ਗੁਰਦਾਸਪੁਰ, 25 ਅਗਸਤ : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਅੱਜ ਟਰਾਂਸਜੈਂਡਰ ਟਰਾਂਸਜੈਡਰ ਪਰਸਨ (ਪਰੋਟੈਕਸ਼ਨ ਆਫ ਰਾਈਟਸ) ਐਕਟ 2019 ਦੇ ਤਹਿਤ ਪ੍ਰੋਟਕੈਸ਼ਨ ਸੈੱਲ ਦੀ ਮੀਟਿੰਗ ਕੀਤੀ ਹੋਈ ਜਿਸ ਵਿਚ ਨਵੀਨ ਗਡਵਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਾਸਪੁਰ, ਡਾ. ਅੰਕੁਰ ਕੌਂਸ਼ਲ ਦਫਤਰ ਸਿਵਲ ਸਰਜਨ, ਬਾਬਾ ਪਰਵੀਨ ਕੁਮਾਰੀ ਮਮਤਾ ਬਾਬਾ ਮੈਂਬਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਮਮਤਾ ਬਾਬਾ, ਪਰਵੀਨ ਕੁਮਾਰੀ ਅਤੇ ਰੋਮ ਰਲਹਨ ਨੂੰ ਟਰਾਂਸਜੈਂਡਰ ਪਰਸਨ (ਪਰੋਟੈਕਸ਼ਨ ਆਫ ਰਾਈਟਸ) ਐਕਟ-2019 ਦੇ ਸ਼ੈਕਸਨ-6 ਦੇ ਤਹਿਤ ਪਛਾਣ-ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅਪੀਲ ਕੀਤੀ ਗਈ ਕਿ ਜੋ ਵੀ ਟਰਾਂਸਜੈਂਡਰ ਕਮਿਊਨਟੀ ਦੇ ਵਿਅਕਤੀ ਹਨ ਉਨ੍ਹਾਂ ਨੂੰ ਐਕਟ ਅਧੀਨ ਆਪਣਾ ਪਛਾਣ-ਪੱਤਰ ਜਰੂਰ ਬਣਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਛਾਣ ਪੱਤਰ ਬਣਾਉਣ ਲਈ ਭਾਰਤ ਸਰਕਾਰ ਦੇ ਪੋਰਟਲ transgender.dosje.gov.in `ਤੇ ਆਨ-ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਬੀ-ਬਲਾਕ ਦੇ ਕਮਰਾ ਨੰਬਰ 113,14 ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।