ਮੁੱਲਾਂਪੁਰ ਦਾਖਾ 5 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਸਮਾਜਿਕ ਜੱਥੇਬੰਦੀ ਬੇਗਮਪੁਰਾ ਟਾਈਗਰ ਫੋਰਸ ਲੁਧਿਆਣਾ ਦੇ ਆਗੂਆਂ ਪ੍ਰਧਾਨ ਗੁਰਮੀਤ ਸਿੰਘ ਪਮਾਲ, ਸੁਖਵਿੰਦਰ ਸਿੰਘ ਬੁਢੇਲ ਆਦਿ ਨੇ ਮਾਨਯੋਗ ਡੀ.ਐਸ.ਪੀ. ਦਾਖਾ ਨੂੰ ਮੰਗ ਦਿੰਦਿਆਂ ਬੂਹੇ ਬਾਰੀਆਂ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਅਤੇ ਲੇਖਕ ਜਗਦੀਪ ਵੜਿੰਗ ਵਲੋਂ ਐਸ.ਸੀ. ਸਮਾਜ ਨੂੰ ਨੀਵਾਂ ਦਿਖਾ ਕੇ ਸਭ ਦੇ ਰਹਿਬਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸਰੂਪ ਲਗਾ ਕੇ ਤੌਹੀਨ ਕਰਨ ਵਾਲਿਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਆਗੂਆਂ ਕਿਹਾ ਕਿ ਫਿਲਮ ਵਾਲਿਆਂ ਵਲੋਂ ਅਜਿਹਾ ਕਰਨ ਕਰਕੇ ਐਸ.ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।ਪ੍ਰਧਾਨ ਪਮਾਲ ਨੇ ਕਿਹਾ ਕਿ ਇਹ ਲੋਕ ਵਿਦੇਸ਼ਾਂ ਚ ਬਹਿ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ, ਪਰ ਬੇਗਮਪੁਰਾ ਟਾਈਗਰ ਫੋਰਸ ਅਜਿਹੇ ਲੋਕਾਂ ਦੇ ਮਾਹੌਲ ਖਰਾਬ ਕਰਨ ਦੇ ਮਨਸੂਬੇ ਹਰਗਿਜ ਸਫਲ ਨਹੀਂ ਹੋਣ ਦੇਵੇਗੀ।ਆਗੂਆਂ ਮੰਗ ਕੀਤੀ ਕਿ ਫਿਲਮ ਬੂਹੇ ਬਾਰੀਆਂ ਦੀ ਟੀਮ ਖਿਲਾਫ ਐਸ.ਸੀ. ਐਸ.ਟੀ. ਐਕਟ ਅਧੀਨ ਮੁਕੱਦਮੇ ਦਰਜ ਕਰਕੇ ਐਫ.ਆਈ.ਆਰ. ਦਰਜ ਕੀਤੀ ਜਾਵੇ।ਜੱਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਉਹ ਪੰਜਾਬ ਚ ਇਸ ਫਿਲਮ ਨੂੰ ਬੈਨ ਕਰੇ।ਇਸ ਮੌਕੇ ਸਿਕੰਦਰ ਸਿੰਘ ਚੀਮਾ ਥਾਣਾ ਮੁਖੀ ਦਾਖਾ, ਦਲਜੀਤ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਚਮਕੌਰ ਸਿੰਘ, ਸੋਹਣ ਸਿੰਘ, ਪ੍ਰਗਟ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ।