ ਨਗਰ ਲਈ ਤਾਇਨਾਤ ਸਥਾਨਕ ਸਰਕਾਰਾਂ ਬਾਰੇ ਚੋਣ ਅਬਜ਼ਰਵਰ ਵੱਲੋਂ ਡੀਸੀ, ਐੱਸਐੱਸਪੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ
ਚੋਣ ਨਿਗਰਾਨ ਅਮ੍ਰਿਤ ਸਿੰਘ ਨੇ ਜ਼ਿਲ੍ਹੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਸਥਾਨਕ ਸਰਕਾਰ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਨੰਬਰ ਅਤੇ ਈਮੇਲ ਜਾਰੀ ਕੀਤੇ ਐਸ.ਏ.ਐਸ ਨਗਰ ਵਿੱਚ ਘੜੂੰਆਂ ਵਿਖੇ ਆਮ ਚੋਣਾਂ ਤੋਂ ਇਲਾਵਾ ਬਨੂੜ, ਖਰੜ ਅਤੇ ਨਵਾਂ ਗਾਓਂ ਵਿਖੇ ਇੱਕ ਇੱਕ ਵਾਰਡ ਦੀ ਜ਼ਿਮਨੀ ਚੋਣ 21 ਨੂੰ ਐਸਏਐਸਨਗਰ, 13 ਦਸੰਬਰ, 2024 : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਚੋਣਾਂ ਲਈ ਲਾਏ ਗਏ ਚੋਣ ਅਬਜ਼ਰਵਰ ਸ੍ਰੀਮਤੀ....
ਹਾੜ੍ਹੀ ਦੀਆਂ ਫਸਲਾਂ ਅਤੇ ਆਧੁਨਿਕ ਖੇੜੀ ਤਕਨੀਕਾਂ ਸਬੰਧੀ "ਕਿਸਾਨ ਗੋਸ਼ਟੀ"
ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਕੀਤਾ ਕੈਂਪ ਦਾ ਉਦਘਾਟਨ ਮੋਗਾ, 13 ਦਸੰਬਰ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਗਰੀਨ ਟੀ.ਵੀ., ਇਫਕੋ-ਐਮ.ਸੀ. ਅਤੇ ਮਹਿੰਦਰਾ ਫਾਇਨੈਂਸ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਦੀ ਸਫ਼ਲ ਕਾਸ਼ਤ, ਆਧੁਨਿਕ ਖੇਤੀ ਤਕਨੀਕਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਜ਼ਿਲ੍ਹਾ ਮੋਗਾ ਦੇ ਕਿਸਾਨਾ ਦੀ "ਕਿਸਾਨ ਗੋਸ਼ਟੀ" ਵਿੰਡਸਰ ਗਾਰਡਨ, ਦੁੱਨੇਕੇ ਵਿਖੇ ਕਰਵਾਈ ਗਈ । ਇਸ ਗੋਸ਼ਟੀ ਦਾ ਮੁੱਖ ਮੰਤਵ ਹਾੜ੍ਹੀ ਸੀਜ਼ਨ ਦੌਰਾਨ ਬੀਜੀਆਂ ਗਈਆਂ....
ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਇੰਸਟੀਚਿਊਟ ਮੋਹਾਲੀ ਨੌਜਵਾਨ ਲੜਕਿਆਂ ਨੂੰ ਰੱਖਿਆ ਸੇਵਾਵਾਂ ਵਿੱਚ ਸ਼ਾਮਿਲ ਹੋਣ ਲਈ ਦੇ ਰਹੀ ਬਿਹਤਰ ਮੌਕੇ
15ਵੇਂ ਕੋਰਸ ਲਈ 22 ਦਸੰਬਰ ਤੱਕ ਕੀਤਾ ਜਾ ਸਕਦੈ ਅਪਲਾਈ, ਵੱਧ ਤੋਂ ਵੱਧ ਨੌਜਵਾਨ ਲੈਣ ਮੌਕੇ ਦਾ ਲਾਹਾ-ਡਿਪਟੀ ਕਮਿਸ਼ਨਰ ਮੋਗਾ, 13 ਦਸੰਬਰ 2024 : ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਨੌਜਵਾਨ ਲੜਕਿਆਂ ਨੂੰ ਰਾਸ਼ਟਰੀ ਰੱਖਿਆ ਸੇਵਾਵਾਂ ਵਿੱਚ ਸ਼ਾਮਿਲ ਕਰਵਾਉਣ ਲਈ ਬਿਹਤਰ ਮੌਕੇ ਪ੍ਰਦਾਨ ਕਰਵਾਉਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਗਿਆ ਹੈ।ਇਸ ਇੰਸਟੀਚਿਊਟ ਦੀ ਦਾਖਲਾ ਪ੍ਰੀਖਿਆ ਪਾਸ ਕਰਕੇ ਵਿਦਿਆਰਥੀ 11ਵੀਂ ਅਤੇ ਬਾਰਵ੍ਹੀਂ ਜਮਾਤ ਵਧੀਆ ਸਕੂਲ ਅਤੇ ਵਧੀਆ....
ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਵਿਖੇ ਸੰਭਾਲ ਸੈਮੀਨਾਰ ਅਤੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ
ਸਮਾਇਲ ਵੋਮੈਨ ਫਾਉਂਡੇਸ਼ਨ ਵੱਲੋਂ 350 ਦੇ ਕਰੀਬ ਵਿਦਿਆਰਥੀਆ ਨੂੰ ਦੰਦ ਸਾਫ ਕਰਨ ਲਈ ਬਰੁਸ਼,ਪੇਸਟ ਦੀ ਵੰਡ ਮੋਗਾ, 13 ਦਸੰਬਰ 2024 : ਪੰਜਾਬ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜ਼ੂਕੇਸ਼ਨਲ ਰਿਸਰਚ ਅਤੇ ਟਰੇਨਿੰਗ ਪੰਜਾਬ ਦੀਆਂ ਹਦਾਇਤਾਂ ਅਤੇ ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਅੱਜ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਜ਼ਿਲ੍ਹਾ ਮੋਗਾ ਵਿਖੇ ਸਮਾਇਲ ਵੋਮੈਨ ਫਾਊਂਡੇਸ਼ਨ ਮੋਗਾ ਦੇ ਸਹਿਯੋਗ ਨਾਲ....
ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਫੂਡ ਸੇਫ਼ਟੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
ਫੂਡ ਸੇਫ਼ਟੀ ਪ੍ਰਤੀ ਜਾਗਰੂਕਤਾ ਨੂੰ ਹੋਰ ਤੇਜ਼ ਕਰਨ ਦੇ ਸਖਤ ਆਦੇਸ਼ ਜਾਰੀ ਹੋਟਲ, ਰੈਸਟੋਰੈਂਟ, ਮਠਿਆਈ ਦੇ ਦੁਕਾਨਦਾਰ ਆਦਿ ਆਪਣਾ ਫੂਡ ਸੇਫ਼ਟੀ ਲਾਇਸੰਸ ਜਰੂਰ ਬਣਵਾ ਲੈਣ ਮੋਗਾ, 13 ਦਸੰਬਰ 2024 : ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006 ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਰਲ ਕੇ ਇਸ ਸਬੰਧੀ ਚੈਕਿੰਗਾਂ ਕਰਨ ਨੂੰ ਯਕੀਨੀ ਬਣਾਉਣ। ਐਕਟ ਦੀ ਉਲੰਘਣਾ ਕਰਨ ਵਾਲੇ ਮਠਿਆਈ ਵਿਕਰੇਤਾਵਾਂ, ਦੁਕਾਨਾਂਦਾਰਾਂ ਅਤੇ ਰੇਹੜੀ....
