ਮਾਲਵਾ

ਜਿਲ੍ਹਾ ਯੋਜਨਾ ਬੋਰਡ ਦੇ ਨਵਨਿਯੁਕਤ ਚੇਅਰਮੈਨ ਨੇ ਆਪਣਾ ਆਹੁਦਾ ਸੰਭਾਲਿਆ, ਮੰਤਰੀ ਮੀਤ ਹੇਅਰ ਤੇ ਜੌੜਾਮਾਜਰਾ ਹੋਏ ਸ਼ਾਮਿਲ
ਬਰਨਾਲਾ, 02 ਫਰਵਰੀ (ਭੁਪਿੰਦਰ ਧਨੇਰ) : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਨਵਨਿਯੁਕਤ ਚੇਅਰਮੈਨ ਗੁਰਦੀਪ ਸਿੰਘ ਬਾਠ ਦੀ ਤਾਜਪੋਸ਼ੀ ਮੌਕੇ ਕੈਬਨਿਟ ਮੰਤਰੀ ਗੁਰਮਿਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਹਾਜ਼ਰ ਹੋਏ । ਇਸ ਮੌਕੇ ਕੈਬਨਿਟ ਮੰਤਰੀ ਗੁਰਮਿਤ ਸਿੰਘ ਮੀਤ ਹੇਅਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਦੱਸਿਆ ਕਿ ਇਹ ਦਫਤਰ ਲੋਕਾਂ ਲਈ 24 ਘੰਟੇ ਖੁੱਲ੍ਹਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ....
ਸੂਬੇ 'ਚੋਂ ਨਸ਼ਿਆਂ ਦੇ ਖਾਤਮੇ ਲਈ ਬੇਰੁਜ਼ਗਾਰੀ ਨੂੰ ਦੂਰ ਕਰਕੇ ਉਦਯੋਗੀਕਰਨ ਨੂੰ ਹੁਲਾਰਾ ਦਿੱਤਾ ਜਾਵੇਗਾ : ਰਾਜਪਾਲ ਪੁਰੋਹਿਤ
ਦੇਸ਼ ਨੂੰ ਕਮਜ਼ੋਰ ਕਰਨ ਦੇ ਗੁਆਂਢੀ ਮੁਲਕ ਦੇ ਮਨਸੂਬੇ ਸਫ਼ਲ ਨਹੀਂ ਹੋਣ ਦਿਆਂਗੇ ਨਸ਼ਿਆਂ, ਹਥਿਆਰਾਂ ਦੀ ਤਸਕਰੀ ਰੋਕਣ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਰਪੰਚਾਂ/ਪੰਚਾਇਤਾਂ ਨੂੰ ਜਨਭਾਗੀਦਾਰੀ ਦਾ ਦਿੱਤਾ ਸੱਦਾ ਜ਼ਿਲ੍ਹੇ ਦੀਆਂ ਪੰਚਾਇਤਾਂ ਵਲੋਂ ਨਸ਼ਿਆਂ ਖਿਲਾਫ ਡੱਟਣ ਦੇ ਫੈਸਲੇ ਦੀ ਕੀਤੀ ਸ਼ਲਾਘਾ ਫਿਰੋਜ਼ਪੁਰ, 2 ਫਰਵਰੀ : ਰਾਜ ਵਿਚੋਂ ਨਸ਼ਿਆਂ ਦੇ ਖਾਤਮੇ, ਬੇਰੁਜ਼ਗਾਰੀ ਨੂੰ ਦੂਰ ਕਰਨ ਅਤੇ ਰਾਜ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਸੂਬੇ ਨੂੰ ਆਰਥਿਕ ਤੌਰ ਤੇ ਮਜ਼ਬੂਤ....
ਡਾ.ਮਹਿੰਦਰ ਸਿੰਘ ਰੰਧਾਵਾ ਪੇਂਡੂ ਵਿਕਾਸ,ਸਾਹਿਤ ਕਲਾ,ਵਿਗਿਆਨ ਤੇ ਲੋਕ ਪ੍ਰਸ਼ਾਸਨ ਦਾ ਚੌਮੁਖੀਆ ਚਿਰਾਗ  ਸਨ : ਗੁਰਭਜਨ ਗਿੱਲ
ਡਾ. ਰੰਧਾਵਾ ਦੇ ਬੋਦਲਾਂ (ਹੋਸ਼ਿਆਰਪੁਰ) ਸਥਿਤ ਜੱਦੀ ਘਰ ਨੂੰ ਵਿਕਾਸ ਪੁਰਸ਼ ਸਮਾਰਕ ਵਜੋਂ ਸੰਭਾਲਿਆ ਜਾਵੇ। ਲੁਧਿਆਣਾ, 2 ਫਰਵਰੀ (ਰਘਵੀਰ ਸਿੰਘ ਜੱਗਾ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾ. ਮਹਿੰਦਰ ਸਿੰਘ ਰੰਧਾਵਾ ਜੀ ਦੇ 114ਵੇਂ ਜਨਮ ਉਤਸਵ ਮੌਕੇ ਲੁਧਿਆਣਾ ਵਿੱਚ ਸੰਚਾਰ ਮਾਧਿਅਮਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਹੈ ਕਿ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਲਾਂ ਵਿੱਚ ਡਾਃ ਰੰਧਾਵਾ ਦੇ ਜੱਦੀ ਘਰ ਨੂੰ ਸਮਾਰਕ ਵਾਂਗ ਸੰਭਾਲਣ ਲਈ ਪੰਜਾਬ ਸਰਕਾਰ....
ਡੀ.ਐਸ.ਪੀ ਗੁਰਵਿੰਦਰ ਸਿੰਘ ਨੇ ਨੁੱਕੜ ਮੀਟਿੰਗ ਦੌਰਾਨ ਟ੍ਰੈਫਿਕ ਨਿਯਮਾਂ ਸਬੰਧੀ ਕੀਤੀ ਜਾਗਰੂਕਤਾ
ਜਗਰਾਉਂ, 1 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਦੇ ਡੀ.ਐਸ.ਪੀ ਟ੍ਰੈਫਿਕ ਗੁਰਵਿੰਦਰ ਸਿੰਘ ਅਤੇ ਟ੍ਰੈਫਿਕ ਇੰਚਾਰਜ ਦਵਿੰਦਰ ਸਿੰਘ ਅਤੇ ਪੁਲਿਸ ਟੀਮ ਨੇ ਨੁੱਕੜ ਮੀਟਿੰਗਾਂ ਕਰਕੇ ਟ੍ਰੈਫਿਕ ਨਿਯਮਾਂ ਅਤੇ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਈ। ਪੁਲੀਸ ਅਧਿਕਾਰੀਆਂ ਨੇ ਮੁੱਖ ਬੱਸ ਸਟੈਂਡ ਚੌਕ ਵਿੱਚ ਆਮ ਲੋਕਾਂ ਨਾਲ ਮੀਟਿੰਗ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਨੇ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ....
ਸਿਹਤ ਵਿਭਾਗ ਵਲੋਂ ਕੋਰੋਨਾ ਬਿਮਾਰੀ ਸਬੰਧੀ ਕੀਤਾ ਜਾ ਰਿਹਾ ਜਾਗਰੂਕ
ਲੁਧਿਆਣਾ, 01 ਫਰਵਰੀ (ਰਘਵੀਰ ਸਿੰਘ ਜੱਗਾ) : ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਤਹਿਤ ਅਤੇ ਸਿਵਲ ਸਰਜਨ ਡਾ. ਹਿੰਤਿਦਰ ਕੌਰ ਦੀ ਅਗਵਾਈ ਵਿਚ ਕੋਰੋਨਾ ਦੀ ਬਿਮਾਰੀ ਸਬੰਧੀ ਜ਼ਿਲ੍ਹਾ ਲੁਧਿਆਣਾ ਵਿੱਚ ਆਮ ਲੋਕਾਂ ਨੂੰ ਜ਼ਿਲ੍ਹਾ ਮਾਸ ਮੀਡੀਆ ਵਿੰਗ ਵਲੋ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਰਕਾਰੀ ਕਾਲਜ਼ ਲੜਕੀਆਂ ਵਿੱਚ ਕਰੋਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਦਲਜੀਤ ਸਿੰਘ ਅਤੇ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੋਵਿਡ ਦੇ ਬਚਾਅ ਲਈ ਕੋਵਿਡ....
