"ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਹਾਈਕੋਰਟ ਦੇ ਜਸਟਿਸ ਵਿਜਿੰਦਰ ਜੈਨ ਨੂੰ ਬਾਵਾ ਨੇ ਭੇਂਟ ਕੀਤੀ

ਲੁਧਿਆਣਾ, 1 ਮਾਰਚ 2025 : ਲੁਧਿਆਣਾ ਦੇ ਨਾਮਵਰ ਪੈਲੇਸ ਆਫ ਜਵੈਲਸ ਵਿਖੇ ਇੱਕ ਸ਼ਾਦੀ ਸਮਾਗਮ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਵਿਜਿੰਦਰ ਜੈਨ ਨੂੰ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਡਾ. ਤਜਿੰਦਰ ਸਿੰਘ (ਜਿਨਾਂ ਦੇ ਸਪੁੱਤਰ ਦੀ ਸ਼ਾਦੀ ਵਿੱਚ ਸਭ ਸ਼ਾਮਿਲ ਹੋਏ ਸਨ) ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਸਤਿਕਾਰ ਸਹਿਤ ਭੇਂਟ ਕੀਤੀ। ਇਸ ਸਮੇਂ ਜਸਟਿਸ ਜੈਨ ਨੇ ਸਿੱਖ ਧਰਮ ਬਾਰੇ ਵਿਚਾਰਾਂ ਕੀਤੀਆਂ ਅਤੇ ਦੱਸਿਆ ਕਿ ਉਹ ਪਟਨਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ 'ਤੇ ਵੀ ਜਾ ਕੇ ਆਏ ਹਨ। ਉਹਨਾਂ ਇਸ ਸਮੇਂ ਦੀਵਾਨ ਟੋਡਰ ਮੱਲ ਵੱਲੋਂ ਕੀਤੀ ਵੱਡੀ ਸੇਵਾ ਦੀ ਵੀ ਸਰਾਹਣਾ ਕੀਤੀ। ਇਸ ਸਮੇਂ ਬਾਵਾ ਨੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਆਉਣ ਦਾ ਸੱਦਾ ਵੀ ਦਿੱਤਾ ਜੋ ਉਹਨਾਂ ਸਤਿਕਾਰ ਸਹਿਤ ਪ੍ਰਵਾਨ ਕੀਤਾ।