ਅਬੋਹਰ ਦੇ ਵਾਰਡ ਨੰਬਰ 22 ਦੀ ਉਪਚੋਣ ਲਈ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਨੀਤਿਕ ਨੁਮਾਇੰਦਿਆਂ ਦੀ ਨਿਗਰਾਨੀ ਹੇਠ ਕੀਤੀ ਗਈ
ਫਾਜ਼ਿਲਕਾ 13 ਦਸੰਬਰ 2024 : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਣੇ ਚੋਣ ਪ੍ਰੋਗਰਾਮ ਅਨੁਸਾਰ ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 22 ਦੀ ਉਪਚੋਣ ਲਈ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ- ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਦੀ ਨਿਗਰਾਨੀ ਹੇਠ ਰਾਜਨੀਤਿਕ ਪਾਰਟੀਆਂ ਦੇ ਸਾਹਮਣੇ ਕੀਤੀ ਗਈ। ਇਸ ਮੌਕੇ ਵਧੀਕ ਜ਼ਿਲ੍ਹਾ ਚੌਣ ਅਫਸਰ ਨੇ ਦੱਸਿਆ ਕਿ ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 22 ਦੀ ਉਪਚੋਣ ਲਈ 15 ਬੀ.ਯੂ. ਮਸ਼ੀਨਾਂ ਤੇ 11 ਕੰਟਰੋਲ....
ਸਿਹਤ ਵਿਭਾਗ ਵਲੋ ਰਿਪੋਰਟਿੰਗ ਦੀ ਸਮੀਖਿਆ  ਲਈ ਆਈ ਏਮ ਏ ਨਾਲ ਕੀਤੀ  ਮੀਟਿੰਗ
ਅਬੋਹਰ 13 ਦਸੰਬਰ 2024 : ਅਬੋਹਰ ਡਾਕਟਰਾਂ ਦੀ ਸੰਸਥਾ ਆਈ ਏਮ ਏ ਨਾਲ ਸਿਹਤ ਵਿਭਾਗ ਵਲੋ ਅਬੋਹਰ ਸਿਵਲ ਹਸਪਤਾਲ ਵਿਖੇ ਹੋਈ ਜਿਸ ਵਿਚ ਫਾਜ਼ਿਲਕਾ ਸਿਵਲ ਸਰਜਨ ਦਫਤਰ ਤੋਂ ਡੀ.ਐਫ.ਪੀ.ਓ ਡਾਕਟਰ ਕਵਿਤਾ ਸਿੰਘ ਅਤੇ ਡਾਕਟਰ ਏਰਿਕ ਨੇ ਭਾਗ ਲਿਆ। ਇਸ ਦੋਰਾਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਐਚ.ਆਈ.ਐਮ. ਐਸ. ਸਾਫਟਵੇਅਰ ਦਾ ਡਾਟਾ ਪ੍ਰਾਈਵੇਟ ਹਸਪਤਾਲਾਂ ਵਲੋਂ ਵਿਭਾਗ ਨੂੰ ਦਿੱਤਾ ਜਾਂਦਾ ਹੈ ਜਿਸ ਵਿਚ ਗਰਭਵਤੀ ਮਹਿਲਾਵਾਂ ਅਤੇ ਬਾਕੀ ਸੇਵਾਵਾਂ ਦਾ ਡਾਟਾ ਹੁੰਦਾ ਹੈ ਜਿਸ ਨਾਲ ਸਰਕਾਰ ਨੂੰ ਡਾਟਾ ਮਿਲਣ ਨਾਲ....
ਵਾਤਾਵਰਣ ਅਨੁਕੂਲ ਪਰਾਲੀ ਪ੍ਰਬੰਧਨ ਲਈ ਸਿਖਲਾਈ ਅਤੇ ਪ੍ਰਦਰਸ਼ਨੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
ਫਾਜ਼ਿਲਕਾ, 13 ਦਸੰਬਰ 2024 : ਖੇਤੀ ਵਿਗਿਆਨ ਕੇਂਦਰ ਫਾਜ਼ਿਲਕਾ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਇੱਕ ਸਿਖਲਾਈ ਅਤੇ ਪ੍ਰਦਰਸ਼ਨੀ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ 9 ਦਸੰਬਰ ਤੋਂ 13 ਦਸੰਬਰ ਤੱਕ ਆਯੋਜਿਤ ਕੀਤਾ ਗਿਆ ਜਿਸ ਵਿੱਚ 25 ਕਿਸਾਨਾਂ ਨੇ ਭਾਗ ਲਿਆ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ। ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਨ ਲਈ....
