ਪੱਖੋਵਾਲ ‘ਚ ਇੱਕ ਦਰਜਨ ਦੇ ਕਰੀਬ ਪਰਿਵਾਰ ਭਾਜਪਾ ਵਿੱਚ ਹੋਏ ਸ਼ਾਮਲ

  • ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਸਰਕਾਰ ਬਣੇਗੀ : ਪ੍ਰਧਾਨ ਧਾਲੀਵਾਲ

ਰਾਏਕੋਟ, 09 ਮਾਰਚ (ਰਘਵੀਰ ਸਿੰਘ ਜੱਗਾ) : ਭਾਰਤੀ ਜਨਤਾ ਪਾਰਟੀ ਜਿਲ੍ਹਾ ਜਗਰਾਓਂ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਰਮਜੀਤ ਸਿੰਘ ਟੂਸਾ (ਸਾਬਕਾ ਸਰਪੰਚ) ਦੀ ਪ੍ਰੇਰਣਾ ਸਦਕਾ ਇੱਕ ਦਰਜਨ ਦੇ ਕਰੀਬ ਪਰਿਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ। ਜਿੰਨ੍ਹਾਂ ਦਾ ਜਿਲ੍ਹਾ ਜਗਰਾਓਂ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬੇ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਦੇਖਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ, ਜੋ ਦੇਸ਼ ਹਿੱਤ ਲਈ ਕੰਮ ਕਰ ਰਹੀ ਹੈ। ਜਦੋਂ ਕਿ ਦੂਸਰੀਆਂ ਪਾਰਟੀਆਂ ਨਿੱਜੀ ਹਿੱਤਾਂ ਲਈ ਰਾਜਨੀਤੀ ਕਰ ਰਹੀਆਂ ਹਨ। ਪ੍ਰਧਾਨ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਵੱਡੀ ਗਿਣਤੀ ਵਿੱਚ ਭਾਜਪਾ ਨਾ ਜੁੜ ਰਹੇ ਹਨ, ਜਿਸ ਤੋਂੰ ਸਪੱਸ਼ਟ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਗਟ ਸਿੰਘ, ਹਰੀ ਸਿੰਘ, ਭੁਪਿੰਦਰ ਸਿੰਘ, ਕਮਲਜੀਤ ਸਿੰਘ, ਅੰਗਰੇਜ ਸਿੰਘ, ਮਲਕੀਤ ਸਿੰਘ, ਬ੍ਰਿਜ ਲਾਲ, ਅਮਨਪ੍ਰੀਤ ਸਿੰਘ, ਮੋਹਤਪ੍ਰੀਤ ਸਿੰਘ, ਜਸਵੰਤ ਸਿੰਘ, ਕਮਲਜੀਤ ਸਿੰਘ, ਹਨੀ ਰਾਜਗੜ੍ਹ, ਸਨੀ ਰਾਜਗੜ੍ਹ ਅਤੇ ਜਸਪ੍ਰੀਤ ਸਿੰਘ ਦਾ ਪਾਰਟੀ ਦੇ ਚਿੰਨ੍ਹ ਵਾਲਾ ਮਫਲਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਟੂਸਾ (ਸਾਬਕਾ ਸਰਪੰਚ), ਪ੍ਰਦੀਪ ਸਿੰਘ ਜੰਡ, ਪ੍ਰਸ਼ੋਤਮ ਰਾਣਾ, ਪ੍ਰਭਜੋਤ ਸਿੰਘ ਦਿਓਲ, ਰਵਿੰਦਰ ਸਿੰਘ ਮਹੇਰਨਾ ਵੀ ਹਾਜ਼ਰ ਸਨ।