ਨੈਸ਼ਨਲ ਲੋਕ ਅਦਾਲਤ ਚ ਹੋਇਆ 18725 ਕੇਸਾਂ ਦਾ ਨਿਪਟਾਰਾ

ਅੰਮ੍ਰਿਤਸਰ 09 ਮਾਰਚ 2025 : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੀਆ ਹਦਾਇਤਾਂ ਅਨੁਸਾਰ ਸ੍ਰੀ ਅਮਰਿਦੰਦਰ ਸਿੰਘ ਗਰੇਵਾਲ, ਜਿਲ੍ਹਾ ਅਤੇ ਸੈਸ਼ਨਜ-ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅਮ੍ਰਿਤਸਰ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਅਮਰਦੀਪ ਸੰਘ ਬੈਂਸ, ਸਿਵਲ ਜੱਜ-ਸਹਿਤ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੀਆਂ ਦੇ ਯਤਨਾ ਸਦਕਾ ਅੱਜ ਮਿਤੀ 08.03.2025 ਨੂੰ ਨੈਸਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਹ ਕੌਮੀ ਲੋਕ ਅਦਾਲਤ ਜਿਲ੍ਹਾ ਕਚਿਹਰੀਆਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਤਹਿਸੀਲ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਲਗਾਈ ਗਈ। ਇਸ ਕੌਮੀ ਲੋਕ ਅਦਾਲਤ ਵਿੱਚ ਦੀਵਾਨੀ ਅਤੇ ਫੋਜਦਾਰੀ ਅਦਾਲਤਾਂ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਚੈਂਕ ਬਾਊਸ, ਬੈਂਕ ਰਿਕਵਰੀ, ਜਮੀਨੀ ਵਿਵਾਦਾਂ, ਘਰੇਲੂ ਝਗੜਿਆਂ ਅਤੇ ਹੋਰ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਕੌਮੀ ਲੋਕ ਅਦਾਲਤ ਦੀ ਵੱਧ ਤੋ ਵੱਧ ਸਫਲਤਾ ਲਈ ਜਿਲ੍ਹਾ ਕਚਿਹਰੀਆਂ ,ਅੰਮ੍ਰਿਤਸਰ ਅਤੇ ਤਹਿਸੀਲਾਂ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ 27 ਬੈਂਚ ਬਣਾਏ ਗਏ ਸਨ, ਜਿਸ ਵਿੱਚੋਂ 23 ਬੈਂਚ ਅੰਮ੍ਰਿਤਸਰ ਅਦਾਲਤਾਂ, 2 ਬੈਂਚ ਅਜਨਾਲਾ, 2 ਬੈਂਚ ਬਾਬਾ ਬਕਾਲਾ ਸਾਹਿਬ  ਤਹਿਸੀਲਾਂ ਵਿੱਚ ਲਗਾਏ ਗਏ। ਪੁਲਿਸ ਵਿਭਾਗ ਵੱਲੋਂ ਵੀ ਮਹਿਲਾਂ ਕਾਊਂਸਲਿੰਗ ਸੇਲਾਂ ਵਿੱਚ  ਪਰਿਵਾਰਿਕ ਝਗੜਿਆ ਦੇ ਨਿਪਟਾਰੇ ਵਾਸਤੇ ਲੋਕ ਅਦਾਲਤ ਬੈਂਚ ਲਗਾਏ ਗਏ। ਇਸ ਤੋਂ ਇਲਾਵਾ ਵੀ ਵੱਖ-ਵੱਖ ਵਿਭਾਗਾਂ ਵੱਲੋਂ ਲੋਕ ਭਲਾਈ ਵਾਸਤੇ ਲੋਕ ਅਦਾਲਤ ਦੇ ਮਨੋਰਥ ਨੂੰ ਸਫਲ ਬਨਾਉਣ ਵਾਸਤੇ ਲੋਕ ਅਦਾਲਤ ਬੈਂਚ ਲਗਾਏ, ਜਿਨ੍ਹਾ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਕੌਮੀ ਲੋਕ ਅਦਾਲਤ ਦੇ ਸਾਰੇ ਬੈਂਚਾਂ ਵੱਲੋਂ ਕੁੱਲ 23907 ਕੇਸ ਸੁਣਵਾਈ ਵਾਸਤੇ ਰੱਖੇ ਗਏ ਸਨ, ਜਿਹਨਾਂ ਵਿੱਚੋਂ 18725 ਕੇਸਾਂ ਦਾ ਆਪਸੀ ਰਾਜੀਨਾਮੇ ਨਾਲ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਮਾਨਯੋਗ ਜਿਲ੍ਹਾ ਤੇ ਸੈਸ਼ਨਜ ਜੱਜ ਸ੍ਰੀ ਅਮਰਿੰਦਰ ਸਿੰਘ ਗਰੇਵਾਲ  ਵੱਲੋਂ ਲੋਕਾ ਨੂੰ ਲੋਕ ਅਦਾਲਤ ਦੇ ਮਹੱਤਵ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਲੋਕ ਅਦਾਲਤ ਵਿੱਚ ਦੋਵਾਂ ਧਿਰਾ ਦੇ ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ। ਲੋਕ ਅਦਾਲਤਾਂ ਦੇ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ। ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ। ਜਿਹੜੇ ਵਿਅਕਤੀ ਆਪਣੇ ਸਮਝੋਤੇ ਯੋਗ ਕੇਸਾਂ ਦਾ ਲੋਕ ਅਦਾਲਤ ਰਾਹੀਂ ਨਿਪਟਾਰਾ ਚਾਹੁੰਦੇ ਹਨ ਉਹ ਸਬੰਧਤ ਅਦਾਲਤ ਵਿੱਚ ਜਿੱਥੇ ਉਨ੍ਹਾਂ ਦਾ ਕੇਸ ਲੰਬਿਤ ਹੈ, ਆਪਣੀ ਅਰਜੀ ਲਗਾ ਸਕਦੇ ਹਨ ਜਾਂ ਨਵੇ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤ ਰਾਹੀ ਕਰਵਾਉਣ ਲਈ ਸਬੰਧਤ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਜਾ ਉੱਪ ਮੰਡਲ ਕਾਨੂੰਨੀ ਸੇਵਾਵਾ ਕਮੇਟੀ ਦੇ ਦਫਤਰ ਵਿਖੇ ਆਪਣੀ ਅਰਜੀ ਦੇ ਸਕਦੇ ਹਨ। ਸਫਲਤਾ ਦੀਆਂ ਕਹਾਣੀਆਂ ਸ਼੍ਰੀਮਤੀ ਮਨਦੀਪ ਕੌਰ, ਪ੍ਰਿੰਸੀਪਲ ਜੱਜ, ਫੈਮਲੀ ਕੋਰਟ, ਅੰਮ੍ਰਿਤਸਰ ਦੇ ਯਤਨਾਂ ਸਦਕਾ ਕੇਸ “ਗੁਲਾਬ ਸਿੰਘ ਬਨਾਮ ਰੁਪਿੰਦਰ ਕੌਰ” ਵਿੱਚ ਰਾਸ਼ਟਰੀ ਲੋਕ ਅਦਾਲਤ ਦੀ ਸਫਲਤਾ। ਮੌਜੂਦਾ ਕੇਸ ਸਾਲ 2020 ਵਿੱਚ ਇੱਕ ਪੋਤੇ ਦੀ ਕਸਟਡੀ ਲੈਣ ਲਈ ਇੱਕ ਦਾਦਾ ਸ਼. ਗੁਲਾਬ ਸਿੰਘ, ਜਿਸ ਦਾ ਬੇਟਾ ਪਹਿਲਾਂ ਹੀ ਆਪਣੀ ਪਤਨੀ ਨੂੰ ਤਲਾਕ ਦੇ ਚੁੱਕਾ ਹੈ ਵੱਲੋਂ ਆਪਣੀ ਨੂੰਹ ਦੇ ਖਿਲਾਫ ਲਗਾਇਆ ਗਿਆ ਸੀ, ਜੋ ਇਸ ਮਾਮਲੇ ਵਿੱਚ ਜਵਾਬਦੇਹ ਸੀ। ਅੱਜ ਉਕਤ ਕੇਸ ਨੈਸ਼ਨਲ ਲੋਕ ਅਦਾਲਤ ਵਿੱਚ ਸੁਣਵਾਈ ਲਈ ਰੱਖਿਆ ਗਿਆ ਸੀ। ਇਹ ਕੇਸ ਲੰਬੇ ਸਮੇਂ ਤੋਂ ਸ਼੍ਰੀਮਤੀ ਮਨਦੀਪ ਕੌਰ, ਜੱਜ ਸਹਿਬਾਨ ਦੀ ਅਦਾਲਤ ਵਿੱਚ ਵਿਚਾਰ ਅਧੀਨ ਸੀ। ਅੱਜ ਕੌਮੀ ਲੋਕ ਅਦਾਲਤ ਦੇ ਮੌਕੇ ਦੌਰਾਨ ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ ਅਤੇ ਸ੍ਰੀ ਅਮਰਦੀਪ ਸਿੰਘ ਬੈਂਸ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਬੱਚੇ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਹਾਂ ਧਿਰਾਂ ਵਿੱਚ ਰਾਜੀਨਾਮਾ ਕਰਵਾਇਆ ਗਿਆ ਉਕਤ ਰਾਜੀਨਾਮੇ ਅਨੁਸਾਰ ਪੌਤਰਾ ਗੁਲਾਬ ਸਿੰਘ ਦੀ ਨੂੰਹ ਕੋਲ ਰਹੇਗਾ ਅਤੇ ਹਰ ਐਤਵਾਰ ਨੂੰਹ ਰੁਪਿੰਦਰ ਕੌਰ ਪੋਤਰੇ ਨੂੰ ਉਸਦੇ ਦਾਦੇ ਅਤੇ ਦਾਦੀ ਨਾਲ ਮਿਲਾਇਆ ਕਰੇਗੀ।  ਰੁਪਿੰਦਰ ਕੌਰ ਵੱਲੋਂ ਬੱਚੇ ਦੇ ਨਾਮ ਉੱਤੇ ਪੰਜ ਲੱਖ ਰੁਪਏ ਦੀ ਫਿਕਸ ਡਿਪਾਜਟ ਬੈਂਕ ਵਿੱਚ ਜਮਾਂ ਕਰਵਾਈ ਜਾਏਗੀ ਅਤੇ ਬੱਚਾ ਬਾਲਗ ਹੋਣ ਉਪਰੰਤ ਹੀ ਉਕਤ ਫਿਕਸ ਡਿਪਾਜਟ ਕੈਸ਼ ਕਰਵਾ ਸਕੇਗਾ।  ਇਸ ਦੇ ਨਾਲ ਹੀ ਮਾਂ ਨੇ ਨਾਬਾਲਗ ਪੁੱਤਰ ਦੇ ਹਿੱਸੇ ਦਾ ਦਾਅਵਾ ਨਾ ਕਰਨ ਦਾ ਵਾਅਦਾ ਵੀ ਕੀਤਾ। ਇਸ ਤਰ੍ਹਾਂ  ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ  ਅੱਜ ਕੌਮੀ ਲੋਕ ਅਦਾਲਤ ਮਾਨਯੋਗ ਜੱਜ ਸਹਿਬਾਨਾਂ ਦੇ ਯਤਨਾ ਸਦਕਾ ਖਤਮ ਹੋ ਗਿਆ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਅਦਾਲਤਾਂ ਦਾ ਮੁਢਲਾ ਟੀਚਾ ਸਮਝੌਤਾ ਰਾਹੀਂ ਲੇਕ ਵਿਵਾਦਾਂ ਦੇ ਸੁਖਾਵੇਂ ਹੱਲ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਅੰਤ ਵਿੱਚ ਕੀਮਤੀ ਸਮੇਂ, ਪੈਸੇ ਦੀ ਬਚਤ ਅਤੇ ਵਿਵਾਦ ਕਰਨ ਵਾਲੀਆਂ ਧਿਰਾਂ ਵਿਚਕਾਰ ਨਿੱਜੀ ਦੁਸ਼ਮਣੀ ਨੂੰ ਖਤਮ ਹੁੰਦੀ ਹੈ। ਉਕਤ ਦ੍ਰਿਸ਼ਟੀ ਦੇ ਅਨੁਕੂਲ ਅਤੇ ਮਿਸ਼ਨ, ਦੋ ਵਪਾਰਕ ਮਾਮਲਿਆਂ ਵਿੱਚ ਮੁਦਈਆਂ ਵੱਲੋਂ ਵਪਾਰਕ ਰਕਮ ਦੀ ਵਸੂਲੀ  ਲਈ ਕੇਸ ਦਾਇਰ ਕੀਤੇ ਗਏ ਸਨ ਉਕਤ ਕੇਸਾ ਵਿੱਚ ਕੁੱਲ 16 ਲੱਖ ਰੁਪਏ ਦੀ ਰਕਮ ਦਾ ਝਗੜਾ ਸੀ। ਅੱਜ ਮਾਨਯੋਗ ਜੱਜ ਸ਼. ਗਗਨਦੀਪ ਸਿੰਘ, ਸਿਵਲ ਜੱਜ(ਜੂਨੀਅਰ ਡਵੀਜਨ) ਅਮ੍ਰਿਤਸਰ ਵੱਲੋਂ  ਨੈਸ਼ਨਲ ਲੋਕ ਅਦਾਲਤ ਦੇ ਪ੍ਰਧਾਨਗੀ ਕਰਦੇ ਹੋਏ ਦੋਹਾਂ ਧਿਰਾਂ ਵਿੱਚ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਪਹਿਲਕਦਮੀ ਕੀਤੀ ਗਈ ਅਤੇ ਕੌਂਸਲਿੰਗ ਦੇ ਕਈ ਦੌਰ ਲੰਬੇ ਸਮੇਂ ਤੱਕ ਕਰਵਾਏ ਗਏ, ਜੋ ਕਿ ਲਗਭਗ 2 ਘੰਟੇ ਤੱਕ ਚੱਲੀ ਤਾਂ ਜੋ ਦੋਵਾਂ ਧਿਰਾਂ ਨੂੰ ਸਥਾਈ ਨਿਪਟਾਰੇ ਦੀਆਂ ਸ਼ਰਤਾਂ 'ਤੇ ਲਿਆਇਆ ਜਾ ਸਕੇ। ਸਮਝੌਤਾ ਕਰਨ ਲਈ ਧਿਰਾਂ ਦੀ ਸ਼ੁਰੂਆਤੀ ਝਿਜਕ ਦੇ ਬਾਵਜੂਦ, ਧਿਰਾਂ ਨੇ ਅੰਤ ਵਿੱਚ ਰੁਪਏ ਦੀ ਰਕਮ ਲਈ ਆਪਣੇ ਵਿਵਾਦ ਦਾ ਨਿਪਟਾਰਾ ਕਰ ਦਿੱਤਾ ਅਤੇ ਦੋਹਾਂ ਮਾਮਲਿਆਂ ਦਾ ਨਿਪਟਾਰ 9 ਲੱਖ ਰੁਪਏ ਦੀ ਰਕਮ ਵਿੱਚ ਹੋਇਆ। ਸ਼. ਅਮਰਜੀਤ ਸਿੰਘ, ਸਿਵਲ ਜੱਜ (ਜੂਨੀਅਰ ਡਿਵੀਜ਼ਨ), ਲੋਕ ਅਦਾਲਤ ਬੈਂਚ ਦੇ ਪ੍ਰੀਜ਼ਾਈਡਿੰਗ ਅਫਸਰ ਨੇ "ਸੰਦੀਪ ਕੌਰ ਬਨਾਮ ਪੰਕਜ ਕੁਮਾਰ" ਨਾਮੀ ਦੋ ਕਿਰਾਇਆ ਪਟੀਸ਼ਨਾਂ/ਵਿਵਾਦਾਂ ਵਿੱਚ ਸਮਝੌਤਾ ਕਰਵਾਇਆ ਗਿਆ। ਇਹਨਾਂ ਮਾਮਲਿਆਂ ਵਿੱਚ ਪਟੀਸ਼ਨਰ/ਮਕਾਨ ਮਾਲਕ ਨੇ ਕਿਰਾਏ ਦੇ ਬਕਾਏ ਦੀ ਮੰਗ ਸਬੰਧੀ ਕੋਰਟ ਕੇਸ ਕਿਰਾਏਦਾਰ ਦੇ ਖਿਲਾਫ ਲਗਾਏ ਗਏ ਸਨ। ਲੋਕ ਅਦਾਲਤ ਦੇ ਪ੍ਰੀਜ਼ਾਈਡਿੰਗ ਅਫਸਰ ਅਤੇ ਮੈਂਬਰਾਂ ਦੇ ਯੋਗ ਯਤਨਾਂ ਤੋਂ ਬਾਅਦ ਮਾਲਕ ਅਤੇ ਕਿਰਾਏਦਾਰ ਵਿਚਕਾਰ ਮਾਮਲਾ ਸੁਲਝਾਇਆ ਗਿਆ। ਕਿਰਾਏਦਾਰ ਕਿਰਾਏ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ ਅਤੇ ਮਕਾਨ ਮਾਲਕ ਨੇ ਕਿਰਾਏ ਦੇ ਬਣਦਾ ਬਕਾਇਆ ਸਵੀਕਾਰ ਕਰ ਲਿਆ ਅਤੇ ਉਹਨਾ ਵਿੱਚ ਭਾਈਚਾਰਕ ਸਹਿਮਤੀ ਸਥਾਪਿਤ ਕੀਤੀ ਗਈ।
 

ਚੈੱਕ ਬਾਊਂਸ ਦੇ ਮਾਮਲਿਆਂ ਵਿੱਚ ਸਫਲਤਾ:

ਮੈਸਰਜ਼ ਕੋਟਕ ਮਹਿੰਦਰਾ ਬੈਂਕ ਬਨਾਮ ਸੰਤੋਖ ਸਿੰਘ, ਸਾਲ 2023 ਨਾਲ ਸਬੰਧਤ ਕੇਸ ਵਿੱਚ, ਜਿਸ ਵਿੱਚ ਸ਼ਿਕਾਇਤਕਰਤਾ ਬੈਂਕ ਨੇ ਲਗਭਗ ਇਕ ਕਰੋੜ ਰੁਪਏ ਦੇ ਚੈੱਕ ਬਾਊਂਸ ਹੋਣ ਦਾ ਕੇਸ ਸੰਤੋਖ ਸਿੰਘ ਦੇ ਖਿਲਾਫ ਦਾਇਰ ਕੀਤਾ ਗਿਆ ਸੀ। ਮਿਸ. ਨੀਲਮ, ਜੁਡੀਸ਼ੀਅਲ ਮੈਜਿਸਟ੍ਰੈਟ ਫਸਟ ਕਲਾਸ ਵੱਲੋਂ ਅੱਜ  ਨੈਸ਼ਨਲ ਲੋਕ ਅਦਾਲਤ ਵਿੱਚ ਕੀਤੇ ਗਏ ਯਤਨਾਂ ਸਦਕਾ ਧਿਰਾਂ ਅਤੇ ਬਿਆਨਾਂ ਵਿੱਚ ਮਾਮਲਾ ਨਿਪਟਾਇਆ ਗਿਆ। ਇਸ ਤੋਂ ਇਲਾਵਾ ਇਕ ਹੋਰ ਕੇਸ ਅਸਵਨੀ ਕੁਮਾਰ ਬਨਾਮ ਐਸ.ਕੇ. ਟਰੇਡਿੰਗ ਕੰਪਨੀ ਜੋ ਕਿ ਸਾਲ 2022 ਤੋਂ ਲੰਬਿਤ ਸੀ। ਇਸ ਕੇਸ ਵਿੱਚ ਦੋਹਾਂ ਧਿਰਾ ਵਿੱਚ 75 ਲੱਖ ਦੀ ਰਕਮ ਦੇ ਚੈੱਕ ਸਬੰਧੀ ਝਗੜ ਰਹੇ ਸਨ ਅਤੇ ਰਕਮ ਜਿਆਦਾ ਹੋਣ ਕਾਰਣ ਦੋਹਾਂ ਧਿਰਾ ਦਾ ਵਿਵਾਦ ਕਾਫੀ ਵੱਡਾ ਸੀ ਤੇ ਦੌਹਾ ਧਿਰਾ ਦਾ ਕੇਸ ਕਿਸੇ ਵੀ ਨਿਬੇੜੇ ਆਉਣ ਦੀ ਸੰਭਾਵਨਾ ਨਹੀ ਲੱਗ ਰਹੀ ਸੀ। ਅੱਜ ਸਹਿਬਾਨ ਸਹਿਬਾਨ ਅਤੇ ਲੋਕ ਅਦਾਲਤ ਮੈਂਬਰਾਂ ਦੇ ਲੰਬੇ ਸਮੇਂ ਤੱਕ ਚੱਲੀ ਕੌਂਸਲਿੰਗ ਤੋਂ ਬਾਅਦ ਦੋਵੇ ਧਿਰਾਂ ਸਮਝੋਤੇ ਤੇ ਪਹੁੰਚੀਆਂ।  ਇਕ ਹੋਰ ਕੇਸ ਪ੍ਰਮੇਦ ਕੁਮਾਰ ਬਨਾਮ ਤਰਸੇਮ ਸਿੰਘ ਜੋ ਕਿ ਸਾਲ  2018 ਤੋਂ ਅਦਾਲਤ ਵਿੱਚ ਚਲ ਰਿਹਾ ਸੀ ਅਤੇ ਪਿਛਲੇ ਸੱਤ ਸਾਲ ਤੋਂ ਦੋ ਲੱਖ ਦੀ ਰਕਮ ਦੇ ਵਿਵਾਦ ਵਿੱਚ ਝਗੜ ਰਿਹੇ ਸਨ। ਉਕਤ ਕੇਸ ਨੂੰ ਪਹਿਲਾਂ ਵੀ ਕਈ ਵਾਰ ਰਾਜੀਨਾਮੇ ਲਈ ਰੱਖਿਆ ਗਿਆ ਸੀ ਪਰੰਤੂ ਉਕਤ ਕੇਸ ਵਿੱਚ ਕੋਈ ਵੀ ਹੱਲ ਨਹੀ ਹੋ ਰਿਹਾ ਸੀ।