- ਯੋਗਾ ਕਸਰਤ ਨਾਲ ਸਭ ਬਿਮਾਰੀਆਂ ਤੋਂ ਮੁਕਤੀ ਪਾਓ :ਅਨਿਲ ਸੇਠੀ
ਮੁੱਲਾਂਪੁਰ ਦਾਖਾ, 21 ਜੂਨ (ਸਤਵਿੰਦਰ ਸਿੰਘ ਗਿੱਲ) : ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਕੈਂਪ ਦਾ ਆਯੋਜਨ ਸਥਾਨਕ ਸਪੋਰਟਸ ਕਮ ਖੇਡ ਪਾਰਕ ਦਾਖਾ ਦੀ ਗਰਾਊਂਡ ਵਿਖੇ ਕੀਤਾ ਗਿਆ। ਇਸ ਯੋਗ ਅਭਿਆਸ ਕੈਂਪ 'ਚ ਯੋਗ ਮਾਹਰ ਅਤੇ ਪਤੰਜਲੀ ਯੋਗ ਸੇਵਾ ਸੰਮਤੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਨਿਲ ਸੇਠੀ ਨੇ ਯੋਗ ਅਭਿਆਸੀਆਂ ਨੂੰ ਸ਼ਰੀਰ ਦੀ ਨਿਰੋਗਤਾ ਲਈ ਜਿੱਥੇ ਵੱਖ ਵੱਖ ਤਰ੍ਹਾਂ ਦੇ ਯੋਗ ਆਸਨ ਕਰਵਾਏ ਉਥੇ ਭਿਆਨਕ ਸ਼ਰੀਰਕ ਬਿਮਾਰੀਆਂ ਨੂੰ ਦੂਰ ਕਰਨ ਲਈ ਯੋਗ ਟਿਪਸ ਵੀ ਦਿੱਤੇ। ਇਸ ਮੌਕੇ ਉਹਨਾਂ ਕਿਹਾ ਕਿ ਸਿਹਤਯਾਬੀ ਲਈ ਬਿਨਾਂ ਦਵਾਈ ਸਿਰਫ ਯੋਗ ਹੀ ਇਕੋ ਇੱਕ ਹੱਲ ਹੈ ਜਿਸ ਰਾਹੀਂ ਬਿਨਾਂ ਕੋਈ ਸਾਇਡ ਇਫੈਕਟ 99 ਫੀਸਦੀ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਹਨਾਂ ਮਿੱਠਾ ਅਤੇ ਤਲੇ ਹੋਏ ਪਦਾਰਥਾਂ ਤੋਂ ਇਲਾਵਾ ਫਾਸਟ ਫੂਡ ਖਾਣ ਤੋਂ ਵਰਜਦਿਆਂ ਹਰੇ ਪੱਤੇ ਵਾਲੀਆਂ ਸਬਜੀਆਂ ਅਤੇ ਹਲਕਾ (ਸਾਦਾ) ਭੋਜਨ ਖਾਣ ਦੀ ਅਪੀਲ ਕੀਤੀ। ਯੋਗ ਦੇ ਅਨੇਕਾਂ ਫਾਇਦਿਆਂ ਤੋਂ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜਿਹੜੀ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ, ਕਗਰਸ (ਓ.ਬੀ.ਸੀ.) ਕੋਆਰਡੀਨੇਟਰ ਕ੍ਰਿਸ਼ਨ ਕੁਮਾਰ ਬਾਵਾ, ਪ੍ਰਿੰ. ਬਲਦੇਵ ਬਾਵਾ, ਰਵੀ ਸਾਗਰ, ਹਰਜੀਤ ਸਿੰਘ ਐੱਸ.ਡੀ.ਓ., ਹਰਬੰਸ ਲਾਲ, ਪੀ.ਐੱਸ. ਬਾਘਾ, ਅੰਤਰਰਾਸ਼ਟਰੀ ਕਬੱਡੀ ਕੋਚ ਸੁੱਖਾ ਦਾਖਾ, ਮਦਨ ਸ਼ਰਮਾ, ਗੁਲਸ਼ਨ ਲੁਥਰਾ, ਸੰਜੀਵ ਢੰਡ, ਮੋਹਿਤ ਗੋਇਲ, ਰੁਚੀ ਗੋਇਲ, ਕੌਂਸਲਰ ਰੁਪਾਲੀ ਜੈਨ, ਕਮਲਜੀਤ ਕੌਰ ਵਲੀਪੁਰ, ਗੁਨਜਨ ਧੂੜੀਆ, ਬਲਜੀਤ ਕੌਰ, ਗੁਰਸ਼ਰਨ ਕੌਰ, ਨਵਦੀਪ ਕੌਰ, ਕੇ. ਸਾਧੂ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ, ਰਾਜੂ ਕੁਮਾਰ, ਰਮਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।