ਕੇਂਦਰੀ ਬਜਟ ਸੱਚਮੁੱਚ ਨਿਰਾਸ਼ਾਜਨਕ: ਸੰਜੀਵ ਅਰੋੜਾ, ਐਮ.ਪੀ
ਅਫਸੋਸ ਹੈ ਕਿ ਬਜਟ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਲੁਧਿਆਣਾ, 01 ਫਰਵਰੀ (ਰਘਵੀਰ ਸਿੰਘ ਜੱਗਾ) : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਸੰਸਦ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ 'ਤੇ ਨਿਰਾਸ਼ਾ ਪ੍ਰਗਟਾਈ ਹੈ। ਅੱਜ ਇੱਥੇ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ,"ਮੈਂ ਕੇਂਦਰੀ ਬਜਟ ਤੋਂ ਸੱਚਮੁੱਚ ਨਿਰਾਸ਼ ਹਾਂ।" ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਬਹੁਤ ਜ਼ਿਆਦਾ ਉਮੀਦਾਂ ਸਨ। ਉਸ ਨੇ ਕਿਹਾ ਕਿ....
ਰੈਡ ਕਰਾਸ ਸੋਸਾਇਟੀ ਵਲੋਂ ਲੋੜਵੰਦ ਲੜਕੇ ਨੂੰ ਸੁਣਨ 'ਚ ਸਹਿਯੋਗ ਕਰਨ ਵਾਲੀ ਕੰਨਾਂ ਦੀ ਮਸ਼ੀਨ ਕਰਵਾਈ ਮੁਹੱਈਆ
ਲੁਧਿਆਣਾ, 01 ਫਰਵਰੀ (ਰਘਵੀਰ ਸਿੰਘ ਜੱਗਾ) : ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸਥਾਨਕ ਰੈਡ ਕਰਾਸ ਦੇ ਬੋਲਣ ਅਤੇ ਸੁਣਨ ਤੋ ਅਸਮਰੱਥ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੇ 16 ਸਾਲਾ ਗੁਰਸਿਮਰਨ ਸਿੰਘ ਨੂੰ ਸੁਣਨ ਵਿੱਚ ਸਹਿਯੋਗ ਕਰਨ ਵਾਲੀ ਕੰਨਾਂ ਦੀ ਮਸ਼ੀਨ ਪ੍ਰਦਾਨ ਕੀਤੀ। ਸੁਸਾਇਟੀ ਵਲੋਂ ਨੇਕ ਕਾਰਜ ਲਈ ਯੋਗਦਾਨ ਪਾਉਣ ਵਾਲੇ ਡਾ. ਕੰਵਲਦੀਪ ਸਿੰਘ ਲਾਇਲ ਦਾ ਧੰਨਵਾਦ ਕੀਤਾ ਗਿਆ। ਇੱਕ ਬੁਲਾਰੇ ਨੇ ਅੱਗੇ ਕਿਹਾ ਕਿ ਸਕੂਲ ਵਿੱਚ 14 ਵਿਦਿਆਰਥੀ ਹਨ ਅਤੇ ਉਹ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ।....
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਨੌਜਵਾਨਾਂ ਨੂੰ ਸ਼ਾਂਤੀ, ਪਿਆਰ ਅਤੇ ਸਦਭਾਵਨਾ ਫੈਲਾਉਣ ਦੀ ਅਪੀਲ
ਮਨੁੱਖਤਾ ਤੋਂ ਵੱਡਾ ਕੋਈ ਵੀ ਧਰਮ ਨਹੀਂ ਹੈ - ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤੇ ਦੀ ਸ਼ੁਰੂਆਤ ਲੁਧਿਆਣਾ, 01 ਫਰਵਰੀ (ਰਘਵੀਰ ਸਿੰਘ ਜੱਗਾ) : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਨੌਜਵਾਨਾਂ ਨੂੰ ਸ਼ਾਂਤੀ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣ ਅਤੇ ਸਮਾਜ ਦੀ ਭਲਾਈ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ ਗਿਆ। ਸਥਾਨਕ ਰਾਮਗੜ੍ਹੀਆ ਕਾਲਜ (ਲੜਕੀਆਂ) ਵਿਖੇ ਵਿਸ਼ਵ ਅੰਤਰ-ਧਰਮ ਸਦਭਾਵਨਾ ਸਪਤਾਹ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਦੀ 65 ਫੀਸਦੀ ਤੋਂ....
ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ 11 ਫਰਵਰੀ ਨੂੰ
ਜ਼ਿਲ੍ਹਾ ਤੇ ਸਬ-ਡਵੀਜ਼ਨ ਪੱਧਰ ਦੀਆਂ ਸਾਰੀਆਂ ਅਦਾਲਤਾਂ 'ਚ ਬੈਂਚ ਸਥਾਪਤ ਕੀਤੇ ਜਾਣਗੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਆਮ ਲੋਕਾਂ ਨੂੰ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ ਲੁਧਿਆਣਾ, 01 ਫਰਵਰੀ (ਰਘਵੀਰ ਸਿੰਘ ਜੱਗਾ) : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਮਾਣਯੋਗ ਸਕੱਤਰ ਸ੍ਰੀ ਰਮਨ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 11 ਫਰਵਰੀ, 2023 ਨੂੰ ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ - ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ....
ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਮਸ਼ਾਲ ਜਗਾ ਕੇ ਗਲੋਬਲ ਚੇਤਨਾ ਪਸਾਰਨ ਵਾਲੇ ਸਾਹਿਬ ਥਿੰਦ ਤੇ ਸਾਥੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ
ਲੁਧਿਆਣਾ, 31 ਜਨਵਰੀ (ਰਘਵੀਰ ਸਿੰਘ ਜੱਗਾ) : ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਮਸ਼ਾਲ ਜਗਾ ਕੇ ਗਲੋਬਲ ਚੇਤਨਾ ਦੂਤ ਸਾਹਿਬ ਥਿੰਦ ਦਾ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਬੀਤੀ ਸ਼ਾਮ ਸਨਮਾਨ ਕੀਤਾ ਗਿਆ। ਸਾਹਿਬ ਥਿੰਦ ਦੀਆਂ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗਦਰੀ ਸੂਰਬੀਰਾਂ ਦੇ ਨਾਮ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਮੇਲਾ ਲਾਉਣ ਤੋਂ ਇਲਾਵਾ ਲੋਕ ਚੇਤਨਾ ਲਹਿਰ ਉਸਾਰਨ ਬਾਰੇ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਜਾਣਕਾਰੀ....
ਵਿਧਾਇਕ ਮੁੰਡੀਆਂ ਅਤੇ ਚੇਅਰਮੈਨ ਢਿੱਲੋਂ ਨੇ 34 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੀਆਂ ਫੋਕਲ ਪੁਆਇੰਟ ਦੀਆਂ ਸੜਕਾਂ ਦੇ ਕੰਮ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਫੋਕਲ ਪੁਆਇੰਟਾਂ ਦੀ ਦਸ਼ਾ ਸੁਧਾਰਨ ਵਾਲਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ : ਵਿਧਾਇਕ ਮੁੰਡੀਆਂ ਸੜਕਾਂ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ : ਚੇਅਰਮੈਨ ਢਿੱਲੋਂ ਲੁਧਿਆਣਾ, 31 ਜਨਵਰੀ : ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋਂ ਵੱਲੋਂ ਸਾਂਝੇ ਤੌਰ ਤੇ ਫੋਕਲ ਪੁਆਇੰਟ ਦੇ ਜੀਵਨ ਨਗਰ ਵਿਖੇ ਉਦਯੋਗਿਕ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਮੁੰਡੀਆਂ....
ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ ਤੇ ਵਿਧਾਇਕ ਸਿੱਧੂ ਪਰਿਵਾਰ ਵਲੋਂ ਲਗਾਇਆ ਲੰਗਰ
ਲੁਧਿਆਣਾ, 31 ਜਨਵਰੀ : ਪੱਖੋਵਾਲ ਰੋਡ ਤੇ ਪੈਂਦੇ ਬਲੈਸਿੰਗ ਰਿਜ਼ੌਰਟ ਵਿਚ ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਵਿਧਾਇਕ ਸਿੱਧੂ ਪਰਿਵਾਰ ਵਲੋਂ ਲੰਗਰ ਲਗਾਇਆ ਗਿਆ। ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸਿੱਧੂ ਨੇ ਕਿਹਾ ਕਿ ਭਾਈ ਬਾਲਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਦੇਸ਼ਾ-ਵਿਦੇਸ਼ਾ ਤੋਂ ਵੀ ਲੋਕ ਹਰ ਸਾਲ ਇੱਥੇ ਪਹੁੰਚਦੇ ਹਨ। ਜਿਸ ਕਰਕੇ ਸੰਗਤਾਂ ਲਈ ਹਰ ਸਾਲ ਸਿੱਧੂ ਪਰਿਵਾਰ ਵਲੋਂ ਲੰਗਰ ਦੀ ਸੇਵਾ ਨਿਭਾਈ....
