ਬਠਿੰਡਾ, 8 ਜੂਨ : ਪੰਜਾਬ ਸਰਕਾਰ ਵੱਲੋ ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਰਾਈਟ ਟੂ ਬਿਜਨਿਸ ਐਕਟ 2020 ਅਧੀਨ ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਇਨ ਪ੍ਰਿਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ, ਜਿਸ ਅਨੁਸਾਰ ਯੂਨਿਟ ਆਪਣਾ ਕੰਮ ਤੁਰੰਤ ਤੋ ਸ਼ੁਰੂ ਕਰ ਸਕਦੀ ਹੈ। ਇਹ ਜਾਣਕਾਰੀ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ 15 ਦਿਨਾਂ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ 27 ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਅਪਰੂਵਲਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਐਕਟ ਅਧੀਨ ਫੋਕਲ ਪੁਆਇੰਟਾਂ ਵਿੱਚ ਲੱਗਣ ਵਾਲੀ ਇਕਾਈ ਨੂੰ ਤਿੰਨ ਕੰਮ ਵਾਲੇ ਦਿਨਾਂ ਦੇ ਵਿੱਚ ਤੇ ਬਾਹਰ ਲੱਗਣ ਵਾਲੀਆਂ ਇਕਾਈਆਂ ਨੂੰ ਪੰਦਰਾਂ ਕੰਮ ਵਾਲੇ ਦਿਨਾਂ ਵਿੱਚ ਇੰਨ ਪ੍ਰਿਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ।