ਡੇਰਾਬੱਸੀ, 22 ਮਾਰਚ : ਡੇਰਾਬਸੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੈਂਸਰ ਦੀ ਸਟੇਜ 2 ਦੀ ਸਰਜਰੀ ਕਰਵਾਉਣ ਲਈ ਨਵਜੋਤ ਕੌਰ ਸਿੱਧੂ ਅੱਜ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ 1 ਅਪ੍ਰੈਲ ਤੱਕ ਹੋ ਸਕਦੀ ਹੈ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਧੇ। ਇਸ ਦੌਰਾਨ ਉਹਨਾਂ ਨੇ ਅੰਮ੍ਰਿਤਪਾਲ ਮਾਮਲੇ ‘ਤੇ ਵੀ ਆਪਣਾ ਪ੍ਰਤੀਕਰਮ ਦਿੱਤਾ। ਨਵਜੋਤ ਕੌਰ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਹਾਂ, ਜੋ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।