- ਬਾਹਰੋਂ ਮੱਕੀ ਲਿਆ ਕੇ ਸੁਕਾਉਣ ਵਾਲਿਆਂ ਖਿਲਾਫ ਹੋਵੇਗਾ ਜੁਰਮਾਨਾ : ਚੇਅਰਮੈਨ ਸੇਖੋਂ
ਮੁੱਲਾਂਪੁਰ ਦਾਖਾ, 23 ਜੂਨ (ਸਤਵਿੰਦਰ ਸਿੰਘ ਗਿੱਲ) : ਸਥਾਨਕ ਕਸਬੇ ਦੀ ਮੁੱਖ ਮੰਡੀਂ ਸਮੇਤ ਸਵੱਦੀ ਮੰਡੀਂ ਵਿੱਚ ਵੀ ਬਾਹਰੋਂ ਲਿਆ ਕੇ ਮੱਕੀ ਸੁਕਾਉਣ ਵਾਲਿਆਂ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਜਿਸ ਕਰਕੇ ਅੱਕੇ ਹੋਏ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਨੇਕ ਸਿੰਘ ਸੇਖੋਂ ਨੂੰ ਮੰਗ ਪੱਤਰ ਦੇ ਕੇ ਕਿਸਾਨਾਂ ਨੇ ਆਪਣਾ ਦੁਖੜਾ ਰੋਇਆ ਕਿ ਉਨ੍ਹਾਂ ਦੀ ਮੱਕੀ ਨੂੰ ਨਾ ਤਾਂ ਸੁਕਾਉਣ ਨੂੰ ਮੰਡੀਂ ਵਿੱਚ ਕੋਈ ਜਗ੍ਹਾ ਮਿਲਦੀ ਹੈ ਤੇ ਨਾ ਹੀ ਗਿੱਲੀ-ਸੁੱਕੀ ਮੱਕੀ ਦਾ ਸਹੀ ਭਾਅ ਲੱਗ ਰਿਹਾ ਹੈ। ਚੇਅਰਮੈਨ ਸੇਖੋਂ ਨੇ ਸਖਤ ਸਬਦਾਂ ਵਿੱਚ ਤਾੜਨਾਂ ਕਰਦਿਆ ਮਾਰਕੀਟ ਕਮੇਟੀ ਦੇ ਸੈਕਟਰੀ ਜਸਜੀਤ ਸਿੰਘ ਰਾਏ ਤੇ ਹੋਰ ਮੰਡੀਂ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਨਜਾਇਜ ਤੌਰ ’ਤੇ ਮੰਡੀਂ ਦੇ ਫੜ੍ਹ ਦਾ ਇਸਤੇਮਾਲ ਕਰ ਰਿਹਾ ਹੈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮਾਰਕੀਟ ਕਮੇਟੀ ਦੇ ਸੈਕਟਰੀ ਨੇ ਤੁਰੰਤ ਦੋ ਫਰਮਾਂ ਖਿਲਾਫ ਕਾਰਵਾਈ ਕਰਦਿਆ ਜੁਰਮਾਨਾ ਠੋਕ ਦਿੱਤਾ ਅਤੇ ਅੱਗੇ ਤੋਂ ਬਾਹਰੋਂ ਮੱਕੀ ਲਿਆ ਕੇ ਫੜ੍ਹ ਤੇ ਨਾ ਸੁਕਾਉਣ ਦੀ ਤਾੜਨਾਂ ਕੀਤੀ। ਸੈਕਟਰੀ ਰਾਏ ਨੇ ਕਿਹਾ ਕਿ ਮੰਡੀਂ ਦੇ ਫੜ੍ਹ ਨੂੰ ਜਿਆਦਾਤਰ ਕਿਸਾਨ ਵਰਤ ਸਕਦੇ ਹਨ ਆੜਤੀਏ ਵੀ ਘੱਟ ਹਨ ਜੇਕਰ ਕੋਈ ਹੋਰ ਫਰਮ ਵਾਲਾ ਬਾਹਰੋਂ ਮੱਕੀ ਲਿਆ ਕੇ ਸੁਕਾਵੇਗਾ ਉਸ ਖਿਲਾਫ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ, ਉਹ ਆਪਣੇ ਨਿੱਜੀ ਫਾਰਮ ਤੇ ਜਾ ਕੇ ਸੁਕਾਵੇ। ਇਸ ਮੌਕੇ ਪ੍ਰਧਾਨ ਮੋਹਣ ਸਿੰਘ ਮਾਜਰੀ, ਹਰਪ੍ਰੀਤ ਸਿੰਘ ਸਰਾਂ, ਮੰਡੀਂ ਸੁਪਰਵਾਈਜਰ ਜਸਵੀਰ ਸਿੰਘ ਸਮੇਤ ਹੋਰ ਵੀ ਹਾਜਰ ਸਨ।