ਮਾਨਸਾ : ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਸਮੀਖਿਆ ਕਰਨ ਦੇ ਹੁਕਮ ਦੇ ਨਾਲ ਹੀ ਹਥਿਆਰਾਂ ਦੀ ਪ੍ਰਦਰਸ਼ਨੀ ਉੱਤੇ ਰੋਕ ਲਗਾਈ ਹੈ। ਇਸ ਨੂੰ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਥਿਆਰਾਂ ਦੇ ਮਾਮਲੇ ’ਚ ਸਖ਼ਤੀ ਕੀਤੀ ਗਈ ਹੈ, ਇਹ ਚੰਗੀ ਗੱਲ ਹੈ ਅਤੇ ਸਵਾਗਤ ਕਰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਜੇਕਰ ਸਖਤਾਈ ਕੀਤੀ ਜਾਵੇ ਪਰ ਇਸ ਸਖਤਾਈ ਨਾਲ ਉਹ ਨਤੀਜੇ ਨਹੀਂ ਮਿਲਣੇ ਜਿਹੜੇ ਉਹ ਚਾਹੁੰਦੇ ਹਨ। ਬਲਕੌਰ ਸਿੰਘ ਨੇ ਕਿਹਾ ਹੈ....
ਮਾਲਵਾ
ਮਾਨਸਾ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਪਰਿਵਾਰ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਸਿੱਧੂ ਦਾ ਕੋਈ ਵੀ ਪ੍ਰਸ਼ੰਸਕ ਜੋ ਵੀ ਉਨ੍ਹਾਂ ਨੂੰ ਮਿਲਣ ਆਉਂਦਾ ਹੈ, ਉਹ ਆਪਣਾ ਨਾਮ, ਪਤਾ ਅਤੇ ਆਪਣੇ ਦਸਤਖਤ ਰਜਿਸਟਰ 'ਤੇ ਪਾ ਕੇ ਸਿੱਧੂ ਲਈ ਇਨਸਾਫ਼ ਦੀ ਮੰਗ ਕਰੇ। ਉਨ੍ਹਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਇਕੱਲਾ ਇਨਸਾਫ਼ ਨਹੀਂ ਮੰਗ....
ਰੂਪ ਨਗਰ : ਬਾਬਾ ਗਾਜੀਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਗ੍ਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੇ ਜੋੜਿਆਂ ਲਈ ਸਲਾਨਾ ਸਮੂਹਿਕ ਵਿਆਹ ਸਮਾਗਮ ਬਾਬਾ ਗਾਜੀਦਾਸ ਖੇਡ ਸਟੇਡੀਮਮ ਵਿਖੇ ਕਰਵਾਏ ਗਏ। ਗੁਰਦੁਆਰਾ ਬਾਬਾ ਗਾਜੀ ਦਾਸ ਵਿਖੇ ਆਨੰਦ ਕਾਰਜ ਕਰਵਾਏ ਗਏ ਅਤੇ ਬਾਕੀ ਦੀਆਂ ਰਸਮਾਂ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਬਣਾਏ ਨਵੇਂ ਖੇਡ ਸਟੇਡੀਅਮ ਵਿਚ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੇ ਜੋੜਿਆ ਨੂੰ....
ਪਟਿਆਲਾ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਦੀਆਂ ਕਲਾ ਦੇ ਜੌਹਰਾਂ ਨੇ ਕੀਲ ਕੇ ਬਿਠਾ ਲਿਆ। ਦਸ ਮਿੰਟ ਲਈ ਹਾਜ਼ਰੀ ਲਵਾਉਣ ਪਹੁੰਚੇ ਸਿਹਤ ਮੰਤਰੀ ਨੇ ਪਹਿਲਾਂ ਗੁਰੂ ਤੇਗ ਬਹਾਦੁਰ ਆਡੀਟੋਰੀਅਮ ਵਿੱਚ ਪੂਰਾ ਨਾਟਕ ਦੇਖਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਲਾ ਭਵਨ ਵਿਖੇ ਲੋਕ ਸਾਜ਼ਾਂ ਦੀ ਇੱਕ ਪੇਸ਼ਕਾਰੀ ਦਾ ਆਨੰਦ ਮਾਣਿਆ। ਉਨ੍ਹਾਂ ਨੇ ਨੌਜਵਾਨ ਕਲਾਕਾਰਾਂ ਦੀ ਕਲਾ ਦੀ ਦਾਦ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਆਪ ਭਾਵੇਂ ਬਹੁਤਾ ਪੜ੍ਹਣ ਦਾ ਮੌਕਾ ਨਹੀਂ....
ਲੁਧਿਆਣਾ (ਰਘਵੀਰ ਸਿੰਘ ਚੋਪੜਾ) : ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਿਡਾਰੀਆਂ ਨੂੰ ਸੱਟਾਂ ਤੋਂ ਬਚਣ ਲਈ ਕੰਕਰੀਟ ਬੈਡਮਿੰਟਨ ਕੋਰਟ ਨੂੰ ਤੁਰੰਤ ਰਵਾਇਤੀ ਸਿੰਥੈਟਿਕ ਕੋਰਟ ਨਾਲ ਬਦਲਿਆ ਜਾਵੇ। ਮਿੰਨੀ ਰੋਜ਼ ਗਾਰਡਨ ਦੇ ਸੁੰਦਰੀਕਰਨ ਅਤੇ ਮੁਰੰਮਤ ਦੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਨੇ ਕੰਕਰੀਟ ਬੈਡਮਿੰਟਨ ਕੋਰਟ ਦਾ ਪਤਾ ਲੱਗਣ 'ਤੇ ਹੈਰਾਨ ਹੁੰਦਿਆਂ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ....
ਲੁਧਿਆਣਾ (ਰਘਵੀਰ ਸਿੰਘ ਚੋਪੜਾ) : ਸਾਈਕਲਿੰਗ ਖੇਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੇ ਖੇਡ ਵਿਭਾਗ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਸਾਂਝੇ ਉੱਦਮ ਨਾਲ ਪਹਿਲੀ ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ ਜ਼ੋਨ 1 ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਤੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਮੀਡੀਆ ਇੰਚਾਰਜ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ....
ਲੁਧਿਆਣਾ (ਰਘਵੀਰ ਸਿੰਘ ਚੋਪੜਾ) : ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਜੋ ਵੀ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ , ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਨਿਭਾਇਆ ਜਾ ਰਿਹਾ ਹੈ ਅੱਜ ਸੂਬਾ ਵਾਸੀਆਂ ਨੂੰ 600 ਯੂਨਿਟ ਫ੍ਰੀ ਬਿਜਲੀ , ਸਿਹਤ ਸੇਵਾਵਾਂ ਲਈ ਕਲੀਨਿਕ ਖੋਲ੍ਹੇ ਗਏ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਜੋ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਹ ਵਿਚਾਰ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਅੱਜ ਵਾਰਡ ਨੰਬਰ ਸੱਤ ਦੀ ਜੈਨ ਕਾਲੋਨੀ ਵਿਖੇ ਕਰੀਬ 24 ਲੱਖ 85 ਹਜ਼ਾਰ ਦੀ....
ਰਾਏਕੋਟ (ਮੁਹੰਮਦ ਇਮਰਾਨ ) : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਗੁਰਦੁਆਰਾ ਭਗਤ ਰਵਿਦਾਸ ਜਗਰਾਉਂ ਰੋਡ ਨੇਡ਼ੇ ਗ੍ਰੀਨ ਸਿਟੀ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਅੱਗੇ ਫੌਜੀ ਬੈਂਡ ਅਤੇ ਗੱਤਕਾ ਪਾਰਟੀਆਂ ਆਪਣੀ ਕਲਾ ਦੇ ਜੌਹਰ ਦਿਖਾ ਰਹੀਆਂ ਸਨ ਅਤੇ ਸੰਗਤਾਂ ਦਾ ਵਿਸ਼ਾਲ ਕਾਫ਼ਿਲਾ ਨਗਰ....
