ਮਾਲਵਾ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ
ਦਮਦਮਾ ਸਾਹਿਬ, 3 ਦਸੰਬਰ : ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਅਤੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ’ਤੇ ਸ਼ੁਰੂ ਕੀਤੀ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਤੀਸਰੇ ਪੜਾਅ ਦੀ ਅਰਦਾਸ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨਾਲ ਸੰਪੂਰਨ ਹੋਈ ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੇ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਨ ਦੀ....
ਜਿ਼ਲ੍ਹੇ ਦੇ ਸਮੂਹ ਬੂਥਾਂ ਤੇ  ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਕਰਨ ਲਈ ਲਗਾਏ ਸਪੈਸ਼ਲ ਕੈਂਪ : ਜਿ਼ਲ੍ਹਾ ਚੋਣ ਅਫਸਰ
ਸ੍ਰੀ ਮੁਕਤਸਰ ਸਾਹਿਬ, 03 ਦਸੰਬਰ : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ। ਇਸੇ ਲੜੀ ਤਹਿਤ ਅੱਜ ਅਤੇ 3 ਦਸੰਬਰ 2023 ਨੂੰ ਜਿਲ੍ਹੇ ਦੇ ਸਾਰੇ ਬੀ ਐਲ ਓ ਆਪਣੇ ਬੂੱਥਾ ਵੋਟਰ ਸੂਚੀਆਂ ਦੀ ਸੁਧਾਈ ਲਈ ਦਾਅਵੇ ਅਤੇ ਇਤਰਾਜ ਪ੍ਰਾਪਤ ਕਰ ਰਹੇ ਹਨ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹੇ ਦੇ ਕੁੱਲ 753 ਪੋਲਿੰਗ ਬੂਥਾਂ....
ਨਸ਼ਿਆਂ ਦੇ ਖਾਤਮੇ ਲਈ ਕੀਤੇ ਜਾ ਰਹੇ ਹਨ ਹਰ ਸੰਭਵ ਯਤਨ : ਗੁਰਮੀਤ ਖੁੱਡੀਆਂ
ਪੁਲਿਸ ਵਿਭਾਗ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਸ਼ਾ ਵਿਰੋਧੀ ਪੈਦਲ ਮਾਰਚ ਤੇ ਸਾਇਕਲ ਰੈਲੀ ਦਾ ਕੀਤਾ ਆਯੋਜਨ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁਡ਼ਨ ਨੂੰ ਕੀਤਾ ਗਿਆ ਪ੍ਰੇਰਤ ਸ੍ਰੀ ਮੁਕਤਸਰ ਸਾਹਿਬ, 03 ਦਸੰਬਰ : ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ....
ਵਿਕਸਿਤ ਭਾਰਤ ਸੰਕਲਪ ਯਾਤਰਾ ਦੁਆਰਾ ਸਰਕਾਰ  ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ 
ਏ.ਡੀ.ਸੀ.(ਵਿਕਾਸ) ਨੇ ਕੀਤਾ ਵਿਕਸਿਤ ਭਾਰਤ ਸੰਕਲਪ ਯਾਤਰਾ ਰੂਟ ਪਲਾਨ ਜਾਰੀ ਮਾਲੇਰਕੋਟਲਾ 03 ਦਸੰਬਰ : ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹੇ ਵਿਚ ਪੇਂਡੂ ਖੇਤਰਾਂ ਲਈ ਇਹ ਸੰਕਲਪ ਯਾਤਰਾ 04 ਦਸੰਬਰ ਤੋਂ 19 ਜਨਵਰੀ 2024 ਤੱਕ ਚਲਾਈ ਜਾਵੇਗੀ। ਇਸ ਯਾਤਰਾ ਨੂੰ ਡਿਪਟੀ ਕਮਿਸ਼ਨਰ ਡਾ ਪੱਲਵੀ ਆਪਣੇ ਦਫ਼ਤਰ ਤੋਂ 04 ਦਸੰਬਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਚੱਲਣ ਵਾਲੀਆਂ....
ਮਲੇਰਕੋਟਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ, ਇੱਕੋ ਸਮੇਂ ਛਾਪੇਮਾਰੀ ਦੌਰਾਨ 17 ਦੋਸ਼ੀ ਗਿ੍ਫ਼ਤਾਰ
ਮਾਲੇਰਕੋਟਲਾ ਜ਼ਿਲ੍ਹਾ ਨਸ਼ਾ ਮੁਕਤ ਬਣਨ ਦੇ ਰਾਹ 'ਤੇ- ਐਸ.ਐਸ.ਪੀ ਮਲੇਰਕੋਟਲਾ, 3 ਦਸੰਬਰ : ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਵੱਲ ਅਹਿਮ ਕਦਮ ਪੁੱਟਦਿਆਂ ਮਾਲੇਰਕੋਟਲਾ ਪੁਲਿਸ ਨੇ ਅੱਜ ਸਵੇਰੇ 12 ਥਾਵਾਂ 'ਤੇ ਛਾਪੇਮਾਰੀ ਕੀਤੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਲੈ ਕੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਰੱਖਣ ਦੇ ਦੋਸ਼ਾਂ ਹੇਠ ਕੁੱਲ 17 ਮੁਲਜ਼ਮਾਂ ਨੂੰ ਫੜਿਆ ਗਿਆ, ਜਿਨ੍ਹਾਂ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਵਿਅਕਤੀ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ....
ਅਮਿੱਟ ਪੈੜਾਂ ਛੱਡ ਗਿਆ ਪੰਜ ਰੋਜ਼ਾ ਕੌਮੀ ਬਾਲ-ਮੇਲਾ, ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਸੰਪੰਨ
ਵੱਖ-ਵੱਖ ਸੂਬਿਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਸਾਰੇ ਰਾਜਾਂ ਦੇ ਬੱਚਿਆਂ ਨੇ ਨਿਸ਼ਾਨੀ ਵਜੋਂ ਲਾਏ ਪੌਦੇ ਲਹਿਰਾਗਾਗਾ 1 ਦਸੰਬਰ : ਇੱਥੇ ਸੀਬਾ ਕੈਂਪਸ ਵਿੱਚ ਚੱਲ ਰਿਹਾ ਦੇਸ਼ ਪੱਧਰੀ ਬਾਲ-ਮੇਲਾ ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਸਫਲਤਾਪੂਰਵਕ ਅਮਿੱਟ ਯਾਦਾਂ ਛੱਡਦਿਆਂ ਸੰਪੰਨ ਹੋ ਗਿਆ। ਪੰਜਵੇ ਦਿਨ ਨੂੰ ਯਾਦਗਾਰੀ ਬਣਾਉਂਦਿਆਂ 20 ਸੂਬਿਆਂ ਦੀਆਂ ਟੀਮਾਂ ਨੇ ਡਾ. ਐਸ. ਐਨ. ਸੂਬਾ ਰਾਓ ਨੂੰ ਸਮਰਪਿਤ ਕੀਤੇ ਬਲਾਕ ‘ਚ ਪੌਦੇ ਲਾਏ। ਕੇਰਲਾ ਦੀ ਟੀਮ ਪੰਜਾਬ ਦੀ ਮਿੱਟੀ ਯਾਦਗਾਰ ਵਜੋਂ ਲੈ ਕੇ ਗਈ। ਅੰਤਿਮ ਸੈਸ਼ਨ....
ਪਿੰਡ ਨੂਰਖੇੜੀਆਂ ਵਿਚ ਸੁਪਰ ਸੀਡਰ ਨਾਲ ਬਜਾਈ ਕਰਨ ਵਾਲੇ ਕਿਸਾਨਾਂ ਨਾਲ ਵਿਸ਼ੇਸ਼ ਮੁਲਾਕਾਤ। 
ਪਟਿਆਲਾ, 02 ਦਸੰਬਰ : ਖ਼ੇਤੀ ਵਿਰਾਸਤ ਮਿਸ਼ਨ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਦੇ ਪ੍ਰੋਜੈਕਟ ਭੂਮੀ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ 50 ਪਿੰਡਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਇਸੇ ਮੁਹਿੰਮ ਦੇ ਤਹਿਤ ਨੂਰਖੇੜੀਆਂ ਪਿੰਡ ਵਿੱਚ ਖ਼ੇਤੀ ਵਿਰਾਸਤ ਮਿਸ਼ਨ ਦੀ ਟੀਮ ਵੱਲੋਂ ਖੇਤਾਂ ਦਾ ਦੌਰਾ ਕੀਤਾ ਗਿਆ। ਨੂਰਖੇੜੀਆਂ ਪਿੰਡ ਦੇ ਵਿਚ ਸੁਪਰਸੀਡਰ ਦੁਆਰਾ ਕਣਕ ਦੀ ਬਿਜਾਈ ਕੀਤੀ ਗਈ,ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੰਢਾਂ ਬਣਾਈਆਂ ਗਈਆਂ ਅਤੇ ਬਿਨਾਂ ਅੱਗ ਲਗਾਏ ਬਿਜਾਈ ਕੀਤੀ ਗਈ। ਅੱਜ ਸੁਪਰਸੀਡਰ....
