ਮਾਲਵਾ

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਇਆ, ਕਥਿਤ ਦੋਸ਼ੀ ਕਾਬੂ
ਲੁਧਿਆਣਾ, 28 ਫਰਵਰੀ : ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਦੋਹਰੇ ਕਤਲ ਕਾਂਡ ਨੂੰ ਸੁਲਝਾਉਣ ਅਤੇ ਦੋਸ਼ੀ ਨੂੰ ਫੜ੍ਹਨ ਵਿੱਚ ਕਾਮਯਾਬੀ ਮਿਲੀ ਹੈ। ਮੁਲਜ਼ਮ ਗਿਰਧਾਰੀ ਲਾਲ ਨੂੰ ਹਰਦੁਆਰ ਹਰ ਕੀ ਪੌੜੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤਿਆ ਲੋਹੇ ਦਾ ਦਾਤਰ ਵੀ ਬ੍ਰਾਮਦ ਕਰ ਲਿਆ ਗਿਆ ਹੈ। ਮਿਤੀ 26-02-2023 ਨੂੰ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਨੂੰ ਇਤਲਾਹ ਮਿਲੀ ਕਿ ਜੋਤ ਡੇਅਰੀ ਫਾਰਮ, ਸੂਆ ਰੋਡ ਪਿੰਡ ਬੁਲਾਰਾ ਵਿਖੇ ਇਕ ਵਿਅਕਤੀ ਨੇ ਦੋ ਵਿਅਕਤੀਆਂ ਦਾ ਕਤਲ....
ਦੇਸ਼ ਦੇ ਪੁਲਿਸ ਸਟੇਸ਼ਨਾਂ ਦੇ ਸਰਵੇਖਣ ਦੌਰਾਨ ਥਾਣਾ ਮੂਨਕ ਨੂੰ ਚੁਣਿਆ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ
ਸੰਗਰੂਰ, 28 ਫ਼ਰਵਰੀ : ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪੂਰੇ ਦੇਸ਼ ਦੇ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਕਰਵਾਏ ਗਏ ਸਰਵੇਖਣ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਥਾਣਾ ਮੂਨਕ ਨੂੰ ਪੰਜਾਬ ਦਾ ਸਰਵੋਤਮ ਪੁਲਿਸ ਸਟੇਸ਼ਨ ਚੁਣਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਨਵੀਂ ਦਿੱਲੀ ਸਥਿਤ ਮੰਤਰਾਲੇ ਵੱਲੋਂ ਪੁਲਿਸ ਸਟੇਸ਼ਨਾਂ ਦੇ ਮੁਲਾਂਕਣ ਲਈ ਦੇਸ਼ ਵਿੱਚ ਸਭ ਤੋਂ ਵਧੀਆ ਪੁਲਿਸ ਸਟੇਸ਼ਨਾਂ ਦੀ ਚੋਣ....
ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਕੀਤੀ ਸਾਂਝੀ
“ਹਵੇਲੀ ਆਉਂਦਾ ਹਰ ਸ਼ਖਸ ਜਦ ਮੈਨੂੰ ਤੇਰੇ ਇਨਸਾਫ਼ ਦਾ ਸਵਾਲ ਕਰਦਾ ਤਾਂ ਪੁੱਤ ਮੈਂ ਖਾਮੋਸ਼ ਹੋ ਹੱਥ ਖੜ੍ਹੇ ਕਰ ਦਿੰਦੀ ਆ : ਮਾਂ ਚਰਨ ਕੌਰ ਬੇਕਸੂਰਾਂ ਨੂੰ ਮਰਵਾਉਣ ਵਾਲਿਆਂ ਨੂੰ ਖ਼ਜਾਨੇ ਦੇ ਨਕਸ਼ੇ ਵਾਂਗ ਸਾਂਭ-ਸਾਂਭ ਕਿਉਂ ਰੱਖਿਆ ਹੋਇਆ ਹੈ : ਮਾਂ ਚਰਨ ਕੌਰ ਮਾਨਸਾ, 27 ਫਰਵਰੀ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਪਰ ਅੱਜ ਵੀ ਉਸਦੇ ਪ੍ਰਸ਼ੰਸ਼ਕ ਉਸਨੂੰ ਯਾਦ ਕਰਕੇ ਅੱਖਾਂ ‘ਚੋ ਆਪਣੇ ਹੰਝੂਆਂ ਨੂੰ ਵਹਿਣ ਤੋਂ ਨਹੀਂ ਰੋਕ ਸਕੇ। ਜਿੱਥੇ ਮਰਹੂਮ ਗਾਇਕ....
ਪਿੰਡ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਮਨੀਲਾ ਦੀ ਗੋਲੀਆਂ ਮਾਰ ਕੇ ਹੱਤਿਆ
ਮਹਿਲ ਕਲਾਂ 27ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਰੋਜੀ ਰੋਟੀ ਕਮਾਉਣ ਤੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਮਨੀਲਾ ਗਏ ਜਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਇਕ 26ਸਾਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਮਿਲੀ ਹੈ । ਪ੍ਰਾਪਤੀ ਕੀਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਸਵ. ਬਲਵਿੰਦਰ ਸਿੰਘ ਵਾਸੀ ਛੀਨੀਵਾਲ ਕਲਾਂ5 ਸਾਲ ਪਹਿਲਾ ਰੋਜ਼ੀ-ਰੋਟੀ ਤੋਂ ਕਮਾਉਣ ਲਈ ਮਨੀਲਾ ਗਿਆ ਸੀ।ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਦਾ ਕਤਲ ਮੱਥੇ ਚ....
ਜ਼ਿਲ੍ਹਾ ਟਾਸਕ ਫੋਰਸ ਵਲੋਂ ਖੰਨਾ ਬਲਾਕ 'ਚ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਕੀਤੀ ਕਾਰਵਾਈ
ਲੁਧਿਆਣਾ, 27 ਫਰਵਰੀ : ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ 'ਤੇ ਕਾਰਵਾਈ ਕਰਦਿਆਂ ਬਲਾਕ ਖੰਨਾ, ਜਿਲ੍ਹਾ ਲੁਧਿਆਣਾ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਦੀ ਅਗਵਾਈ 'ਚ ਰੇਡ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਖੰਨਾ ਵਿਖੇ ਬਾਲ ਮਜਦੂਰੀ ਨੂੰ ਰੋਕਣ ਲਈ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਟੀਮ ਵਿੱਚ ਸ਼੍ਰੀਮਤੀ ਰਸ਼ਮੀ (ਜਿਲ੍ਹਾ ਬਾਲ ਸੁਰੱਖਿਆ ਅਫਸਰ), ਸ਼੍ਰੀ....
ਸਰਕਾਰੀ ਪ੍ਰਾਇਮਰੀ ਸਕੂਲ ਵਜੀਦਕੇ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਦੋ ਰੋਜਾ ਵਰਕਸਾਪ ਲਗਾਈ
ਮਹਿਲ ਕਲਾਂ 27 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਰਕਾਰੀ ਪ੍ਰਾਇਮਰੀ ਸਕੂਲ ਵਜੀਦਕੇ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਹੱਥੀ ਸਹਾਇਕ ਸੱਮਗਰੀ ਤਿਆਰ ਕਰਨ ਲਈ ਦੋ ਰੋਜ਼ਾ ਵਰਕਸ਼ਾਪ ਸੈਂਟਰ ਹੈੱਡ ਟੀਚਰ ਸ੍ਰੀਮਤੀ ਰਿੰਪੀ ਰਾਣੀ ਜੀ ਦੀ ਅਗਵਾਈ ਵਿੱਚ ਲਗਾਈ ਗਈ ।ਜਿਸ ਵਿੱਚ ਸੈਂਟਰ ਵਜੀਦਕੇ ਕਲਾਂ ਦੇ ਸਾਰੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਅਤੇ ਪ੍ਰਥਮ ਟੀਮ ਨੇ ਭਾਗ ਲਿਆ। ਇਸ ਵਿੱਚ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੁਆਰਾ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਬਹੁਤ ਹੀ ਉਪਜੋਗੀ ਅਤੇ ਵਧੀਆ ਸਹਾਇਕ....