ਲੁਧਿਆਣਾ (ਰਘਵੀਰ ਸਿੰਘ ਜੱਗਾ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸੇਧ ਦੇ ਕੇ ਉਨ੍ਹਾਂ ਦੀ ਕਿਸਮਤ ਸੰਵਾਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ ਜੋ ਉਨ੍ਹਾਂ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਸਹਾਈ ਸਿੱਧ ਹੁੰਦੀ ਹੈ। ਉਨ੍ਹਾਂ ਇਸ ਗੱਲ ਦਾ ਪ੍ਰਗਟਾਵਾ ਬੀਤੀ ਸ਼ਾਮ ਸਥਾਨਕ ਸੈਕਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਗਮ ਵਿੱਚ....
ਲੁਧਿਆਣਾ (ਰਘਵੀਰ ਸਿੰਘ ਜੱਗਾ) : ਪੀ.ਪੀ.ਏ ਫਿਲੌਰ, ਮੋਟਰਸਾਈਕਲ ਕਲੱਬ ਅਤੇ ਯੂਰੋ-ਆਨਕੋਲੋਜੀ ਇੰਸਟੀਚਿਊਟ ਆਫ ਇਕਾਈ ਕਾਈ ਹਸਪਤਾਲ ਵੱਲੋਂ ਗਦੂਦਾਂ, ਗੁਰਦੇ ਅਤੇ ਬਲੈਡਰ ਦੇ ਕੈਂਸਰ ਅਤੇ ਯੂਰੋਲੋਜੀਕਲ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਵਸ਼ਾਲੀ ਮੋਟਰਸਾਈਕਲ ਰੈਲੀ ਦਾ ਆਯੋਜਨ ਪ੍ਰਸਿੱਧ ਯੂਰੋਲੋਜਿਸਟ ਅਤੇ ਟਰਾਂਸਪਲਾਂਟ ਸਰਜਨ ਡਾ: ਬਲਦੇਵ ਸਿੰਘ ਔਲਖ ਦੀ ਅਗਵਾਈ ਹੇਠ ਕੀਤਾ ਗਿਆ। ਇਸ ਨੂੰ ਮਾਣਯੋਗ ਸ਼੍ਰੀਮਤੀ ਸੁਰਭੀ ਮਲਿਕ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਰੋਜ਼ ਗਾਰਡਨ ਤੋਂ ਇਕਾਈ ਹਸਪਤਾਲ....
ਰਾਏਕੋਟ (ਰਘਵੀਰ ਸਿੰਘ ਜੱਗਾ) : ਐੱਸ. ਐੱਸ ਜੈਨ ਸਭਾ ਰਾਏਕੋਟ ਵੱਲੋਂ ਲਾਇਨਜ਼ ਕਲੱਬ ,ਜੇਸੀਆਈ ਕਲੱਬ ,ਪ੍ਰੈੱਸ ਕਲੱਬ ਰਾਏਕੋਟ, ਸ੍ਰੀ ਰੂਪ ਸੇਵਾ ਸਮਿਤੀ ,ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ (ਆਤਮ ਭਵਨ ) ਅਤੇ ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਈਸਟ ਦੇ ਸਹਿਯੋਗ ਨਾਲ ਜੈਨ ਸਥਾਨਕ ਰਾਏਕੋਟ ਵਿਖੇ ਜੈਨ ਸੰਤ ਸ੍ਰੀ ਪਿਯੂਸ਼ ਮੁਨੀ ਜੀ ,ਸ੍ਰੀ ਸਇਮੇਸ਼ ਮੁਨੀ ਜੀ ਅਤੇ ਸ੍ਰੀ ਅਭਿਨਵ ਮੁਨੀ ਜੀ ਮਹਾਰਾਜ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜੈਨ ਸਥਾਨਕ ਵਿਖੇ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਬ੍ਰਿਜ ਲਾਲ....
ਲੁਧਿਆਣਾ (ਰਘਵੀਰ ਜੱਗਾ ) :ਕਾਨੂੰਨੀ ਜਾਗਰੂਕਤਾ ਮੁਹਿੰਮ ਦੀ ਲੜੀ ਤਹਿਤ ਬੀਤੇ ਕੱਲ੍ਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਿਲ੍ਹੇ ਅਧੀਨ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਕਾਨੂੰਨੀ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਵਾਇਆ ਗਿਆ। ਇਸ ਮੁਹਿੰਮ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ ਵਿੱਚ ਇੱਕ ਵਿਸ਼ੇ਼ਸ਼ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀ ਅਰੁਨ....
ਰਾਏਕੋਟ (ਮੁਹੰਮਦ ਇਮਰਾਨ) : ਪੰਜਾਬ ਵਿੱਚ ਨਸ਼ਿਆਂ ਦੀ ਭੇਂਟ ਚੜ੍ਹ ਕਈ ਹਜ਼ਾਰਾਂ ਨੌਜਵਾਨ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਹਨ, ਪਰ ਨਸ਼ਿਆਂ ਦੀ ਇਸ ਦਲਦਲ ‘ਚੋ ਨੌਜਵਾਨਾਂ ਨੂੰ ਕੱਢਣ ਲਈ ਕਿਸੇ ਵੀ ਸਰਕਾਰ ਅਖਬਾਰੀ ਬਿਆਨਬਾਜੀ ਤੋਂ ਸਿਵਾਏ ਨੇ ਕੋਈ ਜਿਆਦਾ ਹੰਭਲਾ ਨਹੀਂ ਮਾਰਿਆ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਿੰਦਰ ਸਿੰਘ ਗੋਗੀ ਭੁੱਲਰ ਬਲਾਕ ਪ੍ਰਧਾਨ ਬੀਕੇਯੂ ਸਿੱਧੂਪੁਰ ਅਤੇ ਮੁੱਖ ਬੁਲਾਰਾ ਨਰਿੰਦਰ ਸਿੰਘ ਲਾਡੀ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕਿਸੇ....
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੁੰ ਉਹਨਾਂ ਖਿਲਾਫ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ ਆਪ ਵਿਅਕਤੀਗਤ ਤੌਰ ’ਤੇ ਪੇਸ਼ ਹੋ ਕੇ ਰੱਖਣ ਲਈ ਭਲਕੇ 7 ਨਵੰਬਰ ਤੱਕ ਦਾ ਇਕ ਹੋਰਮੌਕਾ ਦਿੱਤਾ ਹੈ। ਇਸ ਬਾਬਤ ਫੈਸਲਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤੀ। ਇਹ ਮੀਟਿੰਗ ਅੱਜ ਪਿੰਡ ਮਲੂਕਾ ਵਿਚ ਹੋਈ। ਮਲੂਕਾ ਨੇ ਬੀਬੀ ਜਗੀਰ ਕੌਰ ਨੂੰ ਆਖਿਆਕਿ ਉਹ ਭਲਕੇ....
ਮੋਗਾ : ਗੁਰੂ ਨਗਰੀ 'ਚ ਸ਼ੁੱਕਰਵਾਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਮਾਮਲੇ ਨਾਲ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਜੁੜ ਰਿਹਾ ਹੈ। ਸ਼ੁੱਕਰਵਾਰ ਸਵੇਰੇ ਪੁਲਿਸ ਨੇ ਅੰਮ੍ਰਿਤਸਰ ਤੇ ਬਟਾਲਾ 'ਚ ਹਿੰਦੂ ਆਗੂਆਂ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਸੀ ਤਾਂ ਜੋ ਸਥਿਤੀ ਕਾਬੂ ਹੇਠ ਰਹੇ। ਨਾਲ ਹੀ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੋਗਾ ਦੇ ਪਿੰਡ ਸਿੰਘਾਂ ਵਾਲਾ ਵਿਖੇ ਡੇਰਾ ਭਾਈ ਸੇਵਾ ਸਿੰਘ 'ਚ ਸਿੱਖ ਨੌਜਵਾਨ....