ਹਰ ਇਕ ਵਿਅਕਤੀ ਨੂੰ ਸਮਾਜਿਕ ਨਿਆ ਮਿਲਣਾ ਚਾਹੀਦਾ ਹੈ : ਨੌਰੰਗ ਸਿੰਘ

ਸ੍ਰੀ ਫ਼ਤਹਿਗੜ੍ਹ ਸਾਹਿਬ, 2 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਹਰ ਇਕ ਵਿਅਕਤੀ ਨੂੰ ਸਮਾਜਿਕ ਨਿਆ ਮਿਲਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਫਾਰ ਵੋਮੈਨ ਹੰਸਾਲੀ ਖੇੜਾ ਵਿਖੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਕੰਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਸਕੱਤਰ ਦੀਪਤੀ ਗੋਇਲ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਫਤਿਹਗੜ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਲਗਾਏ ਗਏ ਮੁਫਤ ਕਾਨੂੰਨੀ ਸੇਵਾਵਾਂ ਕੈਂਪ ਦੇ ਸੰਬੰਧ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਧਰਮ ,ਜਾਤ, ਰੰਗ ਜਾ ਨਸਲ ਤੇ ਅਧਾਰ ਤੇ ਕਿਸੇ ਨਾਲ ਵੀ ਵਿਤਕਰਾ ਕਰਨਾ ਸਮਾਜਿਕ ਅਨਿਆਂ ਦਾ ਪ੍ਰਤੱਖ ਪ੍ਰਮਾਣ ਹੈ ਇਸ ਕਰਕੇ ਸਾਨੂੰ ਧਰਮ, ਜਾਤ ,ਰੰਗ ਜਾਂ ਨਸਲ ਦੇ ਅਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ । ਇਸ ਮੌਕੇ ਤੇ ਉਹਨਾਂ ਨੇ ਜਿਲਾ ਕਾਨੂੰਨੀ ਸੇਵਾਵਾਂ  ਅਥਾਰਟੀ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਵੀ ਜਾਣਕਾਰੀ ਦਿੱਤੀ l ਇਸ ਮੌਕੇ ਤੇ ਸੇਵਾ ਮੁਕਤ ਇੰਸਪੈਕਟਰ ਹਮੀਰ ਸਿੰਘ ਨੇ ਨਸਿਆ ਵਿਰੁੱਧ ਅਤੇ ਰੋਡ ਸੇਫਟੀ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਕਰਮਜੀਤ ਕੌਰ ਨੇ ਜਿਲਾ ਕਾਨੂੰਨੀ ਸੇਵਾਵਾ ਅਥਰਟੀ  ਵੱਲੋਂ ਆਏ ਹੋਏ ਮਹਿਮਾਨਾ ਦਾ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਅਤੇ ਸਨਮਾਨ ਕੀਤਾ l ਇਸ ਮੌਕੇ ਤੇ ਸ੍ਰੀ ਰਾਜੇਸ਼ ਕੁਮਾਰ ਪ੍ਰੈਸ ਸਕੱਤਰ ਆੜਤੀ ਐਸੋਸੀਏਸ਼ਨ ਪੰਜਾਬ, ਸੁਰਜੀਤ ਸਿੰਘ ਸਾਧੂਗੜ ਅਤੇ ਅਮਰਿੰਦਰ ਸਿੰਘ  ਸਮੇਤ ਕਾਲਜ ਦਾ ਸਟਾਫ ਮੌਜੂਦ ਸੀ