
ਅੰਮ੍ਰਿਤਸਰ, 25 ਅਪ੍ਰੈਲ 2025 : ਬੀਐਸਐਫ਼ ਤੇ ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਾਹੋਵਾਲ ਪਿੰਡ ਤੋਂ ਬਾਰੂਦ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਨੇੜਲੇ ਖੇਤਾਂ ਤੋਂ ਬਰਾਮਦ ਕੀਤੇ ਗਏ ਗੋਲਾ-ਬਾਰੂਦ ਵਿੱਚ 4.5 ਕਿਲੋਗ੍ਰਾਮ ਆਰਡੀਐਕਸ, 5 ਹੱਥਗੋਲੇ, 5 ਪਿਸਤੌਲ, 8 ਮੈਗਜ਼ੀਨ, 220 ਕਾਰਤੂਸ, 2 ਬੈਟਰੀਆਂ ਅਤੇ ਇੱਕ ਰਿਮੋਟ ਕੰਟਰੋਲ ਸ਼ਾਮਲ ਹੈ। ਬੀਐਸਐਫ ਅਤੇ ਪੁਲਿਸ ਨੇ ਸਾਰਾ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ, ਫ਼ਸਲ ਦੀ ਕਟਾਈ ਦੌਰਾਨ ਇੱਕ ਵੱਡਾ ਪੈਕੇਟ ਮਿਲਿਆ ਸੀ, ਜਿਸ ਵਿੱਚੋਂ ਬਾਰੂਦ ਦਾ ਇਹ ਭੰਡਾਰ ਮਿਲਿਆ ਸੀ। ਪੁਲਿਸ ਅਤੇ ਬੀਐਸਐਫ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।