ਲੁਧਿਆਣਾ, 30 ਦਸੰਬਰ: ਨਗਰ ਨਿਗਮ ਲੁਧਿਆਣਾ ਨੇ ਵਸਨੀਕਾਂ ਨੂੰ ਸਮੇਂ ਸਿਰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ ਕਿਉਂਕਿ 31 ਦਸੰਬਰ, 2022 ਮੌਜੂਦਾ ਵਿੱਤੀ ਸਾਲ (2022-23) ਲਈ ਬਿਨਾਂ ਕਿਸੇ ਜੁਰਮਾਨੇ ਦੇ ਟੈਕਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਹੈ। ਵਸਨੀਕਾਂ ਦੀ ਸਹੂਲਤ ਦੇ ਉਦੇਸ਼ ਨਾਲ, ਨਗਰ ਨਿਗਮ ਨੇ ਸ਼ਨੀਵਾਰ (31 ਦਸੰਬਰ) ਨੂੰ ਚਾਰੇ ਜ਼ੋਨਲ ਦਫਤਰਾਂ ਵਿੱਚ ਸੁਵਿਧਾ ਕੇਂਦਰਾਂ ਨੂੰ ਕੰਮ ਦੇ ਸਮੇਂ ਦੌਰਾਨ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਹੈ। ਵਸਨੀਕਾਂ ਨੂੰ 1 ਜਨਵਰੀ, 2023 ਤੋਂ 31 ਮਾਰਚ, 2023 ਤੱਕ ਟੈਕਸ ਅਦਾ ਕਰਨ 'ਤੇ 10 ਪ੍ਰਤੀਸ਼ਤ ਜੁਰਮਾਨਾ ਅਦਾ ਕਰਨਾ ਪਵੇਗਾ। 31 ਮਾਰਚ, 2023 ਤੋਂ ਬਾਅਦ, ਜੁਰਮਾਨਾ ਵ`ਧ ਕੇ 20 ਪ੍ਰਤੀਸ਼ਤ ਹੋ ਜਾਵੇਗਾ ਅਤੇ ਵਸਨੀਕਾਂ ਨੂੰ 18 ਪ੍ਰਤੀਸ਼ਤ ਸਾਲਾਨਾ ਵਿਆਜ VI ਅਦਾ ਕਰਨਾ ਪਏਗਾ। ਨਗਰ ਨਿਗਮ ਕੋਲ ਉਪਲਬਧ ਜਾਇਦਾਦਾਂ ਦੇ ਰਿਕਾਰਡ ਦੇ ਅਨੁਸਾਰ, ਸ਼ਹਿਰ ਵਿੱਚ 34300 ਤੋਂ ਵੱਧ ਜਾਇਦਾਦ ਮਾਲਕਾਂ ਨੇ ਚਾਲੂ ਵਿੱਤੀ ਸਾਲ (2022-23) ਲਈ ਅਜੇ ਤੱਕ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ। ਇਨ੍ਹਾਂ ਮਾਲਕਾਂ ਨੂੰ 31 ਦਸੰਬਰ (ਸ਼ਨੀਵਾਰ) ਤੱਕ ਟੈਕਸ ਅਦਾ ਨਾ ਕਰਨ 'ਤੇ ਜੁਰਮਾਨਾ ਭਰਨਾ ਪਵੇਗਾ। ਕਾਰਜਕਾਰੀ ਨਗਰ ਨਿਗਮ ਕਮਿਸ਼ਨਰ, ਆਦਿਤਿਆ ਡਚਲਵਾਲ ਨੇ ਵਸਨੀਕਾਂ ਨੂੰ ਜ਼ੁਰਮਾਨੇ ਤੋਂ ਬਚਣ ਲਈ ਪ੍ਰਾਪਰਟੀ ਟੈਕਸ ਸਮੇਂ ਸਿਰ ਅਦਾ ਕਰਨ ਦੀ ਅਪੀਲ ਕੀਤੀ। ਵਸਨੀਕਾਂ ਤੋਂ ਇਕੱਠੇ ਕੀਤੇ ਟੈਕਸ ਦੀ ਵਰਤੋਂ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਵਿਕਾਸ ਕਾਰਜਾਂ ਲਈ ਕੀਤੀ ਜਾਂਦੀ ਹੈ।
(ਉਪ-ਸਿਰਲੇਖ) ਲੰਬੀਆਂ ਕਤਾਰਾਂ ਤੋਂ ਬਚੋ, ਆਨਲਾਈਨ ਟੈਕਸ ਦਾ ਭੁਗਤਾਨ ਕਰੋ:
ਕਾਰਜਕਾਰੀ ਨਗਰ ਨਿਗਮ ਕਮਿਸ਼ਨਰ, ਆਦਿਤਿਆ ਡਚਲਵਾਲ ਨੇ ਦੱਸਿਆ ਕਿ ਨਗਰ ਨਿਗਮ ਜ਼ੋਨਲ ਸੁਵਿਧਾ ਕੇਂਦਰਾਂ ਵਿੱਚ ਟੈਕਸ ਦਾ ਭੁਗਤਾਨ ਕਰਨ ਤੋਂ ਇਲਾਵਾ, ਨਿਵਾਸੀ ਲੰਬੀਆਂ ਕਤਾਰਾਂ ਵਿੱਚ ਖੜ੍ਹਨ ਤੋਂ ਬਚਣ ਲਈ - mcludhiana.gov.in 'ਤੇ ਆਨਲਾਈਨ ਵੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਨਿਵਾਸੀ ਨਿਯਮਿਤ ਅੱਪਡੇਟ ਪ੍ਰਾਪਤ ਕਰਨ ਲਈ ਨਗਰ ਨਿਗਮ ਲੁਧਿਆਣਾ ਨੂੰ ਫੇਸਬੁੱਕ (Municipal Corporation Ludhiana) ਅਤੇ ਇੰਸਟਾਗ੍ਰਾਮ (mcludhiana_official) 'ਤੇ ਫਾਲੋ ਕਰ ਸਕਦੇ ਹਨ। ਆਨਲਾਈਨ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਸੋਸ਼ਲ ਮੀਡੀਆ ਨੈੱਟਵਰਕਾਂ 'ਤੇ ਵੀ ਸਾਂਝਾ ਕੀਤਾ ਗਿਆ ਹੈ।