ਵਿਧਾਇਕ ਮਾਣੂੰਕੇ ਵੱਲੋਂ ਮਿਡ-ਡੇਅ-ਮੀਲ ਵਰਕਰਾਂ ਕੋਲੋਂ ਕਰਵਾਇਆ ਲੀਲ੍ਹਾਂ ਤੇ ਰਸੂਲਪੁਰ (ਢਾਹਾ) ਦੇ ਸਕੂਲਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ

ਜਗਰਾਉਂ, 25 ਅਪ੍ਰੈਲ 2025 : ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਹਲਕੇ ਦੇ ਪਿੰਡ ਲੀਲ੍ਹਾਂ ਮੇਘ ਸਿੰਘ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 3 ਲੱਖ 08 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ ਅਤੇ ਸਰਕਾਰੀ ਮਿਡਲ ਸਕੂਲ ਰਸੂਲਪੁਰ (ਢਾਹਾ) ਵਿਖੇ 2 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ ਦਾ ਉਦਘਾਟਨ ਆਂਗਣਵਾੜੀ ਵਰਕਰਾਂ ਹਰਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਕੁਲਵਿੰਦਰ ਕੌਰ ਕੋਲੋਂ ਕਰਵਾਕੇ ਵੱਖਰੀ ਮਿਸਾਲ ਪੈਦਾ ਕੀਤੀ ਹੈ। ਇਸ ਤੋਂ ਬਾਅਦ ਵਿਧਾਇਕ ਮਾਣੂੰਕੇ ਵੱਲੋਂ ਮਿਡ-ਡੇਅ-ਮੀਲ ਵਰਕਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਹਾਜ਼ਰ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਵੇਖੀ ਗਈ। ਇਹਨਾਂ ਸਕੂਲਾਂ ਦੇ ਹੋਏ ਉਦਘਾਟਨੀ ਸਮਾਰੋਹਾਂ ਦੌਰਾਨ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸਿੱਖਿਆ ਕ੍ਰਾਂਤੀ’ਮੁਹਿੰਮ ਦਾ ਮੁੱਖ ਮਕਸਦ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਕੱਠੇ ਬਿਠਾ ਕੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਉਣਾ ਅਤੇ ਸਿੱਖਿਆ ਦੇ ਮਿਆਰ ਨੂੰ ਕਿਵੇਂ ਉੱਚਾ ਚੁੱਕਣਾ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਕਿਵੇਂ ਵਿਕਸਤ ਕਰਨਾ ਹੈ, ਬਾਰੇ ਵਿਚਾਰ-ਚਰਚਾ ਕਰਨਾਂ ਹੈ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਾਵਾਈ ਵਾਲੀ ਪੰਜਾਬ ਸਰਕਾਰ ਵੱਲੋਂ  ਕਾਰਜ ਭਾਗ ਸੰਭਾਲਦਿਆਂ ਹੀ ਪਹਿਲਾਂ ਪੰਜਾਬ ਭਰ ਦੇ ਸਕੂਲਾਂ ਦਾ ਸਰਵੇ ਕਰਵਾਇਆ ਗਿਆ ਅਤੇ ਸਕੂਲਾਂ ਵਿੱਚ ਜਿਹੜੀ ਵੀ ਸਹੂਲਤ ਚਾਹੀਦੀ ਸੀ, ਉਸ ਲਈ ਸਰਕਾਰ ਵੱਲੋਂ ਗਰਾਂਟ ਜਾਰੀ ਕੀਤੀ ਗਈ ਅਤੇ ਪੰਜਾਬ ਭਰ ਦੇ ਸਕੂਲਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਕਲਾਸ ਰੂਮ, ਲੜਕੇ ਅਤੇ ਲੜਕੀਆਂ ਲਈ ਵੱਖ-ਵੱਖ ਪਖਾਨੇ ਅਤੇ ਸਕੂਲਾਂ ਦੀ ਚਾਰਦੀਵਾਰੀ ਆਦਿ ਤਿਆਰ ਕਰਵਾਈ ਗਈ। ਇਹਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਉਪਰੰਤ ਉਦਘਾਟਨ ਕੀਤੇ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਪਹਿਲੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਸਕੂਲਾਂ ਨੂੰ ਅਜਿਹੀਆਂ ਸਹੂਲਤਾਂ ਦਿੱਤੀਆਂ ਹੀ ਨਹੀਂ ਸਨ ਅਤੇ ਇੱਕਾ-ਦੁੱਕਾ ਸਕੂਲਾਂ ਵਿੱਚ ਹੀ ਸਹੂਲਤਾਂ ਦਿੱਤੀਆਂ ਸਨ। ਵਿਧਾਇਕ ਮਾਣੂੰਕੇ ਨੇ ਹੋਰ ਆਖਿਆ ਕਿ ਇਹਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਬੱਚਿਆਂ ਦਾ ਮਾਨਸਿਕ ਸੰਤੁਲਨ ਵੀ ਸਹੀ ਹੋਵੇਗਾ ਅਤੇ ਬੱਚੇ ਪੂਰੀ ਲਗਨ ਅਤੇ ਇਕਾਗਰਤਾ ਨਾਲ ਆਪਣੀ ਪੜ੍ਹਾਈ ਵੱਲ ਧਿਆਨ ਦੇ ਸਕਣਗੇ ਅਤੇ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਵੀ ਵਧੇਗਾ। ਇਹਨਾਂ ਸਮਾਗਮਾਂ ਦੌਰਾਨ ਐਸ.ਐਚ.ਓ.ਸਿਧਵਾਂ ਬੇਟ ਹੀਰਾ ਸਿੰਘ, ਕੋਆਰਡੀਨੇਟਰ ਪਰਮਿੰਦਰ ਸਿੰਘ ਗਿੱਦੜਵਿੰਡੀ, ਸੋਸ਼ਲ ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਬੀ.ਐਨ.ਓ.ਹਰਪ੍ਰੀਤ ਸਿੰਘ ਸਿਧਵਾਂ ਬੇਟ, ਬੀ.ਐਨ.ਓ. ਮਨਪ੍ਰੀਤ ਸਿੰਘ, ਡੀ.ਡੀ.ਓ.ਸੁਸ਼ੀਲ ਕੁਮਾਰ, ਸਰਪੰਚ ਚਰਨ ਸਿੰਘ ਲੀਲਾਂ, ਸਰਪੰਚ ਕੁਲਜੀਤ ਕੌਰ ਰਸੂਲਪੁਰ (ਢਾਹਾ), ਸਰਪੰਚ ਜਗਤਾਰ ਸਿੰਘ ਤਾਰੀ, ਲੈਕ:ਅਰਚਨਾਂ, ਸੁਰਿੰਦਰ ਕੌਰ, ਗੁਰਤੇਜ ਸਿੰਘ, ਸਾਬਕਾ ਸਰਪੰਚ ਜਸਦੇਵ ਸਿੰਘ, ਜਗਤਾਰ ਸਿੰਘ ਪੰਚ, ਮਲਕੀਤ ਸਿੰਘ ਕੀਪਾ ਸ਼ੇਖਦੌਲਤ, ਬਲਜਿੰਦਰ ਸਿੰਘ ਪੰਚ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਲਵਲੀਨ ਕੌਰ ਉਰੇਨ ਜਗਰਾਉਂ, ਕੰਵਲਜੀਤ ਕੌਰ, ਸ਼ਰਨਜੀਤ ਕੌਰ, ਨੰਬਰਦਾਰ ਮਾ. ਰਾਜਿੰਦਰ ਸਿੰਘ, ਮਾ.ਰਣਜੀਤ ਸਿੰਘ, ਸਤਪਾਲ ਸਿੰਘ, ਬਲਜਿੰਦਰ ਸਿੰਘ, ਪ੍ਰਕਾਸ਼ ਸਿੰਘ ਪੰਚ, ਜਸਮੇਲ ਕੌਰ ਪੰਚ, ਜਗਦੀਪ ਕੌਰ ਪੰਚ, ਮੇਜਰ ਸਿੰਘ ਪੰਚ, ਮੱਖਣ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਨੰਬਰਦਾਰ ਬਲਵੀਰ ਸਿੰਘ ਮੱਲੀ, ਬਲਵੰਤ ਸਿੰਘ, ਰੂਪ ਸਿੰਘ, ਬਲਜੀਤ ਸਿੰਘ, ਗੋਲਾ ਸਿੰਘ, ਅਮਰਜੀਤ ਸਿੰਘ, ਗਗਨਦੀਪ ਸਿੰਘ ਪੰਚ, ਦਰਬਾਰਾ ਸਿੰਘ ਪੰਚ, ਗੁਰਚਰਨ ਸਿੰਘ, ਜੁਗਰਾਜ ਸਿੰਘ ਰਸੂਲਪੁਰ ਆਦਿ ਨੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਸਵਾਗਤ ਕੀਤਾ।  ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਅਤੇ ਮਾਪੇ ਹਾਜ਼ਰ ਸਨ।