ਪਿੰਡ ਸਹਿਜੜਾ ਵਿਖੇ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 75 ਪ੍ਰਣਾਲੀਆਂ ਛਕਾਇਆ ਗਿਆ 
ਮਹਿਲ ਕਲਾਂ 27 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਸਹਿਜੜਾ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਕਰਵਾਇਆ ਗਿਆ ।ਇਸ ਮੌਕੇ ਦਸਮੇਸ਼ ਅੰਮ੍ਰਿਤ ਸੰਚਾਰ ਸੇਵਕ ਜਥਾ ਲੁਧਿਆਣਾ ਵੱਲੋਂ ਪੰਜ ਪਿਆਰੇ ਭਾਈ ਹਰਦੇਵ ਸਿੰਘ, ਭਾਈ ਪਰਕਾਸ਼ ਸਿੰਘ ,ਭਾਈ ਕਵਲਜੀਤ ਸਿੰਘ, ਭਾਈ ਇੰਦਰਪਾਲ ਸਿੰਘ ਅਤੇ ਭਾਈ ਧਰਮ ਸਿੰਘ ਦੀ ਅਗਵਾਈ ਹੇਠ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 75 ਪ੍ਰਣਾਲੀਆਂ ਨੂੰ ਛਕਾਇਆ ਗਿਆ ।ਇਸ ਮੌਕੇ ਤਖ਼ਤ ਸ੍ਰੀ ਦਮਦਮਾ....
ਗੁਣਤਾਜ ਪ੍ਰੈੱਸ ਕਲੱਬ ਅਤੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਵੱਲੋਂ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ ਦਾ ਵਿਸੇਸ ਸਨਮਾਨ
ਮਹਿਲ ਕਲਾਂ 27 ਫ਼ਰਵਰੀ (ਗੁਰਸੇਵਕ ਸਿੰਘ ਸਹੋਤਾ) : ਗੁਣਤਾਜ ਪ੍ਰੈੱਸ ਕਲੱਬ ਅਤੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਵਲੋਂ ਮਹਿਲ ਕਲਾਂ ਵਿਖੇ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਲੱਬ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਚੈਅਰਮੈਨ ਪ੍ਰੇਮ ਕੁਮਾਰ ਪਾਸੀ, ਜਰਨਲ ਸਕੱਤਰ ਜਗਜੀਤ ਸਿੰਘ ਕੁਤਬਾ, ਖਜਾਨਚੀ ਜਗਜੀਤ ਸਿੰਘ ਮਾਹਲ, ਪੀ ਆਰ ਓ ਫਿਰੋਜ਼ ਖਾਨ ਮਹਿਲ ਖੁਰਦ, ਪੰਜਾਬੀ ਅਖਬਾਰ "ਜਨਤਾ ਦੀ ਆਵਾਜ਼ " ਦੇ ਮੁੱਖ ਸੰਪਾਦਕ ਅਜੇ ਟੱਲੇਵਾਲ, ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ, ਅਗਜੈਕਟਿਵ....
ਸਹੁਰੇ ਪਰਿਵਾਰ ਵੱਲੋਂ ਲੜਕੀ ਦੀ ਕੁੱਟਮਾਰ, ਪੀੜਤ ਨੇ ਦਾਜ ਮੰਗ ਦੇ ਲਗਾਏ ਦੋਸ਼
ਗੱਡੀ ਜਾਂ ਪੰਜ ਲੱਖ ਦੀ ਮੰਗ ਕਰ ਰਿਹਾ ਸੁਹਰਾ ਪਰਿਵਾਰ : ਪਿਤਾ ਜਸਪਾਲ ਸਿੰਘ ਲੜਕੀ ਲਵਪ੍ਰੀਤ ਕੌਰ ਹੋਈ ਬੇਹੋਸ, ਕਰਨਾ ਪਿਆ ਦਾਖਲ ਮਹਿਲ ਕਲਾਂ 27 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਪਿੰਡ ਨਰੈਣਗੜ ਸੋਹੀਆ ਦੀ ਇੱਕ ਧੀ ਨਾਲ ਸਹੁਰੇ ਪਰਿਵਾਰ ਵੱਲੋਂ ਬੁਰੀ ਤਰਾਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਲਵਪ੍ਰੀਤ ਕੌਰ ਦੇ ਪਿਤਾ ਜਸਪਾਲ ਸਿੰਘ ਵਾਸੀ ਨਰੈਣਗੜ ਸੋਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਵਪ੍ਰੀਤ ਕੌਰ ਦਾ ਵਿਆਹ 2 ਮਹੀਨੇ ਪਹਿਲਾਂ ਨਿਰਮਲ....
ਬਾਘਾਪੁਰਾਣਾ ਦੇ ਐਸਡੀਐਮ ਦਫ਼ਤਰ ਅਤੇ ਰੋਡੇ ਪਿੰਡ ਵਿੱਚ ਕਈ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਲਿਖੇ ਨਾਅਰੇ 
ਬਾਘਾਪੁਰਾਣਾ, 27 ਫ਼ਰਵਰੀ : ਸਰਕਾਰੀ ਇਮਾਰਤਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਐਤਵਾਰ ਰਾਤ ਨੂੰ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਕਸਬੇ ਦੇ ਐਸਡੀਐਮ ਦਫ਼ਤਰ ਅਤੇ ਰੋਡੇ ਪਿੰਡ ਵਿੱਚ ਕਈ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਸੋਮਵਾਰ ਸਵੇਰੇ ਖਾਲਿਸਤਾਨ ਦੇ ਨਾਅਰੇ ਲਿਖੇ ਹੋਣ ਦਾ ਪਤਾ ਲਗਦੇ ਹੀ ਮੋਗਾ ਜ਼ਿਲ੍ਹੇ ਦੇ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਕਾਹਲੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੰਧਾਂ ’ਤੇ ਲਿਖੇ ਨਾਅਰਿਆਂ ’ਤੇ ਰੰਗ....
ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਦੋ ਗਰੁੱਪਾਂ ਵਿੱਚਕਾਰ ਹੋਈ ਖੂਨੀ ਝੜਪ, ਇਕ ਵਿਦਿਆਰਥੀ ਦੀ ਮੌਤ
ਪਟਿਆਲਾ, 27 ਫਰਵਰੀ : ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਦੋ ਗਰੁੱਪਾਂ ਵਿੱਚਕਾਰ ਹੋਈ ਖੂਨੀ ਝੜਪ ਵਿੱਚ ਇਕ ਵਿਦਿਆਰਥੀ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿੱਚ ਕਿਸੇ ਗੱਲ ਨੂੰ ਲੈ ਕੇ ਨੌਜਵਾਨ ਆਪਸ ਵਿੱਚ ਲੜ ਪਏ। ਇਹ ਲੜਾਈ ਖੂਨੀ ਜੰਗ ਬਣ ਗਈ, ਇਕ ਵਿਦਿਆਰਥੀ ਦੀ ਜਾਣ ਚਲੀ ਗਈ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ 20 ਸਾਲਾ ਨਵਜੋਤ ਸਿੰਘ ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਨਵਜੋਤ ਸਿੰਘ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦਾ....
ਗਲਾਡਾ ਵਲੋਂ ਵਿਸ਼ੇਸ਼ ਕੈਂਪ ਦੌਰਾਨ ਬਿਨੈਕਾਰਾਂ ਨੂੰ 150 ਪਲਾਟਾਂ ਦੀਆਂ ਐਨ.ਓ.ਸੀ. ਸੌਂਪੀਆਂ
ਲੁਧਿਆਣਾ, 25 ਫਰਵਰੀ : ਵਸਨੀਕਾਂ ਨੂੰ ਅਣ-ਅਧਿਕਾਰਤ ਕਲੋਨੀਆਂ ਵਿੱਚ ਆਪਣੇ ਪਲਾਟਾਂ ਦਾ 'ਨੋ ਆਬਜੈਕਸ਼ਨ ਸਰਟੀਫਿਕੇਟ (ਐਨ.ਓ.ਸੀ.) ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸੁਖਾਵਾਂ ਬਣਾਉਣ ਦੇ ਮੰਤਵ ਨਾਲ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਸਥਾਨਕ ਫਿਰੋਜ਼ਪੁਰ ਰੋਡ 'ਤੇ ਸਥਿਤ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ 150 ਤੋਂ ਵੱਧ ਪਲਾਟ ਧਾਰਕਾਂ ਨੂੰ ਪਲਾਟਾਂ ਦੀ ਐਨ.ਓ.ਸੀ. ਸੌਂਪੀ ਗਈ, ਜਿਨ੍ਹਾਂ ਵਲੋਂ ਪਿਛਲੇ ਸਮੇਂ ਵਿੱਚ ਇਸ ਸਬੰਧੀ ਅਪਲਾਈ ਕੀਤਾ....
