*70 ਤੋਂ ਵਧੇਰੇ ਕਿਸਾਨਾਂ ਨੇ ਕੈਂਪ ਵਿਚ ਕੀਤੀ ਸ਼ਿਰਕਤ ਮਾਨਸਾ, 19 ਅਕਤੂਬਰ : ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਹੀਰੇਵਾਲਾ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਿੰਡ ਪੱਧਰੀ ਕੈਂਪ ਲਗਾਇਆ ਗਿਆ ਜਿੱਥੇ 70 ਤੋਂ ਵਧੇਰੇ ਕਿਸਾਨਾਂ ਨੇ ਭਾਗ ਲਿਆ ਕੈਂਪ ਦੀ ਸ਼ੁਰੂਆਤ ਵਿਚ ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ), ਮੈਡਮ ਰਾਜਿੰਦਰ ਕੌਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਖੋਖਰ ਖੁਰਦ, ਮਾਨਸਾ....
ਮਾਲਵਾ

ਮਾਛੀਵਾੜਾ ਸਾਹਿਬ, 19 ਅਕਤੂਬਰ : ਮਾਛੀਵਾੜਾ ਪੁਲਸ ਵਲੋਂ ਮਲਕੀਤ ਸਿੰਘ ਵਾਸੀ ਕੋਟਾਲਾ ਬੇਟ ਦੀ ਸ਼ਿਕਾਇਤ ਦੇ ਅਧਾਰ ’ਤੇ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਸਾਹਿਲ ਸ਼ਰਮਾ ਵਾਸੀ ਮੋਰਿੰਡਾ, ਗੁਲਸ਼ਨ ਕੁਮਾਰ ਵਾਸੀ ਰਾਜਪੁਰਾ, ਕੁਲਦੀਪ ਸਿੰਘ ਸਰਪੰਚ ਪਿੰਡ ਲੱਛਡ਼ੂ, ਪਟਿਆਲਾ, ਏਜੰਟ ਟੋਨੀ ਸ਼ਰਮਾ ਪਤਾ ਨਾ-ਮਲੂਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਲਕੀਤ ਸਿੰਘ ਨੇ ਪੁਲਸ ਜ਼ਿਲਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਉਸਦਾ ਭਤੀਜਾ ਜੋਬਨਪ੍ਰੀਤ....

ਮੁੱਲਾਂਪੁਰ ਦਾਖਾ, 19 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਮੁੱਲਾਂਪੁਰ ਦਾਖਾ ਦੇ ਨੇੜਲੇ ਪਿੰਡ ਮੋਰ ਕਰੀਮਾ ਦੀ ਰਮਨਦੀਪ ਕੌਰ ਨੇ ਕੈਨੇਡਾ ਦੀ ਐਲਬਰਟਾ ਸਟੇਟ ਵਿੱਚ ਪੁਲਿਸ ਅਫ਼ਸਰ ਬਣ ਕੇ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਰਮਨਦੀਪ ਕੌਰ ਦੇ ਪਿਤਾ ਏ.ਐਸ.ਆਈ. ਹਰੀ ਸਿੰਘ ਵੀ ਪੁਲਿਸ ਵਿਭਾਗ ਵਿੱਚ ਬਤੌਰ ਰੀਡਰ, ਡੀ.ਸੀ.ਪੀ. ਹੈਡ ਕੁਆਰਟਰ, ਲੁਧਿਆਣਾ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ। ਮਾਤਾ ਬਲਪ੍ਰੀਤ ਕੌਰ ਤੇ ਪਿਤਾ ਏ.ਐਸ.ਆਈ. ਹਰੀ ਸਿੰਘ ਦੇ ਘਰ ਜੰਮੀ ਰਮਨਦੀਪ ਕੌਰ ਨੇ ਆਪਣੀ ਪੜ੍ਹਾਈ ਮੈਡੀਕਲ ਸਟ੍ਰੀਮ....

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇ.ਵੀ.ਕੇ. ਖੇੜੀ ਵਿਖੇ ਕੀਤਾ ਅੰਤਰ ਜ਼ਿਲ੍ਹਾ ਕਿਸਾਨ ਮੇਲੇ ਦੇ ਉਦਘਾਟਨ ਪਰਾਲੀ ਨਾ ਸਾੜਨ ਵਾਲੇ 103 ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ ਸਨਮਾਨਤ ਸੰਗਰੂਰ, 19 ਅਕਤੂਬਰ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਪਿੰਡ ਖੇੜੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫ਼ਾਰਮ ਵਿਖੇ ਲਗਾਏ ਗਏ ਅੰਤਰ ਜ਼ਿਲ੍ਹਾ ਕਿਸਾਨ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਲਹਿਰਾ ਬਰਿੰਦਰ ਗੋਇਲ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੀ ਹਾਜ਼ਰ ਸਨ। ਇਸ ਮੌਕੇ....

ਜਗਰਾਉਂ, 19 ਅਕਤੂਬਰ : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਅਪਰਾਧਿਕ ਅਨਸਰਾਂ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਤੇ ਐਸਪੀ ਹੈੱਡ ਕੁਆਟਰ ਮਨਵਿੰਦਰਵੀਰ ਸਿੰਘ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਥਾਣਾ ਸਦਰ ਦੇ ਮੁੱਖ ਅਫ਼ਸਰ ਅਮਰਜੀਤ ਸਿੰਘ ਅਤੇ ਚੌਂਕੀ ਗਾਲਿਬ ਦੇ ਇੰਚਾਰਜ ਹਰਦੇਵ ਸਿੰਘ ਜਦੋਂ ਗਾਲਿਬ ਤੋਂ ਨਵਾਂ ਚੂਹੜ ਚੱਕਾ ਨੂੰ ਜਾਂਦੀ ਸੜਕ 'ਤੇ ਨਾਕੇ 'ਤੇ ਖੜ੍ਹੇ ਸਨ ਤਾਂ ਕਿਸੇ ਮੁਖਬਰ ਨੇ ਆ ਕੇ ਸੂਚਨਾ ਦਿੱਤੀ ਕਿ ਖਤਰਨਾਕ....

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਜ਼ਮੀਨੀ ਹਕੀਕਤ ਜਾਣਨ ਲਈ ਨਾਭਾ ਦੀਆਂ ਮੰਡੀਆਂ ਦਾ ਦੌਰਾ ਕੀਤਾ ਕਿਸਾਨਾਂ ਨੇ ਝੋਨਾ ਨਾ ਬੀਜੇ ਜਾਣ ਕਾਰਨ ਸੂਬਾ ਸਰਕਾਰ ਪ੍ਰਤੀ ਅਸੰਤੁਸ਼ਟਤਾ ਪ੍ਰਗਟਾਈ ਪਟਿਆਲਾ, 18 ਅਕਤੂਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਰੋਹਟੀ ਬਸਤਾ ਅਤੇ ਨਾਭਾ ਅਨਾਜ ਮੰਡੀ ਸਮੇਤ ਪਟਿਆਲਾ ਜ਼ਿਲ੍ਹੇ ਦੀਆਂ ਪਿੰਡਾਂ ਦੀਆਂ ਮੰਡੀਆਂ ਦਾ....

ਫਿਰੋਜ਼ਪੁਰ, 18 ਅਕਤੂਬਰ : ਸਾਬਕਾ ਕਾਂਗਰਸੀ ਐਮ ਐਲ ਏ ਕੁਲਬੀਰ ਜ਼ੀਰਾ ਨੂੰ ਜ਼ਮਾਨਤ ਮਿਲ ਗਈ ਹੈ। ਕੁਲਬੀਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਜ਼ੀਰਾ ਦੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਲਬੀਰ ਜ਼ੀਰਾ 'ਤੇ BDPO ਦਫਤਰ ਦੇ ਬਾਹਰ ਧਰਨਾ ਲਾਉਣ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਦੋਸ਼ 'ਚ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਬੀਤੇ ਕੱਲ੍ਹ 17 ਅਕਤੂਬਰ ਨੂੰ ਜ਼ੀਰਾ ਨੂੰ ਉਸ ਦੇ ਘਰੋਂ ਤੜਕੇ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ।

ਹਲਕਾ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ 19-20 ਅਕਤੂਬਰ ਦੋ ਦਿਨਾਂ ਖੇਡ ਮੇਲੇ ਦੌਰਾਨ ਖੋ-ਖੋ ਅਤੇ ਕਬੱਡੀ ਦੀਆਂ ਦੋ ਦਰਜ਼ਨ ਦੇ ਕਰੀਬ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ : ਪ੍ਰਿੰਸੀਪਲ ਮਨੋਜ ਜਾਂਬਲਾ ਲੁਧਿਆਣਾ, 18 ਅਕਤੂਬਰ : ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਵਿਖੇ ਭਲਕੇ 19 ਤੇ 20 ਅਕਤੂਬਰ ਨੂੰ ਦੋ ਰੋਜ਼ਾ ਅੰਤਰ ਬੁਹਤ ਕਨੀਕੀ ਕਾਲਜ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ....

