ਮਾਲਵਾ

ਲੁਧਿਆਣਾ 'ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁੱਠਭੇੜ, 2 ਗੈਂਗਸਟਰ ਹਲਾਕ, ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ
ਲੁਧਿਆਣਾ, 29 ਨਵੰਬਰ : ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ 'ਚ ਬੁੱਧਵਾਰ ਨੂੰ ਲੁਧਿਆਣਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਕਾਬਲੇ 'ਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਏਐਸਆਈ ਵੀ ਜ਼ਖ਼ਮੀ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਣ 'ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੌਕੇ 'ਤੇ ਪਹੁੰਚ ਗਏ ਹਨ। ਇਹ ਮੁਕਾਬਲਾ ਦੋਰਾਹਾ ਨੇੜੇ ਸ਼ਾਮ 5.50 ਵਜੇ ਹੋਇਆ। ਇਸ ਵਿੱਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਫ਼ ਸੰਜੂ ਬ੍ਰਾਹਮਣ....
ਡੇਂਗੂ  ਹੋਣ ’ਤੇ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ : ਸਿਵਲ ਸਰਜਨ
ਬੱਕਰੀ ਦਾ ਦੁੱਧ, ਕੀਵੀ ਫਲ ਜਾਂ ਨਾਰੀਅਲ ਦਾ ਪਾਣੀ ਵਿਸ਼ੇਸ਼ ਤੌਰ ’ਤੇ ਪਲੇਟਲੈੱਟਸ ਨਹੀਂ ਵਧਾਉਂਦੇ ਘਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਅਪੀਲ ਐਸ.ਏ.ਐਸ.ਨਗਰ, 29 ਨਵੰਬਰ : ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਇਕ ਵਾਰ ਫਿਰ ਅਪੀਲ ਕੀਤੀ ਹੈ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਭਾਸ਼ ਕੁਮਾਰ ਨੇ ਆਖਿਆ ਕਿ ਭਾਵੇਂ ਮੌਸਮ ਠੰਢਾ ਹੋ ਗਿਆ ਹੈ ਪਰ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਤੋਂ ਬਚਣ ਲਈ ਹਾਲੇ ਵੀ....
ਐਨ.ਡੀ.ਆਰ.ਐਫ ਬਠਿੰਡਾ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕੁਦਰਤੀ ਆਫ਼ਤਾਂ (ਭੂਚਾਲ) ਆਉਣ ਦੀ ਸਥਿਤੀ ਜਾਂ ਕਿਸੇ ਹੋਰ ਅਣਸੁਖਾਵੀਂ ਦੁਰਘਟਨਾ ਨੂੰ ਨਜਿੱਠਣ ਲਈ ਇੱਕ ਮੋਕ ਡਰਿਲ ਅਭਿਆਸ ਕਰਵਾਇਆ
ਕੁਦਰਤੀ ਆਫ਼ਤਾਂ ਜਾਂ ਕਿਸੇ ਹੋਰ ਅਣਸੁਖਾਵੀਂ ਦੁਰਘਟਨਾ ਨੂੰ ਨਜਿੱਠਣ ਸਬੰਧੀ ਸਿਵਲ,ਪੁਲਿਸ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ- ਡਾ ਪੱਲਵੀ ਮੋਕ ਡਰਿਲ ਕਰਵਾਉਣ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਵਿਨਾਸ਼ਕਾਰੀ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾ ਤੋਂ ਹੀ ਨਾਗਰਿਕਾਂ ਨੂੰ ਬਚਾਓ ਸਬੰਧੀ ਤਰੀਕਿਆਂ ਤੋਂ ਅਵਗਤ ਕਰਵਾਉਣ- ਡੀ.ਸੀ ਮਾਲੇਰਕੋਟਲਾ 29 ਨਵੰਬਰ : ਐਨ.ਡੀ.ਆਰ.ਐਫ ਬਟਾਲੀਅਨ 7 ਬਠਿੰਡਾ ਵੱਲੋਂ ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਮੁੱਚੇ....
