- ਮਾਨ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਦੋਰਾਨ 46 ਹ਼ਜਾਰ ਤੋ ਵੱਧ ਨੋਜਵਾਨਾਂ ਨੂੰ ਰੋਜ਼ਗਾਰ ਕਰਵਾਇਆ ਮੁਹੱਈਆ
- ਕੈਬਿਨਟ ਮੰਤਰੀ ਈ. ਟੀ. ਓ ਨੇ ਰੁੱਖ ਲਗਾਉ ਮਨੁੱਖਤਾ ਬਚਾਉ ਦੀ ਮੁਹਿੰਮ ਤਹਿਤ ਲਗਾਏ ਬੂਟੇ
ਅੰਮ੍ਰਿਤਸਰ 20 ਅਗਸਤ 2024 : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਦੋਰਾਨ 46 ਹ਼ਜਾਰ ਤੋ ਵੱਧ ਨੋਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾ ਕੇ ਇਕ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ: ਹਰਭਜਨ ਸਿੰਘ ਈ. ਟੀ. ਓ ਨੇ ਜੰਡਿਆਲਾ ਗੁਰੂ ਵਿਖੇ ਤਰਸ ਦੇ ਆਧਾਰ ਤੇ ਪੀ ਐਸ ਪੀ ਸੀ ਐਲ ਵਿਚ 5 ਬੱਚਿਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਸਮੇ ਕੀਤਾ। ਕੈਬਿਨਟ ਮੰਤਰੀ ਸ: ਈ.ਟੀ.ਓ ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਸਰਕਾਰ ਨੇ ਜਿਸਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਤੋ ਹੀ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾੳਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਅਖੀਰਲੇ ਮਹੀਨਿਆਂ ਵਿਚ ਇਹ ਕੰਮ ਕਰਦੀਆਂ ਸਨ ਪਰ ਸਾਡੀ ਸਰਕਾਰ ਨੇ ਆਪਣੇ ਪਹਿਲੇ ਸਾਲ ਤੋ ਹੀ ਲੋਕਾਂ ਨਾਲ ਜਾ ਗਾਰੰਟੀਆਂ ਕੀਤੀਆਂ ਸਨ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨਾਂ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ,ਸਿਹਤ ਅਤੇ ਬੇਰੁਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਕੈਬਿਨਟ ਮੰਤਰੀ ਈ.ਟੀ.ਓ ਨੇ ਇਸ ਦੋਰਾਨ ਰੁੱਖ ਲਗਾਉ ਮਨੁੱਖਤਾ ਬਚਾਉ ਦੀ ਮੁਹਿੰਮ ਤਹਿਤ ਮੰਡਲ ਜੰਡਿਆਲਾ ਗੁਰੂ ਦੇ ਕੰਪਲੈਕਸ ਵਿਚ ਬੂਟੇ ਲਗਾਏ ਅਤੇ ਹਾਜ਼ਰ ਜਨਤਾ ਨੂੰ ਵੀ ਵੱਧ ਤੋ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ । ਪੀ ਐਸ ਪੀ ਸੀ ਐਲ ਦੇ ਸਟਾਫ ਵੱਲੋ ਲਗਭਗ 100 ਦੇ ਕਰੀਬ ਬੂਟੇ ਲਗਾਏ ਗਏ। ਕੈਬਿਨਟ ਮੰਤਰੀ ਈ.ਟੀ.ਓ ਨੇ ਵੱਖ-ਵੱਖ ਪਿੰਡ ਦੇ ਖਪਤਕਾਰਾ ਨੂੰ 26.08 ਲੱਖ ਦੇ ਇਲਾਕੇ ਦੇ ਨਵਾ ਟਰਾਸਫਾਰਮਰਾ ਨੂੰ ਲਗਾਉਣਾ ਲਈ ਪ੍ਰਵਾਨਗੀਆ ਸਬੰਧਤ ਲਾਭਪਾਤਰੀਆ ਨੂੰ ਸੌਪੀਆ। ਇਸ ਮੌਕੇ ਕੈਬਿਨਟ ਮੰਤਰੀ ਦੇ ਨਾਲ ਉਹਨਾ ਦੇ ਮਾਤਾ ਜੀ ਸ੍ਰੀਮਤੀ ਸੁਰਿੰਦਰ ਕੋਰ, ਉਹਨਾ ਦੀ ਧਰਮਪਤਨੀ ਸ੍ਰੀਮਤੀ ਸੁਹਿੰਦਰ ਕੋਰ ਵਿਸ਼ੇਸ ਤੋਰ ਤੇ ਪਹੁੰਚੇ। ਇਸ ਮੋਕੇ ਤੇ ਚੇਅਰਮੈਨ ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਮਨਜੀਤ ਸਿੰਘ ਬਲਾਕ ਪ੍ਰਧਾਨ, ਸ੍ਰੀ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ, ਸ੍ਰੀ ਸਤਿੰਦਰ ਸਿੰਘ, ਸ੍ਰੀ ਪੁਸ਼ਪਿੰਦਰ ਸਿੰਘ ਭੰਗਵਾਂ, ਇੰਜੀ: ਗੁਰਮੁੱਖ ਸਿੰਘ ਵਧੀਕ ਨਿਗਰਾਨ ਇੰਜੀ: ਅਤੇ ਸਮੂਹ ਉਪ ਮੰਡਲ ਅਫਸਰ ਅਤੇ ਪੀ ਐਸ ਪੀ ਸੀ ਐਲ ਦਾ ਸਟਾਫ ਹਾਜਰ ਸੀ।