ਪਿੰਡ ਪੰਡੋਰੀ ਦੇ ਇੱਕ ਬੱਚੇ ਦੀ ਕੋਠੇ ਤੋਂ ਡਿੱਗਣ ਕਾਰਨ ਮੌਤ
ਮਹਿਲ ਕਲਾਂ 31 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਇਥੋਂ ਨਜਦੀਕੀ ਪਿੰਡ ਪੰਡੋਰੀ (ਬਰਨਾਲਾ) ਦੇ ਇੱਕ ਬੱਚੇ ਕੋਠੇ ਦੀ ਛੱਤ ਉਪਰੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਰਿਵਾਰ ਦੇ ਨੇੜਲੇ ਰਿਸਤੇਦਾਰ ਡਾ ਹਰਬੰਸ ਸਿੰਘ ਗੁਰਮ ਵਾਲਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਾ ਗੁਰਨੂਰ ਸਿੰਘ (ਹੈਰੀ) 5 ਸਾਲ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਪੰਡੋਰੀ (ਬਰਨਾਲਾ) ਜੋ ਕਿ ਆਪਣੀ ਮਾਤਾ ਨਾਲ ਨਾਨਕੇ ਪਿੰਡ ਸੰਘੇੜਾ ਵਿਖੇ ਮਿਲਣ ਗਏ ਸਨ ।ਅਚਾਨਕ ਹੀ ਕੋਠੇ ਦੀ ਛੱਤ ਉਪਰੋਂ....
ਪਿੰਡਾ ਚੋਂ ਸਰਕਾਰੀ ਡਿਸਪੈਸਰੀਆਂ ਤੇ ਹਸਪਤਾਲ ਬੰਦ ਕਰਕੇ ਮੁਹੱਲਾ ਕਲੀਨਕ ਖੋਲਣ ਦਾ ਫ਼ੈਸਲਾ ਗਲਤ : ਡਾ. ਮੱਖਣ ਸਿੰਘ 
-ਮੁਹੱਲਾ ਕਲੀਨਕਾਂ ਚ ਸਰਕਾਰ ਡਾਕਟਰ 50 ਰੁਪਏ ਦਿਹਾੜੀ ਤੇ ਰੱਖ ਰਹੀ ਹੈ : ਡਾਕਟਰ ਮੱਖਣ ਸਿੰਘ ਮਹਿਲ ਕਲਾਂ 31ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਪੰਜਾਬ ਚ ਬਣੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਚੋਣਾਂ ਚ ਲੋਕਾਂ ਨਾਲ ਵਆਦਾ ਕੀਤਾ ਸੀ ਕਿ ਸਾਡੀ ਸਰਕਾਰ ਬਨਣ ਤੋਂ ਬਾਅਦ ਵਧੀਆ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਗਈਆਂ । ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਵਿਸ਼ਵਾਸ ਕਰਕੇ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਦੀ ਸਤਾ ਤੇ ਬਿਠਾ ਦਿੱਤਾ ਸੀ ਪਰ ਆਏ ਦਿਨ....
ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ3 ਰੋਜਾ  ਧਾਰਮਿਕ ਸਮਾਗਮ 3 ਫਰਵਰੀ ਤੋਂ ਮਹਿਲ ਕਲਾਂ ਚ'
ਮਹਿਲ ਕਲਾਂ 31 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਿਤ ਸਮਾਗਮ ਮਿਤੀ 3 ਫਰਵਰੀ ਤੋਂ 5 ਫਰਵਰੀ ਤੱਕ ਸੋਢਿਆ ਦੀ ਧਰਮਸਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀ,ਦੋਵੇਂ ਗ੍ਰਾਮ ਪੰਚਾਇਤਾਂ, ਟਰੱਕ ਯੂਨੀਅਨ ਦੁਕਾਨਦਾਰ ਯੂਨੀਅਨ ਅਤੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਫੌਜੀ ਸਰਬਜੀਤ ਸਿੰਘ ਨੇ ਦੱਸਿਆ ਕਿ ਮਿਤੀ 3 ਫਰਵਰੀ ਨੂੰ ਸ੍ਰੀ ਆਖੰਡ....