73 ਲੱਖ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਮੁਕੰਮਲ ਹੋਣ 'ਤੇ ਗੁਰੂ ਵਿਹਾਰ ਦੇ ਹੌਜਰੀ ਵਰਗ ਨੂੰ ਮਿਲੇਗੀ ਵੱਡੀ ਰਾਹਤ : ਗਰੇਵਾਲ ਲੁਧਿਆਣਾ, 18 ਅਕਤੂਬਰ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਵਾਰਡ ਨੰਬਰ 6 ਵਿੱਚ ਸਥਿਤ ਗੁਰੂ ਵਿਹਾਰ ਹੌਜਰੀ ਕੰਪਲੈਕਸ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਗੁਰੂ ਵਿਹਾਰ ਦਾ ਇਹ ਇਲਾਕਾ ਜਿਆਦਾਤਰ ਵਪਾਰੀ ਵਰਗ ਨਾਲ ਜੁੜਿਆ ਹੋਇਆ ਹੈ ਅਤੇੇ ਹੋਜਰੀ ਨਾਲ....

ਕੈਬਨਿਟ ਮੰਤਰੀ ਜੌੜਾਮਾਜਰਾ ਵਲੋਂ ਆਪ੍ਰੇਸ਼ਨ ਪਵਨ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ* ਮਾਨ ਸਰਕਾਰ ਫੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਲੁਧਿਆਣਾ, 18 ਅਕਤੂਬਰ : ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ ਭਲਾਈ, ਸੂਚਨਾ ਤੇ ਲੋਕ ਸੰਪਰਕ ਵਿਭਾਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਆਪ੍ਰੇਸ਼ਨ ਪਵਨ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ/ਆਸ਼ਰਿਤਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਮਾਨ ਦੀ ਅਗਵਾਈ....

ਚੇਅਰਮੈਨ ਮੋਹੀ , ਡਾਕਟਰ ਕੰਗ ,ਹਰਨੇਕ ਛਪਾਰ, ਬਲੋਰਾ ਸਿੰਘ ਮੁੱਲਾਂਪੁਰ ਤੇ ਮੋਹਨ ਸਿੰਘ ਮਾਜਰੀ ਨੇ ਖੂਨਦਾਨ ਕੀਤਾ ਮੁੱਲਾਂਪੁਰ ਦਾਖਾ, 18 ਅਕਤੂਬਰ( ਸਤਵਿੰਦਰ ਸਿੰਘ ਗਿੱਲ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਜਨਮ ਦਿਨ ਹੈ,ਇਸ ਕਰਕੇ ਅੱਜ ਜਾਣੀਕਿ 17 ਅਕਤੂਬਰ ਨੂੰ ਪੰਜਾਬ ਦੇ ਸਾਰੇ ਹਲਕਿਆਂ ਚ ਆਪ ਆਗੂਆਂ ਵਲੋ ਖੂਨਦਾਨ ਕੈਂਪ ਲਗਾਏ ਗਏ। ਇਸ ਕੜੀ ਤਹਿਤ ਅੱਜ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦੀ ਅਗਵਾਈ ਵਿੱਚ ਮੁੱਲਾਂਪੁਰ ਦਾਖਾ ਸ਼ਹਿਰ ਦੇ ਗੁਰਮਿਤ ਭਵਨ ਚ ਖੂਨਦਾਨ ਕੈਂਪ....

ਆਪ ਵਾਲੇ ਮੁੱਖ ਮੰਤਰੀ ਦਾ ਜਨਮ ਦਿਨ ਮਨਾਉਣ ਚ ਮਸ਼ਰੂਫ ਮੁੱਲਾਂਪੁਰ ਦਾਖਾ, 18 ਅਕਤੂਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਜਿੱਥੇ ਸਮੁੱਚੇ ਪੰਜਾਬ ਦੇ ਆਮ ਆਦਮੀ ਪਾਰਟੀ ਵਾਲੇ ਜਨਮ ਦਿਨ ਮਨਾ ਰਹੇ ਹਨ ਉਥੇ ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 11 ਅਤੇ ਵਾਰਡ ਨੰਬਰ 1 ਦੇ ਬਿਲਕੁਲ ਵਿਚਕਾਰ ਚ ਗੁਰਮਤਿ ਭਵਨ ਨੂੰ ਜੋੜਦੀ ਸੜਕ ਤੇ ਗੰਦ ਦਾ ਵੱਡਾ ਢੇਰ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉਥੇ ਇਸ ਢੇਰ ਤੇ ਲਾਗੇ ਮਾਰਦਾ ਮੁਸ਼ਕ ਲੋਕਾਂ ਵਾਸਤੇ ਸਿਰਦਰਦੀ ਦਾ....

ਪਰਾਲੀ ਫੂਕਣ ਦੇ ਨੁਕਸਾਨਾਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਉਣਗੇ ਹਾਮਝੇੜੀ ਸਕੂਲ ਦੇ ਵਿਦਿਆਰਥੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵਿਦਿਆਰਥੀਆਂ ਵੱਲੋਂ ਪਰਾਲੀ ਸਾੜਨ ਵਿਰੁੱਧ ਪ੍ਰਚਾਰ ਕਰਨ ਦਾ ਭਰੋਸਾ ਪਟਿਆਲਾ, 18 ਅਕਤੂਬਰ : ਪਟਿਆਲਾ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀ ਪਰਾਲੀ ਨੂੰ ਫੂਕਣ ਕਰਕੇ ਸਾਡੇ ਵਾਤਾਵਰਣ ਨੂੰ ਹੁੰਦੇ ਨੁਕਸਾਨ ਤੋਂ ਪੂਰੀ ਤਰ੍ਹਾਂ ਸੁਚੇਤ ਹਨ। ਅਜਿਹਾ ਉਸ ਵੇਲੇ ਸਾਹਮਣੇ ਆਇਆ ਜਦੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਪਣੇ ਫੀਲਡ ਦੌਰੇ ਮੌਕੇ ਹਾਮਝੇੜੀ ਦੇ ਸਰਕਾਰੀ ਸੈਲਫ਼ ਸਮਾਰਟ ਸਕੂਲ....

ਕਿਸਾਨਾਂ ਨੂੰ ਕਣਕ ਦੇ ਬੀਜ ’ਤੇ ਮਿਲਣ ਵਾਲੀ ਸਬਸਿਡੀ ਸਬੰਧੀ ਦਿੱਤੀ ਜਾਣਕਾਰੀ ਸਨੌਰ/ਪਟਿਆਲਾ, 18 ਅਕਤੂਬਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦੀ ਯੋਗ ਅਗਵਾਈ ਹੇਠ ਸਰਕਲ ਸਨੌਰ ਦੇ ਪਿੰਡ ਗਨੋਰ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਖੇਤੀਬਾੜੀ ਵਿਸਥਾਰ ਅਫ਼ਸਰ ਰਜਿੰਦਰ ਕੁਮਾਰ ਨੇ ਕਿਹਾ ਕਿ ਝੋਨੇ ਦੀ ਫ਼ਸਲ ਕੰਬਾਈਨ ਨਾਲ ਕੱਟਣ ਤੋਂ....

ਸਿਹਤ ਵਿਭਾਗ, ਫੂਡ ਸਪਲਾਈ ਵਿਭਾਗ ਵੱਡੇ ਪੱਧਰ ਉੱਪਰ ਕਰੇਗਾ ਮਠਿਆਈਆਂ/ਖਾਧ ਪਦਾਰਥਾਂ ਦੀ ਸੈਂਪਲਿੰਗ ਫੂਡ ਸੇਫ਼ਟੀ ਐਕਟ ਤਹਿਤ ਮਾਪਦੰਡ ਪੂਰੇ ਨਾ ਕਰਨ ਵਾਲੇ ਦੁਕਾਨਦਾਰਾਂ ਉੱਪਰ ਹੋਵੇਗੀ ਸਖਤ ਕਾਨੂੰਨੀ ਕਾਰਵਾਈ ਵਧੀਕ ਡਿਪਟੀ ਕਮਿਸ਼ਨਰ ਨੇ ਫੂਡ ਸੇਫ਼ਟੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਜਾਰੀ ਕੀਤੇ ਆਦੇਸ਼ ਮੋਗਾ, 18 ਅਕਤੂਬਰ : ਤਿਉਹਾਰਾਂ ਦੇ ਸੀਜ਼ਨ ਕਰਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006 ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਸਿਹਤ....