- ਟਾਰਗਿੱਟ ਪੂਰੇ ਨਾ ਕਰਨ ਤੇ ਅਤੇ ਵਿਕਾਸ ਕਾਰਜ ਸੁਰੂ ਨਾ ਕਰਵਾਉਣ ਤੇ 2 ਜੀ.ਆਰ.ਐਸ. ਤੇ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਆਦੇਸ
ਪਠਾਨਕੋਟ, 30 ਅਗਸਤ : ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਮਗਨਰੇਗਾ ਅਧੀਨ ਕੀਤੇ ਗਏ ਕਾਰਜਾਂ ਦਾ ਰੀਵਿਓ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਯੁੱਧਬੀਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਬੁੱਧੀ ਰਾਜ ਸਿੰਘ ਸਕੱਤਰ ਜਿਲ੍ਹਾ ਪ੍ਰੀਸਦ, ਵੱਖ ਵੱਖ ਬਲਾਕਾਂ ਦੇ ਬਲਾਕ ਵਿਕਾਸ ਅਧਿਕਾਰੀ ਅਤੇ ਮਗਨਰੇਗਾ ਕੋਆਰਡੀਨੇਟਰ ਨਿਧੀ, ਈਸਾ ਮਹਾਜਨ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜਰ ਸਨ। ਇਸ ਮੋਕੇ ਤੇ ਮੀਟਿੰਗ ਨੂੰ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਸਰਕਾਰ ਵੱਲੋਂ ਆਦੇਸ ਜਾਰੀ ਕੀਤੇ ਗਏ ਹਨ ਕਿ ਹਰੇਕ ਪਿੰਡਾਂ ਅੰਦਰ ਮਗਨਰੇਗਾ ਅਧੀਨ ਵਿਕਾਸ ਕਾਰਜ ਕਰਵਾਏ ਜਾਣੇ ਹਨ ਇਸ ਲਈ ਹਰੇਕ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਲ੍ਹਾ ਪਠਾਨਕੋਟ ਦੇ ਹਰੇਕ ਪਿੰਡਾਂ ਅੰਦਰ ਮਗਨਰੇਗਾ ਅਧੀਨ ਕਰਵਾਏ ਜਾ ਰਹੇ ਕਾਰਜਾਂ ਦਾ ਵੇਰਵਾ ਅਤੇ ਪ੍ਰਵਾਨਗੀ ਲੈ ਕੇ ਜਲਦੀ ਤੋਂ ਜਲਦੀ ਕਾਰਜ ਸੁਰੂ ਕਰਵਾਏ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਰੇਕ ਪਿੰਡਾਂ ਅੰਦਰ ਬੇਰੋਜਗਾਰ ਲੋਕਾਂ ਲਈ ਰੁਜਗਾਰ ਦੀ ਵਿਵਸਥਾ ਕੀਤੀ ਗਈ ਹੈ ਜਿਸ ਅਧੀਨ ਹਰੇਕ ਨਾਗਰਿਕ ਜੋ ਕੋਈ ਵੀ ਕੰਮ ਨਹੀਂ ਕਰਦਾ ਉਸ ਨੂੰ ਮਗਨਰੇਗਾ ਅਧੀਨ ਰੁਜਗਾਰ ਦਿੱਤਾ ਜਾਂਦਾ ਹੈ। ਉਨ੍ਹਾਂ ਬਲਾਕ ਵਿਕਾਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਬਲਾਕਾਂ ਅੰਦਰ ਜੋ ਵੀ ਵਿਕਾਸ ਕਾਰਜ ਮਗਨਰੇਗਾ ਅਧੀਨ ਕਰਵਾਏ ਜਾ ਰਹੇ ਹਨ ਉਨ੍ਹਾਂ ਕਾਰਜਾਂ ਵਿੱਚ ਤੇਜੀ ਲਿਆਂਦੀ ਜਾਵੈ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਸਿੱਧੇ ਤੋਰ ਤੇ ਲਾਭ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਵਿਭਾਗਾਂ ਵੱਲੋਂ ਵੀ ਵਿਕਾਸ ਕਾਰਜ ਕਰਵਾਏ ਜਾਂਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਿੰਡ ਦੇ ਉਹ ਲੋਕ ਜਿਨ੍ਹਾਂ ਦਾ ਮਗਨਰੇਗਾ ਅਧੀਨ ਕਾਰਡ ਬਣਾਇਆ ਗਿਆ ਹੈ ਉਨ੍ਹਾਂ ਲੋਕਾਂ ਨੂੰ ਰੁਜਗਾਰ ਮੁਹੇਈਆਂ ਕਰਵਾਇਆ ਜਾਵੈ। ਇਸ ਮੋਕੇ ਤੇ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਜਿਨ੍ਹੇ ਵੀ ਜੀ.ਆਰ.ਐਸ. ਕੰਮ ਕਰ ਰਹੇ ਹਨ ਦੇਖਣ ਵਿੱਚ ਆਇਆ ਹੈ ਕਿ ਉਨ੍ਹਾਂ ਵਿੱਚੋਂ ਕੂਝ ਜੀ.ਆਰ.ਐਸ. ਕਾਰਜਾਂ ਨੂੰ ਸੁਰੂ ਕਰਵਾਉਂਣ ਵਿੱਚ ਕਾਫੀ ਦੇਰੀ ਕਰ ਰਹੇ ਹਨ ਜਿਨ੍ਰਾਂ ਕਾਰਨ ਜਿਲ੍ਹਾ ਪਠਾਨਕੋਟ ਦੇ ਟੀਚੇ ਪੂਰੇ ਨਹੀਂ ਹੋ ਰਹੇ। ਉਨ੍ਹਾਂ ਜੀ.ਆਰ.ਐਸ. ਨੂੰ ਹਦਾਇਤ ਕਰਦਿਆਂ ਕਿਹਾ ਕਿ ਅਪਣੇ ਅਪਣੇ ਪਿੰਡਾਂ ਅੰਦਰ ਜੋ ਕੰਮਾਂ ਦੀ ਪ੍ਰਵਾਨਗੀ ਮਿਲ ਗਈ ਹੈ ਉਨ੍ਹਾਂ ਕਾਰਜਾਂ ਨੂੰ ਬਿਨ੍ਹਾਂ ਦੇਰੀ ਕੀਤਿਆਂ ਸੁਰੂ ਕਰਵਾਇਆ ਜਾਵੈ। ਇਸ ਮੋਕੇ ਤੇ 2 ਜੀ.ਆਰ.ਐਸ. ਜਿਨ੍ਹਾਂ ਦੀ ਕਾਰਜ ਪ੍ਰਣਾਲੀ ਠੀਕ ਨਹੀਂ ਸੀ ਅਤੇ ਅਪਣੇ ਟੀਚੇ ਪੂਰੇ ਨਹੀਂ ਕਰ ਪਾ ਰਹੇ ਸੀ ਉਨ੍ਹਾਂ ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ ਵੀ ਦਿੱਤੇ। ਇਸ ਮੋਕੇ ਤੇ ਉਨ੍ਹਾਂ ਵੱਲੋਂ ਵਣ ਵਿਭਾਗ, ਡਰੇਨਜ ਵਿਭਾਗ, ਮਾਈਨਿੰਗ ਵਿਭਾਗ ਅਤੇ ਹੋਰ ਵਿਭਾਗਾਂ ਅੰਦਰ ਅੰਦਰ ਵੀ ਮਗਨਰੇਗਾ ਅਧੀਨ ਕੀਤੇ ਜਾ ਰਹੇ ਕਾਰਜਾਂ ਤੇ ਚਰਚਾ ਕੀਤੀ।