ਕੇਂਦਰ ਸਰਕਾਰ ਨੈਸ਼ਨਲ ਪਾਲਿਸੀ ਫਰੇਮਵਰਕ ਆਨ ਐਗਰੀਕਲਚਰ ਮਾਰਕੀਟਿੰਗ ਨੂੰ ਰੱਦ ਕਰੇ

ਸ੍ਰੀ ਫ਼ਤਹਿਗੜ੍ਹ ਸਾਹਿਬ, 24 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਰਣਜੀਤ ਸਿੰਘ ਚਨਾਰਥਲ ਦੀ ਅਗਵਾਈ ਵਿੱਚ ਕਾਂਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਮਨਦੀਪ ਸਿੰਘ ਖੇੜਾ ਰਾਹੀਂ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਐਮ ਪੀ ਡਾਕਟਰ ਅਮਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ ਮੰਗ ਕੀਤੀ ਗਈ ਕਿ ਤੁਸੀਂ ਯਾਦ ਕਰਵਾਓ ਕੇਂਦਰ ਨੂੰ ਕਿ ਸਰਕਾਰ ਨੈਸ਼ਨਲ ਪਾਲਿਸੀ ਫਰੇਮਵਰਕ ਆਨ ਐਗਰੀਕਲਚਰ ਮਾਰਕੀਟਿੰਗ ਨੂੰ ਰੱਦ ਕਰੇ ਉਹਨਾਂ ਨੇ ਕਿਹਾ ਕਿ ਜੋ 2020 ਵਿੱਚ ਕਿਸਾਨਾਂ ਨੇ 13 ਮਹੀਨੇ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਇਤਿਹਾਸਿਕ ਅੰਦੋਲਨ ਰਾਹੀਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਸੀ ਉਹਨਾਂ ਕਾਨੂੰਨਾਂ ਨੂੰ ਹੀ ਮੁੜ ਤੋਂ ਕੇਂਦਰ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਹੈ ਇਸ ਡਰਾਫਟ ਦਾ ਉਦੇਸ਼ ਖੇਤੀਬਾੜੀ ਦੀਆਂ ਸਾਰੀਆ ਗਤੀਵਿਧੀਆਂ ਨੂੰ ਕਾਰਪੋਰੇਸ਼ਨਾਂ ਅਤੇ ਬਹੁ ਰਾਸ਼ਟਰੀ ਕੰਪਨੀਆਂ ਦੇ ਕੰਟਰੋਲ ਹੇਠ ਲਿਆਉਣਾ ਹੈ। ਜੋ ਕਿ ਕਿਸਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਇਸ ਸਮੇਂ ਸੂਬਾ ਕਮੇਟੀ ਮੈਂਬਰ ਹਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਵੱਲੋਂ ਦਿੱਲੀ ਦੀ ਸਰਹੱਦਾਂ ਤੇ 13 ਮਹੀਨੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਲਿਖ਼ਤ 9 ਦਸੰਬਰ 2021ਨੂੰ ਮੰਨਿਆ ਸੀ ਕਿ ਜੋ ਬਿਜਲੀ ਐਕਟ 2020 ਹੈ ਉਸ ਨੂੰ ਰੱਦ ਕੀਤਾ ਜਾਵੇਗਾ , ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਪਰ ਹੋਏ ਪਰਚੇ ਰੱਦ ਕੀਤੇ ਜਾਣਗੇ ਅਤੇ ਕਿਸਾਨਾਂ ਦੀ ਫਸਲ ਤੇ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਿਕ ਐਮਐਸਪੀ ਗਰੰਟੀ ਕਾਨੂੰਨ ਬਣਵਾਇਆ ਜਾਵੇਗਾ 2014 ਵਿੱਚ ਬੀਜੇਪੀ ਦੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਇਆ ਜਾਵੇਗਾ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਰਕਾਰ ਹੁਣ ਤੱਕ ਇਹਨਾਂ ਮੰਗਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ। ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਦੱਸਿਆ ਕੀ ਜੋਂ ਮੌਜੂਦਾ ਬਜਟ ਆਇਆ ਇਸ ਵਿੱਚ ਲੰਮੇ ਸਮੇਂ ਤੋਂ ਲਟਕਦੀ ਐਮਐਸਪੀ ਦੀ ਮੰਗ ਨੂੰ ਬੇਰਹਿਮੀ ਨਾਲ ਨਜ਼ਰਅੰਦਾਜ਼ ਕੀਤਾ ਗਿਆ ਹੈ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨੇ 2022-23 ਵਿੱਚ 10,88000 ਕਰੋੜ ਰੁਪਏ ਕਮਾਏ 2023-24 ਵਿੱਚ ਵੱਧ ਕੇ 14,11000 ਕਰੋੜ ਰੁਪਏ ਹੋ ਗਏ ਹਨ ਕੇਂਦਰੀ ਬਜਟ ਇਸ ਕਾਰਪੋਰੇਟ ਮੁਨਾਫੇ ਦੇ ਜਾਇਜ਼ ਹਿੱਸੇ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਮੁਢਲੇ ਉਤਪਾਦਕਾਂ ਵਿੱਚ ਵੰਡਣ ਲਈ ਤਿਆਰ ਨਹੀਂ ਹੈ ਜਦੋਂ ਕਿ ਇਸ ਨਾਲ ਫਸਲਾਂ ਦੀ ਲਾਹੇਵੰਦ ਕੀਮਤ ਤੇ ਖਰੀਦ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਇਸੇ ਤਰ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਮੁਆਫ਼ੀ ਦੀ ਕੋਈ ਵਿਆਪਕ ਯੋਜਨਾ ਨਹੀਂ ਹੈ ਹਾਲਾਂਕਿ ਸੰਸਦ ਕਮੇਟੀ ਨੇ 17 ਦਸੰਬਰ 2024 ਨੂੰ ਇਸ ਦੀ ਸਿਫਾਰਸ਼ ਕੀਤੀ ਸੀ ਪਰ ਫੇਰ ਵੀ ਕੇਂਦਰ ਸਰਕਾਰ ਵੱਲੋਂ ਇਸ ਮੰਗ ਨੂੰ ਬਜਟ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਗਿਆ ਮੰਗ ਪੱਤਰ ਦੇਣ ਸਮੇਂ ਜ਼ਿਲ੍ਹਾ ਜਰਨਲ ਸਕੱਤਰ ਜਸਵੀਰ ਸਿੰਘ ਚਨਾਰਥਲ, ਜਸਵੀਰ ਸਿੰਘ ਰਘੇੜੀ, ਰਣਜੀਤ ਸਿੰਘ ਬਧੌਛੀ ਕਲਾ, ਗੁਰਦੀਪ ਸਿੰਘ ਸਰਹੰਦ, ਮਨਜੋਤ ਸਿੰਘ ਗੁਰਾਇਆ, ਹਿੰਮਤ ਸਿੰਘ, ਅਵਤਾਰ ਸਿੰਘ ਚਨਾਰਥਲ, ਦਰਸ਼ਨ ਸਿੰਘ ਭੱਲਮਾਜਰਾ, ਗੁਰਪਿੰਦਰ ਸਿੰਘ ਸਿੱਧਵਾਂ, ਗੁਰਮੇਲ ਸਿੰਘ ਬਧੌਛੀ ਕਲਾ ਸ਼ਾਮਿਲ ਹੋਏ।