- ਸਪੀਕਰ ਸੰਧਵਾਂ ਨੇ ਕੋਟਕਪੂਰਾ ਦੇ ਪਿੰਡਾਂ ਦੀਆਂ ਡਰੇਨਾਂ ਦਾ ਕੀਤਾ ਨਿਰੀਖਣ
- ਆਮ ਲੋਕਾਂ ਨੇ ਕਈ ਸਾਲਾਂ ਬਾਅਦ ਡਰੇਨਾਂ ਦੀ ਸਫਾਈ ਦੀ ਕੀਤੀ ਸ਼ਲਾਘਾ
ਕੋਟਕਪੂਰਾ 13 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸੰਧਵਾਂ ਅੱਜ ਕੋਟਕਪੂਰਾ ਦੇ ਪਿੰਡ ਰੱਤੀ ਰੋੜੀ, ਡੱਗੋ ਰੁਮਾਨਾ, ਦਾਨਾ ਰੁਮਾਨਾ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਲੰਗੇਆਣਾ ਡਰੇਨ ਦੀ ਸਾਫ ਸਫਾਈ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ । ਉੱਥੇ ਮੌਜੂਦ ਕਿਸਾਨ ਭਰਾਵਾਂ ਨੇ ਦੱਸਿਆ ਕਿ ਕਈ ਇਲਾਕੇ ਇਸ ਤਰਾਂ ਦੇ ਹਨ ਜਿੱਥੇ 9-10 ਸਾਲਾਂ ਬਾਅਦ ਸਫਾਈ ਲਈ ਮਸੀਨਾਂ ਪੁੱਜੀਆਂ ਹਨ । ਸਪੀਕਰ ਵਿਧਾਨ ਸਭਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਕਿਸੇ ਵੀ ਡਰੇਨ ਨੂੰ ਸਫਾਈ ਵੱਜੋਂ ਵਾਂਝਿਆ ਨਹੀਂ ਰਹਿਣ ਦਿੱਤਾ ਜਾਵੇਗਾ । ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਰੇਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਜਿਲ੍ਹੇ ਦੇ ਪਿੰਡਾਂ ਵਿੱਚੋਂ ਲੰਘਦੀਆਂ ਲਗਭਗ ਸਾਰੀਆਂ ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਸਥਿਤੀ ਵਿੱਚ ਉਹ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਦੀ ਡਰੇਨ ਦੇ ਪੁੱਲ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ ਨੂੰ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਵਾਇਆ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਜਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਪਿੰਡ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਪਿਤ ਕੰਟਰੋਲ ਰੂਮ ਦੇ ਨੰਬਰ 01639-250338 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੋਬਾਇਲ ਨੰਬਰਾਂ 96464-80016 ਅਤੇ 90413-55996 ਤੇ ਕਿਸੇ ਵੀ ਸਮੇਂ ਪਾਣੀ ਦੇ ਪੱਧਰ ਦੇ ਵਾਧੇ ਦੀ ਫੋਟੋ ਅਤੇ ਸ਼ਿਕਾਇਤ ਵੱਟਸਅੱਪ ਕੀਤੀ ਜਾ ਸਕਦੀ ਹੈ।