ਵਿਧਾਇਕ ਸਿੱਧੂ ਵੱਲੋਂ ਹਲਕਾ ਆਤਮ ਨਗਰ 'ਚ ਸੜ੍ਹਕ ਨਿਰਮਾਣ ਕਾਰਜ਼ਾਂ ਦੇ ਉਦਘਾਟਨ
ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣਾ ਮੁੱਖ ਟੀਚਾ : ਵਿਧਾਇਕ ਸਿੱਧੂ ਲੁਧਿਆਣਾ, 25 ਫਰਵਰੀ : ਆਪਣੇ ਹਲਕੇ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਦਿਆਂ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਇਲਾਕਾ ਨਿਵਾਸੀਆਂ ਦੇ ਨਾਲ, ਸਥਾਨਕ ਦੁੱਗਰੀ ਰੋਡ 'ਤੇ ਸੜ੍ਹਕ ਬਣਾਉਣ ਦੇ ਕੰਮ ਦੀ ਸੁ਼ਰੂਆਤ ਕਰਵਾਈ ਗਈ। ਵਿਧਾਇਕ ਸਿੱਧੂ ਨੇ ਕਿਹਾ ਕਿ ਮੈਂ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਲੋਕਾਂ ਵੱਲੋਂ ਕੀਤੇ ਵਿਸ਼ਵਾਸ਼ 'ਤੇ ਖਰਾ ਉੱਤਰਾਂਗਾ ਅਤੇ ਚੌਣਾਂ ਦੌਰਾਨ....
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 84 'ਚ ਆਰ.ਸੀ.ਸੀ. ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
ਲੁਧਿਆਣਾ, 25 ਫਰਵਰੀ : ਵਿਧਾਨ ਸਭਾ ਹਲਕਾ ਲੁਧਿਆਣਾ (ਉੱਤਰੀ) ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 84 ਅਧੀਨ ਮੰਨਾ ਸਿੰਘ ਨਗਰ, ਸਰਵਿਸ ਲੇਨ ਵਿਖੇ ਆਰ.ਸੀ.ਸੀ. ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਹਲਕਾ ਨਿਵਾਸੀਆਂ ਵੱਲੋਂ ਆਪਣੇ ਹਰਮਨ ਪਿਆਰੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਗਿਆ। ਵਿਧਾਇਕ ਬੱਗਾ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਸੀ ਜਿਸਨੂੰ ਬੂਰ ਪਿਆ ਹੈ।....
ਪਟਿਆਲਾ ਕਰਾਫ਼ਟ ਮੇਲੇ ਦੀ ਸ਼ੌਹਰਤ ਵਿਦੇਸ਼ਾਂ ਤੱਕ ਪੁੱਜੀ : ਹਰਪਾਲ ਚੀਮਾ
ਵਿਰਾਸਤੀ ਸ਼ੀਸ਼ ਮਹਿਲ ਦੇ ਵਿਹੜੇ 'ਚ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀਆਂ ਰੌਣਕਾਂ ਸ਼ੁਰੂ ਵਿਦੇਸ਼ਾਂ 'ਚ ਲੱਗਣ ਵਾਲੇ ਮੇਲਿਆਂ 'ਚ ਪੰਜਾਬ ਦੇ ਮਾਰਕਫੈੱਡ ਤੇ ਵੇਰਕਾ ਸਮੇਤ ਹੋਰ ਉਤਪਾਦ ਹੁੰਦੇ ਨੇ ਸ਼ਾਮਲ : ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਗਾਰਾ ਵਜਾ ਕੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ ਅਜਿਹੇ ਮੇਲੇ ਸੂਬੇ ਦੀ ਖੁਸ਼ਹਾਲੀ ਤੇ ਸ਼ਾਂਤਮਈ ਮਾਹੌਲ ਦਾ ਪ੍ਰਤੀਕ : ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੋਕਾਂ ਨੂੰ ਕਰਾਫ਼ਟ ਮੇਲੇ ਦਾ ਆਨੰਦ ਮਾਨਣ ਦਾ ਸੱਦਾ ਦੇਸ਼ ਭਰ 'ਚੋਂ ਪੁੱਜੇ ਲੋਕ....