ਰਾਏਕੋਟ (ਚਰਨਜੀਤ ਸਿੰਘ ਬੱਬੂ) : ਮੰਦਰ ਐਕਟ ਦੀ ਮੰਗ ਨੂੰ ਲੈ ਕੇ ਅੱਜ ਸਥਾਨਕ ਮੰਦਰ ਸਿਵਾਲਾ ਖਾਮ (ਤਲਾਬ ਵਾਲਾ) ਵਿੱਚ ਟੀਮ ਮੰਦਰ ਐਕਟ ਦੀ ਇੱਕ ਮੀਟਿੰਗ ਸੰਸਥਾ ਦੇ ਚੇਅਰਮੈਨ ਮਹੰਤ ਸ੍ਰੀ ਰਵੀ ਕਾਂਤ ਮੁਨੀ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਵਾਮੀ ਸ੍ਰੀ ਅਮਰੇਸ਼ਵਰ ਜੀ (ਮੋਗੇ ਵਾਲੇ) ਵੀ ੳਚੇਚੇ ਤੌਰ ਤੇ ਹਾਜ਼ਰ ਹੋਏ। ਉਨਾਂ ਤੋਂ ਇਲਾਵਾ ਸੂਬਾ ਸੰਯੋਜ਼ਕ ਮਨੋਜ ਕੁਮਾਰ ਨੰਨਾ , ਸਵਾਮੀ ਸ੍ਰੀ ਭਾਗਵਤ ਦਾਸ ਤੋਂ ਇਲਾਵਾ ਜੱਥੇਬੰਦੀ ਦੇ ਹੋਰ ਕਈ ਆਗੂਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਮੀਟਿੰਗ ’ਚ ਪੁੱਜੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਨਾਤਨ ਧਰਮ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ ਵਟਾਂਦਰਾਂ ਕਰਦਿਆਂ ਹਿੰਦੂ ਮੰਦਰਾਂ ਦੀ ਮੁਕਤੀ ਅਤੇ ਉੱਥਾਨ ਲਈ ਸ਼ੁਰੂ ਕੀਤੇ ਗਏ ਮੰਦਰ ਮੁਕਤੀ ਅਭਿਆਨ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਮੰਦਰ ਐਕਟ ਬਣਾਉਣ ਦੀ ਆਪਣੀ ਪੁਰਾਣੀ ਮੰਗ ਦੋਹਰਾਈ ਗਈ। ਇਸ ਮੌਕੇ ਬੁਲਰਿਆਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਜੱਥੇਬੰਦੀ ਦੇ ਆਗੂਆਂ ਨੂੰ ਸਰਕਾਰ ਬਣਨ ਤੋਂ ਬਾਅਦ ਮੰਦਰ ਐਕਟ ਨੂੰ ਪਾਸ ਕਰਵਾਉਣ ਦਾ ਭਰੋਸਾ ਦਿੱਤਾ ਸੀ। ਜੋ ਕਿ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਧਾਰਮਿਕ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੰਦਰ ਐਕਟ ਪਾਸ ਨਾਂ ਕੀਤਾ ਤਾਂ ਉਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੀ ਇਸ ਵਾਅਦਾ ਖ਼ਿਲਾਫ਼ੀ ਬਾਰੇ ਪ੍ਰਚਾਰ ਕਰਨਗੇ। ਇਸ ਮੌਕੇ ਜੱਥੇਬੰਦੀ ਦੀ ਸੂਬਾ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿੱਚ ਵਿਜੇ ਸਿੰਘ ਭਾਰਦਵਾਜ਼ ਅਤੇ ਸਵਾਮੀ ਸੂਰਿਆ ਸਤੀਸ਼ ਨੂੰ ਸਰਪ੍ਰਸਤ, ਮਹੰਤ ਰਵੀ ਕਾਂਤ ਮੁਨੀ ਨੂੰ ਚੇਅਰਮੈਨ, ਮਨੋਜ ਕੁਮਾਰ ਨੰਨਾਂ ਸੂਬਾ ਕਨਵੀਨਰ, ਸਵਾਮੀ ਭਗਤ ਦਾਸ, ਸਵਾਮੀ ਅਮਰੇਸ਼ਵਰ ਦਾਸ, ਸਤਪਾਲ ਸ਼ਰਮਾਂ, ਦਰਸ਼ਨ ਗਰਗ ਬਰਨਾਲਾ, ਪ੍ਰਵੀਨ ਸ਼ਰਮਾਂ, ਇੰਦਰਪਾਲ ਗੋਲਡੀ ਰਾਏਕੋਟ, ਸੰਦੀਪ ਜਿੰਦਲ, ਸਮੀਰ ਸ਼ਰਮਾਂ, ਬਿ੍ਰਜੇਸ਼ ਅੱਗਰਵਾਲ ਆਦਿ ਨੂੰ ਕਮੇਟੀ ਮੈਂਬਰ ਵਜ਼ੋਂ ਲਿਆ ਗਿਆ। ਇਸ ਤੋਂ ਇਲਾਵਾ ਰਪਿਲ ਗਰਗ ਨੂੰ ਰਾਏਕੋਟ ਹਲਕੇ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਨੀ ਸ਼ਰਮਾਂ, ਮਨੀਸ਼ ਵਰਮਾਂ, ਅਖਿਲ ਚੋਪੜਾ, ਸੁਮਤਿ ਕੁਮਾਰ, ਰੋਹਿਤ ਅਰੋੜਾ, ਅਰੁਣ ਕੁਮਾਰ ਜੋਸ਼ੀ, ਤਰਲੋਕ ਜੁਨੇਜਾ, ਡਾ. ਪ੍ਰਵੀਨ ਅੱਗਰਵਾਲ, ਸਤਪਾਲ ਪ੍ਰੇਮ ਸਾਬਕਾ ਕੌਂਸਲ, ਸੁਨੀਲ ਸੂਦ, ਸੰਜੇ ਨਾਇਕ, ਸੁਨੀਲ ਸ਼ਰਮਾਂ, ਜੈ ਪ੍ਰਕਾਸ਼, ਮਦਨਲਾਲ, ਮੰਗਤ ਰਾਏ ਵਰਮਾਂ, ਸੁਸ਼ੀਲ ਨਾਰੰਗ, ਨੰਦ ਕਿਸ਼ੋਰ, ਪੰਡਤ ਮਹਿੰਦਰ ਕੁਮਾਰ, ਡਾ. ਸਿਕੰਦਰ ਵਰਮਾਂ, ਰਾਜੀ ਵਰਮਾਂ, ਨਰੇਸ਼ ਸ਼ਰਮਾਂ, ਪ੍ਰਧਾਨ ਹੁਕਮ ਚੰਦ ਗੋਇਲ, ਅਨਿਲ ਸ਼ਰਮਾਂ, ਰਾਜ ਚੋਪੜਾ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਸ਼ਾਮਲ ਸਨ।