ਸਿੱਖਿਆ ਮੰਤਰੀ ਬੈਂਸ ਪਹੁੰਚੇ ਹਸਪਤਾਲ, ਜਾਣਿਆ ਸਕੂਲੀ ਬੱਚਿਆਂ ਦਾ ਹਾਲ, ਪ੍ਰਿੰਸੀਪਲ ਕੀਤਾ ਸਸਪੈਂਡ
ਸੰਗਰੂਰ 02 ਦਸੰਬਰ : ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ ਕੰਟੀਨ ਦਾ ਖਾਣਾ ਖਾਣ ਤੋਂ ਬਾਅਦ 60 ਦੇ ਕਰੀਬ ਬੱਚਿਆਂ ਦੀ ਸਿਹਤ ਵਿਗੜ ਗਈ। ਬਿਮਾਰ ਬੱਚਿਆਂ ਨੂੰ ਸੰਗਰੂਰ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਰੂਰ ਦੇ ਹਸਪਤਾਲ ਜਾ ਕੇ ਸਕੂਲੀ ਬੱਚਿਆਂ ਦਾ ਹਾਲ ਚਾਲ ਜਾਣਿਆ। ਇਸ ਮੌਕੇ ਸਿਖਿਆ ਮੰਤਰੀ ਨੇ ਐਕਸ ਤੋਂ ਟਵਿਟ ਕਰਦਿਆਂ ਕਿਹਾ ਕਿ, "ਸੰਗਰੂਰ ਪਹੁੰਚ, ਸਿਵਲ ਹਸਪਤਾਲ 'ਚ ਬਿਮਾਰ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਵਿਦਿਆਰਥੀ ਹੁਣ ਠੀਕ ਹਨ ਅਤੇ....
ਮੁਕਤਸਰ ਵਿੱਚ ਪਿਤਾ ਨੇ ਭਰਾ ਨਾਲ ਮਿਲ ਕੇ ਆਪਣੇ ਪੁੱਤ ਨੂੰ ਮਾਰੀ ਗੋਲੀ, ਕਤਲ ਦਾ ਕੇਸ ਦਰਜ, ਗ੍ਰਿਫ਼ਤਾਰ
ਮੁਕਤਸਰ, 02 ਦਸੰਬਰ : ਮੁਕਤਸਰ ਦੇ ਪਿੰਡ ਧੌਲਾ ਵਿੱਚ ਇੱਕ ਵਿਅਕਤੀ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦਾ ਲੜਕਾ ਨਾਜਾਇਜ਼ ਹੈ। ਪੁਲਿਸ ਨੇ ਮੁਲਜ਼ਮ ਪਿਤਾ ਅਤੇ ਚਾਚੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਲੰਬੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਧੌਲਾ ਵਿੱਚ ਇੱਕ ਨੌਜਵਾਨ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਨੂੰ ਪਰਿਵਾਰ ਵਾਲਿਆਂ ਨੇ ਜ਼ਖਮੀ ਹਾਲਤ 'ਚ ਪਹਿਲਾਂ ਸਿਵਲ....
ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ 40 ਦੇ ਕਰੀਬ ਬੱਚੇ ਹੋਏ ਬਿਮਾਰ
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਸਿੱਖਿਆ ਮੰਤਰੀ ਸੰਗਰੂਰ, 2 ਦਸੰਬਰ : ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ 40 ਦੇ ਕਰੀਬ ਬੱਚਿਆਂ ਦੀ ਹਾਲਤ ਵਿਗੜ ਗਈ ਹੈ। ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਬੱਚਿਆਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਬੱਚਿਆਂ ਦੀ ਹਾਲਤ ਵਿਗੜਨ ਤੋਂ ਬਾਅਦ ਮਾਪਿਆਂ ਨੇ ਸਕੂਲ ਪ੍ਰਸ਼ਾਸਨ 'ਤੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਕੰਟੀਨ ਦਾ ਠੇਕਾ ਵੀ....