ਏ.ਡੀ.ਸੀ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਕੀਤੇ ਗਏ ਉਪਰਾਲੀਆਂ ਦੀ ਕੀਤੀ ਸਮੀਖਿਆ 
ਲੋਕਾਂ ਦੇ ਦਿਲੋਂ ਸਹਿਯੋਗ ਨਾਲ ਨਸ਼ਿਆਂ ਦੀ ਮੰਗ ਨੂੰ ਰੋਕਣਾ ਸਮੇਂ ਦੀ ਲੋੜ- ਸੁਰਿੰਦਰ ਸਿੰਘ ਜ਼ਿਲ੍ਹੇ ਦੀਆਂ ਸ਼ਰਾਬ ਦੇ ਠੇਕਿਆਂ ਅਤੇ ਮੈਡੀਕਲ ਦੁਕਾਨਾਂ ਤੇ ਸੀ.ਸੀ.ਟੀ.ਵੀ ਕੈਮਰੇ ਤੁਰੰਤ ਲਗਾਏ ਜਾਣ- ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ 29 ਨਵੰਬਰ : ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਵਲੋਂ ਜ਼ਿਲ੍ਹੇ ਵਿੱਚ ਨਸ਼ਾ ਰੋਕੂ ਗਤੀਵਿਧੀਆਂ ਨਾਲ ਸੰਬੰਧਿਤ “ ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ” ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਕੀਤੇ ਗਏ ਉਪਰਾਲੀਆ ਸਬੰਧੀ ਸਮੀਖਿਆ ਕੀਤੀ।ਇਸ ਮੌਕੇ ਐਸ.ਪੀ....
ਸਵੀਪ ਗਤੀਵਿਧੀਆਂ ਅਧੀਨ ਇਸਲਾਮੀਆ ਗਰਲਜ ਕਾਲਜ ਵਿਖੇ ਵਾਦ ਵਿਵਾਦ ਪ੍ਰੋਗਰਾਮ ਦਾ ਆਯੋਜਨ
ਮਾਲੇਰਕੋਟਲਾ 29 ਨਵੰਬਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੋਣ ਅਮਲੇ ਵੱਲੋਂ ਸਵੀਪ ਗਤੀਵਿਧੀਆਂ ਅਧੀਨ ਜ਼ਿਲ੍ਹੇ ਦੇ ਨੌਜਵਾਨਾਂ ਵਿੱਚ ਵੋਟ ਦੇ ਅਧਿਕਾਰ ਅਤੇ ਇਸਤੇਮਾਲ ਸਬੰਧੀ ਜਾਗਰੂਕਤਾ ਕਰਨ ਲਈ ਲਗਤਾਰ ਸਵੀਪ ਅਧੀਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਵੀਪ ਗਤੀਵਿਧੀਆਂ ਅਧੀਨ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਸਲਾਮੀਆ ਗਰਲਜ ਕਾਲਜ ਵਿਖੇ ਵਾਦ ਵਿਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸਲਾਮੀਆ ਗਰਲਜ ਕਾਲਜ ਵਿਖੇ ਵਾਦ....
ਐਸਐਸਪੀ ਨੇ ਮਲੇਰਕੋਟਲਾ ਦੇ ਪੱਤਰਕਾਰਾਂ ਨਾਲ ਕੀਤੀ ਪਹਿਲੀ ਸ਼ੁਰੂਆਤੀ ਮੀਟਿੰਗ
ਐਸਐਸਪੀ ਖੱਖ ਨੇ ਕਾਨੂੰਨ ਅਤੇ ਵਿਵਸਥਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਬਰਕਰਾਰ ਰੱਖਣ ਲਈ ਭਾਈਚਾਰਕ ਅਧਾਰਤ ਪੁਲਿਸਿੰਗ ਨੂੰ ਦਿੱਤੀ ਮਹੱਤਤਾ। ਪੁਲਿਸ ਫੋਰਸ ਵਿੱਚ ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ : ਖੱਖ ਮਲੇਰਕੋਟਲਾ 29 ਨਵੰਬਰ : ਅਪਰਾਧ ਨਾਲ ਨਜਿੱਠਣ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਫੈਸਲਾਕੁੰਨ ਕਦਮ ਚੁੱਕਦਿਆਂ ਮਾਲੇਰਕੋਟਲਾ ਦੇ ਨਵ-ਨਿਯੁਕਤ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਅੱਜ ਮੀਡੀਆ....
ਨਾਭਾ ਥਿੰਕ ਟੈਂਕ ਦੀ ਮੀਟਿੰਗ 'ਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਨਾਭਾ ਦਾ ਮਾਸਟਰ ਪਲਾਨ ਦਾ ਡਰਾਫਟ ਬਣਾਉਣ ਲਈ ਵਿਚਾਰਾਂ
ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਸਾਰੇ ਫੋਕਲ ਪੁਆਇੰਟਾਂ ਦੀ ਹਾਲਤ ਸੁਧਾਰਨ ਲਈ ਉਲੀਕੀ ਯੋਜਨਾ 'ਤੇ ਤੇਜੀ ਨਾਲ ਹੋਵੇਗਾ ਕੰਮ-ਸਾਕਸ਼ੀ ਸਾਹਨੀ ਪਟਿਆਲਾ, 29 ਨਵੰਬਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਨਾਭਾ ਥਿੰਕ ਟੈਂਕ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਾਭਾ ਦਾ ਮਾਸਟਰ ਪਲਾਨ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਇੰਡਸਟਰੀਜ਼ ਦੇ ਨੁਮਾਇੰਦਿਆਂ ਦੇ ਸੁਝਾਉ ਲੈਣ ਸਮੇਤ ਰਾਜਪੁਰਾ ਤੇ....
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸੀ ਪਾਇਟ ਕੇਂਦਰ ਵਿਖੇ ਅੱਜ ਲਗਾਇਆ ਜਾਵੇਗਾ ਕੈਰੀਅਰ ਗਾਈਡੈਂਸ ਕੈਂਪ
ਫ਼ਤਹਿਗੜ੍ਹ ਸਾਹਿਬ, 29 ਨਵੰਬਰ : ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 29 ਨਵੰਬਰ ਨੂੰ ਸੀ ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਕੈਰੀਅਰ ਗਾਈਡੈਂਸ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪਲੇਸਮੈਂਟ ਅਫਸਰ ਜਸਵਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਭਾਰਤੀ ਫੌਜ ਤੇ ਪੈਰਾ ਮਿਲਟਰੀ ਫੋਰਸਿਜ ਵਿੱਚ ਭਰਤੀ ਹੋਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਜਿਥੇ ਨੌਜਵਾਨਾਂ ਨੂੰ....
ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪ੍ਰਸ਼ਾਸ਼ਨ ਨੇ ਕੀਤਾ ਨਿਵੇਕਲਾ ਉਪਰਾਲਾ
ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਵੱਲੋਂ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤਾ ਸਮਾਨ ਇੱਕੋ ਥਾਂ ਹੇਠ ਵੇਚਣ ਲਈ ਅੰਬਰੀ ਬ੍ਰਾਂਡ ਕੀਤਾ ਗਿਆ ਲਾਂਚ ਆਮ ਲੋਕਾਂ ਨੂੰ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤਾ ਖਾਣ-ਪੀਣ ਦਾ ਸਮਾਨ ਖਰੀਦਣ ਦੀ ਕੀਤੀ ਅਪੀਲ ਸਮਾਨ ਆਨ ਲਾਇਨ ਖਰੀਦਣ ਲਈ ਪ੍ਰਸ਼ਾਸ਼ਨ ਨੇ ਬਣਾਇਆ ਕਿਉ.ਆਰ. ਕੋਡ ਫ਼ਤਹਿਗੜ੍ਹ ਸਾਹਿਬ, 29 ਨਵੰਬਰ : ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ....
ਦਸੰਬਰ ਮਹੀਨੇ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੀਆਂ ਤਿਆਰੀਆਂ ਸ਼ੁਰੂ : ਡਿਪਟੀ ਕਮਿਸ਼ਨਰ
ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਕੀਤੀ ਜਾਵੇਗੀ ਸਾਫ ਸਫਾਈ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਕੀਤੇ ਜਾਣਗੇ ਪੁਖਤਾ ਪ੍ਰਬੰਧ ਫ਼ਤਹਿਗੜ੍ਹ ਸਾਹਿਬ, 29 ਨਵੰਬਰ : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26, 27 ਤੇ 28 ਦਸੰਬਰ ਨੂੰ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ ਅਤੇ ਦੇਸ਼ ਵਿਦੇਸ਼ ਤੋਂ....
67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ
ਬਠਿੰਡਾ ਦੇ ਮੁੰਡੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਬਣੇ ਚੈਂਪੀਅਨ ਤਰਨਤਾਰਨ ਦੀ ਟੀਮ ਗੁਰਦਾਸਪੁਰ ਨੂੰ ਹਰਾ ਕੇ ਤੀਜੇ ਸਥਾਨ ‘ਤੇ ਰਹੀ ਬਰਨਾਲਾ, 29 ਨਵੰਬਰ : ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਚੱਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ (ਲੜਕੇ) ਅੱਜ ਸਫਲਤਾਪੂਰਵਕ ਸੰਪੰਨ ਹੋ ਗਈਆਂ ਹਨ। ਬਠਿੰਡਾ ਦੇ ਮੁੰਡਿਆਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ....
