ਮੁੱਲਾਂਪੁਰ ਦਾਖਾ 17 ਅਗਸਤ (ਸਤਵਿੰਦਰ ਸਿੰਘ ਗਿੱਲ) : ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸੇਵਾ ਭਾਵਨਾਂ ਦਾ ਜਜਬਾ ਲੈ ਕੇ 22-23 ਸਾਲ ਫੌਜ ਵਿੱਚ ਨੌਕਰੀ ਕਰਨ ਉਪਰੰਤ ਪਿੰਡ ਅੰਦਰ ਸ਼ਾਂਝੇ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਵਾਲਾ ਫੌਜੀ ਜਗਤਾਰ ਸਿੰਘ ਨੇ ਆਪਣੇ ਪਿੰਡ ਰਕਬਾ ਵਿਖੇ ਨਵੀਂ ਪਿਰਤ ਪਾਉਦਿਆਂ ਲੜਕੀ ਪਰਿਵਾਰ ਦਾ ਬੋਝ ਹਲਕਾ ਕਰਦਿਆ ਆਪਣੇ ਲੜਕੇ ਦਾ ਵਿਆਹ ਬਿਨ੍ਹਾਂ ਦਾਜ-ਦਹੇਜ ਤੋਂ ਪਿੰਡ ਅੰਦਰ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ, ਜਿਸਦੀ ਤਾਰੀਫ ਪਿੰਡ ਵਾਸੀ ਕਰ ਰਹੇ ਹਨ। ਫੌਜੀ ਜਗਤਾਰ ਸਿੰਘ ਜੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਪਿੰਡ ਐਤੀਆਣਾ ਦਾ ਰਹਿਣ ਵਾਲਾ ਸੀ, ਪਰ ਹਾਲ ਵਾਸੀ ਪਿੰਡ ਰਕਬਾ ਦਾ ਪੱਕਾ ਵਸਨੀਕ ਹੈ, ਉਸਨੇ ਜਿੱਥੇ ਦੇਸ਼ ਦੀ ਸੇਵਾ ਲਈ 20 ਸਾਲ ਤੋਂ ਵਧੇਰੇ ਦਾ ਸਮਾ ਲਗਾਇਆ ਹੈ, ਉੱਥੇ ਹੀ ਉਹ ਇੱਕ ਨਿੱਜੀ ਕੰਪਨੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ, ਉਸਨੇ ਇਲਾਕੇ ਅੰਦਰ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ ਹੈ, ਜਿਸਦੇ ਚਲਦਿਆਂ ਉਸਨੂੰ ਪਿੰਡ ਐਤੀਆਣੇ, ਰਾਜੋਆਣਾ ਖੁਰਦ, ਬੜੈਚ ਅਤੇ ਤੁਗਲ ਤੋਂ ਭਾਰੀ ਬਹੁਮਤ ਨਾਲ ਲੋਕਾਂ ਨੇ ਬਲਾਕ ਸਮੰਤੀ ਚੁਣਿਆ ਸੀ। ਉਸਨੇ ਚਮਕੌਰ ਦੀ ਗੜੀ ਦੇ ਸ਼ਹੀਦ ਬਾਬਾ ਮਦਨ ਸਿੰਘ ਗੁਰਦੁਆਰਾ ਐਤੀਆਣਾ ਵਿਖੇ ਬਤੌਰ 12-13 ਸਾਲ ਸੇਵਾ ਕੀਤੀ ਹੈ, ਉਸਦਾ ਆਪਣਾ ਮੰਨਣਾ ਹੈ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ, ਇਸ ਲਈ ਉਸਨੇ ਆਪਣੇ ਲੜਕੇ ਗੁਰਵਿੰਦਰ ਸਿੰਘ ਦਾ ਵਿਆਹ ਬੇਟੀ ਜਸਪ੍ਰੀਤ ਕੌਰ ਪੁੱਤਰੀ ਸਵ, ਦਰਸ਼ਨ ਸਿੰਘ ਵਾਸੀ ਬਰਸਾਲ ਨਾਲ ਗੁਰਮਰਿਯਾਦਾ ਅਨੁਸਾਰ ਕੀਤਾ ਹੈ। ਲੜਕੀ ਪਰਿਵਾਰ ਪਾਸੋਂ ਉਸਨੇ ਨਾ ਕੋਈ ਦਾਜ-ਦਹੇਜ ਅਤੇ ਨਾ ਹੀ ਕੋਈ ਹੋਰ ਚੀਜ ਦੀ ਮੰਗ ਕੀਤੀ ਹੈ, ਸਗੋਂ ਉਸਨੇ ਲੜਕੀ ਪਰਿਵਾਰ ਦਾ ਪਾਣੀ ਤੱਕ ਨਹੀਂ ਪੀਤਾ, ਕਿਉਂਕਿ ਲੜਕੀਆਂ ਨੂੰ ਮਾਪਿਆ ਤੇ ਬੋਝ ਸਮਝਿਆ ਜਾਂਦਾ ਹੈ। ਉਹ ਬਰਾਤ ਵਿੱਚ ਪਿਡੋਂ ਸਿਰਫ ਲਾੜੇ ਸਮੇਤ ਛੇ ਵਿਅਕਤੀ ਹੀ ਲੈ ਕੇ ਗਿਆ ਸੀ। ਪਿੰਡ ਬਰਸਾਲ ਤੇ ਰਕਬਾ ਵਾਸੀਆਂ ਨੇ ਫੌਜੀ ਜਗਤਾਰ ਸਿੰਘ ਜੱਗਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਬਰਾਤ ਵਿੱਚ ਜਾਣ ਵਾਲੇ ਸਾਬਕਾ ਸਰਪੰਚ ਭਗਵੰਤ ਸਿੰਘ ਭੰਤਾ, ਪੰਚ ਬਲਜਿੰਦਰ ਸਿੰਘ ਹੈਪੀ, ਸਾਬਕਾ ਸਰਪੰਚ ਗੁਰਮੀਤ ਸਿੰਘ ਐਤੀਆਣਾ, ਕੁਲਦੀਪ ਸਿੰਘ ਦੀਪਾ ਐਤੀਆਣਾ,ਸਰਬਜੀਤ ਸਿੰਘ ਮਾਮਾ ਅਤੇ ਬਿੰਦਰ ਸਿੰਘ ਮੁੱਲਾਂਪੁਰ ਜਦਕਿ ਦੋਹਾਂ ਪਰਿਵਾਰਾਂ ਵੱਲੋਂ ਸ਼ਾਂਝੇ ਰੂਪ ਵਿੱਚ ਬਲਜੀਤ ਸਿੰਘ ਮਨਸੂਰਾਂ, ਕਰਮਜੀਤ ਸਿੰਘ ਕੰਮੋ, ਜਗਤਾਰ ਸਿੰਘ ਈਸੇਵਾਲ ਕੁੜੀ ਦਾ ਮਾਮਾ ਹਾਜਰ ਸੀ।