ਡੇਰਾਬਸੀ 21 ਮਾਰਚ : ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਤਹਿਤ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਚੰਡੀਗੜ੍ਹ ਨੇ ਖਾਦੀ ਅਤੇ ਗਰਾਮ ਕਮਿਸ਼ਨ ਅਤੇ ਜਿਲਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਗਰੁੱਪ ਐਫ ਇਨ੍ਰਸ੍ਰਟਿਟਯੂਸ਼ਨ (ਐਸ.ਐਸ.ਜੀ.ਆਈ)ਦੇ ਵਿਹੜੇ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਤੇ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਚੈਅਰਮੈਨ ਇੰਦਰਜੀਤ ਸਿੰਘ ਮਾਨ ਨੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਿਰਕਤ ਕੀਤੀ ਇਸ ਜਾਗਰੂਕਤਾ ਕੈਂਪ ਵਿੱਚ ਸ੍ਰੀ ਦਲਜੀਤ ਸਿੰਘ ਸਿੱਧੂ, ਮੈਂਬਰ ਸਕੱਤਰ, ਡਾਕਟਰ ਦਰਪਨ ਆਹਲੂਵਾਲੀਆ (ਆਈ.ਪੀ.ਐਸ), ਏ.ਐਸ.ਪੀ, ਡੇਰਾਬਸੀ, ਮੋਹਾਲੀ, ਸ੍ਰੀ ਕੁਲਦੀਪ ਸਿੰਘ, ਤਹਿਸੀਲਦਾਰ, ਡੇਰਾਬਸੀ, ਸ੍ਰੀ ਸੁਸ਼ਾਂਤ ਰਾਓ, ਸ਼ਾਖਾ ਮੁਖੀ, ਪੀ.ਐਨ.ਬੀ. ਡੇਰਾਬਸੀ, ਡਾ: ਸੂਰਤੀ ਸ਼ਰਮਾ, ਬੀ.ਐਲ.ਈ.ਓ, ਡੀ.ਆਈ.ਸੀ, ਮੋਹਾਲੀ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਨੌਜਵਾਨ ਖਾਦੀ ਬੋਰਡ ਦੀਆਂ ਸਕੀਮਾਂ ਦਾ ਲਾਹਾ ਲੈ ਕੇ ਆਪਣੇ ਭਵਿੱਖ ਦੇ ਸੁਨਿਹਰਾ ਬਣਾ ਸਕਦੇ ਹਨ। ਉਹਨਾ ਕਿਹਾ ਪੰਜਾਬ ਵਿੱਚ ਨੌਜਵਾਨ ਨੂੰ ਰੋਜਗਾਰ ਨਾ ਮਿਲਣ ਕਰਕੇ ਵਿਦੇਸ਼ਾ ਵਿੱਚ ਧੜਾ ਧੜ ਜਾ ਰਹੇ ਹਲ ਜਾ ਪਰੇਸ਼ਾਨ ਹੋਏ ਨਸ਼ਿਆ ਦੇ ਜਾਲ ਵਿੱਚ ਫਸ ਰਹੇ ਹਨ। ਨੌਜਵਾਨ ਖਾਦੀ ਬੋਰਡ ਤੇ ਸਬਸਿਡੀ ਤੇ ਕਰਜਾ ਪ੍ਰਾਪਤ ਕਰਕੇ ਆਪਣਾ ਕਾਰੋਬਾਰ ਨੂੰ ਵਧਾ ਸਕਦੇ ਹਨ। ਉਹਨਾ ਕਿਹਾ ਕਿ ਖਾਦੀ ਬੋਰਡ ਦੀਆਂ ਸਕੀਮਾ ਬਾਰੇ ਘਰ ਘਰ ਜਾ ਕੇ ਨੌਜਵਾਨਾ ਨੂੰ ਜਾਗਰੂਕਤ ਕੀਤਾ ਜਾਵੇ। ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਚੰਡੀਗੜ੍ਹ ਦੇ ਚੈਅਰਮੈਨ ਇੰਦਰਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਖਾਦੀ ਬੋਰਡ 15% ਤੋ 35% ਤੱਕ ਕਰਜੇ ਤੇ ਸਬਸਿਡੀ ਦਿੰਦਾ ਹੈ। ਉਹਨਾ ਕਿਹਾ ਕਿ ਖਾਦੀ ਬੋਰਡ ਦੀਆਂ ਸਕੀਮਾ ਬਾਰੇ ਜਾਗਰੂਕ ਕਰਨ ਲਈ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਜਾਗਰੂਕ ਕੈਂਪ ਲਗਾਏ ਜਾਣਗੇ। ਉਹਨਾ ਕਿਹਾ ਕਿ ਪੰਜਾਬ ਵਿੱ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਤਹਿਈਆ ਕੀਤਾ ਹੋਇਆ ਹੈ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਹਰ ਹਾਲਤ ਵਿੱਚ ਖਤਮ ਕਰਨਾ ਅਤੇ ਪੰਜਾਬ ਦੀ ਕਿਸਾਨੀ ਅਤੇ ਨੌ-ਜਵਾਨੀ ਨੂੰ ਖੁਸ਼ਹਾਲੀ ਦੀ ਲੀਹ ਤੇ ਲਿਆਉਣਾ ਹੈ। ਉਹਨਾ ਨੇ ਖਾਦੀ ਬੋਰਡ ਵਲੋ ਵੱਖ ਵੱਖ ਪ੍ਰੋਜੈਕਟਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਜਿਹਨਾ ਲਈ ਨੋ-ਜਵਾਨ ਸਬਸਿਡੀ ਤੇ ਕਰਜਾ ਲੈ ਕੇ ਪ੍ਰੋਜੈਕਟ ਲਗਾ ਸਕਦੇ ਹਨ। ਇਸ ਸਬੰਧੀ ਵੱਖ ਵੱਖ ਉਦਮੀਆ ਨੇ ਵੱਖ ਵੱਖ ਪ੍ਰੋਜੈਕਟਾ ਦੇ ਉਤਪਾਦਨ ਦੀ ਪ੍ਰਦਰਸ਼ਨੀ ਵੀ ਲਗਾਈ ਹੋਈ ਸੀ ਅਤੇ ਚੈਅਰਮੈਨ ਇੰਦਰਜੀਤ ਸਿੰਘ ਮਾਨ ਨੇ ਆਏ ਹੋਏ ਮਹਿਮਾਨਾ ਦਾ ਮਾਨ ਸਨਮਾਨ ਕੀਤਾ। ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਸੁਪਰਡੰਟ ਸ੍ਰੀ ਦਵਿੰਦਰ ਸਿੰਘ ਨੇ ਆਪਣੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆ ਖਾਦੀ ਬੋਰਡ ਦੀ ਵੱਖ ਵੱਖ ਸਕੀਮਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸਟੇਜ਼ ਸਕੱਤਰ ਦੀ ਜਿੰਮੇਵਾਰੀ ਸ੍ਰੀ ਕਰਵਲਜੀਤ ਸਿੰਘ, ਚੈਅਰਮੈਨ ਸ੍ਰੀ ਸੁਖਮਨੀ ਗਰੁੱਪ ਐਫ ਇਨ੍ਰਸ੍ਰਟਿਟਯੂਸ਼ਨ (ਐਸ.ਐਸ.ਜੀ.ਆਈ), ਸ੍ਰੀ ਦਮਨਜੀਤ ਸਿੰਘ, ਡਾਇਰੈਕਟਰ, (ਐਸ.ਐਸ.ਜੀ.ਆਈ), ਸ੍ਰੀ ਪ੍ਰੋਫੈਸਰ ਰਸ਼ਪਾਲ ਸਿੰਘ, ਮੁੱਖ ਪ੍ਰਬੰਧਕ, (ਐਸ.ਐਸ.ਜੀ.ਆਈ), ਸ੍ਰੀ ਡਾ: ਜੀ. ਐਨ. ਵਰਮਾ, ਪ੍ਰਿੰਸੀਪਲ, (ਐਸ.ਐਸ.ਜੀ.ਆਈ), ਸ੍ਰੀ ਡਾ: ਮੁਕੇਸ਼ ਵਰਮਾ, ਡੀਨ ਅਕਾਦਮਿਕ, (ਐਸ.ਐਸ.ਜੀ.ਆਈ), ਨੇ ਬਾਖੂਬੀ ਨਿਭਾਈ।