ਫਰੀਦਕੋਟ 23 ਜੂਨ : ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਪਾਣੀ ਦੀ ਬੱਚਤ ਤਹਿਤ ਰੱਖੀ ਗਈ ਖੇਤੀ-ਅਧਿਕਾਰੀਆਂ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਸਾਨ ਭਰਾਵਾਂ ਨੂੰ ਬਹੁਤ ਜਰੂਰੀ ਅਪੀਲ ਕਰਦਿਆ ਦੱਸਿਆ ਕਿ ਪੰਜਾਬ ਵਿਚ ਧਰਤੀ ਦੇ ਹੇਠਲੇ ਪਾਣੀ ਬਹੁਤ ਡੂੰਘੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਜਾਂ ਤਾ ਨਰਮਾਂ, ਮੂੰਗੀ, ਮੱਕੀ, ਮੋਟੇ ਅਨਾਜ ਵਗੈਰਾ ਦੀ ਬਿਜਾਈ ਕੀਤੀ ਜਾਵੇ ਜਾ ਝੋਨੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਜਾਵੇ। ਸਿੱਧੀ ਬਿਜਾਈ ਨਾਲ ਪਾਣੀ ਅਤੇ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਝਾੜ ਵੱਧਦਾ ਹੈ, ਜਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਕਣਕ ਦਾ ਵੀ ਝਾੜ ਵੱਧਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ 25 ਜੂਨ ਤੱਕ agrimachineingpb.com ਪੋਰਟਲ ਤੇ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਹੁਣ ਝੋਨੇ ਦੀ ਕਿਸਮ ਪੀ.ਆਰ-126 ਅਤੇ ਬਾਸਮਤੀ ਦੀਆ ਕਿਸਮਾਂ ਦੀ ਬਿਜਾਈ ਨੂੰ ਪਹਿਲ ਦੇਣ। ਉਨ੍ਹਾਂ ਝੋਨੇ ,ਬਾਸਮਤੀ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਕਿਹਾ ਕਿ ਕਿਸਾਨ ਘੱਟ ਸਮਾਂ ਅਤੇ ਘੱਟ ਪਰਾਲੀ ਵਾਲੀਆ ਕਿਸਮਾਂ ਜਿਵੇ ਪੀ.ਆਰ-126 ਦੀ ਬਿਜਾਈ ਕਰਨ। ਸਹਿਕਾਰੀ ਸਭਾਵਾ, ਪੰਚਾਇਤਾਂ ਅਤੇ ਕਿਸਾਨ ਗਰੁੱਪਾਂ ਕੋਲ ਸਬਸਿਡੀ ਵਾਲੀ ਬਹੁਤ ਮਸ਼ੀਨਰੀ ਉਪਲੱਬਧ ਹੈ।ਉਨ੍ਹਾਂ ਕਿਹਾ ਕਿ ਜੇਕਰ ਹੋਰ ਮਸ਼ਿਨਰੀ ਦੀ ਲੌੜ ਹੋਵੇ ਤਾ 20 ਜੁਲਾਈ ਤੱਕ ਆਪਣੀ ਅਰਜੀ ਪੋਰਟਲ ਤੇ ਦੇ ਸਕਦੇ ਹਨ। ਕੰਬਾਈਨਾਂ ਤੇ ਲੱਗਣ ਵਾਲੇ ਸੁਪਰ ਐੱਸ.ਐਮ. ਦੀ ਵਰਤੋ ਹਰ ਹਾਲਤ ਕੀਤੀ ਜਾਵੇਗੀ ਤਾ ਜੋ ਉਸ ਤੋ ਬਾਦ ਕਣਕ ਦੀ ਬਿਜਾਈ ਜੀਰੋ-ਟਿੱਲ ,ਹੈਪੀ-ਸੀਡਰ ਅਤੇ ਸੁਪਰ ਸੀਡਰ ਨਾਲ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਸਾਲ ਪਰਾਲੀ ਨੂੰ ਅੱਗ ਨਹੀ ਲੱਗਣ ਦਿੱਤੀ ਜਾਵੇਗੀ।