ਕੈਪਟਨ ਸੰਧੂ, ਮੁੱਲਾਂਪੁਰ, ਸੇਖੋਂ ਤੇ ਪਮਾਲੀ ਦੀ ਅਗਵਾਈ ਚ ਮਹੀਨਾਵਾਰ ਮੀਟਿੰਗ ਹੋਈ
ਅਗਲੀਆਂ ਮੀਟਿੰਗਾਂ ਜੋਧਾਂ ਤੇ ਸਿੱਧਵਾਂ ਬੇਟ ਹੋਣਗੀਆਂ : ਕੈਪਟਨ ਸੰਧੂ ਮੁੱਲਾਂਪੁਰ ਦਾਖਾ, 2 ਦਸੰਬਰ (ਸਤਵਿੰਦਰ ਸਿੰਘ ਗਿੱਲ) : ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਤੇ ਪ੍ਰਧਾਨ ਲੁਧਿਆਣਾ ਦਿਹਾਤੀ ਕਾਂਗਰਸ ਮੇਜਰ ਸਿੰਘ ਮੁੱਲਾਂਪੁਰ ਦੀ ਹਾਜਰੀ ਵਿੱਚ ਅਤੇ ਦੋਨੋ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਬਲਾਕ ਸਿੱਧਵਾਂ ਬੇਟ ਤੇ ਬਲਾਕ ਮੁੱਲਾਂਪੁਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ ਦੀ ਦੇਖ ਰੇਖ ਹੇਠ ਅੱਜ ਮੁੱਲਾਂਪੁਰ ਦਾਖਾ ਦੇ ਮੁੱਖ ਦਫਤਰ ਵਿੱਚ....
ਡੀ ਸੀ ਨੇ ਮਾਲ ਦਫ਼ਤਰਾਂ ਦੇ ਬੁਨਿਆਦੀ ਅਪਗ੍ਰੇਡ ਕੰਮਾਂ ਦੀ ਸਮੀਖਿਆ ਕੀਤੀ
ਅਧਿਕਾਰੀਆਂ ਨੂੰ ਕੰਮ ਸ਼ੁਰੂ ਕਰਨ ਲਈ ਪ੍ਰਕਿਰਿਆ ਸੰਬੰਧੀ ਰਸਮੀ ਕਰਵਾਈਆਂ ਤੇਜ਼ ਕਰਨ ਲਈ ਕਿਹਾ ਬਨੂੜ, ਮਾਜਰੀ ਅਤੇ ਜ਼ੀਰਕਪੁਰ ਵਿੱਚ ਜਲਦੀ ਹੀ ਸਬ ਤਹਿਸੀਲ ਦਫ਼ਤਰ ਬਣਨਗੇ ਐਸ.ਏ.ਐਸ.ਨਗਰ, 2 ਦਸੰਬਰ : ਜ਼ਿਲ੍ਹੇ ਵਿੱਚ ਮਾਲ ਦਫ਼ਤਰਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ/ਨਵ-ਉਸਾਰੀ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਨੂੰ ਜਲਦੀ ਸ਼ੁਰੂ ਕਰਨ ਸੰਬੰਧੀ ਰਸਮੀ ਕਰਵਾਈਆਂ ਵਿੱਚ ਤੇਜ਼ੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ....
ਵੋਟਰਾਂ ਦੀ ਜਾਗਰੂਕਤਾ ਲਈ ਐਸ.ਡੀ.ਐਮ. ਦਫ਼ਤਰ ਵਿਖੇ ਪ੍ਰਦਰਸ਼ਨੀ ਵਜੋਂ ਲਗਾਈ ਗਈ ਡੈਮੋ ਵੀ.ਵੀ.ਪੈਟ. ਵੋਟਿੰਗ ਮਸ਼ੀਨ
15 ਦਸੰਬਰ ਤੱਕ ਐਸ.ਡੀ.ਐਮ. ਦਫ਼ਤਰ ਸੰਗਰੂਰ ਅਤੇ 16 ਤੋਂ 31 ਦਸੰਬਰ ਤੱਕ ਤਹਿਸੀਲ ਦਫ਼ਤਰ ਭਵਾਨੀਗੜ੍ਹ ਵਿਖੇ ਰੱਖੀ ਜਾਵੇਗੀ ਡੈਮੋ ਮਸ਼ੀਨ: ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਸੰਗਰੂਰ, 2 ਦਸੰਬਰ : ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਉੱਪਰ ਵੋਟਰਾਂ ਨੂੰ ਵੀ.ਵੀ.ਪੈਟ ਮਸ਼ੀਨਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਵਿੱਚ ਲਗਾਤਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਤਹਿਤ ਅੱਜ ਸਬ ਡਵੀਜ਼ਨਲ....
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਦੇ ਪਟਿਆਲਾ ਦਿਹਾਤੀ ਹਲਕੇ ਦੀਆਂ ਵਾਰਡਾਂ 'ਚ ਵਿਕਾਸ ਕਾਰਜਾਂ ਦਾ ਜਾਇਜ਼ਾ
ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦਾ ਚਹੁੰਤਰਫ਼ਾ ਵਿਕਾਸ ਤੇਜੀ ਨਾਲ ਹੋ ਰਿਹਾ ਹੈ ਝਿੱਲ ਦਾ ਆਮ ਆਦਮੀ ਕਲੀਨਿਕ ਪੰਜਾਬ ਦਾ ਮਾਡਲ ਆਮ ਆਦਮੀ ਕਲੀਨਿਕ ਬਣੇਗਾ ਪਟਿਆਲਾ, 2 ਦਸੰਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਝਿੱਲ ਵਿਖੇ ਬਣਾਇਆ ਗਿਆ ਆਮ ਆਦਮੀ ਕਲੀਨਿਕ ਇੱਕ ਮਾਡਲ ਆਮ ਆਦਮੀ ਕਲੀਨਿਕ ਬਣੇਗਾ ਤੇ ਇਸੇ ਤਰਜ 'ਤੇ ਬਾਕੀ ਪੰਜਾਬ ਦੇ ਕਲੀਨਿਕ ਵਿਕਸਤ ਕੀਤੇ ਜਾਣਗੇ। ਉਹ ਅੱਜ ਇੱਥੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਤੇ ਹੋਰ....
ਮਾਈ ਗੋਦੜੀ ਸਾਹਿਬ ਵਿਚ ਸੀਵਰੇਜ ਦੀ ਸਮੱਸਿਆ ਤੋਂ ਮਿਲੇਗੀ ਨਿਜਾਤ- ਐਮ.ਐਲ.ਏ ਫਰੀਦਕੋਟ
10.38 ਲੱਖ ਰੁਪਏ ਦੀ ਲਾਗਤ ਨਾਲ ਪਾਈ ਜਾਵੇਗੀ ਸੀਵਰੇਜ਼ ਪਾਈਪਲਾਈਨ 15 ਦਿਨਾਂ ਵਿੱਚ ਕੰਮ ਸ਼ੁਰੂ ਕਰ ਕੇ ਤਿੰਨ ਮਹੀਨਿਆਂ ਵਿੱਚ ਹੋਵੇਗਾ ਮੁਕੰਮਲ ਫਰੀਦਕੋਟ 02 ਦਸੰਬਰ : ਮਾਈ ਗੋਦੜੀ ਸਾਹਿਬ ਇਲਾਕੇ ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੀ ਸੀਵਰੇਜ਼ ਦੀ ਸਮੱਸਿਆ ਦਾ ਹੁਣ ਪੱਕੇ ਤੌਰ ਤੇ ਹੱਲ ਕਰਨ ਲਈ 10.38 ਲੱਖ ਰੁਪਏ ਦੀ ਲਾਗਤ ਨਾਲ ਇੱਕ ਸੀਵਰੇਜ਼ ਪਾਈਪ ਜਲਦ ਹੀ ਵਿਛਾਈ ਜਾਵੇਗੀ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਐਮ.ਐਲ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਕੰਮ ਨੂੰ ਉਨ੍ਹਾਂ....