- ਬਾਬਾ ਸਾਹਿਬ ਦੇ ਬੁੱਤ ਤੋਂ ਪ੍ਰੇਰਨਾਂ ਲੈ ਕੇ ਸਾਡੀ ਪੀੜ੍ਹੀ ਤਰੱਕੀ ਕਰੇਗੀ : ਬੀਬੀ ਮਾਣੂੰਕੇ
ਜਗਰਾਉਂ, ਅਪ੍ਰੈਲ 14 :ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਹੁਜ਼ਨ ਸਮਾਜ਼ ਨੂੰ ਅਨੂਠਾ ਤੋਹਫ਼ਾ ਦਿੰਦਿਆਂ ਜਗਰਾਉਂ ਦੇ ਰਾਏਕੋਟ ਰੋਡ ਉਪਰ ਚੁੰਗੀ ਨੰ: 05 ਵਿਖੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਚੌਂਕ ਬਨਾਉਣ ਲਈ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਜਗਰਾਉਂ ਵੱਲੋਂ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਬਾਬਾ ਸਾਹਿਬ ਦੇ 132ਵੇਂ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੁਆਰਾ ਲਿਖੇ ਗਏ ਸੰਵਿਧਾਨ ਤਹਿਤ ਹੀ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਮਾਣ ਸਦਕਾ ਉਹ ਦੂਜੀ ਵਾਰ ਜਗਰਾਉਂ ਦੇ ਐਮ.ਐਲ.ਏ. ਬਣੇ ਹਨ। ਉਹਨਾ ਆਖਿਆ ਕਿ ਜਦੋਂ ਉਹ 2017 ਵਿੱਚ ਪਹਿਲੀ ਵਾਰ ਜਗਰਾਉਂ ਤੋਂ ਵਿਧਾਇਕ ਬਣੇ ਸਨ, ਤਾਂ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਜਗਰਾਉਂ ਵਿਖੇ ਬਾਬਾ ਸਾਹਿਬ ਜੀ ਦੀ ਯਾਦ ਵਿੱਚ ਇੱਕ ਸ਼ਾਨਦਾਰ ਚੌਂਕ ਦਾ ਨਿਰਮਾਣ ਕਰਵਾਉਣਗੇ। ਇਸ ਲਈ ਉਹਨਾਂ ਵੱਲੋਂ 30 ਦਸੰਬਰ 2019 ਨੂੰ ਨਗਰ ਕੌਂਸਲ ਜਗਰਾਉਂ ਵਿਖੇ ਮਤਾ ਨੰਬਰ 332 ਪਾਸ ਕਰਵਾ ਦਿੱਤਾ ਗਿਆ ਸੀ, ਪਰੰਤੂ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਅਤੇ ਬਾਬਾ ਸਾਹਿਬ ਜੀ ਦੀ ਯਾਦ ਵਿੱਚ ਚੌਂਕ ਨਹੀਂ ਬਣ ਸਕਿਆ। ਪ੍ਰੰਤੂ ਹੁਣ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਬਣਨ ਉਪਰੰਤ ਉਹਨਾਂ ਵੱਲੋਂ ਇਹ ਚੌਂਕ ਬਣਵਾਇਆ ਜਾ ਰਿਹਾ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਬਾਬਾ ਸਾਹਿਬ ਨੇ ਉਸ ਸਮੇਂ ਉਚ ਵਿੱਦਿਆ ਪ੍ਰਾਪਤ ਕੀਤੀ ਜਦੋਂ ਉਚ ਦਰਜ਼ੇ ਦੇ ਲੋਕਾਂ ਨੂੰ ਪੜ੍ਹਨ, ਲਿਖਣ ਤੇ ਚੰਗੇ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀ ਅਤੇ ਉਸ ਸਮੇਂ ਉਚ ਜ਼ਾਤਾਂ ਦੇ ਲੋਕ ਨੀਵੀਂ ਜ਼ਾਤੀ ਦੇ ਲੋਕਾਂ ਉਪਰ ਅੱਤਿਆਚਾਰ ਕਰਦੇ ਸਨ। ਬਾਬਾ ਸਾਹਿਬ ਨੇ ਦਲਿਤ ਅਤੇ ਪਛੜੇ ਵਰਗ ਦੇ ਲੋਕਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੇ ਹੋਏ ਸੰਘਰਸ਼ ਕੀਤਾ ਅਤੇ ਉਹ ਗ਼ਰੀਬ ਲੋਕਾਂ ਦੇ ਮਸੀਹਾ ਬਣਕੇ ਉਭਰੇ। ਬੀਬੀ ਮਾਣੂੰਕੇ ਨੇ ਆਖਿਆ ਕਿ ਬਾਬਾ ਸਾਹਿਬ ਸਾਡੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਅਤੇ ਉਹਨਾ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਭਾਰਤ ਸਰਕਾਰ ਵੱਲੋਂ 26 ਜਨਵਰੀ 1950 ਨੂੰ ਲਾਗੂ ਕੀਤਾ ਅਤੇ ਅੱਜ ਜੇਕਰ ਕਿਸੇ ਨੂੰ ਅਦਾਲਤਾਂ ਵਿੱਚ ਇਨਸਾਫ਼ ਮਿਲਦਾ ਹੈ ਤਾਂ ਉਹ ਸਿਰਫ਼ ਬਾਬਾ ਸਾਹਿਬ ਦੀ ਬਦੌਲਤ ਹੀ ਮਿਲਦਾ ਹੈ। ਬਾਬਾ ਸਾਹਿਬ ਭਾਰਤ ਦੇ ਲੋਕਾਂ ਨੂੰ ਬੁੱਧੀਮਾਨ ਬਨਾਉਣਾ ਚਾਹੁੰਦੇ ਸਨ ਅਤੇ ਉਹਨਾ ਦੇ 100ਵੇਂ ਜਨਮ ਦਿਹਾੜੇ ਮੌਕੇ ਭਾਰਤ ਸਰਕਾਰ ਵੱਲੋਂ ਉਹਨਾ ਨੂੰ 'ਭਾਰਤ ਰਤਨ' ਦੀ ਉਪਾਧੀ ਬਖ਼ਸ਼ੀ ਗਈ। ਬੀਬੀ ਮਾਣੂੰਕੇ ਜਦੋਂ ਸਾਡੀ ਆਉਣ ਵਾਲੀ ਪੀੜ੍ਹੀ ਜਗਰਾਉਂ ਦੇ ਡਾ.ਭੀਮ ਰਾਓ ਅੰਬੇਡਕਰ ਚੌਂਕ ਵਿੱਚੋਂ ਗੁਜ਼ਰੇਗੀ ਅਤੇ ਬਾਬਾ ਸਾਹਿਬ ਦੇ ਆਦਮ ਕੱਦ ਬੁੱਤ ਤੋਂ ਨਵੀਂ ਪੀੜ੍ਹੀ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਮਿਲੇਗੀ ਅਤੇ ਸਾਡੀ ਪੀੜ੍ਹੀ ਤਰੱਕੀ ਕਰਕੇ ਮਾਪਿਆਂ ਦੇ ਨਾਲ ਨਾਲ ਜਗਰਾਉਂ ਹਲਕੇ ਦਾ ਨਾਮ ਵੀ ਰੌਸ਼ਨ ਕਰੇਗੀ। ਇਸ ਮੌਕੇ ਕਾਮਰੇਡ ਰਾਵਿੰਦਰਪਾਲ ਸਿੰਘ ਰਾਜੂ ਕੌਂਸਲਰ ਨੇ ਵਿਧਾਇਕਾ ਮਾਣੂੰਕੇ ਵੱਲੋਂ ਕਰਵਾਏ ਜਾ ਰਹੇ ਇਸ ਭਰਪੂਰ ਕਾਰਜ਼ ਦੀ ਸ਼ਲਾਘਾ ਕੀਤੀ ਅਤੇ ਚੰਗੇ ਕੰਮਾਂ ਵਿੱਚ ਪੂਰਨ ਸਾਥ ਦੇਣ ਦਾ ਭਰੋਸਾ ਦਿਵਾਇਆ। ਇੰਜ:ਪਰਮਜੀਤ ਸਿੰਘ ਚੀਮਾਂ ਨੇ ਵਿਧਾਇਕਾ ਮਾਣੂੰਕੇ ਵੱਲੋਂ ਹਲਕੇ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਬਾਬਾ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ ਅਤੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਵੱਲੋਂ ਮੁੱਖ ਮਹਿਮਾਨ ਅਤੇ ਸਮਾਗਮ ਵਿੱਚ ਸ਼ਾਮਲ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ, ਐਸ.ਓ.ਅਸ਼ੋਕ ਕੁਮਾਰ, ਬਿਲਡਿੰਗ ਇੰਸਪੈਕਟਰ ਮੈਡਮ ਸ਼ਿਖਾ, ਐਸ.ਐਚ.ਓ.ਸਿਟੀ ਹੀਰਾ ਸਿੰਘ, ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਕੰਵਰਪਾਲ ਸਿੰਘ, ਸਾਬਕਾ ਕੌਂਸਲਰ ਅਮਰਨਾਥ ਕਲਿਆਣ, ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਰਵਿੰਦਰ ਸੱਭਰਵਾਲ ਫੀਨਾਂ, ਠੇਕੇਦਾਰ ਰਾਜ ਭਾਰਦਵਾਜ, ਵਰਿੰਦਰ ਸਿੰਘ ਕਲੇਰ, ਸਾਜਨ ਮਲਹੋਤਰਾ, ਕੁਆਰਡੀਨੇਟਰ ਇੰਜ:ਕਮਲਜੀਤ ਸਿੰਘ ਹੰਸਰਾ, ਐਡਵੋਕੇਟ ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਅਮਰਦੀਪ ਸਿੰਘ ਟੂਰੇ, ਨਿਰਭੈ ਸਿੰਘ ਕਮਾਲਪੁਰਾ, ਹਰਦੇਵ ਸਿੰਘ ਸੰਗਤਪੁਰਾ, ਗੁਰਦੇਵ ਸਿੰਘ ਬਾਰਦੇਕੇ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਸੱਗੂ, ਕਾਕਾ ਕੋਠੇ ਅੱਠ ਚੱਕ, ਸੋਨੀ ਕਾਉਂਕੇ, ਇੰਦਰਜੀਤ ਸਿੰਘ ਲੰਮੇ ਆਦਿ ਵੀ ਹਾਜ਼ਰ ਸਨ।
ਵਿਧਾਇਕਾ ਮਾਣੂੰਕੇ ਦੇ ਹਮੇਸ਼ਾ ਰਿਣੀ ਰਹਾਂਗੇ - ਡਾ.ਬੀ.ਆਰ.ਅੰਬੇਡਕਰ ਟਰੱਸਟ
ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਵਿਖੇ ਡਾ.ਭੀਮ ਰਾਓ ਅੰਬੇਡਕਰ ਜੀ ਦੀ ਯਾਦ ਵਿੱਚ ਚੌਂਕ ਬਨਾਉਣ ਅਤੇ ਬਾਬਾ ਸਾਹਿਬ ਜੀ ਦਾ ਆਦਮ ਕੱਦ ਬੁੱਤ ਸਥਾਪਿਤ ਕਰਨ ਲਈ ਆਰੰਭੇ ਯਤਨਾਂ 'ਤੇ ਖੁਸ਼ੀ ਵਿੱਚ ਖੀਵੇ ਹੋਏ ਬਹੁਜ਼ਨ ਸਮਾਜ ਅਤੇ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਟਰੱਸਟ ਦੇ ਆਗੂਆਂ ਨੇ ਲੈਕਚਰਾਰ ਰਣਜੀਤ ਸਿੰਘ ਹਠੂਰ, ਲੈਕਚਰਾਨ ਅਮਰਜੀਤ ਸਿੰਘ ਚੀਮਾਂ, ਪ੍ਰਿੰ:ਸਰਬਜੀਤ ਸਿੰਘ ਭੱਟੀ ਦੇਹੜਕਾ, ਮਹਿੰਗਾ ਸਿੰਘ ਮੀਰਪੁਰ ਹਾਂਸ ਅਗਵਾਈ ਹੇਠ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਆਖਿਆ ਕਿ ਉਹ ਹਮੇਸ਼ਾਂ ਬੀਬੀ ਮਾਣੂੰਕੇ ਦੇ ਰਿਣੀ ਰਹਿਣਗੇ, ਜਿਨ੍ਹਾਂ ਵੱਲੋਂ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਉਹਨਾਂ ਆਖਿਆ ਕਿ ਹੁਣ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਜੇਕਰ ਕਿਸੇ ਐਮ.ਐਲ.ਏ. ਨੇ ਦਲਿਤ ਸਮਾਜ਼ ਲਈ ਅਵਾਜ਼ ਬੁਲੰਦ ਕੀਤੀ ਹੈ, ਤਾਂ ਉਹ ਕੇਵਲ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਹੀ ਹਨ। ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਬਾਬਾ ਸਾਹਿਬ ਜੀ ਦੇ ਚੌਂਕ ਦਾ ਕੰਮ ਮੁਕੰਮਲ ਹੋਣ ਅਤੇ ਬੁੱਤ ਸਥਾਪਿਤ ਕਰਨ ਤੱਕ ਪੂਰਨ ਸਹਿਯੋਗ ਦੇਣਗੇ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੀ ਯਾਦ ਵਿੱਚ ਲਾਇਬ੍ਰੇਰੀ ਬਨਾਉਣ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਵੀ ਪੂਰਾ ਸਾਥ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਡਾ.ਜਸਵੀਰ ਸਿੰਘ, ਅਮਨਦੀਪ ਸਿੰਘ ਗੁੜੇ, ਸਰਬਜੀਤ ਸਿੰਘ ਮੱਲ੍ਹਾ, ਹਰਨੇਕ ਸਿੰਘ ਗੁਰੂ, ਮਾ:ਸ਼ਿੰਗਾਰਾ ਸਿੰਘ, ਸ੍ਰੀ ਅਮਰਨਾਥ, ਪ੍ਰੀਤਮ ਸਿੰਘ ਹੀਰਾ ਹਠੂਰ, ਕਰਮਜੀਤ ਸਿੰਘ ਹਠੂਰ, ਸਰਪੰਚ ਦਰਸ਼ਨ ਸਿੰਘ ਪੋਨਾਂ, ਜਗਸੀਰ ਸਿੰਘ ਹਠੂਰ, ਅਵਤਾਰ ਸਿੰਘ ਡੀ.ਪੀ.ਮਾਣੂੰਕੇ, ਘੁਮੰਡਾ ਸਿੰਘ, ਰਾਜਿੰਦਰ ਸਿੰਘ ਧਾਲੀਵਾਲ, ਸੂਬੇਦਾਰ ਵੀਰ ਸਿੰਘ ਮਲਕ, ਮਾ:ਸਤਨਾਮ ਸਿੰਘ ਹਠੂਰ, ਜਾਗੀਰ ਸਿੰਘ ਹਠੂਰ ਆਦਿ ਨੇ ਵੀ ਵਿਧਾਇਕਾ ਮਾਣੂੰਕੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।