ਪੰਜਾਬ ਦੀ ਸਾਂਤੀ ਨੂੰ ਲਾਬੂ ਲਾਉਣ ਦੀ ਨੀਹ ਸਾਬਕਾ ਮੁੱਖ ਮੰਤਰੀ ਬਾਦਲ ਦੇ ਰਾਜ ਤੋ ਰੱਖੀ ਗਈ ਸੀ : ਸਾਬਕਾ ਵਿਧਾਇਕ ਬੈਸ 

ਲੁਧਿਆਣਾ, 22 ਮਾਰਚ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਪੰਜਾਬੀਆਂ ਦੇ ਨਾਮ ਤੇ ਇਕ ਚਿੱਠੀ ਲਿਖੀ ਹੈ, ਜਿਸ ਵਿਚ ਜ਼ਿਕਰ ਕੀਤਾ ਕਿ ਸ. ਬਾਦਲ ਨੇ ਆਪਣੇ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿਣ ਸਮੇ ਪੰਜਾਬ ਅਤੇ ਪੰਥ ਨਾਲ ਕੋਈ ਸ਼ਾਜਿਸ਼ ਨਹੀ ਘੜੀ। ਉਨਾਂ ਲਿਖਿਆ ਕਿ ਉਨਾਂ ਮੁੱਖ ਮੰਤਰੀ ਹੁੰਦੇ ਸਮੇ ਸਮੇ ਤੇ ਸੂਬੇ ਵਿਚ ਸਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ।ਸ ਬਾਦਲ ਵੱਲੋ ਪੰਜਾਬੀਆਂ ਦੇ ਨਾਮ ਤੇ ਲਿਖੀ ਚਿੱਠੀ ਸਬੰਧੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਸ ਨੇ ਕਿਹਾ ਕੇ ਪੰਜਾਬ ਦੀ ਸਾਂਤੀ ਨੂੰ ਲਾਬੂ ਲਾਉਣ ਦੀ ਨੀਹ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ ਸਿੰਘ ਬਾਦਲ ਦੇ ਰਾਜ ਤੋ ਰੱਖੀ ਗਈ ਸੀ। ਉਨਾਂ ਬਾਦਲ ਦੇ ਰਾਜ ਵਿਚ ਵੱਡੀਆਂ ਘਟਨਾ ਦਾ ਜਿਕਰ ਕਰਦੇ ਕਿਹਾ ਕਿ 1978 ਵਿਚ ਸ੍ਰੀ ਅਮਿੰਤਸਰ ਵਿਚ ਨਿਰੰਕਾਰੀ ਕਾਂਡ ਵਾਪਰਿਆਂ ਜਿਸ ਵਿਚ ਲਗਭਗ ਤਿੰਨ 13 ਸਿੰਘ ਸ਼ਹੀਦ ਹੋਏ, ਕਾਂਡ ਦੇ ਸਾਜਿ਼ਸ ਘੜਤਾ ਨੂੰ ਸ ਬਾਦਲ ਨੇ ਸੁੱਰਖਿਅਤ ਪੰਜਾਬ ਤੋ ਬਹਾਰ ਭੇਜ ਦਿੱਤਾ।ਲੁਧਿਆਣਾ ਵਿਚ 2011 ਵਾਪਰੇ ਆਸੂਤੋਸ ਕਾਂਡ ਵਿਚ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਕੀਤਾ ਗਿਆ।ਉਨਾਂ ਦੱਸਿਆ ਕਿ ਸ ਬਾਦਲ ਆਪਣੇ ਰਾਜ ਵਿਚ ਸਾਂਤੀ ਰੱਖਣ ਦੀਆਂ ਢੀਗਾਂ ਮਾਰ ਰਹੇ ਹਨ। ਪਰ ਇਨਾਂ ਦੇ ਰਾਜ 2014 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ।ਇਨਸਾਫ ਮੰਗਦੀਆਂ ਬੇਦੋਸ਼ੀਆਂ ਸੰਗਤਾਂ ਤੇ ਹਮਲਾ ਕੀਤਾ ਜਿਸ ਕਈ ਸਿੰਘ ਜਖਮੀ ਹੋਏ ਅਤੇ ਦੋ ਸਿੰਘ ਸ਼ਹੀਦ ਹੋਏ।ਸ ਬੈਸ ਨੇ ਕਿਹਾ ਕਿ ਸ ਬਾਦਲ ਆਪਣੇ ਰਾਜ ਵਿਚ ਕਿਹੜੀ ਸਾਂਤੀ ਦੀ ਗੱਲ ਕਰ ਰਹੇ ਹਨ।ਉਨਾਂ ਦੱਸਿਆ ਕਿ ਸ ਬਾਦਲ ਦੀ ਸਰਕਾਰ ਸਮੇ ਲੰਮਾ ਸਮਾਂ ਕੇਦਰ ਨਾਲ ਸਾਝ ਰਹੀ ਪਰ ਪੰਜਾਬ ਹੱਕਾਂ , ਪੰਜਾਬ ਦੇ ਪਾਣੀਆਂ, ਪੰਜਾਬ ਵੱਧ ਅਧਿਕਾਰੀ ਦੇਣ , ਸੂਬੇ ਨੂੰ ਆਪਣੀ ਰਾਜਧਾਨ ਚੰਡੀਗੜ੍ਹ ਦੇਣ ਲਈ ਕਦੇ ਕੇਦਰ ਦਾ ਦਰਵਾਜਾ ਨਹੀ ਖੜਕਾਇਆ। ਬਾਦਲ ਪਰਿਵਾਰ ਨੇ ਕੇਦਰ ਵਿਚ ਭਾਈਵਾਲ ਹੁੰਦੇ ਪੰਜਾਬ ਦੇ ਮੁੱਦਿਆਂ ਦੀ ਥਾਂ ਪਰਿਵਾਰ ਨੂੰ ਕੇਦਰ ਵਿਚ ਕੁਰਸੀ ਦਿਵਾਉਣ ਨੂੰ ਪਹਿਲ ਦਿੱਤੀ।ਸ ਬੈਸ ਨੇ ਦੱਸਿਆ ਕਿ ਬਾਦਲ ਦੀ ਕੇਦਰ ਵਿਚ ਭਾਈਵਾਲ ਹੁੰਦੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਗੱਲ ਨਹੀ ਕੀਤੀ।ਬਾਦਲ ਦੇ ਰਾਜ ਵਿੱਚ ਹੀ ਚਿੱਟੇ ਦੀ ਗੰਦਗੀ ਦਾ ਬੂਟਾ ਪੰਜਾਬ ਚ ਲੱਗਿਆ ਅਤੇ ਨਸ਼ਾ ਮਾਫੀਆ ਸ਼ੁਰੂ ਹੋਇਆ,ਰੇਤਾ ਚੋਰੀ ਕਰ ਕੇ ਰੇਤ ਮਾਫੀਆ ਇਹਨਾ ਦੇ ਰਾਜ ਚ ਸ਼ੁਰੂ ਹੋਇਆ ਸੀ। ਸ ਪ੍ਰਕਾਸ ਸਿੰਘ ਬਾਦਲ ਨੇ ਪਰਿਵਾਰ ਮੋਹ ਵਿਚ ਪੰਜਾਬ , ਪੰਜਾਬੀਆਂ ਅਤੇ ਸਿੱਖਾਂ ਦੇ ਹੱਕਾਂ ਨੂੰ ਦਾਅ ਤੇ ਲਾ ਰੱਖਿਆ।ਸ ਬਾਦਲ ਦੇ ਸਮੇ ਦੇ ਬੀਜੇ ਕੰਢੇ ਅੱਜ ਪੰਜਾਬੀਆਂ ਅਤੇ ਸਿੱਖਾਂ ਨੂੰ ਚੁੱਗਣੇ ਪੈ ਰਹੇ ਹਨ।ਬਾਦਲ ਪਰਿਵਾਰ ਦੇ ਪੈਰਾਂ ਥੱਲੋ ਹੁਣ ਸਿਆਸੀ ਜ਼ਮੀਨ ਖਿਸਕ ਰਹੀ ਹੈ।ਹੁਣ ਬਾਦਲ ਪਰਿਵਾਰ ਤਰਲੋ ਮੱਛੀ ਹੋ ਰਿਹਾ ਹੈ।ਪੰਜਾਬ ਦੇ ਲੋਕ ਹੁਣ ਬਾਦਲ ਪਰਿਵਾਰ ਨੂੰ ਮੂੰਹ ਨਹੀ ਲਾਉਣਗੇ।