ਪੰਜਾਬ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸਿਸ ਲਈ ਮੁਫਤ ਲਿਖਤੀ ਪੇਪਰ ਤਿਆਰੀ ਅਤੇ ਫਿਜੀਕਲ ਟ੍ਰੇਨਿੰਗ ਕੈਂਪ
ਬਰਨਾਲਾ, 29 ਨਵੰਬਰ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭਿੱਖੀ - ਬੁਢਲਾਡਾ ਰੋਡ) ਵੱਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਯੁਵਕਾਂ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਲਈ ਕੱਢੀਆ 75768 ਪੋਸਟਾਂ (BSF,CISF,CRPF,ITBP, ASSAM RIFLES (AR) ETC ਦੇ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸੁਰੂ ਕੀਤਾ ਜਾ ਰਿਹਾ ਹੈ । ਇਹਨਾਂ ਪੋਸਟਾਂ ਲਈ ਆਨ-ਲਾਈਨ ਅਪਲਾਈ....
ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨਾ ਗੈਰ ਕਾਨੂੰਨੀ : ਡਾ. ਔਲ਼ਖ 
ਬਰਨਾਲਾ, 29 ਨਵੰਬਰ : ਸਿਹਤ ਵਿਭਾਗ ਬਰਨਾਲਾ ਵੱਲੋਂ ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੀ ਯੋਗ ਅਗਵਾਈ ਅਧੀਨ ਸ਼ਹਿਰ ਬਰਨਾਲਾ ਵਿੱਚ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਬੀਤੇ ਦਿਨੀਂ ਜਿਸ ਵਿੱਚ ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰਪਾਲ ਸਿੰਘ ਹੈਲਥ ਇੰਸਪੈਕਟਰ,ਗਣੇਸ਼ ਦੱਤ, ਬਲਜਿੰਦਰ....
ਐਸ.ਬੀ.ਆਈ. ਆਰਸੇਟੀ ਵੱਲੋਂ ਬਿਊਟੀ ਪਾਰਲਰ ਅਤੇ ਸਿਲਾਈ ਟ੍ਰੇਨਿੰਗ ਉਪਰੰਤ ਸਰਟੀਫਿਕੇਟ ਵੰਡੇ ਗਏ
ਬਰਨਾਲਾ, 29 ਨਵੰਬਰ : ਐਸ.ਬੀ.ਆਈ. ਆਰਸੇਟੀ ਵੱਲੋਂ ਪਿਛਲੇ ਦਿਨਾਂ ਵਿੱਚ ਬਿਊਟੀ ਪਾਰਲਰ ਅਤੇ ਸਿਲਾਈ ਦਾ ਬੈਚ ਸਮਾਪਤ ਹੋਇਆ ਜਿਸ ਵਿੱਚ ਕੋਰਸ ਕੋਆਰਡੀਨੇਟਰ, ਗੁਰਅੰਮ੍ਰਿਤਪਾਲ ਕੌਰ ਅਤੇ ਕੋਰਸ ਟ੍ਰੇਨਰ ਜਸਵੀਰ ਕੌਰ (ਸਿਲਾਈ) ਅਤੇ ਰੀਤੂ ਸ਼ਰਮਾ (ਬਿਊਟੀ ਪਾਰਲਰ) ਨੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਦੌਰਾਨ ਡਾਇਰੈਕਟਰ ਵਿਸ਼ਵਜੀਤ ਮੁਖਰਜੀ ਨੇ ਐਸ.ਬੀ.ਆਈ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਆਉਣ ਵਾਲੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਨੂੰ....
ਉੱਤਰੀ ਭਾਰਤ ਵਿੱਚੋਂ ਤਿੰਨ ਵਾਰ ਬੈਸਟ ਪੌਲੀਟੈਕਨਿਕ ਵਿਜੇਤਾ ਪ੍ਰਿੰਸੀਪਲ ਯਾਦਵਿੰਦਰ ਸਿੰਘ ਅੱਜ ਹੋਣਗੇ ਸੇਵਾ - ਮੁਕਤ
ਬਰਨਾਲਾ, 29 ਨਵੰਬਰ : ਬਾਬਾ ਅੱਤਰ ਸਿੰਘ ਸਰਕਾਰੀ ਪਾਲੀਟੈਕਨੀਕ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ 30 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਪਣੇ ਕਾਰਜਕਾਲ ਦੌਰਾਨ ਉੱਤਰੀ ਭਾਰਤ ਵਿੱਚੋਂ ਤਿੰਨ ਵਾਰ ਬੈਸਟ ਪੌਲੀਟੈਕਨਿਕ ਕਾਲਜ ਦਾ ਖਿਤਾਬ ਆਪਣੇ ਸਬੰਧਿਤ ਕਾਲਜਾਂ ਲਈ ਜਿੱਤਿਆ ਹੈ, ਸਨ 1991 ਚ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਬਤੌਰ ਲੈਕਚਰਾਰ ਅੰਗਰੇਜ਼ੀ ਜੁਆਇੰਨ ਕੀਤਾ। ਉਨ੍ਹਾਂ ਸਨ 2009 ਚ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ....