ਗੁਰਦਾਸਪੁਰ : ਪਾਕਿਸਤਾਨ ਵਿਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਰਾਹੀਂ ਭਾਜਪਾ ਦਾ ਦੂਸਰਾ ਜਥਾ ਅੱਜ ਰਵਾਨਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਆਗੂ ਰਜ਼ੇਸ਼ ਰਾਠੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਲਈ ਤੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਦੇ ਫਲਸਫੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਇਰਾਦੇ ਨਾਲ ਇਹ ਜਥਾ ਪਾਕਿਸਤਾਨ ਜਾ ਰਿਹਾ ਹੈ , ਜਦ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਅਨਿਲ ਸਰੀਨ ਅਤੇ ਸੁਰਿੰਦਰ ਕੌਰ ਕੰਨਵਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਧਰਮ ਦੇ ਸਾਂਝੇ ਗੁਰੂ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਗਤਾਂ ਦੀ ਪਾਸਪੋਰਟ ਦੀ ਸ਼ਰਤ ਨੂੰ ਲੈ ਕੇ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਸੁਖਾਲੀ ਵਿਧੀ ਦੀ ਮੰਗ ਕੀਤੀ ਜਾ ਰਹੀ ਹੈ, ਪਰ ਇਹ ਅੰਤਰਰਾਸ਼ਟਰੀ ਸਰਹੱਦ ਹੈ ਜਿੱਥੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸੋਚ-ਸਮਝ ਕੇ ਕਦਮ ਚੁੱਕੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਹਲਾਤਾਂ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਵਜੋਂ ਸਰਕਾਰ ਸਾਬਤ ਹੋਈ ਹੈ ਜਿਸ ਦੇ ਰਾਜ ਵਿੱਚ ਸ਼ਰੇਆਮ ਲੁੱਟਾਂ-ਖੋਹਾਂ, ਕਤਲੇਆਮ, ਡਕੈਤੀਆਂ ਦਾ ਬੋਲਬਾਲਾ ਹੈ ਇਸ ਜਥੇ ਵਿੱਚ ਭਾਜਪਾ ਦੇ ਆਗੂ ਰਾਜੇਸ਼ ਰਠੋਰ ,ਅਨੀਲ ਸਰੀਨ,ਕੁਲਦੀਪ ਸਿੰਘ ਕਾਹਲੋ ,ਗੁਰਦੀਪ ਸਿੰਘ ਗੋਸ਼ਾ ,ਖ਼ੁਸ਼ਵੰਤ ਸਿੰਘ,ਅਸ਼ੋਕ ਸਰੀਨ,,,ਜਤਿੰਦਰ ਸਿੰਘ ਔਲਖ,,ਦਿਲਬਾਗ ਰਾਏ,,,,ਸੁਰਿੰਦਰ ਕੌਰ ਕਨਵਲ,,,,ਰਵਿੰਦਰ ਸਿੰਘ ਗਰੇਵਾਲ,,,ਗੇਜਾ ਰਾਮ,,ਵਿਕਾਸ਼ ਸ਼ਰਮਾ,,ਰਾਮਰੀਸ਼ ਵਿਜ,,,,ਰਣਦੀਪ ਸਿੰਘ ਦਿਉਲ ਸ਼ਾਮਿਲ ਸਨ