ਬਜੁਰਗਾਂ, ਦਿਲ ਦੇ ਮਰੀਜ਼ ਸਵੇਰੇ-ਸ਼ਾਮ ਸੈਰ ਕਰਨ ਤੋਂ ਗੁਰੇਜ਼ ਕਰਨ
ਛੋਟੇ ਬੱਚਿਆਂ, ਬਜੁਰਗਾਂ ਦਾ ਵਿਸ਼ੇਸ਼ ਖਿਆਲ ਰੱਖਣ ਦੀ ਸਲਾਹ ਸਿਹਤ ਵਿਭਾਗ ਵੱਲੋਂ ਸ਼ੀਤ ਲਹਿਰ ਸੰਬੰਧੀ ਅਡਵਾਇਜ਼ਰੀ ਜਾਰੀ ਫਾਜ਼ਿਲਕਾ 13 ਦਸੰਬਰ 2024 : ਭਾਰਤ ਦੇ ਪਹਾੜੀ ਖੇਤਰਾਂ ਵਿੱਚ ਬਰਫਵਾਰੀ ਹੋਣ ਕਾਰਣ ਪੰਜਾਬ ਦੇ ਰਾਤ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਹੋਣ ਠੰਡ ਦਾ ਪਰਕੋਪ ਵਧ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਪੈ ਰਹੀ ਸਰਦੀ ਨੂੰ ਮੁੱਖ ਰੱਖਦੇ ਹੋਏ ਮੌਸਮ ਵਿਭਾਗ ਵੱਲੋਂ ਵੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹਾ ਵੀ....
ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਦੌਰਾਨ ਬੈਂਕਾਂ ਨੇ ਸਲਾਨਾ ਰਿਣ ਯੋਜਨਾ ਟੀਚਿਆਂ ਨੂੰ ਪਾਰ ਕੀਤਾ
ਏ ਡੀ ਸੀ ਵਿਰਾਜ ਨੇ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਐਸਏਐਸ ਨਗਰ, 12 ਦਸੰਬਰ 2024 : ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸਏਐਸ ਨਗਰ ਵਿਖੇ ਹੋਈ 74ਵੀਂ ਜ਼ਿਲ੍ਹਾ ਪੱਧਰੀ ਸਮੀਖਿਆ ਅਤੇ ਸਲਾਹਕਾਰ ਕਮੇਟੀ (ਡੀ ਐਲ ਆਰ ਏ ਸੀ)/ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ ਸੀ ਸੀ) ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਬੈਂਕਾਂ ਦੀ ਪਿਛਲੀ ਤਿਮਾਹੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਮੌਜੂਦ ਮੁੱਖ ਬੈਂਕਿੰਗ ਅਧਿਕਾਰੀਆਂ ਵਿੱਚ ਸ਼੍ਰੀ....
ਪੀਏਯੂ ਲਈ ਸ਼ਾਨਦਾਰ ਸਫਲਤਾ ਅਤੇ ਸੰਭਾਵਨਾਵਾਂ ਭਰਪੂਰ ਰਿਹਾ ਸਾਲ 2024
ਲੁਧਿਆਣਾ 12 ਦਸੰਬਰ, 2024 : ਆਪਣੀ ਸਥਾਪਨਾ ਤੋਂ ਹੀ ਪੀ.ਏ.ਯੂ. ਨੇ ਕਿਸਾਨੀ ਅਤੇ ਸਮਾਜ ਦੀ ਬਿਹਤਰੀ ਲਈ ਬੇਹੱਦ ਇਤਿਹਾਸਕ ਕਾਰਜ ਕੀਤਾ। ਦੇਸ਼ ਨੂੰ ਅਨਾਜ ਦੀ ਕਮੀ ਨਾਲ ਜੂਝਦੇ ਹਾਲਾਤ ਵਿੱਚੋਂ ਕੱਢ ਕੇ ਅੰਨ ਭੰਡਾਰਾਂ ਦੀ ਭਰਪੂਰਤਾ ਤੱਕ ਲਿਜਾਣ ਵਿਚ ਪੀ.ਏ.ਯੂ. ਦਾ ਯੋਗਦਾਨ ਬੇਮਿਸਾਲ ਰਿਹਾ। ਇਸ ਕਾਰਜ ਲਈ ਜਿੱਥੇ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੇ ਭਰਪੂਰ ਕਾਰਜ ਕੀਤਾ, ਉੱਥੇ ਕਿਸਾਨਾਂ ਵੱਲੋਂ ਵੀ ਸ਼ਿਫ਼ਾਰਸ਼ ਕੀਤੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਨਵੇਂ ਖੇਤੀ ਢੰਗਾਂ ਨੂੰ ਅਪਣਾ ਕੇ ਵਾਧੂ ਉਤਪਾਦਨ ਦੇ....
ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨਾਸਾ ਨਾਲ ਖੋਜ ਸਹਾਇਕ ਵਜੋਂ ਜੁੜਨਗੇ
ਲੁਧਿਆਣਾ 12 ਦਸੰਬਰ, 2024 : ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਸਾਬਕਾ ਵਿਦਿਆਰਥੀ ਸ਼੍ਰੀ ਤਜਿੰਦਰ ਸਿੰਘ ਜਨਵਰੀ 2025 ਤੋਂ ਨਾਸਾ ਨਾਲ ਖੋਜ ਸਹਾਇਕ ਵਜੋਂ ਕਾਰਜ ਆਰੰਭ ਕਰਨਗੇ। ਉਹਨਾਂ ਦਾ ਕਾਰਜ ਸਥਾਨ ਨਾਸਾ ਗੋਡਾਰਡ ਸਪੇਸ ਫਲਾਈਟ ਕੇਂਦਰ ਮੈਰੀਲੈਂਡ ਅਮਰੀਕਾ ਹੋਵੇਗਾ। ਸ਼੍ਰੀ ਤਜਿੰਦਰ ਸਿੰਘ ਨਾਲ ਬੀਤੇ ਦਿਨੀਂ ਬੋਟਨੀ ਵਿਭਾਗ ਨੇ ਇਕ ਵਿਸ਼ੇਸ਼ ਵਾਰਤਾ ਦਾ ਆਯੋਜਨ ਕੀਤਾ। ਇਸ ਸੰਵਾਦ ਦੌਰਾਨ ਸ਼੍ਰੀ ਤਜਿੰਦਰ ਸਿੰਘ ਨੇ ਮੰਗਲ ਅਤੇ ਦੂਸਰੇ ਗ੍ਰਹਿਆਂ ਤੇ ਜੀਵਨ ਦੀਆਂ ਸੰਭਾਵਨਾਵਾਂ ਬਾਰੇ....
ਉੱਘੇ ਮਾਈਕ੍ਰੋਬਾਇਆਲੋਜੀ ਮਾਹਿਰ ਡਾ. ਸ਼ਿਵ ਇੰਦਰ ਗਰੇਵਾਲ ਪੀਏਯੂ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ
ਲੁਧਿਆਣਾ 12 ਦਸੰਬਰ, 2024 : ਅਮਰੀਕਾ ਦੇ ਬੇਥੈਸਡਾ ਰਾਸ਼ਟਰੀ ਕੈਂਸਰ ਅਤੇ ਸਿਹਤ ਸੰਸਥਾਨ ਵਿਚ ਕਾਰਜ ਕਰਨ ਵਾਲੇ ਉੱਘੇ ਮਾਈਕ੍ਰੋਬਾਇਆਲੋਜੀ ਮਾਹਿਰ ਡਾ. ਸ਼ਿਵ ਇੰਦਰ ਗਰੇਵਾਲ ਨੇ ਬੀਤੇ ਦਿਨੀਂ ਮਾਈਕ੍ਰੋਬਾਇਆਲੋਜੀ ਵਿਭਾਗ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨਾਲ ਵਿਭਾਗ ਵੱਲੋਂ ਮਾਈਕ੍ਰੋਬਾਇਲੋਜਿਸਟ ਸੋਸਾਇਟੀ ਇੰਡੀਆ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਰੂਬਰੂ ਆਯੋਜਿਤ ਕੀਤਾ ਗਿਆ। ਡਾ. ਗਰੇਵਾਲ ਨੇ ਇਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਕੈਂਬਰਿਜ਼ ਯੂਨੀਵਰਸਿਟੀ ਤੱਕ ਆਪਣੀ ਯਾਤਰਾ ਬਾਰੇ ਵਿਸਥਾਰ ਨਾਲ ਗੱਲ ਕੀਤੀ।....